Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਪੰਜਾਬ

ਬੱਸੀ ਪਠਾਣਾਂ ਦੇ ਨੌਜਵਾਨਾਂ ਨੇ ਜੁਗਾੜ ਨਾਲ ਟਿਕ-ਟਾਕ ਚਲਾ ਲਈ

July 06, 2020 11:21 PM

ਬੱਸੀ ਪਠਾਣਾਂ, 6 ਜੁਲਾਈ (ਪੋਸਟ ਬਿਊਰੋ)- ਭਾਰਤ ਅਤੇ ਚੀਨ ਵਿਚਾਲੇ ਪਿਛਲੇ ਕਈ ਦਿਨਾਂ ਤੋਂ ਚੱਲਦੇ ਖ਼ਰਾਬ ਸਬੰਧਾਂ ਕਾਰਨ ਨਰਿੰਦਰ ਮੋਦੀ ਸਰਕਾਰ ਨੇ ਚਾਈਨੀਜ਼ ਐਪ ‘ਟਿਕ-ਟਾਕ' ਸਮੇਤ 59 ਐਪਸ 'ਤੇ ਪੰਜਾਬੀ ਲਾ ਦਿੱਤੀ ਸੀ, ਜਿਸ ਤੋਂ ਬਾਅਦ ਟਿਕ-ਟਾਕ ਦੇ ਯੂਜ਼ਰਜ਼ ਦਾ ਦਿਲ ਟੁੱਟ ਗਿਆ ਸੀ।
ਕਈ ਯੂਜ਼ਰਜ਼ ਵੱਲੋਂ ਦੀ ਰੋਂਦਿਆਂ ਦੀਆਂ ਪੋਸਟਾਂ ਵੀ ਦੇਖਣ ਨੂੰ ਮਿਲੀਆਂ ਤੇ ਕਈ ਯੂਜ਼ਰਜ਼ ਨੇ ਕੇਂਦਰ ਸਰਕਾਰ ਤੋਂ ਟਿਕ-ਟਾਕ 'ਤੇ ਪਾਬੰਦੀ ਨਾ ਲਾਉਣ ਦੀ ਫ਼ਰਿਆਦ ਕੀਤੀ ਸੀ। ਭਾਰਤ ਦੀ ਜੁਗਾੜੂ ਤਕਨੀਕ ਤੋਂ ਹਰ ਦੇਸ਼ ਦੇ ਲੋਕ ਵਾਕਿਫ਼ ਹਨ ਤੇ ਇਸੇ ਤਕਨੀਕ ਦਾ ਸਹਾਰਾ ਲੈ ਕੇ ਬੱਸੀ ਪਠਾਣਾਂ ਦੇ ਕੁਝ ਨੌਜਵਾਨਾਂ ਨੇ ਬੰਦ ਪਏ ਟਿਕ-ਟਾਕ ਨੂੰ ਮੁੜ ਚਾਲੂ ਕਰ ਲਿਆ ਹੈ ਅਤੇ ਉਹ ਇਸ ਦੀਆਂ ਵੀਡੀਓਜ਼ ਦਾ ਲੁਤਫ਼ ਉਠਾ ਰਹੇ ਹਨ।
ਬੱਸੀ ਪਠਾਣਾਂ ਦੇ ਕੁਝ ਨੌਜਵਾਨਾਂ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ਉੱਤੇ ਮੀਡੀਆ ਨੂੰ ਦੱਸਿਆ ਕਿ ਜਿਹੜੇ ਯੂਜ਼ਰਜ਼ ਨੇ ਟਿਕ-ਟਾਕ ਅਨਇੰਸਟਾਲ ਜਾਂ ਡਿਲੀਟ ਕਰ ਦਿੱਤਾ ਹੈ, ਉਨ੍ਹਾਂ ਦੇ ਮੋਬਾਈਲ ਵਿੱਚ ਇਹ ਨਹੀਂ ਚੱਲੇਗੀ, ਪਰ ਜਿਨ੍ਹਾਂ ਨੇ ਅਜੇ ਤੱਕ ਟਿਕ-ਟਾਕ ਐਪ ਡਿਲੀਟ ਨਹੀਂ ਕੀਤਾ, ਉਨ੍ਹਾਂ ਦਾ ਇਹ ਐਪ ਫਿਰ ਚੱਲ ਸਕਦਾ ਹੈ, ਜਿਸ ਲਈ ਕੁਝ ਤਬਦੀਲੀਆਂ ਕਰਨੀਆਂ ਪੈਂਦੀਆਂ ਹਨ, ਇਸ ਤੋਂ ਬਾਅਦ ਇਹ ਐਪ ਫ਼ਿਰ ਸ਼ੁਰੂ ਹੋ ਜਾਵੇਗਾ। ਇਹੀ ਨਹੀਂ, ਇਸ 'ਚ ਨਵੇਂ ਵੀਡੀਓਜ਼ ਵੀ ਅਪਲੋਡ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਐਪ ਸ਼ੁਰੂ ਕਰਨ ਦੀ ਪ੍ਰਕਿਰਿਆ ਇਸ ਕਰ ਕੇ ਪੂਰੀ ਨਹੀਂ ਦੱਸ ਸਕਦੇ ਕਿ ਸਰਕਾਰ ਨੇ ਇਸ 'ਤੇ ਪਾਬੰਦੀ ਲਾਈ ਹੈ ਤੇ ਪ੍ਰਕਿਰਿਆ ਦਾ ਪਤਾ ਲੱਗਣ 'ਤੇ ਹਰ ਕੋਈ ਇਸ ਦੀ ਵਰਤੋਂ ਕਰਨ ਲੱਗ ਪਵੇਗਾ, ਜੋ ਦੇਸ਼ ਦੇ ਹਿੱਤ 'ਚ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇੱਕ ਤਰ੍ਹਾਂ ਐਪ ਨਾਲ ਪੰਗਾ ਲੈਂਦੇ ਹੋਏ ਜੁਗਾੜ ਕਰ ਕੇ ਇਸ ਨੂੰ ਚਲਾ ਲਿਆ ਹੈ, ਪਰ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਇਸ ਐਪ ਨੂੰ ਏਦਾਂ ਬੰਦ ਕੀਤਾ ਜਾਵੇ ਕਿ ਇਸ ਨੂੰ ਸ਼ੁਰੂ ਕਰਨ 'ਚ ਕੋਈ ਵੀ ਜੁਗਾੜ ਕੰਮ ਨਾ ਕਰ ਸਕੇ ਤੇ ਲੋਕ ਦੇਸ਼ ਹਿੱਤ 'ਚ ਇੱਕਜੁੱਟ ਹੋ ਸਕਣ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵੱਲੋਂ ਡਿਜ਼ੀਟਲ ਅਖਬਾਰ ‘ਵੰਨ ਸੁਵੰਨੀ ਖੇਤੀ’ ਦਾ ਪਹਿਲਾ ਐਡੀਸ਼ਨ ਕਿਸਾਨਾਂ ਲਈ ਜਾਰੀ ਮਾਰਕਫੈੱਡ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਗਿਰੀਸ਼ ਦਿਆਲਨ ਵੱਲੋਂ ਦਾਣਾ ਮੰਡੀ ਮੋਗਾ ਵਿੱਚ ਖ੍ਰੀਦ ਪ੍ਰਬੰਧਾਂ ਦੀ ਸਮੀਖਿਆ ਬੌਬ ਢਿੱਲੋਂ ਨੂੰ ਪੰਜਾਬੀ ਵਰਲਡ 'ਤੇ ਮਾਣ : ਆਰੀਅਨਜ਼ ਪ੍ਰਸ਼ਾਸ਼ਨ ਵੱਲੋਂ ਪੋਲ ਫ਼ੀਸਦੀ ਵਧਾਉਣ ਲਈ “ਸੀਨੀਅਰ ਸਿਟੀਜ਼ਨ ਮਿਲਣੀ” ਪ੍ਰੋਗਰਾਮ ਆਯੋਜਿਤ ਆਲਮੀ ਤਪਸ਼ ਨੂੰ ਘਟਾਉਣ ਲਈ ਧਰਤ ਦਿਵਸ `ਤੇ ਸਰਕਾਰੀ ਪੌਲੀਟੈਕਨਿਕ ਕਾਲਜ ਮੋਹਾਲੀ ਵਿਖੇ ਬੂਟੇ ਲਗਾਏ ਲੋਕ ਸਭਾ ਚੋਣਾਂ-2024: 100 ਸਾਲ ਤੋਂ ਉੱਤੇ ਉਮਰ ਦੇ 173 ਵੋਟਰ ਪਾਉਣਗੇ ਐਤਕੀ ਵੋਟਾਂ - ਜ਼ਿਲ੍ਹਾ ਚੋਣ ਅਫ਼ਸਰ ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂ ਪ੍ਰਸਿੱਧ ਕਵੀ ਅਮਰੀਕ ਪਲਾਹੀ ਨਾਲ ਰੂ-ਬ-ਰੂ ਅਤੇ ਮਹੀਨਾਵਾਰ ਕਵੀ ਦਰਬਾਰ ਜਿ਼ਲ੍ਹਾ ਬਾਲ ਸੁਰੱਖਿਆ ਯੂਨਿਟ ਨੇ 7 ਸਕੂਲੀ ਵਾਹਨਾਂ ਦੇ ਕੱਟੇ ਚਲਾਨ