Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਟੋਰਾਂਟੋ/ਜੀਟੀਏ

ਐਮਾਜ਼ੋਨ ਦੇ ਚਲੇ ਜਾਣ ਦੇ ਸੋਗ ਨੂੰ ਜਿੱਤ ਵਾਗੂੰ ਮਨਾ ਰਿਹਾ ਹੈ ਬਰੈਂਪਟਨ

November 15, 2018 09:15 AM

ਬਰੈਂਪਟਨ ਪੋਸਟ ਬਿਉਰੋ: ਕਿਸੇ ਸਰਕਾਰੀ ਅਦਾਰੇ ਵੱਲੋਂ ਆਮ ਤੌਰ ਉੱਤੇ ਪਰੈੱਸ ਰੀਲੀਜ਼ ਉਸ ਵੇਲੇ ਭੇਜਿਆ ਜਾਂਦਾ ਹੈ ਜਦੋਂ ਕੋਈ ਵਿਸ਼ੇਸ਼ ਗੱਲ ਵਾਪਰੀ ਹੋਵੇ ਖਾਸਕਰਕੇ ਵਿਕਾਸ ਸਬੰਧਿਤ ਮਾਮਲਿਆਂ ਦੇ ਕੇਸ ਵਿੱਚ। ਅਜਿਹੀ ਗੱਲ ਬਰੈਂਪਟਨ ਸਿਟੀ ਉੱਤੇ ਨਹੀਂ ਢੁੱਕਦੀ ਜੇਕਰ ਉਹਨਾਂ ਦੇ ਕੱਲ ਜਾਰੀ ਕੀਤੇ ਗਏ ਪਰੈੱਸ ਰੀਲੀਜ਼ ਨੂੰ ਵੇਖਿਆ ਜਾਵੇ। ਥੋੜੇ ਦਿਨ ਪਹਿਲਾਂ ਆਨਲਾਈਨ ਵਿਉਪਾਰ ਵਿੱਚ ਵੱਡਾ ਰੁਤਬਾ ਰੱਖਣ ਵਾਲੀ ਕੰਪਨੀ ਐਮਾਜ਼ੋਨ ਨੇ ਫੈਸਲਾ ਕੀਤਾ ਕਿ ਉਹ ਗਰੇਟਰ ਟੋਰਾਂਟੋ ਏਰੀਆ ਵਿੱਚ ਆਪਣਾ ਹੈਡਕੁਆਰਟਰ 2 (HQ2ਸਥਾਪਤ ਨਹੀਂ ਕਰੇਗੀ। ਕੰਪਨੀ ਨੇ ਇਹ ਹੈਡਕੁਆਰਟਰ ਅਮਰੀਕਾ ਵਿੱਚ ਦੋ ਲੋਕੇਸ਼ਨਾਂ ਨਿਊਯਾਰਕ ਸਿਟੀ ਅਤੇ ਵਿਰਜੀਨੀਆ ਵਿੱਚ ਅਰਲਿੰਗਟਨ ਵਿਖੇ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ।

 

ਬਰੈਂਪਟਨ ਸਿਟੀ ਨੇ ਆਪਣੀ ਪਿੱਠ ਥਾਪੜਦੇ ਹੋਏ ਆਸ ਕੀਤੀ ਹੈ ਕਿ ਬਰੈਂਪਟਨ ਵਾਸੀ ਖੁਸ਼ੀਆਂ ਮਨਾਉਣ ਕਿ ਉਹਨਾਂ ਦੇ ਸ਼ਹਿਰ ਨੂੰ ਮਾਰਖਮ, ਮਿਸੀਸਾਗਾ, ਡੁਰਹਮ ਅਤੇ ਯੌਰਕ ਵਿੱਚੋਂ ਉਹ ਇੱਕ ਲੋਕੇਸ਼ਨ ਵਜੋਂ ਅਰਜ਼ੀ ਕਰਨ ਦਾ ਮੌਕਾ ਮਿਲਿਆ ਜਿੱਥੇ ਐਮਾਜ਼ੋਨ ਹੈਡਕੁਆਰਟਰ ਸਥਾਪਤ ਕਰ ਸਕਦੀ ਸੀ। ਸੰਭਾਵਨਾ ਅਤੇ ਉਮੀਦ ਉੱਤੇ ਸਮੁੱਚੇ ਸ਼ਹਿਰ ਨੂੰ ਜਿਉਂਦਾ ਰੱਖਣ ਦੀ ਇਹ ਇੱਕ ਅਨੋਖੀ ਮਿਸਾਲ ਆਖੀ ਜਾ ਸਕਦੀ ਹੈ।

 

ਮਿਲਟਨ ਬੈਰੀ ਦਾ ਕਥਨ ਹੈ ਕਿ ਜੇਕਰ ਅਵਸਰ ਤੁਹਾਡੇ ਦਰਵਾਜ਼ੇ ਆ ਕੇ ਦਸਤਕ ਨਹੀਂ ਦੇ ਰਿਹਾ ਤਾਂ ਇੱਕ ਹੋਰ ਦਰਵਾਜ਼ਾ ਬਣਾ ਲਵੋ। ਜਾਪਦਾ ਹੈ ਕਿ ਬਰੈਂਪਟਨ ਸਿਟੀ ਨੇ ਕੋਈ ਨਵਾਂ ਦਰਵਾਜ਼ਾ ਉਸਾਰ ਕੇ ਅਵਸਰਾਂ ਦੇ ਦਾਖਲ ਹੋਣ ਲਈ ਰਾਹ ਪੱਧਰਾ ਕਰਨ ਦੀ ਥਾਂ ਨਿਕਾਰੇ ਗਏ ਦਰਵਾਜ਼ੇ ਨੂੰ ਖੁਸ਼ੀਆ ਦਾ ਦੁਆਰ ਸਮਝ ਲਿਆ ਹੈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ