ਪਤਨੀ, ‘‘ਮੈਨੂੰ ਨਵੀਂ ਸਾੜ੍ਹੀ ਚਾਹੀਦੀ ਹੈ। ਅੰਮਾ ਜਾਨ ਤੋਂ ਮੰਗਵਾਓ ਨਾ।”
ਪਤੀ, ‘‘ਕੌਣ ਅੰਮਾ ਜਾਨ?”
ਪਤਨੀ, ‘‘ਉਹੋ ਆਪਣੀ ਦੁਕਾਨ ਅੰਮਾ ਜਾਨ।”
ਪਤੀ, ‘‘ਓ ਅਨਪੜ੍ਹ, ਅੰਮਾ ਜਾਨ ਨਹੀਂ, ਐਮਾਜ਼ੋਨ ਹੈ ਉਹ।”
*********
ਪ੍ਰੇਮੀ (ਪ੍ਰੇਮਿਕਾ ਨੂੰ), ‘‘ਜੇ ਜ਼ਿੰਦਗੀ 'ਚ ਕਦੇ ਕੋਈ ਗਲਤੀ ਹੋ ਜਾਵੇ ਤਾਂ?”
ਪ੍ਰੇਮਿਕਾ, ‘‘ਤਾਂ ਦੋ ਮਿੰਟ ਅੱਖਾਂ ਬੰਦ ਕਰ ਕੇ ਸੋਚੋ ਕਿ... ਇਸ ਦਾ ਇਲਜ਼ਾਮ ਕਿਸ ਦੇ ਸਿਰ ਲਾਇਆ ਜਾਵੇ।”
*********
ਅਧਿਆਪਕ, ‘‘ਮੰਨਿਆ ਜਾਂਦਾ ਹੈ ਕਿ ਹਰ ਸਫਲ ਆਦਮੀ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਹੈ। ਇਸ ਵਾਕ ਤੋਂ ਤੁਸੀਂ ਕੀ ਸਮਝਦੇ ਹੋ?”
ਰਿੰਕੂ, ‘‘ਸਰ, ਇਹੋ ਕਿ ਕਿਤਾਬਾਂ ਵਿੱਚ ਸਮਾਂ ਵਿਅਰਥ ਗੁਆਉਣ ਨਾਲੋਂ ਚੰਗਾ ਹੈ ਕਿ ਕਿਸੇ ਕੁੜੀ ਦੇ ਪਿੱਛੇ ਜਾਈਏ।”