Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਕੋਰੋਨਾ ਦੇ ਸੰਕਟ ਦੌਰਾਨ ਵੀ ਭ੍ਰਿਸ਼ਟਾਚਾਰੀਆਂ ਨੂੰ ਸ਼ਰਮ ਨਹੀਂ ਆਉਂਦੀ

July 06, 2020 09:35 AM

-ਜਤਿੰਦਰ ਪਨੂੰ
ਸਾਡੇ ਲੋਕ ਇਸ ਵੇਲੇ ਕੋਰੋਨਾ ਵਾਇਰਸ ਦੇ ਉਸ ਸੰਕਟ ਦਾ ਸਾਹਮਣਾ ਕਰਦੇ ਪਏ ਹਨ, ਜਿਹੜਾ ਸਾਰੇ ਸੰਸਾਰ ਦੇ ਲੋਕਾਂ ਦੇ ਸਿਰ ਵੀ ਪਿਆ ਹੈ ਤੇ ਸਮੁੱਚਾ ਭਾਰਤ ਵੀ ਜਿਸ ਨੂੰ ਝੱਲ ਰਿਹਾ ਹੈ। ਉਸ ਸੰਕਟ ਬਾਰੇ ਵੀ ਚਿੰਤਾ ਕਰਦੇ ਪਏ ਹਨ, ਜਿਹੜਾ ਚੀਨ ਨਾਲ ਅਸਲੀ ਕੰਟਰੋਲ ਰੇਖਾ ਉੱਤੇ ਬਣੇ ਹੋਏ ਤਨਾਅ ਕਾਰਨ ਸਾਰੇ ਦੇਸ਼ ਦੇ ਸਾਹਮਣੇ ਹੈ। ਇਸੇ ਸਮੇਂ ਪੰਜਾਬ ਦੇ ਲੋਕਾਂ ਨੂੰ ਕੁਝ ਹੋਰ ਗੱਲਾਂ ਨਾਲ ਮਾਨਸਿਕ ਸੱਟ ਵੱਜੀ ਹੈ। ਇਹ ਮੁੱਦੇ ਸਰਕਾਰੀ ਵੀ ਹਨ ਅਤੇ ਧਰਮ ਖੇਤਰ ਵਿਚਲੀਆਂ ਕਿਆਸ ਨਾ ਕਰਨ ਵਾਲੀਆਂ ਘਟਨਾਵਾਂ ਬਾਰੇ ਵੀ ਹਨ। ਸਰਕਾਰੀ ਤੇ ਗੈਰ ਸਰਕਾਰੀ ਖੇਤਰ ਦੇ ਭ੍ਰਿਸ਼ਟਾਚਾਰ ਅਤੇ ਧਰਮ ਦੇ ਓਹਲੇ ਹੇਠ ਜਿਹੜੀ ਸਿਰੇ ਦੀ ਬੇਸ਼ਰਮੀ ਵੇਖਣ ਨੂੰ ਮਿਲ ਰਹੀ ਹੈ, ਇਹ ਕੁਝ ਤਾਂ ਕਦੇ ਸੋਚਿਆ ਵੀ ਨਹੀਂ ਸੀ।
ਪਹਿਲੀ ਗੱਲ ਤਾਂ ਅਸੀਂ ਇਸ ਬਾਰੇ ਦੁਖੀ ਹਾਂ ਕਿ ਜਦੋਂ ਕੋਰੋਨਾ ਦੇ ਦੌਰ ਵਿੱਚ ਲੋਕ ਬੜੀ ਬੁਰੇ ਤਰ੍ਹਾਂ ਫਸੇ ਹੋਏ ਅਤੇ ਡਾਕਟਰੀ ਕਿੱਤੇ ਵੱਲ ਬੜੀ ਆਸ ਅਤੇ ਸਤਿਕਾਰ ਦੀ ਨਜ਼ਰ ਨਾਲ ਵੇਖ ਰਹੇ ਸਨ, ਓਦੋਂ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਦੇ ਭ੍ਰਿਸ਼ਟਾਚਾਰ ਦਾ ਕਿੱਸਾ ਸਾਹਮਣੇ ਆ ਗਿਆ ਹੈ। ਸਾਰੇ ਲੋਕ ਜਾਣਦੇ ਹਨ ਕਿ ਕੋਰੋਨਾ ਵਾਇਰਸ ਦੇ ਸ਼ੁਰੂ ਹੋਣ ਨਾਲ ਹਰ ਥਾਂ ਤੋਂ ਡਾਕਟਰੀ ਕਿੱਤੇ ਨਾਲ ਜੁੜੇ ਹੋਏ ਲੋਕਾਂ ਵਾਸਤੇ ਪੀ ਪੀ ਈ ਕਿੱਟਾਂ ਦੀ ਅਣਹੋਂਦ ਦੀਆਂ ਖਬਰਾਂ ਆਉਣ ਲੱਗ ਪਈਆਂ ਸਨ। ਅਸਲ ਵਿੱਚ ਇਹ ਸੰਕਟ ਸ਼ੁਰੂ ਹੋਣ ਤੱਕ ਬਹੁਤੇ ਲੋਕਾਂ ਨੇ ਪੀ ਪੀ ਈ ਕਿੱਟਾਂ ਦਾ ਕਦੀ ਨਾਂਅ ਵੀ ਨਹੀਂ ਸੀ ਸੁਣਿਆ ਅਤੇ ਇੱਕ ਦੂਸਰੇ ਕੋਲੋਂ ਇਨ੍ਹਾਂ ਕਿੱਟਾਂ ਬਾਰੇ ਪੁੱਛਦੇ ਹੁੰਦੇ ਸਨ। ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟ (ਪੀ ਪੀ ਈ) ਕਿੱਟਾਂ ਮੁੱਢਲੇ ਰੂਪ ਵਿੱਚ ਸੋਲ੍ਹਵੀਂ ਸਦੀ ਵਿੱਚ ਯੂਰਪ ਵਿੱਚ ਪਲੇਗ ਦੀ ਬਿਮਾਰੀ ਫੈਲਣ ਵੇਲੇ ਬਣਾਈਆਂ ਗਈਆਂ ਤੇ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਅਤੇ ਹੋਰ ਕਾਮਿਆਂ ਨੂੰ ਉਨ੍ਹਾਂ ਦੇ ਆਪਣੇ ਬਚਾਅ ਲਈ ਦਿੱਤੀਆਂ ਗਈਆਂ ਸਨ। ਬਾਅਦ ਵਿੱਚ ਇਹੋ ਜਿਹੀਆਂ ਕਿੱਟਾਂ ਦੀ ਵਰਤੋਂ ਅੱਗ ਲੱਗਣ ਉੱਤੇ ਕੁਝ ਦੇਸ਼ਾਂ ਵਿੱਚ ਫਾਇਰ ਸਰਵਿਸ ਵਾਲੇ ਲੋਕਾਂ ਨੂੰ ਵੀ ਦਿੱਤੀਆਂ ਜਾਣ ਲੱਗ ਪਈਆਂ ਸਨ। ਖਤਰੇ ਨਾਲ ਸਿੱਝਦੇ ਸਮੇਂ ਖੁਦ ਖਤਰੇ ਤੋਂ ਪ੍ਰਭਾਵਤ ਹੋਣ ਤੋਂ ਬਚਣ ਲਈ ਵਰਤੇ ਜਾ ਸਕਣ ਵਾਲੇ ਇਹ ਸੂਟ ਇਸ ਵਾਰੀ ਕੋਰੋਨਾ ਵਾਇਰਸ ਤੋਂ ਬਚਣ ਲਈ ਐਮਰਜੈਂਸੀ ਫਲਾਈਟ ਵਾਲੇ ਪਾਇਲਟਾਂ ਅਤੇ ਹੋਰ ਅਮਲੇ ਲਈ ਵੀ ਜ਼ਰੂਰੀ ਸਮਝੇ ਜਾਣ ਲੱਗ ਪਏ ਸਨ ਅਤੇ ਕੋਰੋਨਾ ਦੇ ਰੋਗੀ ਦੀ ਮੌਤ ਪਿੱਛੋਂ ਅੰਤਮ ਸੰਸਕਾਰ ਵੇਲੇ ਨਾਲ ਜਾਣ ਵਾਲੇ ਲੋਕਾਂ ਲਈ ਵੀ ਇਸ ਦੀ ਵਰਤੋਂ ਦੀ ਮੰਗ ਉੱਠਣ ਲੱਗ ਪਈ ਸੀ। ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਏਸੇ ਪੀ ਪੀ ਈ ਕਿੱਟ ਦੀ ਖਰੀਦ ਵਿੱਚ ਘਪਲਾ ਕੀਤਾ ਗਿਆ ਹੈ ਅਤੇ ਇਸ ਦੀ ਜਾਂਚ ਵਿੱਚ ਕਈ ਵੱਡੇ ਨਾਂਅ ਆ ਰਹੇ ਹਨ।
ਕਹਾਣੀ ਇਹ ਪਤਾ ਲੱਗਦੀ ਹੈ ਕਿ ਅੰਮ੍ਰਿਤਸਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਡਾਕਟਰਾਂ ਲਈ ਜਦੋਂ ਪੀ ਪੀ ਈ ਕਿੱਟਾਂ ਹੋਰ ਕਿਤੋਂ ਨਹੀਂ ਸਨ ਮਿਲੀਆਂ ਤਾਂ ਸਥਾਨਕ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਆਪਣੇ ਪਾਰਲੀਮੈਂਟ ਮੈਂਬਰ ਵਾਲੇ ਹਲਕਾ ਵਿਕਾਸ ਫੰਡ ਵਿੱਚੋਂ ਇਸ ਕੰਮ ਲਈ ਗਰਾਂਟ ਦਿੱਤੀ ਸੀ। ਜਦੋਂ ਕਿੱਟਾਂ ਪਹੁੰਚੀਆਂ ਤਾਂ ਵਰਤਣ ਵਾਲਿਆਂ ਡਾਕਟਰਾਂ ਅਤੇ ਹੋਰ ਅਮਲੇ ਨੇ ਉਨ੍ਹਾਂ ਨੂੰ ਨਿਕੰਮੀਆਂ ਕਹਿ ਕੇ ਦੁਹਾਈ ਪਾ ਦਿੱਤੀ। ਜਾਂਚ ਕਰਨ ਦਾ ਕੰਮ ਜਦੋਂ ਭ੍ਰਿਸ਼ਟ ਲੋਕਾਂ ਨੂੰ ਕਟਹਿਰੇ ਵਿੱਚ ਖੜਾ ਕਰਨ ਦੀ ਥਾਂ ਬਚਾਉਣ ਵਾਲਾ ਜਾਪਿਆ ਤਾਂ ਫੰਡ ਦੇਣ ਵਾਲੇ ਐੱਮ ਪੀ ਨੇ ਕੇਂਦਰ ਦੀ ਸਰਕਾਰ ਨੂੰ ਇਸ ਦੀ ਜਾਂਚ ਕਰਾਉਣ ਲਈ ਚਿੱਠੀ ਲਿਖ ਦਿੱਤੀ। ਇਸ ਦਾ ਅਸਰ ਇਹ ਹੋਇਆ ਕਿ ਜਾਂਚ ਦੇ ਨਾਂਅ ਉੱਤੇ ਸਾਰੇ ਮੁੱਦੇ ਨੂੰ ਖੁਰਦ-ਬੁਰਦ ਕਰਨ ਵਾਲਿਆਂ ਦਾ ਰਾਹ ਬੰਦ ਹੋ ਗਿਆ ਅਤੇ ਨਤੀਜੇ ਵਜੋਂ ਮੈਡੀਕਲ ਕਾਲਜ ਦੀ ਪ੍ਰਿਸੀਪਲ ਤੇ ਕੁਝ ਹੋਰਨਾਂ ਨੂੰ ਅਹੁਦੇ ਤੋਂ ਹਟਾਉਣ ਦਾ ਫੈਸਲਾ ਕਰਨਾ ਪੈ ਗਿਆ। ਅੱਗੋਂ ਜਾਂਚ ਕਿੱਥੋਂ ਤੱਕ ਜਾਵੇਗੀ, ਕਿਹਾ ਨਹੀਂ ਜਾ ਸਕਦਾ।
ਇਹ ਤਾਂ ਸਰਕਾਰੀ ਖੇਤਰ ਦੇ ਭ੍ਰਿਸ਼ਟਾਚਾਰ ਦਾ ਕਿੱਸਾ ਸੀ, ਕੋਰੋਨਾ ਵਾਇਰਸ ਦੇ ਦੌਰ ਨਾਲ ਜੁੜੇ ਹੋਏ ਭ੍ਰਿਸ਼ਟਾਚਾਰ ਦਾ ਦੂਸਰਾ ਗੈਰ-ਸਰਕਾਰੀ ਕਿੱਸਾ ਇਸ ਤੋਂ ਵੀ ਭੈੜਾ ਹੈ। ਅੰਮ੍ਰਿਤਸਰ ਵਿੱਚ ਤੁਲੀ ਲੈਬ ਵਿੱਚ ਲੋਕਾਂ ਦੇ ਟੈੱਸਟ ਕੀਤੇ ਜਾਂਦੇ ਤੇ ਬਿਨਾਂ ਕਿਸੇ ਬੀਮਾਰੀ ਤੋਂ ਉਨ੍ਹਾਂ ਨੂੰ ਕੋਰੋਨਾ ਵਾਇਰਸ ਦੇ ਮਰੀਜ਼ ਕਹਿ ਕੇ ਇੱਕ ਖਾਸ ਹਸਪਤਾਲ ਤੋਂ ਇਲਾਜ ਕਰਾਉਣ ਲਈ ਰੈਫਰ ਕੀਤਾ ਜਾਂਦਾ ਸੀ। ਉਹ ਹਸਪਤਾਲ ਪਹਿਲਾਂ ਵੀ ਪੁੱਠੇ ਕੰਮ ਲਈ ਲੋਕਾਂ ਵਿੱਚ ਚਰਚਿਤ ਸੀ। ਅਗਲਾ ਕੰਮ ਉਸ ਹਸਪਤਾਲ ਵਿੱਚ ਇਹ ਹੁੰਦਾ ਰਿਹਾ ਕਿ ਠੀਕ-ਠਾਕ ਵਿਅਕਤੀਆਂ ਨੂੰ ਹਸਪਤਾਲ ਲਿਟਾ ਕੇ ਮੋਟੇ ਬਿੱਲ ਬਣਾਏ ਅਤੇ ਉਨ੍ਹਾਂ ਦੀਆਂ ਜੇਬਾਂ ਕੱਟੀਆਂ ਜਾਂਦੀਆਂ ਰਹੀਆਂ। ਜਦੋਂ ਇੱਕੋ ਪਰਵਾਰ ਦੇ ਕਈ ਲੋਕ ਕੋਰੋਨਾ ਵਾਇਰਸ ਦੇ ਪਾਜਿ਼ਟਿਵ ਮਰੀਜ਼ ਦੱਸ ਕੇ ਇਸੇ ਹਸਪਤਾਲ ਵਿੱਚ ਭੇਜ ਦਿੱਤੇ ਗਏ ਤਾਂ ਪਰਵਾਰ ਦੇ ਦਾਮਾਦ ਨੇ ਜਿ਼ਦ ਕਰ ਕੇ ਸਰਕਾਰੀ ਲੈਬ ਤੋਂ ਉਨ੍ਹਾਂ ਦੇ ਸੈਂਪਲ ਟੈੱਸਟ ਕਰਵਾਏ ਤੇ ਨਤੀਜੇ ਵਿੱਚ ਉਹ ਲੋਕ ਕਿਸੇ ਵੀ ਬਿਮਾਰੀ ਤੋਂ ਰਹਿਤ ਨਿਕਲੇ। ਫਿਰ ਵਿਜੀਲੈਂਸ ਦੀ ਕਾਰਵਾਈ ਚੱਲੀ ਤੇ ਤੁਲੀ ਲੈਬ ਦੇ ਨਾਲ ਹਸਪਤਾਲ ਦੇ ਅੱਧੀ ਕੁ ਦਰਜਨ ਡਾਕਟਰਾਂ ਉੱਤੇ ਸਿ਼ਕੰਜਾ ਕੱਸਿਆ ਜਾਣ ਲੱਗਾ ਤਾਂ ਉਹ ਸਾਰੇ ਜਣੇ ਜਾਂਚ ਦਾ ਸਾਹਮਣਾ ਕਰਨ ਦੀ ਥਾਂ ਗੁਪਤ ਵਾਸ ਹੋ ਕੇ ਕਾਨੂੰਨੀ ਕਾਰਵਾਈ ਕਰਨ ਨਿਕਲ ਪਏ। ਅਸੀਂ ਡਾਕਟਰੀ ਕਿੱਤੇ ਵੱਲ ਸਤਿਕਾਰ ਦੀ ਨਜ਼ਰ ਨਾਲ ਵੇਖਦੇ ਹਾਂ ਤੇ ਭਵਿੱਖ ਵਿੱਚ ਵੀ ਵੇਖਦੇ ਰਹਿਣਾ ਚਾਹੁੰਦੇ ਹਾਂ, ਪਰ ਸਾਨੂੰ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਇਸ ਮਾਮਲੇ ਵਿੱਚ ਡਾਕਟਰਾਂ ਦੀ ਕਿਸੇ ਜਥੇਬੰਦੀ ਨੇ ਡਾਕਟਰੀ ਕਿੱਤੇ ਦੇ ਇਸ ਭ੍ਰਿਸ਼ਟਾਚਾਰ ਵਿਰੁੱਧ ਆਵਾਜ਼ ਨਹੀਂ ਉਠਾਈ। ਡਾਕਟਰਾਂ ਦੀ ਐਸੋਸੀਏਸ਼ਨ ਓਦੋਂ ਵੀ ਚੁੱਪ ਰਹੀ, ਜਦੋਂ ਏਸੇ ਅੰਮ੍ਰਿਤਸਰ ਵਿੱਚ ਵੀਹ ਕੁ ਸਾਲ ਪਹਿਲਾਂ ਗਰੀਬ ਲੋਕਾਂ ਦੀਆਂ ਕਿਡਨੀਆਂ ਕੱਢ ਕੇ ਅਮੀਰਾਂ ਨੂੰ ਲਾਉਣ ਅਤੇ ਪੈਸਾ ਕਮਾਉਣ ਦੀ ਗੰਦੀ ਖੇਡ ਨੰਗੀ ਹੋਈ ਸੀ।
ਦੂਸਰਾ ਪੱਖ ਧਰਮ ਦੇ ਖੇਤਰ ਵਿੱਚ ਹੁੰਦੇ ਭ੍ਰਿਸ਼ਟਾਚਾਰ ਦਾ ਹੈ। ਜਦੋਂ ਕੋਰੋਨਾ ਵਾਇਰਸ ਦੇ ਕਾਰਨ ਭਾਰਤ ਸਰਕਾਰ ਨੇ ਲਾਕਡਾਊਨ ਕੀਤਾ ਹੋਇਆ ਸੀ ਤੇ ਪੰਜਾਬ ਵਿੱਚ ਕਰਫਿਊ ਹੋਣ ਕਾਰਨ ਲੋਕ ਧਰਮ ਅਸਥਾਨਾਂ ਵਿੱਚ ਜਾਂਦੇ ਨਹੀਂ ਸਨ, ਉਸ ਵੇਲੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਲੰਗਰ ਵਿੱਚ ਲੱਖਾਂ ਰੁਪਏ ਦਾ ਲੰਗਰ ਘੁਟਾਲਾ ਹੋ ਗਿਆ। ਦੱਸਿਆ ਗਿਆ ਹੈ ਕਿ ਕਾਗਜ਼ਾਂ ਵਿੱਚ ਲੱਖਾਂ ਰੁਪਏ ਦੀ ਸਬਜ਼ੀ ਰੋਜ਼ ਤਾਜ਼ੀ ਖਰੀਦ ਕੇ ਬਣਾਈ ਜਾਂਦੀ ਤੇ ਸੰਗਤ ਆਉਣ ਤੋਂ ਬਿਨਾਂ ਰੋਜ਼ ਵਰਤਾਈ ਗਈ ਦਿਖਾਈ ਜਾਂਦੀ ਰਹੀ ਸੀ। ਰੌਲਾ ਪਿਆ ਤਾਂ ਇਸ ਦੀ ਜਾਂਚ ਕਰਾਉਣੀ ਪੈ ਗਈ। ਤਖਤ ਕੇਸਗੜ੍ਹ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੋਣ ਕਰ ਕੇ ਜਾਂਚ ਅਧਿਕਾਰੀ ਅੰਮਿਤਸਰੋਂ ਆਏ ਅਤੇ ਮਾਮਲਾ ਮੀਡੀਏ ਵਿੱਚ ਆ ਚੁੱਕਾ ਹੋਣ ਕਾਰਨ ਪੰਜ ਜਣੇ ਸਸਪੈਂਡ ਕਰਨ ਦਾ ਹੁਕਮ ਹੋ ਗਿਆ। ਇਨ੍ਹਾਂ ਪੰਜਾਂ ਵਿੱਚ ਇੱਕ ਉਸ ਤਖਤ ਸਾਹਿਬ ਦਾ ਮੈਨੇਜਰ ਸੀ ਤੇ ਦੂਸਰੇ ਉਸ ਦੇ ਨਾਲ ਮੀਤ ਮੈਨੇਜਰ ਅਤੇ ਹੋਰ ਜਿ਼ਮੇਵਾਰ ਅਧਿਕਾਰੀ ਸਨ। ਹੈਰਾਨੀ ਦੀ ਗੱਲ ਹੈ ਕਿ ਕਿਸੇ ਪ੍ਰਾਈਵੇਟ ਕੰਪਨੀ ਵਿੱਚ ਵੀ ਘਪਲਾ ਹੋਵੇ ਤਾਂ ਪੁਲਸ ਨੂੰ ਰਿਪੋਰਟ ਕੀਤੀ ਜਾਂਦੀ ਹੈ, ਪਰ ਸ਼੍ਰੋਮਣੀ ਕਮੇਟੀ ਇਸ ਦੇਸ਼ ਦੇ ਸੰਵਿਧਾਨ ਮੁਤਾਬਕ ਬਣੀ ਹੋਣ ਦੇ ਬਾਵਜੂਦ ਇਸ ਵੱਡੇ ਘਪਲੇ ਦਾ ਕੇਸ ਦਰਜ ਕਰਾਉਣ ਤੋਂ ਕੰਨੀ ਕਤਰਾਉਣ ਦਾ ਕੰਮ ਹੋਣ ਲੱਗ ਪਿਆ। ਇੱਕ ਜਾਂਚ ਕਮੇਟੀ ਬਣਾ ਲਈ ਹੈ ਤੇ ਫਿਰ ਬਚਾਉਣ ਦੇ ਚਾਰੇ ਸ਼ੁਰੂ ਹੋ ਜਾਣਗੇ। ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਾਹਿਬ ਦਾ ਬਿਆਨ ਆਇਆ ਹੈ ਕਿ ਦੋਸ਼ੀਆਂ ਦੇ ਵਿਰੁੱਧ ਸਖਤੀ ਕੀਤੀ ਜਾਵੇਗੀ, ਪਰ ਸਧਾਰਨ ਲੋਕ ਇਹ ਮੰਨਣ ਵਿੱਚ ਬਹੁਤ ਜਿ਼ਆਦਾ ਔਖ ਮਹਿਸੂਸ ਕਰਦੇ ਹਨ ਕਿ ਢਾਈ ਮਹੀਨੇ ਜਦੋਂ ਏਸੇ ਤਖਤ ਸਾਹਿਬ ਦੇ ਅੰਦਰ ਲੰਗਰ ਦਾ ਲੱਖਾਂ ਰੁਪਏ ਦਾ ਘਪਲਾ ਹੁੰਦਾ ਰਿਹਾ, ਜਥੇਦਾਰ ਸਾਹਿਬ ਨੂੰ ਭਲਾ ਇਸ ਦੀ ਭਿਣਕ ਵੀ ਨਾ ਲੱਗੀ ਹੋਵੇਗੀ!
ਅਸੀਂ ਕੇਂਦਰ ਜਾਂ ਰਾਜ ਸਰਕਾਰ ਦੇ ਅਦਾਰਿਆਂ ਅਤੇ ਗੈਰ-ਸਰਕਾਰੀ ਲੈਬਾਰਟਰੀਆਂ ਅਤੇ ਹਸਪਤਾਲਾਂ ਵਿੱਚ ਨਿੱਤ ਵਾਪਰਦੇ ਭ੍ਰਿਸ਼ਟਾਚਾਰ ਦੀ ਛੋਟੀ ਜਿਹੀ ਵੰਨਗੀ ਦੀ ਗੱਲ ਕੀਤੀ ਹੈ, ਜਿਸ ਦੀ ਜਾਂਚ ਚੱਲਦੀ ਪਈ ਹੈ। ਉਂਜ ਹਸਪਤਾਲਾਂ ਦਾ ਇਹ ਕਿੱਸਾ ਵੀ ਅੱਜਕੱਲ੍ਹ ਗੁੱਝਾ ਨਹੀਂ ਰਹਿ ਗਿਆ ਕਿ ਕੁਝ ਹਸਪਤਾਲ ਸਰਕਾਰ ਦੀਆਂ ਆਯੂਸ਼ਮਾਨ ਜਾਂ ਹੋਰਨਾਂ ਸਕੀਮਾਂ ਹੇਠ ਚੰਗੇ-ਭਲੇ ਲੋਕਾਂ ਨੂੰ ਆਪਣੇ ਕਮਰਿਆਂ ਵਿੱਚ ਦਾਖਲ ਦੱਸ ਕੇ ਉਨ੍ਹਾਂ ਦਾ ਸਰਕਾਰ ਤੋਂ ਮਿਲਦਾ ਪੈਸਾ ਹੜੱਪਣ ਦਾ ਕੰਮ ਵੀ ਕਰਦੇ ਹਨ। ਮੋਹਾਲੀ ਵਿੱਚ ਇੱਕ ਵਾਰ ਏਦਾਂ ਦੇ ਜਾਅਲੀ ਮਰੀਜ਼ ਦਿਖਾ ਕੇ ਇੰਸ਼ੋਰੇਂਸ ਕੰੰਪਨੀਆਂ ਤੋਂ ਪੈਸੇ ਵਸੂਲ ਕਰਨ ਦਾ ਸਕੈਂਡਲ ਫੜਿਆ ਗਿਆ ਸੀ ਤੇ ਵੱਡੇ-ਵੱਡੇ ਹਸਪਤਾਲਾਂ ਬਾਰੇ ਚਰਚਾ ਹੋਈ ਸੀ। ਸਾਰੇ ਡਾਕਟਰ ਬਿਨਾਂ ਸ਼ੱਕ ਏਹੋ ਜਿਹੇ ਨਹੀਂ ਹੁੰਦੇ, ਬਹੁਤੇ ਡਾਕਟਰ ਲੋਕਾਂ ਦੀ ਸੇਵਾ ਦਾ ਫਰਜ਼ ਨਿਭਾਉਂਦੇ ਹਨ, ਪਰ ਇਸ ਤਰ੍ਹਾਂ ਦੀਆਂ ਕਾਲੀਆਂ ਭੇਡਾਂ ਡਾਕਟਰਾਂ ਦੇ ਸਾਰੇ ਭਾਈਚਾਰੇ ਨੂੰ ਚੁਭਣੀਆਂ ਚਾਹੀਦੀਆਂ ਹਨ। ਉਨ੍ਹਾਂ ਦਾ ਇਸ ਬਾਰੇ ਚੁੱਪ ਵੱਟ ਜਾਣਾ ਮਾੜਾ ਲੱਗਦਾ ਹੈ। ਏਸੇ ਤਰ੍ਹਾਂ ਜਦੋਂ ਕਿਸੇ ਧਰਮ ਅਸਥਾਨ ਵਿੱਚੋਂ ਤਖਤ ਕੇਸਗੜ੍ਹ ਸਾਹਿਬ ਦੇ ਲੰਗਰ ਵਰਗੀ ਹੇਰਾਫੇਰੀ ਦੀ ਗੱਲ ਬਾਹਰ ਆਉਂਦੀ ਤੇ ਉਸ ਦੇ ਖਿਲਾਫ ਸਖਤੀ ਦੇ ਐਲਾਨਾਂ ਦੇ ਓਹਲੇ ਹੇਠ ਪਰਦੇ ਪਾਉਣ ਦਾ ਕੰਮ ਚੱਲਦਾ ਹੈ ਤਾਂ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਅਜੇ ਬਾਕੀਆਂ ਵਾਂਗ ਬਦਨਾਮ ਨਹੀਂ ਸਮਝੇ ਜਾਂਦੇ, ਉਨ੍ਹਾਂ ਨੂੰ ਇਸ ਦੇ ਖਿਲਾਫ ਚੁੱਪ ਤੋੜਨੀ ਚਾਹੀਦੀ ਹੈ। ਸਾਨੂੰ ਦੁੱਖ ਹੈ ਕਿ ਜਦੋਂ ਲੋਕ ਕੋਰੋਨਾ ਦੇ ਕਹਿਰ ਝੱਲਦੇ ਪਏ ਹਨ, ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਓਦੋਂ ਵੀ ਸ਼ਰਮ ਨਹੀਂ ਆ ਰਹੀ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”