Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਇਸ ਵਾਰੀ ਦਾ ਦੁਖਦਾਈ ‘ਡਾਕਟਰ ਦਿਵਸ’

July 06, 2020 09:32 AM

-ਰੰਜਨ ਦਾਸ ਗੁਪਤਾ
ਬਾਲੀਵੁੱਡ ਗਾਇਕਾ ਅਤੇ ਸੁਰਾਂ ਦੀ ਰਾਣੀ ਲਤਾ ਮੰਗੇਸ਼ਕਰ ਦਾ ਹਮੇਸ਼ਾ ਸੁਣਿਆ ਜਾਣ ਵਾਲਾ 60 ਦੇ ਦਹਾਕੇ ਦਾ ਗਾਣਾ ‘ਜ਼ਾਲਿਮ ਜ਼ਮਾਨੇ ਨੇ ਇਤਨਾ ਸਤਾਇਆ ਹੈ' ਨੇ ਇੱਕ ਡੰੂੁਘੀ ਤ੍ਰਾਸਦੀ ਦਾ ਸੰਦੇਸ਼ ਦਿੱਤਾ ਸੀ। ਜਿਵੇਂ ਸਾਡੇ ਕੋਲ ਇੱਕ ਡਾਕਟਰ ਦਿਵਸ ਹੈ। ਅਸੀਂ ਲਤਾ ਜੀ ਦੇ ਇਸ ਗਾਣੇ ਨਾਲ ਜੁੜ ਸਕਦੇ ਹਾਂ। ਕੋਵਿਡ-19 ਦੇ ਡਰਾਉਣੇ ਅਸਰ ਨੂੰ ਵੀ ਇਸੇ ਤਰ੍ਹਾਂ ਗਾ ਕੇ ਇਸ ਦੀ ਵਿਆਖਿਆ ਕੀਤੀ ਜਾ ਸਕਦੀ ਹੈ ਕਿ ‘ਕੋਵਿਡ ਨੇ ਬਹੁਤ ਸਤਾਇਆ ਹੈ'। ਸਦੀਆਂ ਤੋਂ ਅਜਿਹੀ ਕਿਸੇ ਕੌਮਾਂਤਰੀ ਆਫਤ ਨੇ ਅਣਗਿਣਤ ਲੋਕਾਂ ਨੂੰ ਪ੍ਰਭਾਵਿਤ ਨਹੀਂ ਕੀਤਾ ਅਤੇ ਨਾ ਇੰਨੇ ਲੋਕਾਂ ਨੇ ਜੀਵਨ ਗੁਆਇਆ, ਜਿੰਨਾ ਕਿ ਕੋਵਿਡ ਦੇ ਕਾਰਨ ਹੋਇਆ ਹੈ। ਮਰਹੂਮ ਡਾਕਟਰ ਬਿਧਾਨ ਚੰਦਰ ਰਾਏ ਜਿਨ੍ਹਾਂ ਦੇ ਜਨਮ ਦਿਹਾੜੇ ਨੂੰ ਡਾਕਟਰਜ਼ ਡੇਅ ਮਨਾਇਆ ਜਾਂਦਾ ਹੈ, ਨੇ ਕਦੇ ਵੀ ਆਪਣੀ ਜ਼ਿੰਦਗੀ ਦੌਰਾਨ ਅਜਿਹੇ ਸੰਕਟ ਨੂੰ ਨਹੀਂ ਦੇਖਿਆ ਹੋਵੇਗਾ।
ਕੋਰੋਨਾ ਵਾਇਰਸ ਦੀ ਅਜਿਹੀ ਖਤਰਨਾਕ ਮਹਾਮਾਰੀ ਹੈ, ਜਿਸ ਨੇ ਚੰਗੀ ਸਿਹਤ ਦੇ ਵਿਚਾਰਾਂ ਨੂੰ ਲੱਗਭਗ ਤਬਾਹ ਕਰ ਦਿੱਤਾ ਹੈ। ਸੋਵੀਅਤ ਯੂਨੀਅਨ ਨੇ ਜਾਪਾਨੀ ਐਂਟੀ ਇਨਫਲੁਏਂਜਾ ਡਰੱਗ ਨੂੰ ਆਧੁਨਿਕ ਰੂਪ 'ਚ ਆਪਣੀ ਏ ਵੀ ਆਈ ਐਫ ਏ ਵੀ ਆਈ ਐਲਾਨ ਕੀਤਾ ਹੈ, ਜੋ ਕੋਰੋਨਾ ਤੋਂ ਪੀੜਤ ਮਰੀਜ਼ਾਂ ਦੇ ਇਲਾਜ ਲਈ ਬੇਹੱਦ ਅਸਰ ਦਾਇਕ ਸਾਬਿਤ ਹੋ ਰਿਹਾ ਹੈ। ਭਾਰਤ 'ਚ ਦਵਾਈਆਂ ਬਣਾਉਣ ਵਾਲੀਆਂ ਕਈ ਕੰਪਨੀਆਂ ਨੇ ਐਂਟੀ ਕੋਵਿਡ ਮੈਡੀਸਨ ਬਣਾਉਣੀ ਸ਼ੁਰੂ ਕੀਤੀ ਹੈ। ਇਨ੍ਹਾਂ ਦਵਾਈਆਂ ਦਾ ਬੇਹੱਦ ਹੈਰਾਨੀ ਵਾਲਾ ਤੱਥ ਇਹ ਹੈ ਕਿ ਜਿਥੇ ਇੱਕ ਕੈਪਸੂਲ ਦੀ ਲਾਗਤ 103 ਰੁਪਏ ਹੈ, ਉਥੇ ਦੂਜਾ 10 ਰੁਪਏ ਪ੍ਰਤੀ ਕੈਪਸੂਲ ਦੀ ਲਾਗਤ ਨਾਲ ਵਿਕਦਾ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾਕਟਰ ਆਰ ਵੀ ਅਸ਼ੋਕਨ ਨੇ ਇਸ ਵੱਲ ਧਿਆਨ ਦਿੱਤਾ ਅਤੇ ਕੀਮਤਾਂ ਤੈਅ ਕਰਨ ਲਈ ਡਰੱਗਸ ਕੰਟਰੋਲ ਅਥਾਰਟੀ ਆਫ ਇੰਡੀਆ ਦਾ ਰੁਖ ਕੀਤਾ।
ਕੋਵਿਡ-19 ਦਾ ਇਨਫੈਕਸ਼ਨ ਦਾ ਪਹਿਲੂ ਖਤਰਨਾਕ ਹੈ। ਸਮਾਜਿਕ ਦੂਰੀ ਰੱਖਣਾ, ਮਾਸਕ ਤੇ ਦਸਤਾਨੇ ਪਹਿਨਣਾ ਬੇਹੱਦ ਜ਼ਰੂਰੀ ਹੈ। 23 ਮਾਰਚ ਤੋਂ ਅੱਜ ਤੱਕ ਦੇਸ਼ 'ਚ ਲੌਕਡਾਉੂਨ ਲਾਗੂ ਹੈ। ਇਸ ਤੋਂ ਬਾਅਦ ਕਈ ਪਾਬੰਦੀਆਂ ਹਟਾਈਆਂ ਵੀ ਗਈਆਂ ਹਨ। ਲਾਕਆਉੂਟ-1 ਬੀਤੀ 8 ਜੂਨ ਨੂੰ ਜਾਰੀ ਕੀਤਾ ਗਿਆ ਸੀ, ਫਿਰ ਵੀ ਪੰਜ ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹਨ ਤੇ ਲਗੱਭਗ 17 ਹਜ਼ਾਰ ਲੋਕ ਇਸ ਖਤਰਨਾਕ ਬੀਮਾਰੀ ਨਾਲ ਮਾਰੇ ਗਏ ਹਨ। ਪਾਜ਼ੇਟਿਵ ਨਤੀਜਿਆਂ ਨਾਲ ਠੀਕ ਹੋਣ ਵਾਲੇ ਲੋਕਾਂ ਦੀ ਦਰ ਵੀ ਵਧ ਰਹੀ ਹੈ।
ਪੂਰੇ ਭਾਰਤ ਦੇ ਡਾਕਟਰ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਸਭ ਤੋਂ ਵੱਡੀ ਚਿੰਤਾ ਇਸ ਸਮੇਂ ਦੇਸ਼ ਨੂੰ ਕੋਰੋਨਾ ਮੁਕਤ ਕਰਨ ਦੀ ਹੈ। ਇਸ ਲਈ ਕੋਈ ਵੀ ਵਿਅਕਤੀ ਸਮਾਂ ਹੱਦ ਤੈਅ ਨਹੀਂ ਸਕਦਾ, ਪਰ ਕੋਸ਼ਿਸ਼ ਜਾਰੀ ਹੈ। ਇਸ ਮੁੱਦੇ ਦਾ ਸਭ ਤੋਂ ਦੁਖਦਾਈ ਪਹਿਲੂ ਇਹ ਹੈ ਕਿ ਸਾਡੀ ਸਿਹਤ ਦਾ ਬਜਟ ਜੀ ਡੀ ਪੀ ਦਾ ਸਿਰਫ 1.1 ਫੀਸਦੀ ਹੈ, ਜਿਸ 'ਚ ਕੇਂਦਰ ਅਤੇ ਸੂਬੇ ਆਪਣਾ ਹਿੱਸਾ ਪਾਉਂਦੇ ਹਨ। ਸਭ ਤੋਂ ਖਾਸ ਗੱਲ ਇਹ ਹੈ ਕਿ ਭਾਰਤੀ ਸਿਹਤ ਇੰਨੀ ਗੈਰ-ਪੇਸ਼ੇਵਰ ਅਤੇ ਲਾਪਰਵਾਹ ਕਿਉਂ ਹੈ। ਅਜਿਹੇ ਭਾਵਪੁੂਰਨ ਸਵਾਲਾਂ ਦੇ ਕਈ ਜਵਾਬ ਹਨ। ਪਹਿਲਾ ਇਹ ਹੈ ਕਿ ਡਾਕਟਰਾਂ ਤੇ ਮਰੀਜ਼ਾਂ ਵਿਚਾਲੇ ਸੰਚਾਰ ਪ੍ਰਕਿਰਿਆ ਬੇਹੱਦ ਅਸਪੱਸ਼ਟ ਤੇ ਗੁੰਝਲਦਾਰ ਹੈ। ਦੂਜਾ, ਆਈ ਸੀ ਐਮ ਆਰ, ਏਮਜ਼, ਅਪੋਲੋ ਨਾਲੇਜ ਅਤੇ ਸੀ ਐਮ ਸੀ ਵੇਲੋਰ ਵਰਗੇ ਕੁਝ ਸੰਸਥਾਨਾਂ ਨੂੰ ਛੱਡ ਕੇ ਮੈਡੀਕਲ ਰਿਸਰਚ ਅਤੇ ਡਿਵੈਲਪਮੈਂਟ 'ਚ ਇਥੇ ਬਹੁਤ ਖਾਮੀਆਂ ਹਨ। ਮੁੱਕਦੀ ਗੱਲ ਇਹ ਕਿ ਗਰੀਬਾਂ ਅਤੇ ਲੋੜਵੰਦਾਂ ਲਈ ਮੁਫਤ ਸਿਹਤ ਦੇਖਭਾਲ ਦਾ ਇਥੇ ਕੋਈ ਵਿਚਾਰ ਨਹੀਂ ਹੈ। ਦਿਲ ਦੇ ਰੋਗਾਂ ਦੇ ਮਸ਼ਹੂਰ ਡਾਕਟਰ ਕੇ ਕੇ ਅਗਰਵਾਲ ਨੇ ਆਪਣੇ ਯੋਗ ਡਾਕਟਰਾਂ ਦੀ ਟੀਮ ਦੇ ਨਾਲ ਕੋੋਰੋਨਾ ਉਪਰ ਇੱਕ ਕੀਮਤੀ ਰੋਜ਼ਾਨਾ ਬੁਲੇਟਿਨ ਤਿਆਰ ਕੀਤਾ ਹੈ ਤਾਂ ਕਿ ਲੋਕਾਂ ਨੂੰ ਸਿੱਖਿਅਤ ਕੀਤਾ ਜਾਵੇ। ਇਹ ਬੁਲੇਟਿਨ ਪ੍ਰਭਾਵਿਤ ਲੋਕਾਂ, ਮ੍ਰਿਤਕਾਂ ਤੇ ਠੀਕ ਹੋਣ ਵਾਲੇ ਮਰੀਜ਼ਾਂ ਨੂੰ ਧਿਆਨ 'ਚ ਰੱਖ ਕੇ ਬਣਾਇਆ ਗਿਆ। ਏਮਜ਼ ਅਤੇ ਆਈ ਸੀ ਐਮ ਆਰ ਤੋਂ ਜ਼ਰੂਰੀ ਸੂਚਨਾਵਾਂ ਆ ਰਹੀਆਂ ਹਨ। ਫਿਰ ਵੀ ਇਨ੍ਹਾਂ 'ਚ ਖਾਮੀਆਂ ਲਗਾਤਾਰ ਹਨ। ਇਥੇ ਇਸ ਸੂਚਨਾ ਦੀ ਕਮੀ ਹੈ ਕਿ ਕੋਰੋਨਾ ਤੋਂ ਕਿਵੇਂ ਬਚਿਆ ਜਾਵੇ ਅਤੇ ਇਸ ਦਾ ਕਿਸ ਤਰ੍ਹਾਂ ਇਲਾਜ ਕੀਤਾ ਜਾਵੇ।
ਪੱਛਮੀ ਬੰਗਾਲ ਦੀ ਸਰਕਾਰ ਤੇ ਕੇਂਦਰ ਸਰਕਾਰ ਨੇ ਪੀ ਪੀ ਈ ਅਤੇ ਕੋਰੋਨਾ ਇਲਾਜ ਦੀਆਂ ਦਰਾਂ, ਜੋ ਮਹਿੰਗੀਆਂ ਹਨ, ਪਹਿਲਾਂ ਹੀ ਜ਼ਰੂਰੀ ਕਰ ਦਿੱਤੀਆਂ ਹਨ। ਦੂਜੇ ਸੂਬੇ ਵੀ ਉਨ੍ਹਾਂ ਦੀ ਨਕਲ ਕਰ ਰਹੇ ਹਨ। ਕੇਂਦਰ ਅਤੇ ਵੱਖ-ਵੱਖ ਰਾਜ ਸਰਕਾਰਾਂ ਵਿਚਾਲੇ ਸਿਹਤ ਨੀਤੀਆਂ ਬਾਰੇ ਤਾਲਮੇਲ ਦੀ ਕਮੀ ਦੇਖੀ ਜਾ ਰਹੀ ਹੈ। ਡਾਕਟਰਾਂ 'ਚ ਵੀ ਅਜਿਹੀਆਂ ਕਮੀਆਂ ਪਾਈਆਂ ਜਾ ਰਹੀਆਂ ਹਨ।
ਇਸ ਤੋਂ ਪਹਿਲਾਂ ਜਦ ਕਾਲਾਜਾਰ, ਪੋਲੀਓ, ਸਮਾਲ ਪੋਕਸ ਅਤੇ ਟੀ ਬੀ ਵਰਗੀਆਂ ਖਤਰਨਾਕ ਬੀਮਾਰੀਆਂ ਪੈਦਾ ਹੋਈਆਂ ਸਨ, ਉਦੋਂ ਆਰ ਐਂਡ ਡੀ ਅਧਿਕਾਰੀਆਂ, ਡਾਕਟਰਾਂ ਅਤੇ ਮਰੀਜ਼ਾਂ ਵਿਚਾਲੇ ਸਿਹਤਮੰਦ ਅਤੇ ਬਿਹਤਰ ਤਾਲਮੇਲ ਹੁੰਦਾ ਸੀ। ਅਜਿਹੇ ਦੌਰ 'ਚ ਮਰੀਜ਼ ਡਾਕਟਰਾਂ ਨੂੰ ਦੇਵਤਾ ਮੰਨਦੇ ਸਨ। ਡਾਕਟਰ ਵੀ ਬੀਮਾਰਾਂ ਦਾ ਇਲਾਜ ਕਰਨ ਦੌਰਾਨ ਉਨ੍ਹਾਂ ਨੂੰ ਆਪਣੇ ਭਰਾ-ਭਾਈ ਸਮਝਦੇ ਸਨ। ਅਜਿਹੇ ਮੈਡੀਕਲ ਅਚਾਰ-ਵਿਚਾਰ ਬੀਤੇ ਜ਼ਮਾਨੇ ਦੀ ਗੱਲ ਹੋ ਗਈ ਹੈ, ਜੋ ਕਬਰਾਂ 'ਚ ਦਫਨ ਹੋ ਗਈ ਹੈ। ਇਹ ਬੇਹੱਦ ਤਰਸਯੋਗ ਗੱਲਾਂ ਹਨ।
ਐਂਬੂਲੈਂਸ ਮੈਨ ਹਿਮਾਂਸ਼ੂ ਕਾਲੀਆਂ ਤੇ ਉਨ੍ਹਾਂ ਦੀ ਪਤਨੀ ਟਵਿੰਕਲ ਕਾਲੀਆਂ ਨੇ ਨਵੀਂ ਦਿੱਲੀ 'ਚ 10 ਕਿਲੋਮੀਟਰ ਦੇ ਇਲਾਕੇ ਅੰਦਰ ਅਣਗਿਣਤ ਲੋਕਾਂ ਦੀ ਸੇਵਾ ਕੀਤੀ। ਉਨ੍ਹਾਂ ਨੂੰ ਮੁਫਤ ਐਂਬੂਲੈਂਸ ਸੇਵਾ, ਬਲੱਡ ਬੈਂਕ, ਖਾਣਾ, ਸੈਨੇਟਾਈਜ਼ਰ ਅਤੇ ਮਾਸਕ ਪੇਸ਼ ਕੀਤੇ। ਅੱਜ ਇਹ ਦੋਵੇਂ ਪਤੀ-ਪਤਨੀ ਵੱਡੀ ਮੁਸੀਬਤ ਝੱਲ ਰਹੇ ਹਨ। ਟਵਿੰਕਲ ਕਾਲੀਆ ਅਣਗਿਣਤ ਲੋਕਾਂ ਦੀ ਸੇਵਾ ਕਰਨ ਤੋਂ ਬਾਅਦ ਹੁਣ ਕੋਰੋਨਾ ਅਤੇ ਕੈਸਰ ਤੋਂ ਪੀੜਤ ਹੋ ਗਈ ਹੈ। ਕੀ ਕੇਂਦਰ ਸਰਕਾਰ ਅਜਿਹੇ ਲੋਕਾਂ ਵੱਲ ਧਿਆਨ ਨਹੀਂ ਦਿੰਦੀ ਅਤੇ ਨਾ ਹੀ ਉਨ੍ਹਾਂ ਦੀ ਮਦਦ ਕਰਦੀ ਹੈ? ਸਿਹਤ ਦੀ ਦੇਖਭਾਲ ਕਰਨ ਵਾਲੀ ਮਸ਼ਹੂਰ ਕਾਰਕੁੰਨ ਅਤੇ ਫਿੱਕੀ ਦੀ ਪ੍ਰਧਾਨ ਸੰਗੀਤਾ ਰੈਡੀ ਵੀ ਇਸ ਤੋਂ ਬਚੀ ਨਹੀਂ। ਉਨ੍ਹਾਂ ਨੇ ਸਿਹਤ ਦੇ ਕਾਰਕੁੰਨਾਂ ਵਿਚਾਲੇ ਸੰਤੁਲਨ ਬਣਾ ਕੇ ਰੱਖਿਆ ਹੈ। ਮਾਹਤਮਾ ਗਾਂਧੀ ਹਸਪਤਾਲ, ਹੈਦਰਾਬਾਦ ਦੇ ਡਾ. ਬੀ ਪ੍ਰਤਾਪ ਰੈਡੀ ਆਪਣੇ 70ਵੇਂ ਸਾਲ 'ਚ ਕੈਂਸਰ ਤੋਂ ਪੀੜਤ ਹਨ, ਫਿਰ ਵੀ ਉਹ ਕੋਰੋਨਾ ਪੀੜਤ ਲੋਕਾਂ ਦੀ ਮਦਦ ਦਾ ਕੋਈ ਵੀ ਮੌਕਾ ਨਹੀਂ ਗੁਆਉਂਦੇ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”