Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਨਜਰਰੀਆ

‘ਗੋਰਾ’ ਰੰਗ ਕਰਨ ਦੇ ਨਾਂ 'ਤੇ ਨਵੀਂ ਪੈਂੜਤੇਬਾਜ਼ੀ!

July 06, 2020 09:31 AM

-ਰਿਤੂਪਰਣਾ ਦਵੇ
ਕਹਿੰਦੇ ਹਨ ਕਿ ਕਿਸੇ ਵੀ ਵੱਡੀ ਤਬਦੀਲੀ ਦੀ ਚਿੰਤਾ ਜਾਂ ਲੋੜ ਉਦੋਂ ਹੁੰਦੀ ਹੈ ਜਦੋਂ ਮੁਸੀਬਤ ਸਾਹਮਣੇ ਦਿੱਸਦੀ ਹੈ। ਆਮ ਤੌਰ 'ਤੇ ਇਹ ਇਨਸਾਨੀ ਫਿਤਰਤ ਹੈ, ਜਦੋਂ ਸਭ ਕੁਝ ਠੀਕ ਚੱਲਦਾ ਅਤੇ 100 ਫੀਸਦੀ ਸਹੀ ਅਤੇ ਲਾਹੇਵੰਦ ਵੀ ਹੈ ਤਾਂ ਫਾਲਤੂ ਬੈਠੇ-ਬਿਠਾਏ ਮੁਸੀਬਤ ਕਿਉਂ ਗੱਲ ਲਾਈ ਜਾਵੇ। ਇਹ ਕੰਮ ਇਨਸਾਨ ਹੀ ਕਰਦਾ ਹੈ ਫਿਰ ਉਹ ਭਾਵੇਂ ਵੱਡੀਆਂ ਕੰਪਨੀਆਂ ਦੇ ਮਾਲਕ ਹੋਣ ਜਾਂ ਗ੍ਰਹਿ ਉਦਯੋਗ ਨਾਲ ਜੁੜੇ ਲੋਕ। ਅਜਿਹਾ ਹੀ ਕੁਝ 1975 ਤੋਂ ਅੱਜ ਤੱਕ ਭਾਵ 45 ਸਾਲਾਂ ਤੋਂ ਧੜੱਲੇ ਨਾਲ ਵਿਕ ਰਹੀ ਅਤੇ ਭਾਰਤੀ ਬਾਜ਼ਾਰ 'ਚ ਖਾਸ ਕਰਕੇ ਪਿੰਡਾਂ ਦੇ 70 ਫੀਸਦੀ ਇਲਾਕਿਆਂ 'ਚ ਆਪਣਾ ਬਾਜ਼ਾਰ ਬਣਾ ਚੁੱਕੀ ਮਸ਼ਹੂਰ ਫੇਅਰਨੈਸ ਕ੍ਰੀਮ ਫੇਅਰ ਐਂਡ ਲਵਲੀ ਵੀ ਕਰਨ ਵਾਲੀ ਹੈ।
ਅਮਰੀਕੀ-ਅਫਰੀਕੀ ਭਾਈਚਾਰੇ ਦੇ ਗੈਰ-ਗੋਰੇ ਜਾਰਜ ਫਲਾਇਡ ਦੀ ਮੌਤ ਮਗਰੋਂ ਜੋ ਹੋਇਆ, ਉਸ ਤੋਂ ਬਾਅਦ ਦੁਨੀਆ 'ਚ ਇੱਕ ਵਾਰ ਫਿਰ ਨਸਲੀ ਵਿਤਕਰੇ 'ਤੇ ਬਹਿਸ ਛਿੜ ਗਈ ਅਤੇ ਇਸ ਦੇ ਸੇਕ ਨੇ ਗੋਰੇਪਣ ਤੇ ਚਮੜੀ ਸੁੰਦਰ ਕਰਨ ਵਾਲੀਆਂ ਸਾਰੀਆਂ ਕ੍ਰੀਮਾਂ ਨੂੰ ਵੀ ਲਪੇਟੇ 'ਚ ਲੈ ਲਿਆ। ਭਾਰਤ 'ਚ ਅਜਿਹਾ ਕੁਝ ਨਹੀਂ ਹੈ ਪਰ ਫੇਅਰਨੈਸ ਕ੍ਰੀਮ ਬਾਜ਼ਾਰ ਸੋਚਾਂ ਵਿੱਚ ਹੈ ਕਿ ਇਸਦਾ ਸੇਕ ਕਿਤੇ ਇਥੇ ਨਾ ਆ ਪਹੁੰਚੇ। ਇਸ ਲਈ ਗੋਰੇਪਣ ਦੀਆਂ ਸਭ ਕ੍ਰੀਮਾਂ ਬਣਾਉਣ ਵਾਲੀਆਂ ਕੰਪਨੀਆਂ ਨੂੰ ਲੋਕਾਂ ਦੀਆਂ ਭਾਵਨਾਵਾਂ ਸਮਝ ਆਈਆਂ ਅਤੇ ਕਾਹਲੀ ਵਿੱਚ ਆਪਣੀਆਂ ਯੋਜਨਾਵਾਂ 'ਚ ਤਬਦੀਲੀ ਕਰ ਰਹੀਆਂ ਹਨ। ਇਸੇ ਲੜੀ 'ਚ ਕੋਲਕਾਤਾ 'ਚ ਮੌਜੂਦ ਦੇਸ਼ ਦੀ ਮਹਾਰਥੀ ਐਫ ਐਮ ਸੀ ਜੀ ਕੰਪਨੀ ਈਮਾਮੀ ਲਿਮਟਿਡ ਵੀ ਆਪਣੀ ਗੋਰੇਪਣ ਦੀ ਕ੍ਰੀਮ ਫੇਅਰ ਐਂਡ ਹੈਂਡਸਮ ਤੋਂ ਫੇਅਰ ਸ਼ਬਦ ਹਟਾਉਣ ਬਾਰੇ ਸੋਚ ਰਹੀ ਹੈ।
ਫੇਅਰਨੈਸ ਕ੍ਰੀਮ ਦਾ ਪਹਿਲਾਂ ਵਿਚਾਰ ਕਿਥੋਂ ਆਇਆ, ਇਸ ਦੇ ਪੱਕੇ ਸਬੂਤ ਤਾਂ ਨਹੀਂ, ਪਰ ਨਸਲਵਾਦ ਕਾਲੇ-ਗੋਰੇ ਦੇ ਫਰਕ ਦਾ ਅਮਰੀਕਾ ਦਾ ਇਤਿਹਾਸ ਸਭ ਦੇ ਸਾਹਮਣੇ ਹੈ। ਅੰਗਰੇਜ਼ੀ 'ਚ ਲੰਬੇ ਸਮੇਂ ਤੱਕ ਕਾਲੇ ਅਮਰੀਕਨ ਨੂੰ ਅਫਰੀਕਨ-ਅਮਰੀਕਨ ਕਿਹਾ ਜਾਂਦਾ ਰਿਹਾ ਹੈ। ਇਸ ਤੋਂ ਪਹਿਲਾਂ ਐਫਰੋ-ਅਮਰੀਕਨ ਕਹਿੰਦੇ ਸਨ। ਉਸ ਤੋਂ ਵੀ ਪਹਿਲਾਂ ਸਿਰਫ ਬਲੈਕ ਕਿਹਾ ਜਾਂਦਾ ਸੀ। ਯਕੀਨਨ ਬਲੈਕ ਸ਼ਬਦ ਮਨੁੱਖਤਾ ਨੂੰ ਸ਼ਰਮਿੰਦੇ ਕਰਦਾ ਸੀ। ਇਹ ਵੀ ਸੱਚ ਹੈ ਕਿ 19ਵੀਂ ਸਦੀ ਦੇ ਸ਼ੁਰੂ 'ਚ ਇਨ੍ਹਾਂ ਲੋਕਾਂ ਨੂੰ ਅਮਰੀਕਾ 'ਚ ਬਰਾਬਰ ਦੇ ਇਨਸਾਨ ਨਹੀਂ ਮੰਨਿਆ ਜਾਂਦਾ ਸੀ।
ਅਮਰੀਕਾ ਦੇ ਇਤਿਹਾਸਕਾਰ ਰਿਚਰਡ ਵ੍ਹਾਈਟ ਨੇ ਇੱਕ ਥਾਂ ਲਿਖਿਆ ਹੈ ਕਿ ਸਮਾਜ ਵੱਲੋਂ ਕਾਲੇ ਅਤੇ ਗੋਰਿਆਂ ਵਿਚਾਲੇ ਬਣਾਈਆਂ ਹੱਦਾਂ ਟੱਪਣ ਉੱਤੇ ਕਾਲੇ ਲੋਕਾਂ ਨੂੰ ਮਾਰ ਦਿੱਤਾ ਜਾਂਦਾ ਸੀ। ਹੌਲੀ-ਹੌਲੀ ਉਤਰੀ ਰਾਜਾਂ 'ਚ ਇਨ੍ਹਾਂ ਲੋਕਾਂ ਨੂੰ ਇਨਸਾਨ ਦਾ ਦਰਜਾ ਮਿਲਿਆ ਪਰ ਦੱਖਣੀ ਰਾਜਾਂ ਵਿੱਚ 1962 ਤੋਂ 1968 ਤੱਕ ਚਲੀ ਖਾਨਾਜੰਗੀ ਦੇ ਬਾਅਦ ਮਿਲ ਸਕਿਆ। ਗੁਲਾਮੀ ਤੋਂ ਛੋਟੇ ਤਬਕੇ ਦੇ ਸਭ ਤੋਂ ਵੱਡੇ ਕਾਲੇ ਨੇਤਾ ਫੈ੍ਰਡਰਿਕ ਡਗਲਸ ਨੂੰ 12 ਜੁਲਾਈ 1854 ਨੂੰ ਵੈਸਟਰਨ ਰਿਜ਼ਰਵ ਕਾਲਜ 'ਚ ਬਾਕਾਇਦਾ ਤਰਕਾਂ ਨਾਲ ਸਮਝਾਉਣਾ ਪਿਆ ਕਿ ਇਹ ਲੋਕ ਵੀ ਇਨਸਾਨੀਅਤ ਦਾ ਹਿੱਸਾ ਹਨ। ਫਿਰ ਖਾਨਾਜੰਗੀ ਦੇ ਬਾਅਦ ਬਾਕਾਇਦਾ ਜੋ ਕਾਨੂੰਨ ਬਰਾਬਰੀ ਮਿਲੀ, ਹੌਲੀ-ਹੌਲੀ ਨਵੇਂ ਕਾਨੂੰਨ ਬਣਾ ਕੇ ਉਹ ਵੀ ਖੋਹੀ ਗਈ। 20ਵੀਂ ਸਦੀ ਦੇ ਮੈਲਕਮ ਐਕਸ ਅਤੇ ਬਲੈਕ ਪੈਂਥਰ ਅੰਦਲੋਨ ਦੇ ਹਮਲਾਵਰ ਅਤੇ ਮਾਰਟਿਨ ਲੂਥਰ ਕਿੰਗ ਦੇ ਸ਼ਾਂਤੀਪੂਰਨ ਅੰਦੋਲਨਾਂ ਤੋਂ ਬਾਅਦ ਕਾਲੇ ਲੋਕਾਂ ਨੂੰ ਵੋਟ ਪਾਉਣ ਦੀ ਯੋਗਤਾ ਅਤੇ ਬਾਅਦ 'ਚ ਨਾਗਰਿਕ ਅਧਿਕਾਰ ਵਾਪਸ ਮਿਲੇ।
ਸਾਰਿਆਂ ਨੂੰ ਪਤਾ ਹੈ ਕਿ ਲੋਕਾਂ ਦੀਆਂ ਅੱਖਾਂ ਅਤੇ ਚਮੜੀ ਦਾ ਰੰਗ ਦਾ ਫਰਕ ਸਿਰਫ ਮੇਲੇਨਿਨ ਦੀ ਵਜ੍ਹਾ ਨਾਲ ਹੈ। ਮੈਡੀਕਲ ਸਾਇੰਸ ਦਾ ਕਹਿਣਾ ਹੈ ਕਿ ਇਹ ਮੇਲੇਨਿਨ ਦੀ ਮਾਤਰਾ ਨਾਲ ਹੁੰਦਾ ਹੈ। ਇਸ ਲਈ ਇਸ ਬਾਰੇ ਹੋਰ ਕਿਸੇ ਵੀ ਤਰ੍ਹਾਂ ਦੀ ਧਾਰਨਾ ਬਣਾਉਣਾ ਠੀਕ ਨਹੀਂ, ਪਰ ਉਸ ਤੋਂ ਬਾਅਦ ਵੀ ਗੋਰਾ ਅਤੇ ਫੇਅਰ ਬਣਾਉਣ ਵਾਲੀ ਕ੍ਰੀਮ ਦਾ ਬਾਜ਼ਾਰ ਖੂਬ ਵਧਿਆ ਅਤੇ ਫੁਲਿਆ, ਜੋ ਲਗਾਤਾਰ ਵਧ ਰਿਹਾ ਹੈ। ਸ਼ਾਇਦ ਰੰਗ ਦਾ ਸਬੰਧ ਨਸਲ ਤੇ ਜਾਤੀ ਨਾਲ ਵੀ ਜੋੜ ਦਿੱਤਾ ਜਾਂਦਾ ਹੈ। ਉਦੋਂ ਸਾਫ ਰੰਗ ਨੂੰ ਲੈ ਕੇ ਬਣੀ-ਬਣਾਈ ਧਾਰਨਾ ਕਿਹਾ ਜਾਂਦਾ ਹੈ ਪਰ ਇੱਕ ਕੌੜਾ ਸੱਚ ਹੈ ਕਿ ਚਮੜੀ ਦੇ ਰੰਗ ਨਾਲ ਜੁੜੀਆਂ ਟਿੱਪਣੀਆਂ ਕਈ ਵਾਰ ਜਾਤੀਸੂਚਕ ਬਣ ਜਾਂਦੀਆਂ ਹਨ।
ਇਸ ਪੀੜ ਨੂੰ ਅਭਿਨੇਤਰੀ ਤਨਿਸ਼ਠਾ ਚੈਟਰਜੀ ਦੀ ਫੇਸਬੁੱਕ ਪੋਸਟ ਤੋਂ ਸਾਫ ਸਮਝਿਆ ਜਾ ਸਕਦਾ ਹੈ, ਜਿਸ 'ਚ ਉਸ ਨੇ ਲਿਖਿਆ ਹੈ ਕਿ 2016 'ਚ ਇੱਕ ਰਾਸ਼ਟਰੀ ਚੈਨਲ ਦੇ ਸ਼ੋਅ 'ਚ ਮੇਰੇ ਸੈਲੀਬ੍ਰਿਟੀ ਸਟੇਟਸ ਦਾ ਮਜ਼ਾਕ ਉਡਾਉਂਦੇ ਹੋਏ ਹਾਸੋਹੀਣੀ ਸਥਿਤੀ ਪੈਦਾ ਕੀਤੇ ਜਾਣ 'ਤੇ ਮੈਂ ਸ਼ਾਮਲ ਹੋਈ ਪਰ ਸ਼ੋਅ 'ਚ ਮੈਨੂੰ ਉਦੋਂ ਡਰ ਦਾ ਅਹਿਸਾਸ ਹੋਇਆ ਜਦੋਂ ਮੇਰੀ ਸਾਂਵਲੀ ਚਮੜੀ ਬਾਰੇ ਮੇਰਾ ਮਜ਼ਾਕ ਬਣਾਇਆ ਗਿਆ। ਮੈਂ ਯਕੀਨ ਨਾ ਕਰ ਸਕੀ ਕਿ ਹਸਾਉਣ ਅਤੇ ਵਿਰੋਧ ਦੇ ਨਾਂ 'ਤੇ ਅਜਿਹਾ ਹੋ ਸਕਦਾ ਹੈ? ਮੈਨੂੰ ਲੱਗਾ ਕਿ ਮੈਂ ਰੌਲਾ ਪਾਉਂਦੇ ਹੋਏ ਨਸਲੀ ਭੇਦ ਨੂੰ ਉਤਸ਼ਾਹ ਦੇਣ ਵਾਲੇ ਕਾਮੇਡੀ ਸ਼ੋਅ 'ਚ ਹਾਂ। ਉਨ੍ਹਾਂ ਨੇ ਸ਼ੋਅ ਵਿਚਾਲੇ ਹੀ ਛੱਡ ਦਿੱਤਾ।
ਭਾਰਤ ਵਿੱਚ ਬਿਊਟੀ ਅਤੇ ਪਰਸਨਲ ਕੇਅਰ ਬਾਜ਼ਾਰ ਦੀ ਦਰ ਨੌ ਫੀਸਦੀ ਸੀ ਏ ਜੀ ਆਰ ਭਾਵ ਕੰਪਾਉੂਂਡ ਐਨੂਅਲ ਗ੍ਰੋਥ ਭਾਵ ਨਿਵੇਸ਼ ਦੇ ਵਿਕਾਸ ਦੀ ਸਾਲਾਨਾ ਦਰ ਵੱਧਣ ਦਾ ਅਨੁਮਾਨ। 2017 'ਚ ਇਹ ਬਾਜ਼ਾਰ 14-15 ਅਰਥ ਡਾਲਰ ਸੀ, ਜੋ ਕਿ 2022 ਤੱਕ 22-23 ਅਰਬ ਡਾਲਰ ਹੋਣ ਦਾ ਅਨੁਮਾਨ ਹੈ। ਸ਼ਾਇਦ ਇਹੀ ਵੱਡਾ ਅੰਕੜਾ ਵੀ ਭਾਰਤ 'ਚ ਗੋਰਾ ਬਣਾਉਣ ਵਾਲੀਆਂ ਕ੍ਰੀਮ ਕੰਪਨੀਆਂ ਨੂੰ ਲਲਚਾ ਰਿਹਾ ਹੋਵੇ, ਤਦੇ ਤਾਂ ਦੁਨੀਆ ਭਰ 'ਚ ਨਸਲੀ ਵਿਤਕਰੇ ਵਿਰੋਧੀ ਇਕਦਮ ਭੜਕੇ ਹੋਏ ਅੰਦੋਲਨ ਦੇ ਭਵਿੱਖ ਨੂੰ ਮਿੱਥਦੇ ਹੋਏ ਸੁਚੇਤ ਹੋ ਕੇ ਭਵਿੱਖ ਨੂੰ ਸੰਵਾਰਨ ਦੀ ਰਣਨੀਤੀ ਦੇ ਤਹਿਤ ਅਜਿਹਾ ਕੁਝ ਕਰ ਰਹੇ ਹੋਣ, ਜਿਸ ਨਾਲ ਸੱਪ ਮਰ ਜਾਏ ਅਤੇ ਸੋਟੀ ਨਾ ਟੁੱਟੇ। ਇਧਰ ਬਾਜ਼ਾਰ ਜਾਣਕਾਰਾਂ ਦਾ ਵੀ ਮੰਨਣਾ ਹੈ ਕਿ ਇਹ ਸੰਭਵ ਹੈ ਕਿ ਹੁਣ ਇਹ ਬਿਊਟੀ ਪ੍ਰੋਡਕਟਸ ਬ੍ਰਾਂਡ ਮਾਰਕੀਟ ਸਟ੍ਰੈਟਜੀ ਦੇ ਤਹਿਤ ਆਪਣੇ ਇਸ਼ਤਿਹਾਰ ਅਤੇ ਟੈਗ ਲਾਈਨ 'ਚ ਤਬਦੀਲੀ ਦੇ ਨਾਲ ਹੀ ਬ੍ਰਾਂਡ ਅੰਬੈਸਡਰ ਨੂੰ ਬਦਲਣ 'ਤੇ ਵਿਚਾਰ ਕਰਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ