Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਸੰਪਾਦਕੀ

ਕੀ ਦੱਸਦਾ ਹੈ ਪੰਜਾਬੀਆਂ ਦੇ ਰਿਫਿਊਜੀ ਕਲੇਮਾਂ ਵਿੱਚ ਵਾਧਾ

November 15, 2018 09:13 AM

ਪੰਜਾਬੀ ਪੋਸਟ ਸੰਪਾਦਕੀ

ਦਹਾਕਿਆਂ ਤੋਂ ਕੈਨੇਡਾ ਵੱਸਦੀ ਭਾਰਤੀ ਖਾਸ ਕਰਕੇ ਪੰਜਾਬੀ ਕਮਿਉਨਿਟੀ ਆਪੋ ਆਪਣੇ ਸਮੇਂ ਦੀਆਂ ਸਰਕਾਰਾਂ ਉੱਤੇ ਜੋਰ ਪਾਉਂਦੀ ਰਹੀ ਹੈ ਕਿ ਸਾਡੇ ਰਿਸ਼ਤੇਦਾਰਾਂ, ਭੈਣਾਂ ਭਰਾਵਾਂ ਅਤੇ ਹੋਰ ਸਕੇ ਸਬੰਧੀਆਂ ਨੂੰ ਵਿਜ਼ਟਰ ਵੀਜ਼ਾ ਨਹੀਂ ਦਿੱਤੇ ਜਾਂਦੇ। ਸਾਬਕਾ ਇੰਮੀਗਰੇਸ਼ਨ ਜੇਸਨ ਕੈਨੀ ਤੋਂ ਲੈ ਕੇ ਲਿਬਰਲ ਸਰਕਾਰ ਨੇ ਇਸ ਮੰਗ ਵੱਲ ਵਿਸ਼ੇਸ਼ ਧਿਆਨ ਦਿੱਤਾ। ਸਿੱਟੇ ਵਜੋਂ ਭਾਰਤ ਖਾਸ ਕਰਕੇ ਪੰਜਾਬ ਤੋਂ ਵਿਜ਼ਟਰ ਵੀਜ਼ਾ ਲਈ ਕੀਤੀਆਂ ਜਾਣ ਵਾਲੀਆਂ ਅਰਜ਼ੀਆਂ ਨੂੰ ਖੁੱਲੇ ਦਿਲ ਨਾਲ ਵੀਜ਼ੇ ਦਿੱਤੇ ਗਏ ਜੋ ਚੰਗੀ ਗੱਲ ਹੈ। ਪਰ ਨੈਸ਼ਨਲ ਪੋਸਟ ਵੱਲੋਂ ਸਰਕਾਰੀ ਸ੍ਰੋਤਾਂ ਤੋਂ ਇੱਕਤਰ ਕੀਤੀ ਗਈ ਜਾਣਕਾਰੀ ਦੇ ਆਧਾਰ ਉੱਤੇ ਲਿਖੇ ਇੱਕ ਆਰਟੀਕਲ ਨੇ ਇਸ ਸਮੁੱਚੇ ਰੁਝਾਨ ਨੂੰ ਇੱਕ ਵੱਖਰਾ ਮੋੜ ਦਿੱਤਾ ਹੈ। ਅਜਿਹਾ ਮੋੜ ਜੋ ਅਗਲੇ ਸਮੇਂ ਵਿੱਚ ਸਿਰਫ਼ ਵੀਜ਼ਾ ਨਿਜਾਮ ਨੂੰ ਹੀ ਸਖ਼ਤ ਬਣਾਉਣ ਦੀ ਤਾਕਤ ਨਹੀਂ ਰੱਖਦਾ ਸਗੋਂ ਬਹੁ-ਗਿਣਤੀ ਕੈਨੇਡੀਅਨ-ਪੰਜਾਬੀਆਂ ਦਾ ਭਾਰਤ ਵਿੱਚ ਇੱਕ ਅਲਗਾਵ-ਵਾਦੀ ਹੋਣ ਦਾ ਅਕਸ ਪੈਦਾ ਕਰ ਸਕਦਾ ਹੈ।

 

ਨੈਸ਼ਨਲ ਪੋਸਟ ਵੱਲੋਂ ਕੈਨੇਡੀਅਨ ਬਾਰਡਰ ਸਰਵਿਸਜ਼ ਏਜੰਸੀ (CBSA) ਦੇ ਇੰਟੈਲੀਜੈਂਸ ਵਿਭਾਗ ਤੋਂ ਜਾਣਕਾਰੀ ਪ੍ਰਾਪਤ ਕੀਤੀ ਗਈ ਹੈ। ਇਸ ਜਾਣਕਾਰੀ ਮੁਤਾਬਕ 2018 ਵਿੱਚ ਭਾਰਤੀਆਂ ਖਾਸ ਕਰਕੇ ਸਿੱਖਾਂ ਵੱਲੋਂ ਕੈਨੇਡਾ ਆ ਕੇ ਰਿਫਿਊਜੀ ਕਲੇਮ ਦਾਖਲ ਕਰਨ ਦੀ ਗਿਣਤੀ ਵਿੱਚ 246% ਵਾਧਾ ਹੋਇਆ ਹੈ। 2018 ਸਾਲ ਦੇ ਮੱਧ ਤੱਕ 1805 ਪੰਜਾਬੀ ਰਿਫਿਊਜੀ ਕਲੇਮ ਦਾਖ਼ਲ ਕਰ ਚੁੱਕੇ ਸਨ ਜਿਹਨਾਂ ਵਿੱਚੋਂ 60% ਨੇ ਕੈਨੇਡਾ ਦੇ ਅੰਦਰੋਂ ਰਿਫਿਊਜੀ ਬੋਰਡ ਕੋਲ ਕਲੇਮ ਦਾਖਲ ਕੀਤੇ ਹਨ। ਕਲੇਮ ਕਰਨ ਵਾਲੇ ਬਹੁ ਗਿਣਤੀ ਪੰਜਾਬ ਹਰਿਆਣਾ ਦੇ ਵਾਸੀ ਹਨ ਜਿਹੜੇ ਭਾਰਤ ਤੋਂ ਵਿਜ਼ਟਰ ਵੀਜ਼ਾ ਹਾਸਲ ਕਰਕੇ ਆਏ ਸਨ। ਕੈਨੇਡਾ ਆ ਕੇ ਇਹਨਾਂ ਨੇ ਇਸ ਆਧਾਰ ਉੱਤੇ ਰਿਫਿਊਜੀ ਕਲੇਮ ਕੀਤਾ ਕਿ ਉਹਨਾਂ ਨੂੰ ਭਾਰਤ ਵਿੱਚ ਪੁਲੀਸ ਹੱਥੋਂ ਤਸ਼ੱਦਦ ਦਾ ਸਿ਼ਕਾਰ ਹੋ ਜਾਣ ਦਾ ਖਤਰਾ ਹੈ।

 

ਨੈਸ਼ਨਲ ਪੋਸਟ ਮੁਤਾਬਕ ਭਾਰਤ ਦੀ ਮੋਦੀ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਭਾਰਤ ਫੇਰੀ ਦੌਰਾਨ ਠੰਡਾ ਸੁਆਗਤ ਕੀਤੇ ਜਾਣ ਦਾ ਵੱਡਾ ਕਾਰਣ ਇਹ ਰਿਫਿਊਜੀ ਕਲੇਮ ਸਨ। ਭਾਰਤ ਸਰਕਾਰ ਵਿੱਚ ਪ੍ਰਭਾਵ ਹੈ ਕਿ ਲਿਬਰਲ ਸਰਕਾਰ ਇਹਨਾਂ ਕਲੇਮਾਂ ਨੂੰ ਸਵੀਕਾਰ ਕਰਕੇ ਜਿੱਥੇ ਖੁਦ ਲਈ ਵੋਟ ਬੈਂਕ ਤਿਆਰ ਕਰ ਰਹੀ ਹੈ, ਉੱਥੇ ਭਾਰਤ ਵਿਰੋਧੀ ਪ੍ਰਾਪੇਗੰਡੇ ਨੂੰ ਮਜ਼ਬੂਤ ਕਰਨ ਵਿੱਚ ਰੋਲ ਅਦਾ ਕਰ ਰਹੀ ਹੈ। ਕੈਨੇਡੀਅਨ ਬਾਰਡਰ ਸਰਵਿਸਜ਼ ਏਜੰਸੀ ਦੇ ਇੰਟੈਲੀਜੈਂਸ ਵਿਭਾਗ ਦੀ ਰਿਪੋਰਟ ਦੱਸਦੀ ਹੈ ਕਿ ਭਾਰਤ ਵਿੱਚ ਪੁਲੀਸ ਅਤੇ ਸਰਕਾਰ ਹੱਥੋਂ ਤਸ਼ਦੱਦ ਦੇ ਡਰ ਨੂੰ ਆਧਾਰ ਬਣਾ ਕੇ ਰਿਫਿਊਜੀ ਕਲੇਮ ਦਾਖਲ ਕਰਨ ਵਾਲੇ ਵਿਜ਼ਟਰ ਆਏ ਬਹੁ ਗਿਣਤੀ ਸਿੱਖ ਹਨ। ਸੀ ਬੀ ਐਸ ਏ ਦੀ ਰਿਪੋਰਟ ਵਿੱਚ ਅਨੁਮਾਨ ਲਾਇਆ ਗਿਆ ਹੈ ਕਿ 2018 ਦੇ ਅੰਤ ਤੱਕ ਕੈਨੇਡਾ ਵਿੱਚ ਰਿਫਿਊਜੀ ਕਲੇਮ ਕਰਨ ਵਾਲੇ ਪੰਜਾਬੀ-ਭਾਰਤੀਆਂ ਦੀ ਗਿਣਤੀ 4200 ਹੋ ਜਾਵੇਗੀ।

 

ਨੈਸ਼ਨਲ ਪੋਸਟ ਦੀ ਰਿਪੋਰਟ ਇਹ ਵੀ ਦੱਸਦੀ ਹੈ ਕਿ ਲਿਬਰਲ ਸਰਕਾਰ ਬਣਨ ਤੋਂ ਇੱਕ ਸਾਲ ਤੋਂ ਵੀ ਘੱਟ ਅਰਸੇ ਵਿੱਚ ਹੀ (2016 ਵਿੱਚ) ਭਾਰਤ ਵਿੱਚ ਤਾਇਨਾਤ ਕੈਨੇਡੀਅਨ ਵੀਜ਼ਾ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਉਹ ਵੱਧ ਗਿਣਤੀ ਵਿੱਚ ਵਿਜ਼ਟਰ ਦੇਣ। ਰਿਪੋਰਟ ਮੁਤਾਬਕ ਲਿਬਰਲ ਸਰਕਾਰ ਨੇ ਇਸ ਮੰਤਵ ਵਾਸਤੇ ਉਹਨਾਂ ਸੀਨੀਅਰ ਅਧਿਕਾਰੀਆਂ ਨੂੰ ਲਾਇਆ ਗਿਆ ਜਿਹਨਾਂ ਦੀ ਕੈਨੇਡੀਅਨ ਪੰਜਾਬੀ ਖਾਸਕਰਕੇ ਸਿੱਖ ਕਮਿਉਨਿਟੀ ਵਿੱਚ ਪਹੁੰਚ ਹੋਵੇ।

 

ਭਾਰਤ ਵਿੱਚੋਂ ਪਰਵਾਸ ਕਰਕੇ ਕੈਨੇਡਾ-ਅਮਰੀਕਾ ਦਾਖ਼ਲ ਹੋਣ ਦਾ ਕਰੇਜ਼ ਪੰਜਾਬੀਆਂ ਵਿੱਚ ਅਜੀਬ ਅਨੁਪਾਤ ਵਿੱਚ ਪਾਇਆ ਜਾਂਦਾ ਹੈ। ਬੇਸ਼ੱਕ ਇਸ ਬਦਲੇ ਰਿਫਿਊਜੀ ਬਣਕੇ ਵਰ੍ਹਿਆਂ ਬੱਧੀ ਲਟਕਣਾ ਹੀ ਕਿਉਂ ਨਾ ਪਵੇ। ਨੌਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਵੱਲੋਂ ਆਪਣੇ ਐਗਜ਼ੈਕਟਿਵ ਡਾਇਰੈਕਟਰ ਸਤਨਾਮ ਸਿੰਘ ਚਾਹਲ ਰਾਹੀਂ ਅਮਰੀਕਾ ਸਰਕਾਰ ਦੇ ਸਿਟੀਜ਼ਨਸਿ਼ੱਪ ਅਤੇ ਇੰਮੀਗਰੇਸ਼ਨ ਸੇਵਾਵਾਂ ਵਿਭਾਗ ਤੋਂ 2017 ਵਿੱਚ ਅੰਕੜੇ ਪ੍ਰਾਪਤ ਕੀਤੇ ਗਏ ਸਨ। 2012 ਤੋਂ 2016 ਦੇ ਅਰਸੇ ਦੌਰਾਨ 9397 ਭਾਰਤੀ ਗੈਰਕਨੂੰਨੀ ਢੰਗ ਨਾਲ ਅਮਰੀਕਾ ਦਾਖਲ ਹੋਏ ਜਿਹਨਾਂ ਵਿੱਚੋਂ 95% ਪੰਜਾਬੀ ਸਨ। ਇਹਨਾਂ ਵਿੱਚੋਂ ਸਿਰਫ਼ 476 ਨੂੰ ਰਿਫਿਊਜੀ ਹੋਣ ਦਾ ਦਰਜਾ ਦਿੱਤਾ ਗਿਆ ਬਾਕੀ ਗੈਰਕਨੂੰਨੀ ਜੀਵਨ ਜਿਉਣ ਦਾ ਸੰਤਾਪ ਭੋਗ ਰਹੇ ਹਨ। ਹਰ ਸਾਲ 10 ਹਜ਼ਾਰ ਤੋਂ ਵੱਧ ਪੰਜਾਬੀ 25 ਤੋਂ 30 ਲੱਖ ਖਰਚ ਕੇ ਵਿਜ਼ਟਰ ਵੀਜ਼ਾ ਜਾਂ ਕੋਈ ਹੋਰ ਜੁਗਾੜ ਰਾਹੀਂ ਗੈਰਕਨੂੰਨੀ ਢੰਗ ਨਾਲ ਭਾਰਤ ਛੱਡ ਕੇ ਆ ਜਾਂਦੇ ਹਨ।

 

ਨੌਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਮੁਤਾਬਕ ਪੰਜਾਬ ਵਿੱਚੋਂ ਗੈਰਕਨੂੰਨੀ ਪਰਵਾਸ ਦਾ ਵਿਉਪਾਰ ਸਾਲਾਨਾ 12,000 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਹੈ। ਕੀ ਐਨੀ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਪੰਜਾਬ ਪੁਲੀਸ ਜਾਂ ਹੋਰ ਸੂਬਿਆਂ ਦੀਆਂ ਪੁਲਸਾਂ ਤਸ਼ੱਦਦ ਕਰਕੇ ਕੱਢਣ ਲਈ ਮਜਬੂਰ ਕਰਦੀਆਂ ਹਨ ਜਾਂ ਫੇਰ ਇਹ ਭਗੌੜੇ ਹਨ ਜਿਹੜੇ ਧਰਮ ਅਤੇ ਤਸ਼ਦੱਦ ਦਾ ਨਾਮ ਵਰਤ ਕੇ ਖੁਦ ਨੂੰ ਪੱਕੇ ਕਰਨ ਦਾ ਰਾਹ ਲੱਭ ਰਹੇ ਹਨ?

 

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?