Welcome to Canadian Punjabi Post
Follow us on

16

April 2024
ਬ੍ਰੈਕਿੰਗ ਖ਼ਬਰਾਂ :
ਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਕੀਤੀ ਸਾਂਝੀ
 
ਅੰਤਰਰਾਸ਼ਟਰੀ

ਇੰਗਲੈਂਡ 'ਚ ਪੰਜਾਬੀ ਨੂੰ ਕਤਲ ਕੇਸ ਵਿੱਚ 10 ਸਾਲ ਕੈਦ

July 04, 2020 12:41 AM

ਲੰਡਨ, 3 ਜੁਲਾਈ (ਪੋਸਟ ਬਿਊਰੋ)- ਗ੍ਰੇਟ ਬਾਰ ਦੀ ਵਿੰਨਸਲੇਡੇਲ ਰੋਡ ਦੇ ਰਹਿਣ ਵਾਲੇ 52 ਸਾਲਾ ਇੰਦਰਜੀਤ ਰਾਮ ਨੂੰ ਆਪਣੀ ਇੱਕ ਕਰਮਚਾਰੀ 63 ਸਾਲਾ ਮਿਸਿਜ਼ ਬਲਿੰਦਾ ਰੋਜ਼ ਦੇ ਕਤਲ ਕੇਸ ਵਿੱਚ ਬਰਮਿੰਘਮ ਕੋਰਟ ਨੇ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਵਿੱਚ ਦੱਸਿਆ ਗਿਆ ਕਿ ਇੰਦਰਜੀਤ ਬਜ਼ੁਰਗਾਂ ਦੇ ਰਹਿਣ-ਸਹਿਣ ਤੇ ਦੇਖ ਭਾਲ ਕਰਨ ਵਾਲੀ ਸਸਟੇਨ ਯੂ ਕੇ ਨਾਮੀ ਕੰਪਨੀ ਚਲਾਉਂਦਾ ਸੀ, ਜਿਸ ਵਿੱਚ ਰੋਜ਼ੀ ਵੀ ਕੰਮ ਕਰਦੀ ਸੀ। 2007 'ਚ ਇੱਕ ਪਰਵਾਰਕ ਮੈਂਬਰ ਦੀ ਮੌਤ ਤੋਂ ਬਾਅਦ ਇੰਦਰਜੀਤ ਆਰਥਿਕ ਸੰਕਟ ਕਾਰਨ ਪ੍ਰੇਸ਼ਾਨ ਰਹਿਣ ਲੱਗਾ, ਜਿਸ ਲਈ ਉਹ ਲੋਕਾਂ ਤੋਂ ਮਦਦ ਮੰਗਣ ਲੱਗਾ ਅਤੇ ਨਾਂਹ ਹੋਣ 'ਤੇ ਉਹ ਅਕਸਰ ਗੁੱਸੇ 'ਚ ਆ ਜਾਂਦਾ ਸੀ।
ਮਿਸਿਜ਼ ਰੋਜ਼ ਦੇ ਪਤੀ ਨੂੰ ਅਧਰੰਗ ਹੋਣ ਕਾਰਨ ਉਸ ਨੇ ਕੰਮ ਤੋਂ ਸਮਾਂ ਘਟਾ ਲਿਆ, ਜਿਸ ਕਾਰਨ ਇੰਦਰਜੀਤ ਦੀਆਂ ਕਾਰੋਬਾਰੀ ਪ੍ਰੇਸ਼ਾਨੀਆਂ ਹੋਰ ਵੱਧ ਗਈਆਂ। ਉਸ ਨੇ ਮਿਸਿਜ਼ ਰੋਜ਼ ਤੋਂ ਵੀ ਪੈਸਿਆਂ ਦੀ ਮੰਗ ਕੀਤੀ ਸੀ। ਬੀਤੇ ਸਾਲ 17 ਅਗਸਤ ਨੂੰ ਇੰਦਰਜੀਤ ਰਾਮ ਨੇ ਮਿਸਿਜ਼ ਰੋਜ਼ ਨੂੰ ਪੈਰੀ ਬਾਰ ਦੀ ਪੈਨਡਰੈਗਨ ਰੋਡ ਦੀ ਇੱਕ ਜਾਇਦਾਦ ਵਿੱਚ ਸੱਦਿਆ, ਜਿੱਥੇ ਦੋਵਾਂ ਦਾ ਕਿਸੇ ਕਾਰਨ ਝਗੜਾ ਹੋਇਆ ਅਤੇ ਇੰਦਰਜੀਤ ਨੇ ਰੋਜ਼ ਉਤੇ ਚਾਕੂ ਨਾਲ ਪੰਜ ਵਾਰ ਕੀਤੇ ਅਤੇ ਉਸ ਨੂੰ ਸੋਫ਼ੇ 'ਤੇ ਡਿੱਗੀ ਛੱਡ ਕੇ ਚਲਾ ਗਿਆ। ਇੰਦਰਜੀਤ ਨੇ ਉਕਤ ਘਟਨਾ ਬਾਰੇ ਆਪਣੀ ਪਤਨੀ ਨੂੰ ਦੱਸਿਆ ਅਤੇ ਖ਼ੁਦ ਪੁਲਸ ਸਟੇਸ਼ਨ ਜਾ ਕੇ ਪੇਸ਼ ਹੋ ਗਿਆ। ਇੰਦਰਜੀਤ ਨੇ ਮਨੁੱਖੀ ਹੱਤਿਆ ਦਾ ਦੋਸ਼ ਕਬੂਲਦਿਆਂ ਕਤਲ ਤੋਂ ਇਨਕਾਰ ਕੀਤਾ ਹੈ। ਜੱਜ ਇਨਮਾਨ ਨੇ 10 ਸਾਲ ਕੈਦ ਦੀ ਸਜ਼ਾ ਸੁਣਾਉਂਦਿਆਂ ਕਿਹਾ ਹੈ ਕਿ ਸਜ਼ਾ ਪੂਰੀ ਹੋਣ ਤੋਂ ਬਾਅਦ ਇੰਦਰਜੀਤ ਰਾਮ ਨੂੰ ਪੰਜ ਸਾਲ ਵਿਸ਼ੇਸ਼ ਨਿਗਰਾਨੀ ਹੇਠ ਰੱਖਣ ਦੇ ਹੁਕਮ ਦਿੱਤੇ ਜਾਂਦੇ ਹਨ। ਜ਼ਿਕਰ ਯੋਗ ਹੈ ਕਿ ਇੰਦਰਜੀਤ ਰਾਮ ਨੂੰ ਪਹਿਲਾਂ ਵੀ ਹਿੰਸਕ ਹਮਲੇ ਦੇ ਸਬੰਧ 'ਚ ਛੇ ਮਹੀਨੇ ਸਜ਼ਾ ਹੋਈ ਸੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਯੂਕੇ ਵੱਲੋਂ ਵਿਸ਼ਾਲ ਦਸਤਾਰਾਂ ਸਜਾਉਣ ਸੰਬੰਧੀ ਕੈਂਪ 13 ਅਪ੍ਰੈਲ ਨੂੰ ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ ਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂ ਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾ ਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦ ਨੇਪਾਲ 'ਚ ਫਿਰ ਉੱਠੀ ਹਿੰਦੂ ਰਾਸ਼ਟਰ ਦੀ ਮੰਗ, ਸੜਕਾਂ 'ਤੇ ਉਤਰੇ ਸੈਂਕੜੇ ਪ੍ਰਦਰਸ਼ਨਕਾਰੀ ਅਮਰੀਕਾ ਵਿਚ ਪੁਲਿਸ ਦੀ ਗੋਲੀਬਾਰੀ 'ਚ ਕਾਰ ਚਾਲਕ ਦੀ ਮੌਤ, 41 ਸਕਿੰਟਾਂ 'ਚ ਚੱਲੀਆਂ 96 ਗੋਲੀਆਂ ਫਲੋਰਿਡਾ ਦੇ ਬਾਰ 'ਚ ਹੋਈ ਫਾਇਰਿੰਗ, 2 ਦੀ ਮੌਤ, 7 ਹੋਏ ਜ਼ਖਮੀ ਮੋਜ਼ਾਮਬਿਕ ਕਿਸ਼ਤੀ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਪਹੁੰਚੀ 98, ਕਈ ਹਾਲੇ ਵੀ ਲਾਪਤਾ ਪਾਕਿਸਤਾਨ ਵਿਚ ਅੱਤਵਾਦੀ ਹਮਲੇ ਵਿਚ 6 ਸੁਰੱਖਿਆ ਕਰਮੀ ਅਤੇ 12 ਅੱਤਵਾਦੀ ਮਾਰੇ ਗਏ