Welcome to Canadian Punjabi Post
Follow us on

19

May 2019
ਮਨੋਰੰਜਨ

‘ਕਬੀਰ ਸਿੰਘ’ ਪੂਰੀ ਹੋਣ ਤੱਕ ਸ਼ਾਹਿਦ ਕੋਈ ਨਵਾਂ ਪ੍ਰੋਜੈਕਟ ਨਹੀਂ ਕਰੇਗਾ

November 15, 2018 08:55 AM

ਫਿਲਮ ‘ਬੱਤੀ ਗੁੱਲ ਮੀਟਰ ਚਾਲੂ’ ਦੀ ਐਵਰੇਜ ਪ੍ਰਫਾਰਮੈਂਸ ਪਿੱਛੋਂ ਸ਼ਾਹਿਦ ਕਪੂਰ ਨੇ ਆਪਣੀ ਨੀਤੀ ਬਦਲ ਲਈ ਹੈ। ਉਹ ਇੱਕ ਸਮੇਂ 'ਤੇ ਇੱਕੋ ਫਿਲਮ 'ਤੇ ਫੋਕਸ ਕਰੇਗਾ। ਸ਼ਾਹਿਦ ਜਲਦੀ ਹੀ ਫਿਲਮ ‘ਕਬੀਰ ਸਿੰਘ’ ਦੀ ਸ਼ੂਟਿੰਗ ਸ਼ੁਰੂ ਕਰਨ ਵਾਲੇ ਹਨ। ਇਸ ਸਾਲ ਦੇ ਸ਼ੁਰੂ ਵਿੱਚ ਸ਼ਾਹਿਦ ਕਪੂਰ ਨੇ ‘ਪਦਮਾਵਤ’ ਵਰਗੀ ਸੁਪਰਹਿੱਟ ਫਿਲਮ ਦਿੱਤੀ ਸੀ। ਇਸ ਵਿੱਚ ਉਸ ਦੀ ਪ੍ਰਫਾਰਮੈਂਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ। ਉਸ ਦੀ ਦੂਸਰੀ ਫਿਲਮ ‘ਬੱਤੀ ਗੁੱਲ ਮੀਟਰ ਚਾਲੂ’ ਨੇ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਨਹੀਂ ਕੀਤਾ। ਇਸ ਲਈ ਆਪਣੀ ਅਗਲੀ ਫਿਲਮ ਲਈ ਸ਼ਾਹਿਦ ਨੇ ਨਵੀਂ ਨੀਤੀ ਅਪਣਾਈ ਅਤੇ ਤੈਅ ਕੀਤਾ ਹੈ ਕਿ ਉਹ ਇੱਕ ਸਮੇਂ ਵਿੱਚ ਇੱਕੋ ਫਿਲਮ ਕਰਨਗੇ। ਉਹ ਇਨ੍ਹੀਂ ਦਿਨੀਂ ਆਪਣੀ ਅਗਲੀ ਫਿਲਮ ‘ਕਬੀਰ ਸਿੰਘ’ ਉੱਤੇ ਫੋਕਸ ਕਰ ਰਹੇ ਹਨ। ਉਸ ਨੇ ਤੈਅ ਕੀਤਾ ਹੈ ਕਿ ਉਹ ਇਹ ਫਿਲਮ ਪੂਰੇ ਹੋਣ ਤੱਕ ਕਿਸੇ ਹੋਰ ਪ੍ਰੋਜੈਕਟ ਨੂੰ ਸਾਈਨ ਨਹੀਂ ਕਰਨਗੇ। ‘ਕਬੀਰ ਸਿੰਘ’ ਸਾਊਥ ਦੀ ਫਿਲਮ ‘ਅਰਜੁਨ ਰੈੱਡੀ’ ਦੀ ਰੀਮੇਕ ਹੈ।
ਸੂਤਰਾਂ ਮੁਤਾਬਕ ਸ਼ਾਹਿਦ ਨੇ ਇਸ ਫਿਲਮ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਵਿੱਚ ਉਹ ਸਰਜਨ ਦਾ ਕਿਰਦਾਰ ਨਿਭਾਉਣਗੇ। ਉਸ ਦੇ ਆਪੋਜ਼ਿਟ ਕਿਆਰਾ ਅਡਵਾਨੀ ਹੋਵੇਗੀ। ਫਿਲਹਾਲ ਸ਼ਾਹਿਦ ਨੇ ਦਿਵਾਲੀ ਬ੍ਰੇਕ ਲਿਆ ਹੈ, ਪਰ ਛੇਤੀ ਹੀ ਕੰਮ 'ਤੇ ਪਰਤਣਗੇ। ਉਹ ਵੀ ਆਪਣੇ ਦੌਰ ਦੇ ਬਾਕੀ ਹੀਰੋਜ਼ ਵਾਂਗ ਇੱਕ ਸਮੇਂ 'ਤੇ ਇੱਕੋ ਫਿਲਮ 'ਤੇ ਫੋਕਸ ਕਰਨਗੇ। ਉਹ ਇਸ ਫਿਲਮ ਦੇ ਪੂਰੇ ਹੋਣ ਤੱਕ ਕਿਸੇ ਫਿਲਮ ਮੇਕਰ ਨੂੰ ਨਹੀਂ ਮਿਲਣਗੇ ਨਾ ਹੋਰ ਸਕ੍ਰਿਪਟ ਪੜ੍ਹਨਗੇ। ਇਹ ਫੈਸਲਾ ਉਨ੍ਹਾਂ ਨੇ ‘ਬੱਤੀ ਗੁੱਲ ਮੀਟਰ ਚਾਲੂ' ਨੂੰ ਮਿਲੇ ਐਵਰੇਜ ਰਿਸਪਾਂਸ ਨੂੰ ਦੇਖ ਕੇ ਲਿਆ ਹੈ।
ਫਿਲਮ ‘ਅਰਜੁਨ ਰੈੱਡੀ’ ਵਿੱਚ ਦੋ ਫੀਮੇਲ ਲੀਡ ਹੋਣਗੀਆਂ। ਮੇਕਰਸ ਇਸ ਦੀ ਬਾਕੀ ਕਾਸਟ ਦੀ ਅਨਾਊਂਸਮੈਂਟ ਛੇਤੀ ਕਰਨ ਵਾਲੇ ਹਨ। ਪਿੱਛੇ ਜਿਹੇ ਮਿਊਜ਼ਿਕ ਵੀਡੀਓ ‘ਉਰਵਸ਼ੀ’ ਵਿੱਚ ਦਿੱਸੇ ਸ਼ਾਹਿਦ-ਕਿਆਰਾ ਨੇ ਇਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਫਿਲਮ ਦੀ ਸੈਕਿੰਡ ਲੀਡ ਲਈ ਪਹਿਲਾਂ ‘ਸਟੂਡੈਂਟ ਆਫ ਦਿ ਈਅਰ ਦੋ’ ਫੇਮ ਤਾਰਾ ਸੁਤਾਰੀਆ ਨੂੰ ਫਾਈਨਲ ਕੀਤਾ ਗਿਆ, ਪਰ ਡੇਟਸ ਨਾ ਹੋਣ ਕਾਰਨ ਉਹ ਇਸ ਦਾ ਹਿੱਸਾ ਨਹੀਂ ਬਣ ਸਕੀ।

Have something to say? Post your comment