Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਧੀਆਂ ਦੇ ਮਾਮਲੇ ਵਿੱਚ ‘ਲਾਪਰਵਾਹ’ ਕਿਉਂ ਹਾਂ ਅਸੀਂ

July 03, 2020 08:37 AM

-ਰੋਹਿਤ ਕੌਸ਼ਿਕ
ਪਿੱਛੇ ਜਿਹੇ ਕਾਨਪੁਰ ਦੇ ਸਰਕਾਰੀ ਬਾਲ ਆਸਰਾ ਘਰ ਵਿੱਚ 57 ਲੜਕੀਆਂ ਕੋੋਰੋਨਾ ਇਨਫੈਕਟਿਡ ਪਾਈਆਂ ਗਈਆਂ। ਇਸਦੇ ਇਲਾਵਾ ਇਨਫੈਕਟਿਡਾਂ 'ਚ ਪੰਜ ਅਤੇ ਇਨਫੈਕਸ਼ਨ ਤੋਂ ਬਚੀਆਂ ਹੋਈਆਂ ਦੋ ਲੜਕੀਆਂ ਦੀ ਜਾਂਚ 'ਚ ਉਨ੍ਹਾਂ ਦੇ ਗਰਭਵਤੀ ਅਤੇ ਇੱਕ ਹੋਰ ਦੇ ਐਚ ਆਈ ਵੀ ਨਾਲ ਇਨਫੈਕਟਿਡ ਹੋਣ ਦਾ ਪਤਾ ਲੱਗਾ। ਕਾਨਪੁਰ ਦੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਲੜਕੀਆਂ ਬਾਲ ਆਸਰਾ ਘਰ 'ਚ ਆਉਣ ਤੋਂ ਪਹਿਲਾਂ ਗਰਭਵਤੀ ਸਨ। ਇਸ ਖਬਰ 'ਤੇ ਇੱਕ ਵਾਰ ਫਿਰ ਸਿਆਸਤ ਸ਼ੁਰੂ ਹੋ ਗਈ ਹੈ। ਜ਼ਰੂਰੀ ਮੁੱਦੇ ਉਠਾਉਣ ਲਈ ਸਿਆਸਤ ਬੁਰੀ ਚੀਜ਼ ਨਹੀਂ, ਪਰ ਤ੍ਰਾਸਦੀ ਇਹ ਹੈ ਕਿ ਕਦੀ-ਕਦੀ ਸਿਆਸਤ ਦੇ ਚੱਕਰ 'ਚ ਮੂਲ ਮੁੱਦਾ ਅਣਗੌਲਿਆ ਜਾਂਦਾ ਹੈ।
ਇਸ ਮਾਮਲੇ ਦੀ ਵਿਸਥਾਰਤ ਜਾਂਚ ਦੇ ਬਾਅਦ ਕਈ ਗੱਲਾਂ ਸਾਫ ਹੋ ਸਕਣਗੀਆਂ। ਕੌੜਾ ਸੱਚ ਇਹ ਹੈ ਕਿ ਇਸ ਪ੍ਰਗਤੀਸ਼ੀਲ ਦੌਰ ਵਿੱਚ ਵੀ ਅਸੀਂ ਧੀਆਂ ਦੇ ਮਾਮਲੇ 'ਚ ਕਈ ਵਾਰ ਲਾਪਰਵਾਹੀ ਕਰਦੇ ਹਾਂ। ਸਵਾਲ ਇਹ ਹੈ ਕਿ ਕਾਨਪੁਰ ਦੇ ਆਸਰਾ ਘਰ 'ਚ ਇੰਨੀਆਂ ਲੜਕੀਆਂ ਕੋਰੋਨਾ ਇਨਫੈਕਟਿਡ ਕਿਵੇਂ ਹੋ ਗਈਆਂ? ਇਹ ਪਹਿਲੀ ਵਾਰ ਨਹੀਂ ਹੋਇਆ ਕਿ ਆਸਰਾ ਘਰ 'ਚ ਲਾਪਰਵਾਹੀ ਹੋਈ ਹੋਵੇ। ਇਸ ਤੋਂ ਪਹਿਲਾਂ ਵੀ ਦੇਸ਼ ਦੇ ਵੱਖ-ਵੱਖ ਆਸਰਾ ਘਰਾਂ 'ਚ ਲਾਪਰਵਾਹੀ ਦੀਆਂ ਖਬਰਾਂ ਆਉਂਦੀ ਰਹੀਆਂ ਸਨ। ਇੱਕ ਪਾਸੇ ਆਸਰਾ ਘਰ 'ਚ ਬੇਟੀਆਂ ਦੇ ਸ਼ੋਸ਼ਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਤਾਂ ਦੂਸਰੇ ਪਾਸੇ ਧੀਆਂ ਦੇ ਨਾਲ ਜਬਰ-ਜ਼ਨਾਹ ਦੀਆਂ ਘਟਨਾਵਾਂ ਵੀ ਵਧਦੀਆਂ ਜਾ ਰਹੀਆਂ ਹਨ।
ਇਸ ਪ੍ਰਗਤੀਸ਼ੀਲ ਦੌਰ 'ਚ ਸਾਨੂੰ ਸੋਚਣਾ ਹੋਵੇਗਾ ਕਿ ਧੀਆਂ ਦੇ ਸੰਦਰਭ 'ਚ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲਾ ਸਮਾਜ ਧੀਆਂ ਦੇ ਸੰਦਰਭ 'ਚ ਖੋਖਲਾ ਆਦਰਸ਼ਵਾਦ ਕਿਉਂ ਆਪਣਾ ਲੈਂਦਾ ਹੈ? ਸਾਨੂੰ ਇਸ 'ਤੇ ਵਿਚਾਰ ਕਰਨਾ ਹੋਵੇਗਾ ਕਿ ਇੱਕ ਇਨਸਾਨ ਦੇ ਤੌਰ 'ਤੇ ਸਾਡੀ ਇਸ ਗਿਰਾਵਟ ਦਾ ਕੀ ਕਾਰਨ ਹੋ ਸਕਦਾ ਹੈ? ਅਸੀਂ ਬਾਹਰ ਦੀ ਕਾਨੂੰਨੀ ਵਿਵਸਥਾਂ ਨੂੰ ਭੰਡ ਕੇ ਸੰਤੁਸ਼ਟ ਹੋ ਸਕਦੇ ਹਾਂ ਪਰ ਆਪਣੇ ਅੰਦਰ ਦੀ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਖੁਦ ਲੈਣੀ ਹੋਵੇਗੀ। ਮੰਦਭਾਗਾ ਇਹ ਹੈ ਕਿ ਅਸੀਂ ਬਾਹਰ ਦੀ ਕਾਨੂੰਨੀ ਵਿਵਸਥਾ ਦੇ ਲਈ ਵੱਖ-ਵੱਖ ਸਰਕਾਰਾਂ ਨੂੰ ਜ਼ਿੰਮੇਵਾਰ ਆਖਦੇ ਹਾਂ, ਪਰ ਆਪਣੇ ਅੰਦਰ ਦੀ ਕਾਨੂੰਨੀ ਵਿਵਸਥਾ ਸੁਧਾਰਨ ਵੱਲ ਧਿਆਨ ਨਹੀਂ ਦਿੰਦੇ। ਕੀ ਇਹ ਸਮਾਜ ਧੀਆਂ ਦੀ ਇੱਜ਼ਤ ਤੇ ਜਾਨ ਬਚਾਉਣ 'ਚ ਇੰਨਾਂ ਲਾਚਾਰ ਅਤੇ ਅਸਮਰਥ ਹੋ ਗਿਆ ਹੈ ਕਿ ਉਸ ਦੇ ਸਾਮਹਣੇ ਧੀਆਂ 'ਤੇ ਵੱਖ-ਵੱਖ ਤੌਰ ਤਰੀਕਿਆਂ ਨਾਲ ਹਮਲੇ ਹੁੰਦੇ ਰਹਿਣ ਅਤੇ ਉਹ ਚੁੱਪ ਧਾਰ ਲੈਣ। ਧੀਆਂ ਦੇ ਮਾਮਲੇ 'ਚ ਸਾਡਾ ਸਮਾਜ ਦਾ ਖੋਖਲਾ ਆਦਰਸ਼ਵਾਦ ਕਈ ਵਾਰ ਪ੍ਰਗਟ ਹੋ ਚੁੱਕਾ ਹੈ। ਛੋਟੀਆਂ-ਛੋਟੀਆਂ ਬੱਚੀਆਂ ਨੂੰ ਸ਼ਿਕਾਰ ਬਣਾਉਂਦੇ ਹੋਏ ਜੇਕਰ ਸਾਡਾ ਦਿਲ ਨਹਂੀਂ ਪਸੀਜਦਾ ਤਾਂ ਇਸ ਨਾਲੋਂ ਸ਼ਰਮਨਾਕ ਕੁਝ ਨਹੀਂ ਹੋ ਸਕਦਾ।
ਇਹ ਮੰਦਭਾਗਾ ਹੈ ਕਿ ਅਸੀਂ ਅਜੇ ਤੱਕ ਧੀਆਂ ਨੂੰ ਸਨਮਾਨ ਦੇਣਾ ਨਹੀਂ ਸਿੱਖੇ, ਪਰ ਧੀਆਂ ਇਸ ਤੋਂ ਬੇਪਰਵਾਹ ਹੋ ਕੇ ਸਾਨੂੰ ਸਨਮਾਨ ਦੇਣ 'ਚ ਜੁਟੀਆਂ ਹੋਈਆਂ ਹਨ। ਧੀਆਂ ਅੰਬਰਾਂ 'ਚ ਉਡ ਕੇ ਅੰਬਰਾਂ ਨੂੰ ਛੂ ਰਹੀਆਂ ਹਨ। ਸਾਡੇ ਦੇਸ਼ ਦੀਆਂ ਬੇਟੀਆਂ ਨੇ ਇਹ ਕਈ ਵਾਰ ਸਿੱਧ ਕੀਤਾ ਹੈ ਕਿ ਜੇ ਉਨ੍ਹਾਂ ਨੂੰ ਉਤਸ਼ਾਹ ਅਤੇ ਸਨਮਾਨ ਦਿੱਤਾ ਜਾਵੇ ਤਾਂ ਉਹ ਦੇਸ਼ ਅੰਤਰਾਸ਼ਟਰੀ ਪੱਧਰ 'ਤੇ ਇੱਕ ਨਵੀਂ ਪਛਾਣ ਦਿਵਾ ਸਕਦੀਆਂ ਹਨ।
ਰੀਓ ਡੀ ਜੇਨੇਰੀਓ 'ਚ ਹੋਈਆਂ ਓਲੰਪਿਕ ਖੇਡਾਂ 'ਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਮਹਿਲਾ ਪਹਿਲਵਾਨ ਸਾਕਸ਼ੀ ਮਲਕ ਦੇ ਪਿਤਾ ਨੇ ਕੁਝ ਸਮਾਂ ਪਹਿਲਾਂ ਦੱਸਿਆ ਸੀ ਕਿ ਜਦੋਂ ਮੈਂ ਪਹਿਲੀ ਵਾਰ ਆਪਣੀ ਧੀ ਨੂੰ ਕੁਸ਼ਤੀ ਸਿਖਾਉਣ ਲਈ ਆਖਾੜੇ 'ਚ ਲੈ ਕੇ ਗਿਆ ਤਾਂ ਮੈਨੂੰ ਸਮਾਜ ਦੇ ਤਾਅਨੇ ਸੁਣਨੇ ਪਏ ਸੀ। ਸਮਾਜ ਦੀ ਇਹ ਨਾਂਹਪੱਖਤਾ ਲੜਕੀਆਂ ਦੇ ਸਵੈ-ਭਰੋਸੇ ਨੂੰ ਘਟਾਉਂਦੀ ਹੈ। ਜੋ ਲੜਕੀਆਂ ਇਸ ਨਾਂਹਪੱਖਤਾ ਨੂੰ ਵੰਗਾਰ ਦੇ ਰੂਪ 'ਚ ਲੈਂਦੀਆਂ ਹਨ ਉਹ ਇੱਕ ਨਾ ਇੱਕ ਦਿਨ ਸਫਲਤਾ ਦਾ ਝੰਡਾ ਜ਼ਰੂਰ ਲਹਿਰਾਉਂਦੀਆਂ ਹਨ। ਇਹ ਤ੍ਰਾਸਦੀ ਹੈ ਕਿ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਅਸੀਂ ਆਤਮਿਕ ਤੌਰ 'ਤੇ ਵਿਕਾਸ ਨਹੀਂ ਕਰ ਸਕੇ ਹਾਂ। ਸਿਰਫ ਡਿਗਰੀਆਂ ਹਾਸਲ ਕਰਕੇ ਪੜ੍ਹੇ-ਲਿਖੇ ਹੋ ਜਾਣਾ ਹੀ ਸਮਾਜ ਦੀ ਪ੍ਰਗਤੀਸ਼ੀਲ ਦਾ ਮਾਪਦੰਡ ਨਹੀਂ। ਸਿੱਖਿਆ ਹਾਸਲ ਕਰਕੇ ਸਮਾਜ ਦੇ ਹਰ ਵਰਗ ਦੀ ਭਲਾਈ 'ਚ ਉਸਦੀ ਵਰਤੋਂ ਕਰਨੀ ਹੀ ਪ੍ਰਗਤੀਸ਼ੀਲਤਾ ਹੈ। ਇਸ ਦੌਰ 'ਚ ਵਿਚਾਰਨ ਯੋਗ ਸਵਾਲ ਇਹ ਹੈ ਕਿ ਕੀ ਅਸੀਂ ਲੜਕੀਆਂ ਦੇ ਸੰਦਰਭ 'ਚ ਸੱਚੇ ਅਰਥਾਂ 'ਚ ਪ੍ਰਗਤੀਸ਼ੀਲ ਹਾਂ? ਕੀ ਲੜਕੀਆਂ ਨੂੰ ਪੜ੍ਹਾਉਣਾ-ਲਿਖਾਉਣਾ ਅਤੇ ਆਧੁੁੁਨਿਕ ਪਹਿਰਾਵੇ ਦੀ ਇਜਾਜ਼ਤ ਦੇਣੀ ਹੀ ਪ੍ਰਗਤੀਸ਼ੀਲਤਾ ਹੈ? ਅਸੀਂ ਪ੍ਰਗਤੀਸ਼ੀਲਤਾ ਦੇ ਅਰਥ ਦੀ ਵਰਤੋਂ ਬਹੁਤ ਸੀਮਤ ਸੰਦਰਭਾਂ 'ਚ ਕਰਦੇ ਹਾਂ। 21ਵੀਂ ਸਦੀ 'ਚ ਜੇ ਅਸੀਂ ਲੜਕੀਆਂ ਦੀ ਰੱਖਿਆ ਨਹੀਂ ਕਰ ਸਕਦੇ ਤਾਂ ਇਸ ਤੋਂ ਵੱਧ ਸ਼ਰਮਨਾਕ ਕੁਝ ਨਹੀਂ ਹੋ ਸਕਦਾ।
ਮੰਦਭਾਗਾ ਇਹ ਹੈ ਕਿ ਖੇਡਾਂ 'ਚ ਵੀ ਲੜਕੀਆਂ ਨੂੰ ਅਨੇਕ ਪੱਧਰਾਂ 'ਤੇ ਵੰਗਾਰਾਂ ਝਲਣੀਆਂ ਪੈਂਦੀਆਂ ਹਨ। ਛੋਟੀ ਉਮਰ 'ਚ ਅਨੇਕਾਂ ਲੜਕੀਆਂ ਸਮਾਜ ਦੇ ਡਰ ਕਾਰਨ ਆਪਣੇ ਸ਼ੌਕ ਦੀ ਕੁਰਬਾਨੀ ਦੇਣੀ ਪੈਂਦੀ ਹੈ। ਇਸ ਲਈ ਸਾਡੇ ਦੇਸ਼ 'ਚ ਬਹੁਤ ਸਾਰੀਆਂ ਔਰਤਾਂ ਪ੍ਰਤੀਭਾਵਾਂ ਨੂੰ ਜਨਮ ਨਹੀਂ ਦੇ ਸਕਦੀਆਂ ਜਾਂ ਸਮੇਂ ਤੋਂ ਪਹਿਲਾਂ ਦਮ ਤੋੜ ਦਿੰਦੀਆਂ ਹਨ। ਜੋ ਔਰਤਾਂ ਪ੍ਰਤੀਭਾਵਾਂ ਵਾਲੇ ਪਰਵਾਰ ਦੇ ਉਤਸ਼ਾਹ ਨਾਲ ਖੇਡਾਂ ਵਲ ਰੁਖ ਕਰਦੀਆਂ ਹਨ ਉਨ੍ਹਾਂ ਨੂੰ ਕਈ ਪਾਪੜ ਵੇਲਣੇ ਪੈਂਦੇ ਹਨ। ਤ੍ਰਾਸਦੀ ਇਹ ਹੈ ਕਿ ਇੱਕ ਪਾਸੇ ਧੀਆਂ ਖੇਡਾਂ 'ਚ ਪਸਰੀ ਸਿਆਸਤ ਨਾਲ ਜੂਝਦੀਆਂ ਹਨ ਅਤੇ ਦੂਜੇ ਪਾਸੇ ਸਮਾਜ 'ਚ ਪਸਰੀ ਸਿਆਸਤ ਉਨ੍ਹਾਂ ਦੇ ਰਾਹ 'ਚ ਕੰਡੇ ਖਿਲਾਰ ਦਿੰਦੀ ਹੈ। ਧੀਆਂ ਵਿਰੁੱਧ ਸਮਾਜ 'ਚ ਪਸਰੀ ਇਹ ਸਿਆਸਤ ਅੰਤ ਸਮਾਜਿਕ ਵਿਕਾਸ ਨੂੰ ਪਿੱਛੇ ਧੱਕਦੀ ਹੈ। ਨਤੀਜੇ ਵਜੋਂ ਧੀਆਂ ਅਤੇ ਬੇਟੀਆਂ ਵਿੱਚ ਅਨੇਕ ਪੱਧਰਾਂ 'ਤੇ ਇੱਕ ਫਰਕ ਬਣੇ ਰਹਿਣ ਦੇ ਕਾਰਨ ਹੀ ਉਨ੍ਹਾਂ ਨੂੰ ‘ਦੇਹ' ਭਰ ਮੰਨਿਆ ਜਾਂਦਾ ਹੈ।
ਇਸ ਦੌਰ 'ਚ ਧੀਆਂ ਨਾਲ ਬਲਾਤਕਾਰ ਦੀਆਂ ਵਧਦੀਆਂ ਹੋਈਆਂ ਘਟਨਾਵਾਂ ਅਤੇ ਉਨ੍ਹਾਂ 'ਤੇ ਹੋ ਰਹੇ ਹਮਲੇ ਇਸ ਗੱਲ ਦਾ ਸਬੂਤ ਹੈ ਕਿ ਅਸੀਂ ਅੱਜ ਵੀ ਧੀਆਂ ਨੂੰ ਸਿਰਫ ਮਾਤਰ ਭੋਗ ਦੀ ਵਸਤੂ ਮੰਨਦੇ ਹਾਂ। ਇਸ ਤੱਥ ਨੂੰ ਗਲਤ ਸਿੱਧ ਕਰਨ ਲਈ ਕਿਹਾ ਜਾ ਸਕਦਾ ਹੈ ਕਿ ਸਾਰਾ ਸਮਾਜ ਅਜਿਹਾ ਨਹੀਂ, ਪਰ ਅਸਲੀਅਤ ਇਹ ਹੈ ਕਿ ਜਦੋਂ ਸਾਹਮਣਿਓਂ ਕੋਈ ਲੜਕੀ ਲੰਘਦੀ ਹੈ ਤਾਂ ਸਭਿਅਕ ਲੋਕਾਂ ਦੇ ਚਿਹਰੇ 'ਤੇ ਖਚਰੀ ਮੁਸਕੁਰਾਹਟ ਖਿਲਰ ਜਾਂਦੀ ਹੈ। ਇਹ ਖਚਰੀ ਮੁਸਕੁਰਾਹਟ ਸਿੱਧ ਕਰਦੀ ਹੈ ਕਿ ਸਾਡੀ ਸੋਚ 'ਚ ਕੋਈ ਨਾ ਕੋਈ ਖੋਟ ਜ਼ਰੂਰ ਹੈ। ਸੁਖਦਾਈ ਇਹ ਹੈ ਕਿ ਇਸ ਮਾਹੌਲ 'ਚ ਵੀ ਲੜਕੀਆਂ ਦੇ ਹੌਸਲੇ ਬੁਲੰਦ ਹਨ ਅਤੇ ਉਹ ਲਗਾਤਾਰ ਸਫਲਤਾ ਦੀਆਂ ਨਵੀਂਆਂ ਕਹਾਣੀਆਂ ਲਿਖ ਰਹੀਆਂ ਹਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”