Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਪੰਜਾਬ ਦੀ ਕਿਸਾਨੀ ਵਿੱਚ ਔਰਤ ਦੀ ਦਸ਼ਾ: ਕਾਰਨ ਅਤੇ ਸੁਝਾਅ

July 03, 2020 08:35 AM

-ਅਵਤਾਰ ਸਿੰਘ
ਪੰਜਾਬ ਦੀ ਕਿਸਾਨੀ ਉਪਰ ਕੀਤੇ ਹਰੇ ਇਨਕਲਾਬ ਦੇ ਤਜਰਬੇ ਨੇ ਬਿਨਾਂ ਸ਼ੱਕ ਕਿਸਾਨਾਂ ਦੀ ਉਪਜ ਵਿੱਚ ਵਾਧਾ ਕੀਤਾ ਅਤੇ ਮੰਡੀਕਰਨ ਦਾ ਨਵਾਂ ਦੌਰ ਸ਼ੁਰੂ ਕੀਤਾ ਹੈ। ਜਿੱਥੇ ਵੱਧ ਪੈਦਾਵਾਰ ਹਾਸਲ ਕਰਨ ਦੀ ਹੋੜ ਵਿੱਚ ਅੰਨ੍ਹੇਵਾਹ ਮਾਰੂ ਖਾਦਾਂ ਦੀ ਵਰਤੋਂ ਸ਼ੁਰੂ ਹੋਈ, ਉਥੇ ਜੀਵਨ ਵਿੱਚ ਆਏ ਨਵੇਂ ਬਦਲਾਅ ਨਾਲ ਪੈਦਾ ਹੋਈਆਂ ਨਵੀਆਂ ਲੋੜਾਂ ਨੂੰ ਪੂਰਾ ਕਰਨ ਲਈ ਨਵੇਂ ਕਰਜ਼ੇ ਲੈਣ ਦਾ ਰੁਝਾਨ ਵੀ ਸ਼ੁਰੂ ਹੋਇਆ ਹੈ।
ਔਰਤਾਂ ਦੇਸ਼ ਦੇ ਪੇਂਡੂ ਖੇਤਰਾਂ ਦੀ ਆਰਥਿਕਤਾ ਦਾ ਧੁਰਾ ਹਨ। ਪਿਛਲੇ ਸਾਲਾਂ ਦੌਰਾਨ ਖੇਤੀਬਾੜੀ ਅਤੇ ਹੋਰ ਸਬੰਧਤ ਖੇਤਰਾਂ ਦੇ ਵਿਕਾਸ ਵਿੱਚ ਔਰਤਾਂ ਦੀ ਮੁੱਖ ਭੂਮਿਕਾ ਉੱਭਰੀ ਹੈ। ਖੇਤ ਮਜ਼ਦੂਰੀ ਵਿੱਚ ਔਰਤਾਂ ਨਾ ਸਿਰਫ ਸਰੀਰਕ ਪੱਖੋਂ, ਸਗੋਂ ਕੁਆਲਟੀ ਅਤੇ ਕੁਸ਼ਲਤਾ ਪੱਖੋਂ ਵੀ ਮੋਹਰੀ ਸਾਬਿਤ ਹੋ ਰਹੀਆਂ ਹਨ। ਹਰੇ ਇਨਕਲਾਬ ਅਤੇ ਉਸ ਤੋਂ ਬਾਅਦ ਦੀਆਂ ਨਵੀਆਂ ਆਰਥਿਕ ਨੀਤੀਆਂ ਨੇ ਖੇਤੀ ਪੈਦਾਵਾਰ ਵਿੱਚ ਮਸ਼ੀਨੀਕਰਨ ਨੂੰ ਉਤਸ਼ਾਹ ਦਿੱਤਾ ਤੇ ਹੱਥੀਂ ਕੀਤੀ ਜਾਂਦੀ ਕਿਰਤ ਨੂੰ ਲਗੱਭਗ ਖ਼ਤਮ ਕਰ ਦਿੱਤਾ ਹੈ। ਇਸ ਦਾ ਸਭ ਤੋਂ ਭੈੜਾ ਅਸਰ ਔਰਤਾਂ ਤੇ ਦਲਿਤਾਂ ਉਪਰ ਪਿਆ ਅਤੇ ਕਿਸਾਨ ਅਤੇ ਨਾਲ ਖੇਤ ਵਿੱਚ ਕੰਮ ਕਰਨ ਵਾਲੀ ਕਿਸਾਨ/ ਮਜ਼ਦੂਰ ਦਲਿਤ ਔਰਤ ਦੇ ਹੱਥੋਂ ਖੇਤੀ ਧੰਦੇ ਤੋਂ ਆਉਣ ਵਾਲੀ ਉਜਰਤ ਲਗੱਭਗ ਖ਼ਤਮ ਹੋ ਗਈ।
ਅੱਜ ਦੇ ਸਮੇਂ ਵਿੱਚ ਜਿੱਥੇ ਔਰਤਾਂ ਰੂੜੀਵਾਦੀ ਸਮਾਜਿਕ ਬੰਧਨਾਂ ਨੂੰ ਤੋੜ ਕੇ ਹਰ ਖੇਤਰ ਵਿੱਚ ਮਰਦਾਂ ਨੂੰ ਟੱਕਰ ਦੇ ਰਹੀਆਂ ਹਨ, ਉਥੇ ਪਿੰਡਾਂ ਵਿੱਚ ਵੱਸਦੀਆਂ ਬਹੁ-ਗਿਣਤੀ ਕਿਸਾਨ ਅਤੇ ਖੇਤ ਮਜ਼ਦੂਰ ਪਰਵਾਰਾਂ ਦੀਆਂ ਔਰਤਾਂ ਅੱਜ ਵੀ ਐਸੀ ਦੁਨੀਆਂ ਵਿੱਚ ਜੀਅ ਰਹੀਆਂ ਹਨ, ਜਿੱਥੇ ਹੱਡ ਤੋੜਵੇਂ ਕੰਮ, ਘਰੇਲੂ ਕਲੇਸ਼ ਅਤੇ ਸਮਾਜਿਕ ਜਲਾਲਤ ਤੋਂ ਇਲਾਵਾ ਕੁਝ ਨਹੀਂ ਹੈ। ਔਰਤ ਸਮਾਜਿਕ ਤੌਰ 'ਤੇ ਉਸ ਉਪਰ ਥੋਪੀਆਂ ਜਨਮ ਸਿੱਧ ਪਰਵਾਰਕ ਜ਼ਿੰਮੇਵਾਰੀਆਂ ਤੋਂ ਇਲਾਵਾ ਹਰ ਉਸ ਸਮੱਸਿਆ ਵਿੱਚ ਸਿੱਧੇ ਜਾਂ ਅਸਿੱਧੇ ਢੰਗ ਨਾਲ ਸ਼ਾਮਲ ਹੈ, ਜੋ ਉਸ ਦੇ ਪਰਵਾਰ ਨਾਲ ਸਬੰਧਿਤ ਹੈ। ਇਹ ਔਰਤਾਂ ਆਪਣੀ ਜ਼ਿੰਦਗੀ ਦੇ ਫ਼ੈਸਲੇ ਲੈਣ ਬਾਰੇ ਵੀ ਪੂਰੀ ਤਰ੍ਹਾਂ ਆਜ਼ਾਦ ਨਹੀਂ। ਅਫਸੋਸ ਦੀ ਗੱਲ ਇਹ ਹੈ ਕਿ ਕਿਸਾਨ ਅਤੇ ਖੇਤ ਮਜ਼ਦੂਰ ਔਰਤਾਂ ਨੂੰ ਸਰਕਾਰੀ ਅੰਕੜਿਆਂ ਵਿੱਚ ਵੀ ਲੁਕੋ ਕੇ ਰੱਖਿਆ ਗਿਆ ਹੈ। ਅਸਲ ਤੱਥ ਤਾਂ ਇਹ ਹੈ ਕਿ ਔਰਤਾਂ ਦੀ ਭੂਮਿਕਾ ਅਤੇ ਮਜ਼ਦੂਰੀ ਨੂੰ ਕੰਮ ਦੇ ਤੌਰ ਉੱਤੇ ਪ੍ਰਾਇਮਰੀ ਨਹੀਂ ਮੰਨਿਆ ਜਾਂਦਾ ਅਤੇ ਨਾ ਕਿਸਾਨੀ ਦੇ ਮੁੱਦਿਆਂ ਉਪਰ ਲੰਮੇ ਸਮੇੇਂ ਤੋਂ ਚਲੀਆਂ ਆ ਰਹੀਆਂ ਬਹਿਸਾਂ ਵਿੱਚ ਔਰਤਾਂ ਦੇ ਪੱਖ ਨੂੰ ਖੁੱਲ੍ਹ ਕੇ ਸਾਹਮਣੇ ਲਿਆਂਦਾ ਗਿਆ ਹੈ।
ਕਿਸਾਨ ਦੀ ਮੌਤ ਤੋਂ ਬਾਅਦ ਕਰਜ਼ਾ ਚੁਕਾਉਣ ਦੀ ਜ਼ਿੰਮੇਵਾਰੀ ਉਸ ਦੀ ਪਤਨੀ ਦੇ ਸਿਰ ਹੁੰਦੀ ਹੈ। ਮਾਲਵਾ ਬੈਲਟ ਦੇ ਪਿੰਡਾਂ ਵਿੱਚ ਖ਼ੁਦਕੁਸ਼ੀ ਪੀੜਤ ਪਰਵਾਰਾਂ ਦੀਆਂ ਔਰਤਾਂ ਖ਼ੁਦ ਖੇਤੀ ਕਰ ਕੇ ਆਪਣਾ ਪਰਵਾਰ ਪਾਲ ਰਹੀਆਂ ਹਨ ਅਤੇ ਆਪਣੇ ਬੱਚਿਆਂ ਵਿੱਚ ਹੀ ਆਪਣਾ ਭਵਿੱਖ ਤਲਾਸ਼ ਰਹੀਆਂ ਹਨ।
ਬਹੁਤ ਸਾਰੀਆਂ ਕਿਸਾਨ ਔਰਤਾਂ ਦੇ ਪੁੱਤਾਂ ਦੇ ਘੱਟ ਜ਼ਮੀਨ ਹੋਣ ਕਾਰਨ ਵਿਆਹ ਹੀ ਨਹੀਂ ਹੋਏ। ਕਰਜ਼ੇ ਚੁੱਕ ਚੁੱਕ ਕਰਵਾਈਆਂ ਮਹਿੰਗੀਆਂ ਪੜ੍ਹਾਈਆਂ ਤੋਂ ਬਾਅਦ ਕੋਈ ਗੁਜ਼ਾਰੇ ਜੋਗੀ ਨੌਕਰੀ ਨਾ ਮਿਲਣ ਕਾਰਨ ਜਵਾਨ ਮੁੰਡੇ ਨਸ਼ਿਆਂ ਦੇ ਰਾਹ ਪੈ ਕੇ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਜਵਾਨ ਕੁੜੀਆਂ ਘਰਾਂ ਵਿੱਚ ਬੈਠੀਆਂ ਬੁੱਢੀਆਂ ਹੋ ਰਹੀਆਂ ਹਨ। ਜਿਨ੍ਹਾਂ ਦੇ ਔਖੇ-ਸੌਖੇ ਵਿਆਹ ਕਰ ਦਿੱਤੇ, ਉਹ ਦਾਜ ਨਾ ਦੇਣ ਕਾਰਨ ਸਹੁਰੇ ਘਰਾਂ ਵਿੱਚ ਤਰਸਯੋਗ ਜ਼ਿੰਦਗੀ ਬਤੀਤ ਕਰ ਰਹੀਆਂ ਹਨ। ਕਹਿਣ ਨੂੰ ਦੇਸ਼ ਦੇ ਕਾਨੂੰਨਾਂ ਨੇ ਔਰਤ ਨੂੰ ਜ਼ਮੀਨ ਦਾ ਅਧਿਕਾਰ ਦਿੱਤਾ ਹੈ, ਜਿਨ੍ਹਾਂ ਵਿੱਚ 2005 ਦਾ ਔਰਤ ਨੂੰ ਬਾਪ ਦੀ ਜਾਇਦਾਦ ਵਿੱਚ ਬਰਾਬਰ ਦੇ ਹਿੱਸੇ ਦੀ ਹੱਕਦਾਰ ਬਣਾਉਣਾ ਸ਼ਾਮਲ ਹੈ, ਪਰ ਅਸਲੀਅਤ ਇਨ੍ਹਾਂ ਗੱਲਾਂ ਤੋਂ ਬਹੁਤ ਪਰ੍ਹੇ ਦੀ ਹੈ। ਜੇ ਉਹ ਵਿਆਹ ਤੋਂ ਬਾਅਦ ਕਦੇ ਆਪਣੇ ਹਿੱਸੇ ਦੀ ਦਾਅਵੇਦਾਰੀ ਪੇਸ਼ ਕਰਦੀ ਹੈ ਤਾਂ ਉਸ ਦਾ ਪਰਵਾਰਕ ਤੌਰ 'ਤੇ ਬਾਈਕਾਟ ਕਰਕੇ ਹਿੱਸਾ ਨਾ ਦੇਣ ਲਈ ਕਾਨੂੰਨੀ ਚਾਰਜੋਈਆਂ ਕੀਤੀਆਂ ਜਾਂਦੀਆਂ ਹਨ। ਪਤੀ ਦੀ ਮੌਤ ਤੋਂ ਬਾਅਦ ਪਤਨੀ ਭਾਵੇਂ ਜ਼ਮੀਨ ਦੀ ਮਾਲਕ ਬਣ ਜਾਂਦੀ ਹੈ, ਫਿਰ ਵੀ ਜ਼ਮੀਨ ਨਾਲ ਸਬੰਧਿਤ ਫ਼ੈਸਲੇ ਮਰਜ਼ੀ ਨਾਲ ਨਹੀਂ ਕਰ ਸਕਦੀ। ਕਥਿਤ ਉਚ ਜਾਤੀਆਂ ਦੀਆਂ ਵਿਧਵਾਵਾਂ ਤੇ ਗ਼ਰੀਬੀ ਵਿੱਚ ਫਸੀਆਂ ਔਰਤਾਂ ਲਈ ਖੇਤੀ ਖੇਤਰ ਵਿੱਚ ਮਜ਼ਦੂਰੀ ਲਈ ਕੰਮ ਕਰਨ ਦੀ ਰਵਾਇਤ ਨਹੀਂ। ਉਨ੍ਹਾਂ ਕੋਲ ਘਰ ਵਿੱਚ ਕਪਾਹ ਦੀ ਬੁਣਾਈ ਤੇ ਕਤਾਈ ਆਦਿ ਦੇ ਕੰਮ ਹਨ ਜੋ ਅੱਜਕੱਲ੍ਹ ਨਾਂਹ ਦੇ ਬਰਾਬਾਰ ਹਨ। ਉਹ ਕਿਸੇ ਹੋਰ ਜ਼ਿਮੀਂਦਾਰ ਦੇ ਖੇਤ ਵਿੱਚ ਕੰਮ ਲਈ ਵੀ ਸਮਾਜੀ ਤੇ ਮਾਨਸਿਕ ਰੂਪ ਵਿੱਚ ਆਜ਼ਾਦ ਨਹੀਂ। ਲੜਕੀਆਂ ਘਰਾਂ ਤੋਂ ਬਾਹਰ ਸ਼ਹਿਰਾਂ ਵਿੱਚ ਜਾ ਕੇ ਕੰਮ ਕਰਨਾ ਚਾਹੁੰਦੀਆਂ ਹਨ, ਪਰ ਸ਼ਰੀਕੇ ਨੂੰ ਇਹ ਮਨਜ਼ੂਰ ਨਹੀਂ।
ਮਜ਼ਦੂਰ ਪਰਵਾਰਾਂ ਦੀਆਂ ਔਰਤਾਂ ਵੱਖ-ਵੱਖ ਖੇਤੀਬਾੜੀ ਕੰਮਾਂ ਵਿੱਚ ਮਜ਼ਦੂਰ ਵਜੋਂ 10-11 ਘੰਟੇ ਕੰਮ ਕਰਦੀਆਂ ਹਨ। ਫਿਰ ਵੀ ਉਨ੍ਹਾਂ ਦੀ ਕਿਰਤ ਦਾ ਸ਼ੋਸਣ ਹੁੰਦਾ ਹੈ ਅਤੇ ਉਨ੍ਹਾਂ ਨੂੰ ਮਰਦਾਂ ਦੇ ਮੁਕਾਬਲੇ ਘੱਟ ਉਜਰਤ ਦਿੱਤੀ ਜਾਂਦੀ ਹੈ। ਸ਼ਰਾਬੀ ਅਤੇ ਅਨਪੜ੍ਹ ਪਤੀਆਂ ਦੀ ਮਾਰ ਅਤੇ ਘਰੇਲੂ ਕਲੇਸ਼ ਵੀ ਔਰਤਾਂ ਨੂੰ ਜਿ਼ਹਨੀ ਤੌਰ 'ਤੇ ਕਮਜ਼ੋਰ ਕਰ ਦਿੰਦਾ ਹੈ।
ਭਾਰਤ ਵਿੱਚ ਖੇਤ ਮਜ਼ਦੂਰ ਔਰਤ ਜਾਂ ਕਾਸ਼ਤਕਾਰ ਦਾ ਖ਼ਾਸ ਕੰਮ ਘੱਟ ਹੁਨਰਮੰਦ ਨੌਕਰੀਆਂ ਤੱਕ ਸੀਮਤ ਹੈ। ਔਰਤਾਂ ਖੇਤੀ ਦੇ ਕੰਮਾਂ ਵਿੱਚ ਬਿਨਾਂ ਤਨਖ਼ਾਹ ਤੋਂ ਗੁਜ਼ਾਰੇ ਲਈ ਵੀ ਲੇਬਰ ਵਜੋਂ ਹਿੱਸਾ ਲੈਂਦੀਆਂ ਹਨ। ਯੂ ਐੱਨ ਦੀ ਮਨੁੱਖੀ ਵਿਕਾਸ ਰਿਪੋਰਟ ਦੇ ਅਨੁਸਾਰ ਸਿਰਫ਼ 32.8 ਭਾਰਤੀ ਔਰਤਾਂ ਰਸਮੀ ਤੌਰ 'ਤੇ ਲੇਬਰ ਫੋਰਸ ਵਿੱਚ ਹਿੱਸਾ ਲੈਂਦੀਆਂ ਹਨ, ਇਸ ਦੇ ਮੁਕਾਬਲੇ ਆਦਮੀਆਂ ਦੀ ਦਰ 81.1 ਹੈ। ਇੱਕ ਅਨੁਮਾਨ ਮੁਤਾਬਿਕ ਖੇਤੀਬਾੜੀ ਵਿੱਚ ਰੁਝੀਆਂ 52-75 ਭਾਰਤੀ ਔਰਤਾਂ ਅਨਪੜ੍ਹ ਹਨ ਤੇ ਇਹੀ ਰੁਕਾਵਟ ਔਰਤਾਂ ਨੂੰ ਵਧੇਰੇ ਕੁਸ਼ਲ ਲੇਬਰ ਸੈਕਟਰਾਂ ਵਿੱਚ ਹਿੱਸਾ ਲੈਣ ਤੋੋਂ ਰੋਕਦੀ ਹੈ। ਕੰਮ ਕਰਨ ਦੇ ਸਮੇਂ ਦੇ ਪੱਖ ਤੋਂ ਦੇਖਿਆ ਜਾਵੇ ਤਾਂ ਭਾਰਤੀ ਔਰਤਾਂ ਇੱਕ ਹਫ਼ਤੇ ਵਿੱਚ ਲਗੱਭਗ 25 ਘੰਟੇ ਘਰੇਲੂ ਕੰਮਾਂ ਵਿੱਚ ਅਤੇ 5 ਘੰਟੇ ਦੇਖਭਾਲ ਅਤੇ ਸਮਾਜਿਕ ਕੰਮਾਂ ਵਿੱਚ ਬਿਤਾਉਂਦੀਆਂ ਹਨ। ਬਿਨਾਂ ਕੋਈ ਤਨਖ਼ਾਹ ਲਏ 30 ਕੰਮ ਕਰਨ ਤੋਂ ਇਲਾਵਾ, ਔਰਤਾਂ ਫਿਰ ਵੀ ਓਨਾ ਸਮਾਂ ਕੰਮ ਕਰਦੀਆਂ ਹਨ, ਜਿੰਨਾਂ ਪੁਰਸ਼ ਕਰਦੇ ਹਨ। ਕੁੜੀਆਂ ਮੁੰਡਿਆਂ ਦੇ ਮੁਕਾਬਲੇ ਘਰੇਲੂ ਕੰਮ ਜ਼ਿਆਦਾ ਕਰਦੀਆਂ ਹਨ, ਜੋ ਉਨ੍ਹਾਂ ਵੱਲੋਂ ਪੜ੍ਹਾਈ ਨਾਲ ਸਮਝੌਤਾ ਹੁੰਦਾ ਹੈ।
ਔਰਤਾਂ ਲਈ ਉਚ ਪੱਧਰੀ ਸਿੱਖਿਆ ਅਤੇ ਕਿੱਤਾਮੁਖੀ ਸਿਖਲਾਈ ਉਤਪਾਦਕਤਾ ਦੇ ਪੱਧਰ ਨੂੰ ਸੁਧਾਰਨ ਤੇ ਉਨ੍ਹਾਂ ਨੂੰ ਗ਼ੈਰ-ਖੇਤੀ ਸੈਕਟਰ ਵਿੱਚ ਯੋਗ ਕਰਨ ਲਈ ਸਹਾਇਕ ਸਿੱਧ ਹੋਣਗੇ। ਇਸ ਲਈ ਔਰਤਾਂ ਨੂੰ ਪਸ਼ੂ ਪਾਲਣ, ਵੈਟਰਨਰੀ ਦੀ ਸਿਖਲਾਈ ਤੇ ਆਰਗੈਨਿਕ ਖੇਤੀ ਸਬੰਧੀ ਸਿਖਲਾਈ ਦੇਣੀ ਜ਼ਰੂਰੀ ਹੈ। ਔਰਤਾਂ ਖੇਤੀ ਦੇ ਕੰਮ ਪ੍ਰਤੀ ਸੰਵੇਦਨਸ਼ੀਲ ਹਨ, ਇਸ ਲਈ ਚਾਹੀਦਾ ਹੈ ਔਰਤਾਂ ਨੂੰ ਖੁਦਮੁਖਤਿਆਰੀ ਤੇ ਆਜ਼ਾਦੀ ਦਿੱਤੀ ਜਾਵੇ। ਸਰਕਾਰ ਵੱਲੋਂ ਜਾਰੀ ਸਾਰੇ ਪ੍ਰੋਗਰਾਮਾਂ ਤੇ ਯੋਜਨਾਵਾਂ ਬਾਰੇ ਔਰਤਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਪੁਰਸ਼ ਅਤੇ ਔਰਤ ਦੋਵਾਂ ਤਰ੍ਹਾਂ ਦੇ ਕਾਮਿਆਂ ਨੂੰ ਰੁਜ਼ਗਾਰ ਦੇਣ ਲਈ ਪੇਂਡੂ ਖੇਤਰਾਂ ਵਿੱਚ ਐਗਰੋ ਫੂਡ ਪ੍ਰਾਸੈਸਿੰਗ ਉਦਯੋਗਾਂ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਔਰਤਾਂ ਨੂੰ ਪੁਰਸ਼ ਕਾਮਿਆਂ ਦੇ ਬਰਾਬਰ ਕੰਮ ਲਈ ਬਰਾਬਰ ਦੀ ਉਜਰਤ ਦਿੱਤੀ ਜਾਣੀ ਚਾਹੀਦੀ ਹੈ। ਔਰਤਾਂ ਦੀਆਂ ਮਜ਼ਦੂਰ/ ਕਿਸਾਨ ਯੂਨੀਅਨਾਂ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ। ਵੱਖ-ਵੱਖ ਤਰ੍ਹਾਂ ਦੀਆਂ ਰੁਜ਼ਗਾਰ ਯੋਜਨਾਵਾਂ ਨੂੰ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ। ਪੇਂਡੂ ਔਰਤਾਂ ਨੂੰ ਹਰ ਨਵੀਂ ਤਕਨਾਲੋਜੀ ਦੀ ਮੁਹਾਰਤ ਦੇ ਕੇ ਸਮੇਂ ਦਾ ਹਾਣੀ ਬਣਾਇਆ ਜਾਵੇ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”