Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਸੇਵਾ ਤੇ ਸੂਰਮਗਤੀ ਦਾ ਸਿਖਰ: ਭਗਤ ਪੂਰਨ ਸਿੰਘ

November 15, 2018 08:45 AM

-ਡਾ. ਰੂਪ ਸਿੰਘ
ਤਿੰਨ ਜੂਨ 1904 ਈ. ਨੂੰ ਪਿੰਡ ਰਾਜੇਵਾਲ ਤਸੀਲ, ਸਮਰਾਲਾ, ਜ਼ਿਲਾ ਲੁਧਿਆਣਾ ਦੇ ਹਿੰਦੂ ਪਰਵਾਰ ਵਿੱਚ ਪੈਦਾ ਹੋਏ ਰਾਮਜੀ ਦਾਸ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਕੇ ਪੂਰਨ ਸਿੰਘ ਹੋ ਗਏ। ਦਸਵੀਂ ਜਮਾਤ ਦੀ ਪੜ੍ਹਾਈ ਲੁਧਿਆਣਾ ਜ਼ਿਲੇ ਦੇ ਕਸਬਾ ਖੰਨਾ ਤੋਂ ਪ੍ਰਾਪਤ ਕੀਤੀ। ਫੇਲ੍ਹ ਹੋ ਜਾਣ 'ਤੇ ਖਾਲਸਾ ਹਾਈ ਸਕੂਲ ਲਾਹੌਰ ਵਿੱਚ ਦਾਖਲ ਹੋ ਗਏ। ਲਾਹੌਰ ਵਿੱਚ ਉਨ੍ਹਾਂ ਦੀ ਮਾਤਾ ਭਾਂਡੇ ਮਾਂਜਣ ਦੀ ਸੇਵਾ ਕਰਿਆ ਕਰਦੀ ਸੀ। ਸਕੂਲ ਦੀ ਪੜ੍ਹਾਈ ਸਮੇਂ ਅਕਸਰ ਪੂਰਨ ਸਿੰਘ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਦੇ ਦਰਸ਼ਨ ਕਰਨ ਜਾਂਦੇ। ਇਹ ਗੱਲ 1932 ਈਸਵੀ ਦੀ ਹੈ, ਜਦ ਪੂਰਨ ਸਿੰਘ ਆਪਣੇ ਜੀਵਨ ਆਦਰਸ਼ ਦੀ ਪ੍ਰਾਪਤੀ ਬਾਰੇ ਗੁਰਦੁਆਰਾ ਸਾਹਿਬ ਦੇ ਮਹੰਤ ਗੋਪਾਲ ਸਿੰਘ ਨੂੰ ਨਾਲ ਲੈ ਕੇ ਗੁਰਦੁਆਰਾ ਪ੍ਰਬੰਧਕਾਂ ਪਾਸ ਗਿਆ ਤੇ ਉਨ੍ਹਾਂ ਨੇ ਕਿਹਾ ਕਿ ਇਹ ਨੌਜਵਾਨ ਆਪਣਾ ਜੀਵਨ ਬੇ-ਸਹਾਰਾ, ਪਾਗਲਾਂ, ਲੂਲ੍ਹਿਆਂ-ਲੰਗੜਿਆਂ, ਪਿੰਗਲਿਆਂ ਦੀ ਸੇਵਾ ਨੂੰ ਸਮਰਪਿਤ ਕਰਨਾ ਚਾਹੁੰਦਾ ਹੈ। ਪ੍ਰਬੰਧਕਾਂ ਦੇ ਪੁੱਛਣ 'ਤੇ ਕਿ ਇਹ ਵਿਚਾਰ ਤੁਹਾਡੇ ਮਨ ਵਿੱਚ ਕਿਵੇਂ ਆਇਆ, ਪੂਰਨ ਸਿੰਘ ਨੇ ਕਿਹਾ ਕਿ ਉਹ ਇਕ ਹਿੰਦੂ ਪਰਵਾਰ ਵਿੱਚੋਂ ਹੈ, ਉਨ੍ਹਾਂ ਦੇ ਮਾਤਾ ਜੀ ਧਾਰਮਿਕ ਬਿਰਤੀ ਰੱਖਦੇ ਹੋਏ ਹਮੇਸ਼ਾ ਰਾਹਗੀਰਾਂ, ਲੋੜਵੰਦਾਂ ਦੀ ਜਲ ਪਾਣੀ ਨਾਲ ਸੇਵਾ ਕਰਦੀ ਹੈ ਅਤੇ ਰੋਜ਼ਾਨਾ ਜਪੁਜੀ ਸਾਹਿਬ ਦਾ ਪਾਠ ਨੇਮ ਨਾਲ ਕਰਦੀ ਹੈ, ਜਿਸ 'ਤੇ ਉਨ੍ਹਾਂ ਨੇ ਕਾਲਜ ਦੀ ਪੜ੍ਹਾਈ ਦੀ ਥਾਂ ਇਹ ਪੜ੍ਹਾਈ' ਕਰਨ ਦਾ ਮਨ ਬਣਾ ਲਿਆ। ਉਨ੍ਹਾਂ ਕਿਹਾ ਕਿ ਉਹ ਆਪਣਾ ਜੀਵਨ ਲੋੜਵੰਦ ਦੁਖੀਆਂ ਦੀ ਮਦਦ ਕਰਨ ਨੂੰ ਸਮਰਪਣ ਕਰਨਾ ਚਾਹੁੰਦੇ ਹਨ। ਇਸ ਦੀ ਪ੍ਰਾਪਤੀ ਲਈ ਆਪਾ ਤਿਆਗ ਕੇ ਗੁਰਦੁਆਰਾ ਸਾਹਿਬ ਵਿਖੇ ਰਹਿ ਕੇ ਸੇਵਾ, ਸਿਮਰਨ, ਪਰਉਪਕਾਰ ਦੀ ਸਿੱਖਿਆ ਲੈਣੀ ਚਾਹੁੰਦੇ ਹਨ। ਇਹ ਉਚ ਵਿਚਾਰ ਸੁਣਦਿਆਂ ਹੀ ਪ੍ਰਬੰਧਕਾਂ ਨੇ ਪੂਰਨ ਸਿੰਘ ਦੇ ਖਾਣ ਪੀਣ ਅਤੇ ਰਹਿਣ ਸਹਿਣ ਦਾ ਪ੍ਰਬੰਧ ਕਰ ਦਿੱਤਾ।
ਇਹ ਅਰੰਭ ਸੀ ਉਸ ਆਦਰਸ਼ ਦਾ, ਜਿਸ ਦੀ ਪ੍ਰਾਪਤੀ ਲਈ ਪੂਰਨ ਸਿੰਘ ਘਰੋਂ ਤੁਰਿਆ ਸੀ। ਗੁਰਦੁਆਰਾ ਡੇਹਰਾ ਸਾਹਿਬ ਵਿਖੇ ਜਲ ਪਾਣੀ, ਲੰਗਰ, ਸਫਾਈ, ਬਰਤਨਾਂ ਦੀ ਨਿਤ ਪ੍ਰਤੀ ਸੇਵਾ ਕਰ ਕੇ ਪੂਰਨ ਸਿੰਘ ਬਾਜ਼ਾਰ ਵਿੱਚ ਘੁੰਮਣ ਨਿਕਲ ਤੁਰਦਾ। ਮੁੱਖ ਨਿਸ਼ਾਨਾ ਸੜਕਾਂ ਤੋਂ ਸ਼ੀਸ਼ੇ ਪੱਥਰ, ਰੋੜੇ, ਕਿਲ ਕਾਂਟੇ ਲਾਂਭੇ ਕਰਨਾ ਸੀ ਤਾਂ ਕਿ ਰਾਹੀਆਂ ਨੂੰ ਕਸ਼ਟ ਨਾ ਪਹੁੰਚੇ। ਫਿਰ ਲਾਇਬ੍ਰੇਰੀ ਬੈਠ ਕੇ ਉਚ ਖਿਆਲਾਂ ਨੂੰ ਪੜ੍ਹਨਾ ਲਿਖਣਾ ਤੇ ਪ੍ਰਚਾਰ ਹਿਤ ਵੰਡਣਾ ਪੂਰਨ ਸਿੰਘ ਦਾ ਨਿਤ ਦਾ ਕਾਰਜ ਸੀ। ਸਾਲ 1934 ਈ. ਵਿੱਚ ਗੁਰਦੁਆਰਾ ਡੇਹਰਾ ਸਾਹਿਬ ਦੇ ਦਰਸ਼ਨੀ ਡਿਊੜੀ 'ਤੇ ਕੋਈ ਨਿਰਦਈ ਦਿਲ ਇਕ ਚਾਰ ਕੁ ਸਾਲ ਦਾ ਪਿੰਗਲਾ ਤੇ ਗੂੰਗਾ ਬੱਚਾ ਛੱਡ ਗਿਆ। ਪੂਰਨ ਸਿੰਘ ਨੇ ਉਸ ਨੂੰ ਗੋਦ ਲੈ ਕੇ ਸੰਭਾਲ ਸ਼ੁਰੂ ਕਰ ਦਿੱਤੀ, ਪਰ ਆਪਣੀ ਨਿਤ ਦੀ ਕਿਰਤ ਵੀ ਜਾਰੀ ਰੱਖੀ। ਲਗਭਗ 14 ਸਾਲ ਉਸ ਬੱਚੇ ਦੀ ਸੰਭਾਲ ਕਰਦੇ ਰਹੇ ਅਤੇ ਦੇਸ਼ ਵੰਡ ਸਮੇਂ ‘ਪਿੰਗਲੇ' ਨੂੰ ਵਿਰਾਸਤੀ ਪੂੰਜੀ ਵਜੋਂ ਨਾਲ ਲੈ ਕੇ ਅੰਮ੍ਰਿਤਸਰ ਆ ਗਏ।
ਭਗਤ ਪੂਰਨ ਸਿੰਘ ਜੀ ਦੇ ਲਿਖਣ ਅਨੁਸਾਰ ‘ਦੇਸ਼ ਵੰਡ ਸਮੇਂ ਮੈਂ ਆਪਣੇ ਨਾਲ ਇਕ ਰੁਪਇਆ, ਪੰਜ ਆਨੇ ਲੈ ਕੇ ਆਇਆਂ ਸਾਂ, ਕਛਹਿਰਾ ਮੈਂ ਪਹਿਨਿਆ ਹੋਇਆ ਸੀ ਤੇ ਫੁਲਕਾਰੀ ਮੇਰੇ ਪਿੰਡੇ 'ਤੇ ਸੀ। ਇਸ ਤੋਂ ਇਲਾਵਾ ਮੇਰੇ ਕੋਲ ਇਕ ਲੋਹੇ ਦਾ ਬਾਟਾ, ਦੋ ਵੱਡੀਆਂ ਕਾਪੀਆਂ, ਦੋ ਅੰਗਰੇਜ਼ੀ ਰਸਾਲੇ ਅਤੇ ਲੂਲ੍ਹਾ ਮੇਰੀ ਪਿੱਠ ਉਤੇ ਸੀ।' ਉਨ੍ਹਾਂ ਦਾ ਇਸ ਪਿੰਗਲੇ ਲੂਲ੍ਹੇ ਬੱਚੇ ਨਾਲ ਕਿਤਨਾ ਪਿਆਰ ਸੀ, ਉਨ੍ਹਾਂ ਦੀ ਜ਼ੁਬਾਨੀ ਜਿਗਰ ਦਾ ਟੁਕੜਾ ਲੂਲ੍ਹਾ ਬੱਚਾ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਹਾਰਾ ਰਿਹਾ, ਉਹ ਜੇ ਮੈਨੂੰ ਨਾ ਮਿਲਦਾ ਤਾਂ ਮੈਂ ਉਹ ਕੁਝ ਨਾ ਕਰ ਸਕਦਾ, ਜੋ ਪਿੰਗਲਵਾੜੇ ਦੇ ਰੂਪ ਵਿੱਚ ਕੀਤਾ ਹੈ ਅਤੇ ਦੁਨੀਆ ਦਾ ਪਿਆਰ ਅਤੇ ਸਤਿਕਾਰ ਜਿੱਤਿਆ ਹੈ।
ਸ਼ਰਨਾਰਥੀ ਕੈਂਪ ਖਤਮ ਹੋ ਜਾਣ 'ਤੇ ਭਗਤ ਪੂਰਨ ਸਿੰਘ ਨੇ ਰੇਲਵੇ ਸਟੇਸ਼ਨ 'ਤੇ ਕੁਝ ਸਮੇਂ ਲਈ ਨਿਵਾਸ ਕੀਤਾ ਤੇ ਫਿਰ ਕੁਝ ਸਮਾਂ ਦਰਖੱਤਾਂ ਦੀ ਛੱਤ ਹੇਠ ਗੁਜ਼ਾਰਿਆ। ਸਹਿਜੇ-ਸਹਿਜੇ ਭਗਤ ਪੂਰਨ ਸਿੰਘ ਦੇ ਪਰਵਾਰਕ ਮੈਂਬਰਾਂ ਦੀ ਗਿਣਤੀ ਵਧਦੀ ਗਈ, ਜਿਸ ਲਈ ਕਿਸੇ ਪੱਕੇ ਟਿਕਾਣੇ ਦੀ ਲੋੜ ਸੀ, ਜਿਥੇ ਟਿਕ ਕੇ ਇਨ੍ਹਾਂ ਲਵਾਰਸਾਂ ਅਪਾਹਜਾਂ ਦੀ ਸੇਵਾ ਸੰਭਾਲ ਤੇ ਇਲਾਜ ਦਾ ਪ੍ਰਬੰਧ ਹੋ ਸਕੇ। ਇਸ ਸਮੇਂ ਇਨ੍ਹਾਂ ਦਾ ਨਿਵਾਸ ਇਕ ਬੰਦ ਪਏ ਸਿਨੇਮੇ ਦੀ ਇਮਾਰਤ ਵਿੱਚ ਸੀ। ਉਸ ਸਿਨੇਮੇ ਦੀ ਬੋਲੀ 35000 ਰੁਪਏ ਹੋ ਗਈ। ਭਗਤ ਜੀ ਕੋਲ ਜਮ੍ਹਾਂ ਪੂੰਜੀ ਕੋਈ ਹੈ ਨਹੀਂ ਸੀ, ਜਿਸ ਨਾਲ ਇਮਾਰਤ ਖਰੀਦੀ ਜਾਂਦੀ। ਸਹਿਯੋਗ ਵੱਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਚੱਲ ਰਹੀ ਸੀ, ਭਗਤ ਜੀ ਨੇ ਕਮੇਟੀ ਮੈਂਬਰਾਂ ਨੂੰ ਸਥਿਤੀ ਤੋਂ ਜਾਣੂ ਕਰਾਇਆ ਕਿ ਇਸ ਵੇਲੇ ਸਾਨੂੰ ਇਮਾਰਤ ਦੀ ਸਖਤ ਜ਼ਰੂਰਤ ਹੈ, ਜਿਸ ਲਈ ਘੱਟੋ-ਘੱਟ 50000 ਰੁਪਏ ਦੀ ਲੋੜ ਹੈ, ਜੋ ਮੈਂ ਇਕੱਠੀ ਨਹੀਂ ਕਰ ਸਕਦਾ। ਭਗਤ ਜੀ ਦੇ ਵਿਚਾਰ ਸੁਣ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਮਾਇਆ ਦੇਣ ਦਾ ਬਹੁ ਪਰਉਪਕਾਰੀ ਫੈਸਲਾ ਕਰ ਦਿੱਤਾ, ਜਿਸ ਨਾਲ ਪਿੰਗਲਵਾੜੇ ਦੀ ਵਿਸ਼ਾਲ ਇਮਾਰਤ ਦਾ ਆਰੰਭ ਹੋਇਆ। ਭਗਤ ਪੂਰਨ ਸਿੰਘ ਦੇ ਸੇਵਾ ਕਾਰਜਾਂ ਲਈ ਭਾਰਤ ਸਰਕਾਰ ਵੱਲੋਂ ਭਗਤ ਜੀ ਨੂੰ ‘ਪਦਮ ਸ੍ਰੀ' ਨਾਲ ਸਨਮਾਨਿਤ ਕੀਤਾ ਗਿਆ, ਪਰ ਭਗਤ ਜੀ ਨੇ ਇਹ ਸਨਮਾਨ ਉਸ ਸਮੇਂ ਵਾਪਸ ਕਰ ਦਿੱਤਾ, ਜਦ ਸਰਕਾਰ ਨੇ ਮਾਨਵਤਾ ਦੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਨੂੰ ਫੌਜੀ ਹਮਲੇ ਸਮੇਂ ਭਾਰੀ ਹਾਨੀ ਪਹੁੰਚਾਈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’