Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਭਾਰਤ

ਹੀਰੋਇਨ ਦੀਪਿਕਾ ਤੇ ਹੀਰੋ ਰਣਵੀਰ ਕੋਂਕਣੀ ਰੀਤੀ ਰਿਵਾਜਾਂ ਨਾਲ ਵਿਆਹੇ ਗਏ

November 15, 2018 08:31 AM

ਨਵੀਂ ਦਿੱਲੀ, 14 ਨਵੰਬਰ, (ਪੋਸਟ ਬਿਊਰੋ)- ਬਾਲੀਵੁੱਡ ਦੀਆਂ ਖ਼ੂਬਸੂਰਤ ਜੋੜੀਆਂ ਵਿਚ ਸ਼ਾਮਲ ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਅੱਜ ਬੁੱਧਵਾਰ ਨੂੰ ਵਿਆਹ ਦੇ ਬੰਧਨ `ਚ ਬੱਝ ਗਏ। ਲੰਬੀ ਰਿਲੇਸ਼ਨਸ਼ਿਪ ਮਗਰੋਂ ਦੋਵਾਂ ਦੇ ਪਰਿਵਾਰਾਂ ਅਤੇ ਕਰੀਬੀ ਰਿਸ਼ਤੇਦਾਰਾਂ ਦੀ ਮੌਜੂਦਗੀ ਵਿਚ ਇਟਲੀ ਦੇ ਲੇਕ ਕੋਮੋ ਵਿੱਚ ਵਿਆਹ ਦੀਆਂ ਰਸਮਾਂ ਹੋਈਆਂ। ਬਾਲੀਵੁੱਡ ਲਈ ਇਹ ਇਸ ਸਾਲ ਦਾ ਸਭ ਤੋਂ ਵੱਡਾ ਵਿਆਹ ਕਿਹਾ ਜਾ ਰਿਹਾ ਹੈ। ਪਹਿਲਾਂ ਸੋਨਮ ਕਪੂਰ-ਆਨੰਦ ਆਹੂਜਾ ਅਤੇ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦਾ ਵਿਆਹ ਹੋਇਆ ਸੀ।
ਅੱਜ 14 ਨਵੰਬਰ ਬੁੱਧਵਾਰ ਨੂੰ ਦੁਪਹਿਰ ਦੋ ਵਜੇ ਤੋਂ 4.45 ਵਜੇ ਤਕ ਕੋਂਕਣੀ ਰੀਤੀ ਰਿਵਾਜ ਨਾਲ ਮੰਤਰ ਪੜ੍ਹੇ ਜਾਣ ਨਾਲ ਦੋਵਾਂ ਸਿਤਾਰਿਆਂ ਨੇ ਵਿਆਹ ਕੀਤਾ। ਰਿਵਾਜ ਮੁਤਾਬਕ ਲਾੜਾ-ਲਾੜੀ ਨੇ ਚਾਰ ਫੇਰੇ ਲੈਣੇ ਹੁੰਦੇ ਹਨ। ਦੀਪਿਕਾ ਮੂਲ ਰੂਪ ਤੋਂ ਕੋਂਕਣੀ ਹਿੰਦੂ ਭਾਈਚਾਰੇ ਵਿੱਚੋਂ ਹੈ। ਇਸ 15 ਨਵੰਬਰ ਵੀਰਵਾਰ ਨੂੰ ਇਹ ਜੋੜਾ ਸਿੰਧੀ ਰੀਤੀ ਰਿਵਾਜ ਨਾਲ ਇਕ ਵਾਰ ਫਿਰ ਵਿਆਹ ਕਰੇਗਾ। ਰਣਵੀਰ ਸਿੰਘ ਮੁੰਬਈ ਦੇ ਸਿੰਧੀ ਪਰਿਵਾਰ ਤੋਂ ਹਨ। ਜੋੜੇ ਨੇ ਵਿਆਹ ਵੇਲੇ ਸਫੈਦ ਲਿਬਾਸ ਪਾਇਆ ਹੋਇਆ ਸੀ, ਜਿਸ `ਤੇ ਸੁਨਹਿਰੀ ਜਰੀ ਦਾ ਕੰਮ ਸੀ। ਰਣਵੀਰ ਸਿੰਘ ਸਫੈਦ ਸ਼ੇਰਵਾਨੀ `ਚ ਸਨ।
ਵਿਆਹ ਵਾਲੀ ਥਾਂ ਤਕ ਮਹਿਮਾਨਾਂ ਨੂੰ ਕਿਸ਼ਤੀ ਨਾਲ ਪੁਚਾਇਆ ਗਿਆ। ਇਸ ਥਾਂ ਨੇੜੇ 700 ਸਾਲ ਪੁਰਾਣਾ ਇਕ ਅਜਾਇਬਘਰ ਹੈ। ਇਥੇ ਰਹਿਣ ਦੇ ਕਮਰੇ ਨਹੀਂ ਹਨ। ਵਿਲਾ ਨੂੰ ਸਫੈਦ ਗੁਲਾਬ ਤੇ ਵਾਟਰ ਲਿਲੀ ਨਾਲ ਸਜਾਇਆ ਗਿਆ। ਦੀਪਿਕਾ ਨੂੰ ਵਾਟਰ ਲਿਲੀ ਦੇ ਫੁੱਲ ਬਹੁਤ ਪਸੰਦ ਹਨ। ਵਿਆਹ ਸਮਾਰੋਹ `ਚ ਦੋਵਾਂ ਪਾਸਿਉਂ 40 ਮਹਿਮਾਨ ਸ਼ਾਮਲ ਹੋਏ। ਇਨ੍ਹਾਂ ਵਿਚ ਦੋਵਾਂ ਪਰਿਵਾਰਾਂ ਦੇ ਮੈਂਬਰਾਂ ਦੇ ਨਾਲ ਬਾਲੀਵੁੱਡ ਤੋਂ ਕਰਨ ਜੌਹਰ ਸ਼ਾਮਿਲ ਹੋਏ। ਸ਼ਾਹਰੁਖ ਖ਼ਾਨ ਤੇ ਸੰਜੇ ਲੀਲਾ ਭੰਸਾਲੀ ਵੀ ਪੁੱਜੇ ਹਨ। ਮੀਡੀਆ ਨੂੰ ਵਿਆਹ ਵਾਲੀ ਥਾਂ ਤੋਂ ਦੂਰ ਰੱਖਿਆ ਗਿਆ ਹੈ।
ਵਿਆਹ ਸਮਾਰੋਹ ਮੰਗਲਵਾਰ ਸ਼ੁਰੂ ਹੋਏ ਸਨ, ਜਦੋਂ ਮਹਿੰਦੀ ਅਤੇ ਸੰਗੀਤ ਸਮਾਰੋਹ ਹੋਏ ਸਨ। ਦੀਪਿਕਾ ਆਪਣੀ ਮਹਿੰਦੀ ਸੈਰੇਮਨੀ `ਚ ਕਾਫ਼ੀ ਭਾਵੁਕ ਹੋ ਗਈ ਸੀ। ਉਸ ਦੀਆਂ ਅੱਖਾਂ `ਚ ਹੰਝੂ ਸਨ। ਸਰਕਾਰੀ ਬੀਮਾ ਕੰਪਨੀ ਓਰੀਐਂਟਲ ਇੰਸ਼ੋਰੈਂਸ (ਓ ਆਈ ਸੀ) ਨੇ ਵਿਆਹ ਸਥਾਨ ਦਾ ਬੀਮਾ ਕੀਤਾ ਹੈ। ਇਸ ਹੇਠ ਪੰਜ ਦਿਨਾਂ ਤਕ ਵਿਆਹ ਸਥਾਨ `ਤੇ ਚੋਰੀ, ਧਮਾਕਾ, ਜਹਾਜ਼ ਦੁਰਘਟਨਾ, ਭੂਚਾਲ, ਪਾਣੀ, ਹੜ੍ਹ, ਤੂਫ਼ਾਨ ਅਤੇ ਅੱਗ ਨਾਲ ਹੋਏ ਨੁਕਸਾਨ ਨੂੰ ਕਵਰ ਕੀਤਾ ਜਾਵੇਗਾ।

 
Have something to say? Post your comment
ਹੋਰ ਭਾਰਤ ਖ਼ਬਰਾਂ
ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਭਾਜਪਾ `ਚ ਸ਼ਾਮਲ ਸੀਏਏ ਖਿਲਾਫ ਅਰਵਿੰਦ ਕੇਜਰੀਵਾਲ ਫਿਰ ਬੋਲੇ: ਦੇਸ਼ ਦੇ ਟੈਕਸ ਦਾ ਪੈਸਾ ਪਾਕਿਸਤਾਨੀਆਂ 'ਤੇ ਖਰਚ ਨਹੀਂ ਹੋਣ ਦੇਵਾਂਗੇ ਦਰਭੰਗਾ ਸਰਹੱਦ 'ਤੇ 8.65 ਕਰੋੜ ਰੁਪਏ ਦੀ ਕੀਮਤ ਦਾ 13.27 ਕਿਲੋ ਸੋਨਾ ਕਾਰ ਵਿਚੋਂ ਮਿਲਿਆ ਸੁਖਬੀਰ ਸਿੰਘ ਸੰਧੂ ਅਤੇ ਗਿਆਨੇਸ਼ ਕੁਮਾਰ ਬਣੇ ਚੋਣ ਕਮਿਸ਼ਨਰ ਇੱਕ ਦੇਸ਼ ਇੱਕ ਚੋਣ ਦੇ ਮੁੱਦੇ `ਤੇ ਕੋਵਿੰਦ ਕਮੇਟੀ ਨੇ 18 ਹਜ਼ਾਰ ਪੰਨਿਆਂ ਦੀ ਰਿਪੋਰਟ ਰਾਸ਼ਟਰਪਤੀ ਨੂੰ ਸੌਂਪੀ ਰਾਹੁਲ ਗਾਂਧੀ ਨੇ ਨਾਸਿਕ 'ਚ ਕੀਤੀ ਕਿਸਾਨਾਂ ਨਾਲ ਮੀਟਿੰਗ