Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਮਨੋਰੰਜਨ

ਸ਼ੋਹਰਤ ਅਤੇ ਪੈਸਿਆਂ ਲਈ ਕੰਮ ਨਹੀਂ ਕਰਦੀ : ਭਾਗਿਆਸ੍ਰੀ

July 01, 2020 09:54 AM

ਭਾਗਿਆਸ੍ਰੀ ਨੇ ਹਿੰਦੀ, ਮਰਾਠੀ, ਤੇਲਗੂ ਤੇ ਕੰਨੜ ਫਿਲਮਾਂ 'ਚ ਕੰਮ ਕਰ ਕੇ ਸਿੱਧ ਕਰ ਦਿੱਤਾ ਹੈ ਕਿ ਭਾਸ਼ਾ ਨਾਲ ਕੋਈ ਫਰਕ ਨਹੀਂ ਪੈਂਦਾ। ਫਿਲਮ ਕਿਸੇ ਵੀ ਭਾਸ਼ਾ ਵਿੱਚ ਹੋਵੇ, ਚੰਗੀ ਹੋਣੀ ਚਾਹੀਦੀ ਹੈ। ਉਸ ਦੀ ਡੈਬਿਊ ਫਿਲਮ ‘ਮੈਨੇ ਪਿਆਰ ਕੀਆ’ ਰਾਜਸ੍ਰੀ ਪ੍ਰੋਡਕਸ਼ਨ ਵੱਲੋਂ ਬਣਾਈ ਇੱਕ ਬਹੁਚਰਚਿਤ ਕਲਟ ਫਿਲਮ ਹੈ। ਭਾਵੇਂ ਭਾਗਿਆਸ੍ਰੀ ਨੇ ਵਿਆਹ ਕਰਨ ਤੋਂ ਬਾਅਦ ਸਾਲਾਂ ਤੱਕ ਫਿਲਮੀ ਦੁਨੀਆ ਦਾ ਰੁਖ਼ ਨਹੀਂ ਕੀਤਾ, ਪਰ ਜਦੋਂ ਉਸ ਨੇ ਆਪਣੀ ਦੂਸਰੀ ਪਾਰੀ 'ਚ ਫਿਰ ਤੋਂ ਫਿਲਮਾਂ 'ਚ ਕੰਮ ਕਰਨਾ ਸ਼ੁਰੂ ਕੀਤਾ ਤਾਂ ਮਹੱਤਵ ਪੂਰਨ ਕਿਰਦਾਰਾਂ ਵਿੱਚ ਵੀ ਨਜ਼ਰ ਆਈ ਹੈ। ਉਸ ਦੀਆਂ ਅਗਲੀਆਂ ਫਿਲਮਾਂ 'ਚ ਦੋ ਵੱਡੇ ਬਜਟ ਦੀਆਂ ਫਿਲਮਾਂ ‘ਥਲਾਇਵੀ’ ਅਤੇ ਫਿਲਮ ‘ਜਾਨ' ਸ਼ਾਮਲ ਹਨ। ਇਨ੍ਹਾਂ ਦੋਵਾਂ ਹੀ ਫਿਲਮਾਂ 'ਚ ਭਾਗਿਆਸ੍ਰੀ ਬਿਹਤਰੀਨ ਕਿਰਦਾਰਾਂ ਵਿੱਚ ਆ ਰਹੀ ਹੈ। ਪੇਸ਼ ਹਨ ਭਾਗਿਆਸ੍ਰੀ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਤੁਸੀਂ ਲਗਾਤਾਰ ਚੰਗਾ ਕੰਮ ਕਰਦੇ ਹੋਏ ਅੱਗੇ ਵਧੇ ਹੋ। ਆਪਣੇ ਅਨੁਭਵਾਂ ਨੂੰ ਸ਼ੇਅਰ ਕਰੋ?
-ਮੈਂ ਸ਼ੋਹਰਤ ਅਤੇ ਪੈਸਿਆਂ ਲਈ ਕੰਮ ਨਹੀਂ ਕਰ ਰਹੀ। ਮੇਰੇ ਲਈ ਕਿਰਦਾਰ ਮਹੱਤਵ ਪੂਰਨ ਹੋਣਾ ਚਾਹੀਦਾ ਹੈ। ਜਿਨ੍ਹਾਂ ਲੋਕਾਂ ਨਾਲ ਮੈਂ ਕੰਮ ਕਰਨਾ ਚਾਹੁੰਦੀ ਹਾਂ, ਉਨ੍ਹਾਂ ਦੇ ਨਾਲ ਹੀ ਕੰਮ ਕਰ ਰਹੀ ਹਾਂ। ਜੇ ਮੈਂ ਆਪਣੇ ਘਰ-ਪਰਵਾਰ ਨੂੰ ਛੱਡ ਕੇ ਕੰਮ 'ਤੇ ਜਾ ਰਹੀ ਹਾਂ ਤਾਂ ਸਿੱਧੀ ਗੱਲ ਹੈ ਉਸ ਕੰਮ 'ਚ ਮੈਨੂੰ ਕ੍ਰਿਏਟਿਵ ਸੈਟਿਸਫੈਕਸ਼ਨ (ਰਚਨਾਤਮਕ ਸੰਤੁਸ਼ਟੀ) ਮਿਲਣੀ ਚਾਹੀਦੀ ਹੈ। ਕਿਸਮਤ ਨਾਲ ਮੈਨੂੰ ਦੋਵਾਂ ਫਿਲਮਾਂ ‘ਥਲਾਇਵੀ’ ਅਤੇ ‘ਜਾਨ’ ਅਜਿਹੇ ਸਮੇਂ ਆਫਰ ਹੋਇਆਂ। ਫਿਲਮਾਂ 'ਚ ਅਜਿਹਾ ਰੁਝਾਨ ਵੀ ਹੈ ਕਿ ਉਮਰ ਦੇ ਇੱਕ ਪੜਾਅ 'ਤੇ ਪਹੁੰਚ ਕੇ ਤੁਹਾਨੂੰ ਸਿਰਫ ਮਾਂ ਜਾਂ ਭਰਜਾਈ ਦੇ ਕਿਰਦਾਰ ਮਿਲਦੇ ਹਨ। ਇਹ ਮੈਂ ਨਹੀਂ ਕਰਨਾ ਚਾਹੁੰਦੀ ਕਿਉਂਕਿ ਇਹ ਸਿਰਫ ਇੱਕ ਦੋ ਲਾਈਨਾਂ ਦੇ ਡਾਇਲਾਗ ਬੋਲ ਕੇ ਨਿਕਲ ਜਾਂਦੇ ਹਨ।
* ਆਪਣੀ ਅਗਲੀ ਫਿਲਮ ‘ਥਲਾਇਵੀ’ ਅਤੇ ‘ਜਾਨ' ਦੇ ਬਾਰੇ ਕੁਝ ਦੱਸੋ?
-ਅਜੇ ਸਾਨੂੰ ਇਨ੍ਹਾਂ ਫਿਲਮਾਂ ਦੇ ਬਾਰੇ ਬੋਲਣ ਦੀ ਇਜਾਜ਼ਤ ਨਹੀਂ। ਦਰਅਸਲ ਫਿਲਮ ‘ਥਲਾਇਵੀ’ ਦੇ ਲਈ ਮੇਰੀ ਸ਼ੂਟਿੰਗ ਲਗਭਗ ਪੂਰੀ ਹੋ ਚੁੱਕੀ ਹੈ ਅਤੇ ਮੇਰਾ ਕਿਰਦਾਰ ਬਹੁਤ ਮਹੱਤਵ ਪੂਰਨ ਅਤੇ ਬਿਹਤਰੀਨ ਹੈ।
* ਪ੍ਰਭਾਸ ਨਾਲ ਸਕਰੀਨ ਸ਼ੇਅਰ ਕਰਨਾ ਕਿਹੋ ਜਿਹਾ ਅਨੁਭਵ ਰਿਹਾ?
-ਪ੍ਰਭਾਸ ਬੇਹੱਦ ਹੀ ਸੁੰਦਰ ਵਿਅਕਤੀਤਵ ਦੇ ਧਨੀ ਹਨ। ਮੈਂ ਵੀ ਫੂਡੀ ਹਾਂ ਅਤੇ ਉਹ ਵੀ, ਦੋਵੇਂ ਜਦੋਂ ਵੀ ਬੈਠਦੇ ਅਲੱਗ-ਅਲੱਗ ਖਾਣਿਆਂ ਦੀਆਂ ਗੱਲਾਂ ਕਰਦੇ ਹਾਂ। ਜਦੋਂ ਵੀ ਉਨ੍ਹਾਂ ਨੂੰ ਪਤਾ ਲੱਗਾ ਕਿ ਮੈਨੂੰ ਵੀ ਖਾਣਾ ਬੇਹੱਦ ਪਸੰਦ ਹੈ ਤਾਂ ਬਹੁਤ ਖੁਸ਼ ਹੋਏ। ਪ੍ਰਭਾਸ ਬਹੁਤ ਸਿੰਪਲ ਅਤੇ ਜ਼ਮੀਨ ਨਾਲ ਜੁੜਿਆ ਵਿਅਕਤੀ ਹੈ। ਤੁਸੀਂ ਕੁਝ ਸਮਾਂ ਬਾਅਦ ਸੈਟ 'ਤੇ ਜਾਓ ਤਾਂ ਥੋੜ੍ਹਾ ਨਰਵਸ ਫੀਲ ਕਰਦੇ ਹੋ, ਪਰ ਉਨ੍ਹਾਂ ਨੇ ਮੇਰਾ ਵਧੀਆ ਵੈਲਕਮ ਕੀਤਾ ਤਾਂ ਮੈਨੂੰ ਬਹੁਤ ਕੰਫਰਟੇਬਲ ਵੀ ਲੱਗਾ।
* ਫਿਲਮਾਂ 'ਚ ਸ਼ੁਰੂਆਤੀ ਦੌਰ ਦੇ ਬਾਰੇ ਕੁਝ ਸ਼ੇਅਰ ਕਰੋ। ਫਿਲਮਾਂ 'ਚ ਕਿੰਝ ਆਏ?
-ਮੁੰਬਈ ਦੀ ਹਾਂ। ਪਿਤਾ ਜੀ ਨੇ ਮੁੰਬਈ 'ਚ ਇੱਕ ਬੰਗਲਾ ਲਿਆ, ਮੈਂ ਇਥੇ ਸਕੂਲ 'ਚ ਦਾਖਲਾ ਲੈ ਲਿਆ, ਮੈਨੂੰ ਪੜ੍ਹਾਈ ਦਾ ਬਹੁਤ ਸ਼ੌਕ ਸੀ ਤੇ ਮੈਂ ਇਸ ਵਿੱਚ ਚੰਗੀ ਸੀ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਫਿਲਮਾਂ ਵਿੱਚ ਵੀ ਕੰਮ ਕਰਾਂਗੀ, ਪਰ ਹੋਇਆ ਇਹ ਕਿ ਇੱਕ ਦਿਨ ਜਦੋਂ ਅਸੀਂ ਹੇਠਾਂ ਗਾਰਡਨ ਵਿੱਚ ਖੇਡ ਰਹੇ ਸੀ ਤਾਂ ਅਮੋਲ ਅੰਕਲ ਨੇ ਮੈਨੂੰ ਕਿਹਾ ਕਿ ਉਨ੍ਹਾਂ ਦੇ ਆਫਿਸ ਆਓ। ਉਥੇ ਉਨ੍ਹਾਂ ਨੇ ਮੈਨੂੰ ਸੀਰੀਅਲ ‘ਕੱਚੀ ਧੁਪ’ ਲਈ ਕਾਸਟ ਕਰ ਲਿਆ ਤੇ ਮੇਰਾ ਸਫਰ ਸ਼ੁਰੂ ਹੋ ਗਿਆ।
* ਡੈਬਿਊ ਦੇ ਲਈ ਰਾਜਸ੍ਰੀ ਪ੍ਰੋਡਕਸ਼ਨ ਜਿਹੇ ਵੱਡੇ ਬੈਨਰ ਦੀ ਫਿਲਮ ‘ਮੈਨੇ ਪਿਆਰ ਕੀਆ’ ਕਿਵੇਂ ਮਿਲੀ?
-ਦਰਅਸਲ ਮੇਰੇ ਪਿਤਾ ਜੀ ਰਾਜ ਬਾਬੂ ਨੂੰ ਪਛਾਣਦੇ ਸੀ। ਸੂਰਜ ਜੀ ਨੇ ਮੈਨੂੰ ਸੀਰੀਅਲ ‘ਕੱਚੀ ਧੁਪ’ ਵਿੱਚ ਦੇਖਿਆ ਅਤੇ ਤੈਅ ਕਰ ਲਿਆ ਕਿ ਮੈਨੂੰ ਬਤੌਰ ਲੀਡ ਹੀਰੋਇਨ ‘ਮੈਨੇ ਪਿਆਰ ਕੀਆ' ਵਿੱਚ ਕਾਸਟ ਕਰਨਗੇ। ਮੈਂ ਆਡੀਸ਼ਨ ਵੀ ਨਹੀਂ ਦਿੱਤੀ। ਮੈਂ ਸੱਚੀ ਬਹੁਤ ਸ਼ਰਮੀਲੀ ਸੀ। ਇਥੋਂ ਤੱਕ ਕਿ ਸਟੇਜ 'ਤੇ ਜਾਣ ਦੀ ਹਿੰਮਤ ਨਹੀਂ ਹੁੰਦੀ ਸੀ, ਪਰ ਫਿਲਮ ‘ਮੈਨੇ ਪਿਆਰ ਕੀਆ’ ਲਈ ਚੁਣੇ ਜਾਣ ਅਤੇ ਫਿਲਮ ਕਰਨ ਦੇ ਬਾਅਦ ਮੈਨੂੰ ਫਿਲਮਾਂ 'ਚ ਕੰਮ ਕਰਨਾ ਚੰਗਾ ਲੱਗਣ ਲੱਗਾ।
* ਇਸ ਫਿਲਮ ਵਿੱਚ ਸਲਮਾਨ ਖਾਨ ਨਾਲ ਤੁਹਾਡੀ ਜੋੜੀ ਨੂੰ ਬਹੁਤ ਪਸੰਦ ਕੀਤਾ ਗਿਆ ਸੀ। ਉਨ੍ਹਾਂ ਨਾਲ ਤੁਹਾਡੀ ਪਹਿਲੀ ਮੁਲਾਕਾਤ ਬਾਰੇ ਕੁਝ ਦੱਸੋ?
-ਉਨ੍ਹਾਂ ਨੂੰ ਮੈਂ ਪਹਿਲੀ ਵਾਰ ਮਿਲੀ ਜਦੋਂ ਉਹ ‘ਮੈਨੇ ਪਿਆਰ ਕੀਆ’ ਦੇ ਲਈ ਆਡੀਸ਼ਨ ਦੇ ਰਹੇ ਸੀ। ਸੂਰਜ ਜੀ ਨੇ ਮੈਨੂੰ ਅਤੇ ਉਨ੍ਹਾਂ ਨੂੰ ਸਿਰਫ ਇੱਕ ਦੂਜੇ ਵੱਲ ਦੇਖਣ ਅਤੇ ਕੁਝ ਐਕਸਪ੍ਰੈਸ਼ਨ ਦੇਣ ਲਈ ਕਿਹਾ। ਬੱਸ ਓਨਾ ਹੀ ਦੇਖ ਕੇ ਸੂਰਜ ਜੀ ਬੋਲੇ, ਮੇਰੀ ਫਿਲਮ ਦੇ ਲਈ ਜੋੜੀ ਮਿਲ ਗਈ ਹੈ। ਸ਼ੂਟਿੰਗ ਦੇ ਦੌਰਾਨ ਹੀ ਸਾਡੀ ਦੋਵਾਂ ਦੀ ਗੱਲਬਾਤ ਸ਼ੁਰੂ ਹੋਈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ