Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਪੰਜਾਬ

ਪੁਲਸ ਵਰਦੀ ਵਿੱਚ ਲੁਟੇਰਿਆਂ ਨੇ ਬੱਚੇ ਨੂੰ ਗੰਨ ਪੁਆਇੰਟ ਉਤੇ ਲੈ ਕੇ ਸੱਤ ਲੱਖ ਰੁਪਏ, 15 ਤੋਲੇ ਸੋਨਾ ਲੁੱਟਿਆ

July 01, 2020 03:11 AM

ਅੰਮ੍ਰਿਤਸਰ, 30 ਜੂਨ (ਪੋਸਟ ਬਿਊਰੋ)- ਸਰਹੱਦੀ ਪਿੰਡ ਅਟਾਰੀ ਵਿੱਚ ਕੱਲ੍ਹ ਫਿਲਮੀ ਅੰਦਾਜ਼ ਵਿੱਚ ਸੱਤ ਲੁਟੇਰੇ ਇੱਕ ਘਰ ਵਿੱਚ ਵੜੇ ਅਤੇ ਦੋ ਸਾਲ ਦੇ ਬੱਚੇ ਨੂੰ ਗੰਨ ਪੁਆਇੰਟ 'ਤੇ ਲੈ ਕੇ ਸੱਤ ਲੱਖ ਰੁਪਏ ਕੈਸ਼, 15 ਤੋਲੇ ਸੋਨਾ ਅਤੇ 12 ਬੋਰ ਦੀ ਲਾਇਸੈਂਸੀ ਦੋਨਾਲੀ ਬੰਦੂਕ ਲੁੱਟ ਕੇ ਫਰਾਰ ਹੋ ਗਏ। ਜਿਸ ਪਰਵਾਰ ਨੂੰ ਲੁੱਟਿਆ ਗਿਆ, ਉਨ੍ਹਾਂ ਦੇ ਘਰ ਵਿੱਚ ਇੱਕ ਏ ਟੀ ਐੱਮ ਲੱਗਾ ਹੈ। ਘਰ ਵਿੱਚ ਸੱਤ ਲੱਖ ਦੀ ਨਕਦੀ ਏ ਟੀ ਐੱਮ ਵਿੱਚ ਪਾਉਣ ਲਈ ਰੱਖੀ ਗਈ ਸੀ।
ਪਤਾ ਲੱਗਾ ਹੈ ਕਿ ਸੱਤ ਲੁਟੇਰਿਆਂ ਵਿੱਚੋਂ ਚਾਰ ਜਣੇ ਘਰ ਵਿੱਚ ਆਏ। ਇਨ੍ਹਾਂ ਚਾਰਾਂ ਵਿੱਚੋਂ ਦੋ ਨੇ ਪੁਲਸ ਦੀ ਵਰਦੀ ਅਤੇ ਦੋ ਨੇ ਪੁਲਸ ਵਲੰਟੀਅਰ ਦੀ ਵਰਦੀ ਪਾਈ ਹੋਈ ਸੀ। ਉਨ੍ਹਾਂ ਦੇ ਤਿੰਨ ਸਾਥੀ ਬਾਹਰ ਗੱਡੀ ਵਿੱਚ ਬੈਠੇ ਰਹੇ। ਡੀ ਐੱਸ ਪੀ ਗੁਰਪ੍ਰਤਾਪ ਸਿੰਘ ਸਹੋਤਾ ਨੇ ਕਿਹਾ ਕਿ ਲੁਟੇਰੇ ਪੁਲਸ ਮੁਲਾਜ਼ਮ ਹੀ ਸਨ ਜਾਂ ਉਨ੍ਹਾਂ ਦੀ ਵਰਦੀ ਪਾ ਕੇ ਆਏ ਸਨ, ਇਸ ਦੀ ਜਾਂਚ ਚੱਲ ਰਹੀ ਹੈ ਅਤੇ ਜਲਦੀ ਹੀ ਲੁਟੇਰੇ ਪੁਲਸ ਦੀ ਪਕੜ ਵਿੱਚ ਹੋਣਗੇ।
ਘਰ ਦੇ ਮਾਲਕ ਜਸਵਿੰਦਰ ਸਿੰਘ ਦੇ ਦੱਸਣ ਅਨੁਸਾਰ ਕੱਲ੍ਹ ਸਵੇਰੇ ਸਾਢੇ ਸੱਤ ਵਜੇ ਪਹਿਲਾਂ ਪੁਲਸ ਵਰਦੀ ਵਿੱਚ ਦੋ ਨੌਜਵਾਨ ਆਏ ਅਤੇ ਬਾਹਰ ਖੜ੍ਹੀ ਕਾਰ ਦੇਖਦੇ ਹੋਏ ਕਿਹਾ ਕਿ ਪੁਲਸ ਨੂੰ ਸ਼ੱਕ ਹੈ ਕਿ ਉਨ੍ਹਾਂ ਦੀ ਗੱਡੀ ਨਾਲ ਐਕਸੀਡੈਂਟ ਹੋਇਆ ਹੈ, ਇਸ ਲਈ ਗੱਡੀ ਦੇ ਕਾਗਜ਼ ਦਿਖਾਉਣ। ਉਸੇ ਸਮੇਂ ਪੁਲਸ ਵਲੰਟੀਅਰ ਦੀ ਯੂਨੀਫਾਰਮ ਵਿੱਚ ਦੋ ਜਣੇ ਉਥੇ ਪਹੁੰਚੇ ਅਤੇ ਕੋਕਾ ਕੋਲਾ ਦਾ ਇੱਕ ਕ੍ਰੇਟ ਮੰਗਿਆ। ਉਹ ਜਦੋਂ ਉਨ੍ਹਾਂ ਨੂੰ ਕਾਗਜ਼ ਦਿਖਾਉਣ ਅੰਦਰ ਗਏ, ਅਚਾਨਕ ਨੌਜਵਾਨਾਂ ਨੇ ਪਿਸਤੌਲ ਕੱਢ ਲਈ ਅਤੇ ਘਰ ਵਿੱਚ ਮੌਜੂਦ ਉਨ੍ਹਾਂ ਦੀ ਪਤਨੀ, ਨੂੰਹ ਅਤੇ ਦੋ ਸਾਲ ਦੇ ਪੋਤੇ ਨੂੰ ਬੰਦੀ ਬਣਾ ਕੇ ਪੋਤੇ ਨੂੰ ਗਨ ਪੁਆਇੰਟ ਉਤੇ ਲੈ ਲਿਆ। ਇਸ ਤੋਂ ਉਨ੍ਹਾਂ ਦਾ ਪਰਵਾਰ ਘਬਰਾ ਗਿਆ ਅਤੇ ਚਾਬੀਆਂ ਸੌਂਪ ਦਿੱਤੀਆਂ। ਦੋ ਲੁਟੇਰੇ ਉਥੇ ਹੀ ਖੜ੍ਹੇ ਰਹੇ, ਜਦ ਕਿ ਦੋ ਲੁਟੇਰਿਆਂ ਨੇ ਲੁੱਟ-ਮਾਰ ਦਾ ਸਾਰਾ ਕੰਮ ਕੀਤਾ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀ ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲ ਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਪ੍ਰਸ਼ਾਸਨ, ਕਿਸਾਨਾਂ ਦੀ ਸਹੂਲਤ ਵਜੋਂ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਵਚਨਬੱਧ : ਡਿਪਟੀ ਕਮਿਸ਼ਨਰ ਸਾਹਨੀ ਵਰਧਮਾਨ ਸਪੈਸ਼ਲ ਸਟੀਲਜ਼, ਅੰਤਰਰਾਸ਼ਟਰੀ ਪੈਰਾ-ਕਰਾਟੇ ਚੈਂਪੀਅਨ ਦੀ ਮਦਦ ਲਈ ਆਈ ਅੱਗੇ ਪੰਜਾਬ ਦੇ ਰਾਜਪਾਲ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 17 ਮਹਿਲਾਵਾਂ ਸਨਮਾਨਿਤ ਅੰਮ੍ਰਿਤਸਰ ਦਾ ਸਰਵਪੱਖੀ ਵਿਕਾਸ ਹੀ ਮੇਰੀ ਪਹਿਲ : ਤਰਨਜੀਤ ਸਿੰਘ ਸੰਧੂ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਭਾਜਪਾ 'ਚ ਸ਼ਾਮਲ ਹੋਣ ’ਤੇ ਭਾਜਪਾ ਪ੍ਰਧਾਨ ਜੇਪੀ ਨੱਡਾ, ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੂੰ ਮਿਲੇ ਜ਼ਿਲ੍ਹਾ ਮੋਹਾਲੀ ਵਿੱਚ ਖੁਬਸੂਰਤ ਚਿੱਤਰਕਾਰੀ ਰਾਹੀ ਦਿੱਤਾ ਜਾ ਰਿਹਾ ਹੈ ਵੋਟਰ ਜਾਗਰੂਕਤਾ ਦਾ ਸੁਨੇਹਾ ਐਕਟਿੰਗ ਚੀਫ਼ ਜਸਟਿਸ ਗੁਰਮੀਤ ਸਿੰਘ ਸੰਧਵਾਲੀਆ ਨੇ ਵੀਡੀਓ ਕਾਨਫਰੰਸ ਰਾਹੀਂ ਕੀਤਾ ਨਵੇਂ ਕੋਰਟ ਕੰਪਲੈਕਸ ਦਾ ਉਦਘਾਟਨ