Welcome to Canadian Punjabi Post
Follow us on

16

April 2024
ਬ੍ਰੈਕਿੰਗ ਖ਼ਬਰਾਂ :
ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਕੀਤੀ ਸਾਂਝੀਸਵੀਪ ਪ੍ਰਾਜੈਕਟ ਤਹਿਤ ਵੋਟ ਦੇ ਅਧਿਕਾਰਾਂ ਪ੍ਰਤੀ ਨੌਜਵਾਨਾਂ ਨੂੰ ਕੀਤਾ ਜਾਗਰੂਕਖਾਲਸਾ ਸਾਜਣਾ ਦਿਵਸ ਦੇ ਸਮਾਗਮਾਂ ’ਚ ਸ਼ਮੂਲੀਅਤ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੇ ਵੀਜਾ ਲੱਗੇ ਪਾਸਪੋਰਟ ਕੀਤੇ ਪ੍ਰਾਪਤਨੇਪਾਲ 'ਚ ਫਿਰ ਉੱਠੀ ਹਿੰਦੂ ਰਾਸ਼ਟਰ ਦੀ ਮੰਗ, ਸੜਕਾਂ 'ਤੇ ਉਤਰੇ ਸੈਂਕੜੇ ਪ੍ਰਦਰਸ਼ਨਕਾਰੀ
 
ਕੈਨੇਡਾ

ਅਪਰੈਲ ਵਿੱਚ ਅਰਥਚਾਰੇ ਨੇ ਖਾਧਾ 11.6 ਫੀ ਸਦੀ ਦਾ ਗੋਤਾ : ਸਟੈਟੇਸਟਿਕਸ ਕੈਨੇਡਾ

June 30, 2020 09:07 PM

ਓਟਵਾ, 30 ਜੂਨ (ਪੋਸਟ ਬਿਊਰੋ) : ਸਟੈਟੇਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਅਪਰੈਲ ਦੇ ਮਹੀਨੇ ਅਰਥਚਾਰੇ ਵਿੱਚ ਸੱਭ ਤੋਂ ਵੱਧ ਗਿਰਾਵਟ ਦਰਜ ਕੀਤੀ ਗਈ। ਮਹਾਂਮਾਰੀ ਕਾਰਨ ਅਰਥਚਾਰੇ ਵਿੱਚ ਇੱਕ ਤਰ੍ਹਾਂ ਖੜੋਤ ਆਈ ਹੋਈ ਸੀ। ਮਈ ਵਿੱਚ ਕਾਰੋਬਾਰ ਮੁੜ ਖੁੱਲ੍ਹਣ ਕਾਰਨ ਸਥਿਤੀ ਥੋੜ੍ਹੀ ਸੰਭਲਣ ਲੱਗੀ। ਮੰਗਲਵਾਰ ਨੂੰ ਏਜੰਸੀ ਨੇ ਆਖਿਆ ਕਿ ਮਾਰਚ ਵਿੱਚ 7.5 ਫੀ ਸਦੀ ਗਿਰਾਵਟ ਨਾਲ ਗੈਰ ਜ਼ਰੂਰੀ ਕਾਰੋਬਾਰਾਂ ਦੇ ਬੰਦ ਹੋਣ ਨਾਲ ਕੱੁਲ ਘਰੇਲੂ ਉਤਪਾਦ (ਜੀਡੀਪੀ) ਅਪਰੈਲ ਵਿੱਚ 11.6 ਫੀ ਸਦੀ ਤੱਕ ਡਿੱਗ ਗਿਆ। ਸਟੈਟੇਸਟਿਕਸ ਕੈਨੇਡਾ ਨੇ ਆਖਿਆ ਕਿ ਉਨ੍ਹਾਂ ਦੇ ਅੰਦਾਜ਼ੇ ਮੁਤਾਬਕ ਮਈ ਵਿੱਚ ਤਿੰਨ ਫੀ ਸਦੀ ਵਿਕਾਸ ਦਰ ਹੋਣੀ ਚਾਹੀਦੀ ਸੀ। ਇਸ ਅੰਦਾਜ਼ੇ ਨੂੰ ਹੁਣ ਜੁਲਾਈ ਦੇ ਅੰਤ ਵਿੱਚ ਮੁੜ ਵਿਚਾਰਿਆ ਜਾਵੇਗਾ।

ਵਿੱਤ ਮਾਰਕਿਟ ਦੀ ਡਾਟਾ ਫਰਮ ਰੀਫਿਨਿਟਿਵ ਅਨੁਸਾਰ ਅਪਰੈਲ ਦੇ ਮਹੀਨੇ ਲਈ ਅਰਥਸ਼ਾਸਤਰੀਆਂ ਵੱਲੋਂ ਔਸਤ 13 ਫੀ ਸਦੀ ਦੀ ਗਿਰਾਵਟ ਦਾ ਅੰਦਾਜ਼ਾ ਲਾਇਆ ਗਿਆ ਸੀ। ਅਪਰੈਲ ਵਿੱਚ ਕਈ ਫੈਕਟਰੀਆਂ ਦੇ ਬੰਦ ਹੋਣ ਜਾਂ ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ ਕਈ ਫੈਕਟਰੀਆਂ ਵੱਲੋਂ ਆਪਣੀ ਸਮਰੱਥਾ ਘਟਾਏ ਜਾਣ ਕਾਰਨ ਉਤਪਾਦਨ 22.5 ਫੀ ਸਦੀ ਘੱਟ ਗਿਆ ਸੀ। ਇਸ ਕਦਮ ਨਾਲ ਆਟੋਮੋਟਿਵ ਸੈਕਟਰ ਨੂੰ ਵੀ ਵੱਡੀ ਢਾਹ ਲੱਗੀ। ਮੋਟਰ ਵ੍ਹੀਕਲ ਦੇ ਕਾਰੋਬਾਰ ਵਿੱਚ ਵੀ 97.7 ਫੀ ਸਦੀ ਕਮੀ ਦਰਜ ਕੀਤੀ ਗਈ।

ਇੱਥੋਂ ਤੱਕ ਕਿ ਮਾਰਚ ਵਿੱਚ ਜਿਨ੍ਹਾਂ ਸੈਕਟਰਜ਼ ਨੂੰ ਕੋਈ ਨੁਕਸਾਨ ਨਹੀਂ ਸੀ ਪਹੁੰਚਿਆ ਅਪਰੈਲ ਵਿੱਚ ਉਹ ਵੀ ਨਹੀਂ ਬਚੇ ਜਿਵੇਂ ਕਿ ਫੂਡ ਉਤਪਾਦਨ, ਜਿਸ ਵਿੱਚ 12.8 ਫੀ ਸਦੀ ਦੀ ਗਿਰਾਵਟ ਅਪਰੈਲ ਵਿੱਚ ਰਿਕਾਰਡ ਕੀਤੀ ਗਈ। ਇਸ ਦੌਰਾਨ ਮੀਟ ਪ੍ਰੋਸੈਸਿੰਗ ਪਲਾਂਟਸ ਵਿੱਚ ਆਊਟਬ੍ਰੇਕਸ ਕਾਰਨ ਇਨ੍ਹਾਂ ਨੂੰ ਬੰਦ ਕਰਨਾ ਪਿਆ। ਅਕਮੋਡੇਸ਼ਨ ਤੇ ਫੂਡ ਸਰਵਿਸ ਸੈਕਟਰ ਵਿੱਚ 42.4 ਫੀ ਸਦੀ ਦੀ ਗਿਰਾਵਟ ਅਪਰੈਲ ਵਿੱਚ ਦਰਜ ਕੀਤੀ ਗਈ। ਲੋਕਾਂ ਨੇ ਘਰਾਂ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਤੇ ਬਾਹਰ ਖਾਣਾ ਖਾਣਾ ਬੰਦ ਕਰ ਦਿੱਤਾ ਗਿਆ। ਇਸ ਲਈ ਇਸ ਸੈਕਟਰ ਵਿੱਚ ਮਾਰਚ ਦੇ ਮਹੀਨੇ 37.1 ਫੀ ਸਦੀ ਦੀ ਕਮੀ ਰਿਕਾਰਡ ਕੀਤੀ ਗਈ।

ਬਾਰਜ਼ ਤੇ ਰੈਸਟੋਰੈਂਟ ਦੇ ਕਾਰੋਬਾਰ ਨੇ 40.8 ਫੀ ਸਦੀ ਗੋਤਾ ਖਾਧਾ ਤੇ ਅਕਮੋਡੇਸ਼ਨ ਦੇ ਕੰਮ ਵਿੱਚ 45.7 ਫੀ ਸਦੀ ਨਿਘਾਰ ਆਇਆ। ਖੇਡਾਂ ਦੇ ਖੇਤਰ ਨੂੰ ਵੀ ਢਾਹ ਲੱਗੀ, ਨੈਸ਼ਨਲ ਹਾਕੀ ਲੀਗ ਦਾ ਪੂਰਾ ਸੀਜ਼ਨ, ਨੈਸ਼ਨਲ ਬਾਸਕਿਟਬਾਲ ਐਸੋਸਿਏਸ਼ਨ, ਮੇਜਰ ਲੀਗ ਬੇਸਬਾਲ ਤੇ ਮੇਜਰ ਲੀਗ ਸੌਕਰ, ਗੱਲ ਕੀ ਸਾਰੀਆਂ ਖੇਡਾਂ ਠੱਪ ਪੈ ਗਈਆਂ। ਮਨੋਰੰਜਨ ਦੇ ਖੇਤਰ ਵਿੱਚ 25.6 ਫੀ ਸਦੀ ਦੀ ਕਮੀ ਦਰਜ ਕੀਤੀ ਗਈ। ਕੰਸਟ੍ਰਕਸ਼ਨ ਦਾ ਕੰਮ ਵੀ 22.9 ਫੀ ਸਦੀ ਨਾਲ ਪ੍ਰਭਾਵਿਤ ਹੋਇਆ। ਹੁਣ ਅਰਥਸ਼ਾਸਤਰੀਆਂ ਨੂੰ ਜੂਨ ਵਿੱਚ ਹੋਰ ਕਾਰੋਬਾਰ ਖੱੁਲ੍ਹਣ ਨਾਲ ਸਥਿਤੀ ਸੰਭਲਣ ਦੀ ਕੁੱਝ ਆਸ ਬੱਝੀ ਹੈ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ ਕਾਰਬਨ ਟੈਕਸ ਬਾਰੇ ਕੰਜ਼ਰਵੇਟਿਵਾਂ ਵੱਲੋਂ ਲਿਆਂਦਾ ਮਤਾ ਐਨਡੀਪੀ ਤੇ ਬਲਾਕ ਦੀ ਹਮਾਇਤ ਨਾਲ ਪਾਸ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮਾਮਲੇ ਵਿੱਚ ਅੱਜ ਗਵਾਹੀ ਦੇ ਸਕਦੇ ਹਨ ਟਰੂਡੋ ਅੱਜ ਵਿਆਜ਼ ਦਰਾਂ ਬਾਰੇ ਐਲਾਨ ਕਰੇਗਾ ਬੈਂਕ ਆਫ ਕੈਨੇਡਾ ਅਮੀਰ ਤੇ ਕਾਰਪੋਰੇਟ ਕੈਨੇਡਾ ਉੱਤੇ ਨਵੇਂ ਟੈਕਸ ਲਾਉਣ ਤੋਂ ਫਰੀਲੈਂਡ ਨੇ ਨਹੀਂ ਕੀਤਾ ਇਨਕਾਰ ਕੈਨੇਡਾ ਦੀ ਏਆਈ ਸਮਰੱਥਾ ਵਧਾਉਣ ਲਈ ਲਿਬਰਲ ਸਰਕਾਰ ਖਰਚੇਗੀ 2·4 ਬਿਲੀਅਨ ਡਾਲਰ ਲਿਬਰਲਾਂ ਉੱਤੇ ਕੰਜ਼ਰਵੇਟਿਵਾਂ ਦੀ ਲੀਡ ਘਟੀ, ਐਨਡੀਪੀ ਦੇ ਸਮਰਥਨ ਵਿੱਚ ਆਈ ਗਿਰਾਵਟ : ਨੈਨੋਜ਼ ਨੈਕਸਸ ਦੀ ਐਪਲੀਕੇਸ਼ਨ ਫੀਸ 50 ਡਾਲਰ ਦੀ ਥਾਂ ਹੋਵੇਗੀ 120 ਡਾਲਰ