Welcome to Canadian Punjabi Post
Follow us on

11

July 2020
ਭਾਰਤ

ਚੀਨ ਨਾਲ ਤਣਾਅ ਦੇ ਦੌਰਾਨ ਭਾਰਤ ਨੂੰ ਰਾਫੇਲ ਲੜਾਕੂ ਜਹਾਜ਼ ਜੁਲਾਈ ਵਿੱਚ ਹੀ ਮਿਲਣ ਲੱਗੇ

June 30, 2020 07:13 AM

* ਫੌਜ ਦੇ ਸਾਬਕਾ ਮੁਖੀ ਨੇ ਸਰਹੱਦੀ ਝੜਪ ਦੀ ਨਵੀਂ ਕਹਾਣੀ ਦੱਸੀ 

ਨਵੀਂ ਦਿੱਲੀ, 29 ਜੂਨ, (ਪੋਸਟ ਬਿਊਰੋ)- ਭਾਰਤ-ਚੀਨ ਅਸਲੀ ਕੰਟਰੋਲ ਰੇਖਾ ਉੱਤੇ ਚੀਨ ਨਾਲ ਤਨਾਅ ਦੌਰਾਨ ਭਾਰਤੀ ਹਵਾਈ ਸੈਨਾ ਦੀ ਤਾਕਤ ਵਧਣ ਲੱਗੀ ਹੈ। ਫਰਾਂਸ ਤੋਂ 36 ਰਾਫੇਲ ਲੜਾਕੂ ਜਹਾਜ਼ਾਂ ਵਿੱਚੋਂ ਪਹਿਲੀ ਖੇਪ 27 ਜੁਲਾਈ ਤੱਕ ਭਾਰਤ ਨੂੰ ਮਿਲ ਸਕਦੀ ਹੈ। ਫਿਰ ਵੀ ਰਾਫੇਲ ਦੇ ਹਵਾਈ ਸੈਨਾ ਵਿੱਚ ਸ਼ਾਮਲ ਹੋਣ ਦਾ ਰਸਮੀ ਸਮਾਗਮ (ਸੈਰੇਮਨੀ) ਰੱਖੇ ਜਾਣ ਦੇ ਲਈ ਕਿਸੇ ਬਾਕਾਇਦਾ ਤਰੀਕ ਦਾ ਅਜੇ ਕੋਈ ਐਲਾਨ ਨਹੀਂ ਕੀਤਾ ਗਿਆ।
ਜਾਣਕਾਰ ਸੂਤਰਾਂ ਦਾ ਕਹਿਣਾ ਹੈ ਕਿ ਅੰਬਾਲਾ ਏਅਰਬੇਸ ਉੱਤੇ ਰਾਫੇਲ ਲੜਾਕੂਆਂ ਦੀ ਆਮਦ ਦੀ ਪੂਰੀ ਤਿਆਰੀ ਕੀਤੀ ਪਈ ਹੈ, ਕਿਉਂਕਿ ਇਨ੍ਹਾਂ ਜਹਾਜ਼ਾਂ ਦਾ ਪਹਿਲਾ ਬੈਚ ਦਿੱਲੀ ਨੇੜੇ ਹਰਿਆਣਾ ਦੇ ਇਸ ਬੇਸ ਉੱਤੇ ਆਉਣ ਵਾਲਾ ਹੈ। ਅੰਬਾਲਾ ਏਅਰਬੇਸ ਉੱਤੇ ਰਾਫੇਲ ਲੜਾਕੂ ਜਹਾਜ਼ਾਂ ਲਈ ਵੱਖਰਾ ਬੁਨਿਆਦੀ ਢਾਂਚਾ ਬਣਾਇਆ ਗਿਆ, ਜਿਸ ਵਿੱਚ ਹੈਂਗਰ, ਏਅਰ-ਸਟ੍ਰਿਪਸ ਅਤੇ ਕਮਾਂਡ ਤੇ ਕੰਟਰੋਲ ਸਿਸਟਮ ਸ਼ਾਮਲ ਹਨ। ਰਾਫੇਲ ਦੇ ਪਹਿਲੇ ਸਕੁਐਡਰਨ ਨੂੰ ‘ਗੋਲਡਨ ਐਰੋ` ਦਾ ਨਾਂ ਦਿੱਤਾ ਗਿਆ ਹੈ। ਇਸ ਨਵੇਂ ਜਹਾਜ਼ ਦਾ ਭਾਰਤ ਦੀ ਹਵਾਈ ਫੌਜ ਵਿੱਚ ਆਉਣਾ ਦੱਖਣੀ ਏਸ਼ੀਆ ਵਿੱਚ ‘ਗੇਮ ਚੇਂਜਰ` ਮੰਨਿਆ ਜਾ ਰਿਹਾ ਹੈ, ਕਿਉਂਕਿ ਰਾਫੇਲ 4.5 ਜੈਨਰੇਸ਼ਨ ਮੀਡੀਅਮ ਮਲਟੀਰੋਲ ਏਅਰਕ੍ਰਾਫਟ ਹੈ। ਮਲਟੀਰੋਲ ਹੋਣ ਕਰ ਕੇ ਦੋ ਇੰਜਣ ਵਾਲਾ ਰਾਫੇਲ ਫਾਈਟਰ ਹਵਾ ਵਿੱਚ ਆਪਣਾ ਦਬਦਬਾ ਕਾਇਮ ਕਰਨ ਦੇ ਨਾਲ ਦੁਸ਼ਮਣ ਦੀ ਹੱਦ ਵਿੱਚ ਜਾ ਕੇ ਹਮਲਾ ਕਰਨ ਦੇ ਸਮਰੱਥ ਹੈ ਅਤੇ ਇਸ ਦੀ ਦੁਨੀਆ ਭਰ ਵਿੱਚ ਧੁੰਮ ਹੈ।
ਇਸ ਦੌਰਾਨ ਭਾਰਤ-ਚੀਨ ਵਿਚਾਲੇ ਹੋਈ ਹਿੰਸਕ ਝੜਪ ਬਾਰੇ ਕੇਂਦਰੀ ਮੰਤਰੀ ਤੇ ਭਾਰਤੀ ਫੌਜ ਦੇ ਇੱਕ ਸਾਬਕਾ ਮੁਖੀ ਜਨਰਲ ਵੀ ਕੇ ਸਿੰਘ ਨੇ ਨਵੀਂ ਕਹਾਣੀ ਪੇਸ਼ ਕਰ ਕੇ ਦੱਸਿਆ ਗਲਵਾਨ ਘਾਟੀ ਵਿੱਚ ਭਾਰਤ-ਚੀਨ ਫੌਜਾਂ ਦੀ ਝੜਪ ਦਾ ਕਾਰਨ ਓਥੇ ਚੀਨੀ ਫੌਜੀਆਂ ਦੇ ਟੈਂਟਾਂ ਵਿੱਚ ਲੱਗੀ ਭੇਦਭਰੀ ਅੱਗ ਸੀ। ਜਨਰਲ ਵੀ ਕੇ ਸਿੰਘ ਨੇ ਦੱਸਿਆ ਭਾਰਤ ਅਤੇ ਚੀਨ ਵਿਚਾਲੇ ਲੈਫਟੀਨੈਂਟ ਜਨਰਲ ਪੱਧਰ ਦੀ ਗੱਲਬਾਤ ਵਿੱਚ ਫੈਸਲਾ ਹੋਇਆ ਸੀ ਕਿ ਸਰਹੱਦ ਕੋਲ ਕਿਸੇ ਧਿਰ ਦਾ ਕੋਈ ਜਵਾਨ ਮੌਜੂਦ ਨਹੀਂ ਹੋਵੇਗਾ, ਪਰ ਜਦ 15 ਜੂਨ ਸ਼ਾਮ ਨੂੰ ਕਮਾਂਡਿੰਗ ਅਫ਼ਸਰ ਸਰਹੱਦ ਚੈੱਕ ਕਰਨ ਗਏ ਤਾਂ ਸਾਰੇ ਚੀਨੀ ਲੋਕ ਵਾਪਸ ਨਹੀਂ ਗਏ ਸਨ, ਓਥੇ ਚੀਨੀ ਫੌਜ ਦਾ ਤੰਬੂ ਲੱਗਾ ਸੀ। ਕਮਾਂਡਿੰਗ ਅਫ਼ਸਰ ਨੇ ਤੰਬੂ ਹਟਾਉਣ ਨੂੰ ਕਿਹਾ। ਜਦੋਂ ਚੀਨੀ ਫੌਜੀ ਤੰਬੂ ਹਟਾ ਰਹੇ ਸਨ ਤਾਂ ਅਚਾਨਕ ਅੱਗ ਲੱਗ ਗਈ। ਇਸ ਪਿੱਛੋਂ ਦੋਵਾਂ ਦੇਸ਼ਾਂ ਦੇ ਫੌਜੀਆਂ ਦੀ ਝੜਪ ਹੋ ਗਈ ਅਤੇ ਭਾਰਤੀ ਫੌਜ ਚੀਨੀ ਫੌਜੀਆਂ ਉੱਤੇ ਹਾਵੀ ਹੋ ਗਈ। ਫਿਰ ਦੋਵਾਂ ਧਿਰਾਂ ਨੇ ਆਪਣੇ ਹੋਰ ਲੋਕ ਸੱਦ ਲਏ। ਹਿੰਸਕ ਝੜਪ ਦੌਰਾਨ ਚੀਨ ਦੇ 40 ਤੋਂ ਵੱਧ ਫੌਜੀ ਮਾਰੇ ਜਾਣ ਦੀ ਗੱਲ ਜਨਰਲ ਵੀ ਕੇ ਸਿੰਘ ਨੇ ਸੱਚੀ ਆਖੀ ਹੈ। ਉਨ੍ਹਾਂ ਦਾ ਇਹ ਬਿਆਨ ਇਸ ਲਈ ਵੀ ਅਹਿਮ ਹੈ ਕਿ ਪਹਿਲਾਂ ਦਾਅਵਾ ਕੀਤਾ ਗਿਆ ਸੀ ਕਿ ਕਰਨਲ ਸੰਤੋਸ਼ ਨੂੰ ਧੋਖੇ ਨਾਲ ਕਤਲ ਕੀਤਾ ਗਿਆ ਹੈ, ਜਿਸ ਤੋਂ ਬਾਅਦ ਭਾਰਤੀ ਫੌਜੀਆਂ ਨੇ ਚੀਨੀਆਂ ਦੇ ਟੈਂਟਾਂ ਵਿੱਚ ਅੱਗ ਲਾ ਦਿੱਤੀ ਸੀ।

Have something to say? Post your comment
ਹੋਰ ਭਾਰਤ ਖ਼ਬਰਾਂ
ਏਅਰ ਇੰਡੀਆ ਨੂੰ ਟਾਟਾ ਏਅਰਲਾਈਨ ਬਣਾਏ ਜਾਣੇ ਦੇ ਹਾਲਾਤ
ਚੀਨ ਸੀਮਾ ਤੋਂ ਤਿੰਨ ਪੜਾਵਾਂ ਵਿੱਚ ਫੌਜਾਂ ਹਟਾਉਣ ਵਾਸਤੇ ਰੋਡਮੈਪ ਤਿਆਰ
ਸਰਕਾਰ ਨੇ ਕੋਰਟ ਵਿੱਚ ਕਿਹਾ: ਪੀ ਐੱਮ-ਕੇਅਰਸ ਨਹੀਂ ਰੋਕਿਆ ਜਾ ਸਕਦਾ
ਅੱਠ ਪੁਲਿਸਕਰਮੀਆਂ ਦਾ ਕਤਲ ਕਰਨ ਵਾਲਾ ਗੈਂਗਸਟਰ ਵਿਕਾਸ ਦੁਬੇ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ
ਡਿਪਟੀ ਸਮੇਤ ਅੱਠ ਪੁਲਸ ਵਾਲਿਆਂ ਨੂੰ ਮਾਰਨ ਵਾਲਾ ਵਿਕਾਸ ਦੁਬੇ ਫੜਿਆ ਗਿਆ
ਭਗੌੜੇ ਨੀਰਵ ਮੋਦੀ ਦੀ 327 ਕਰੋੜ ਰੁਪਏ ਦੀ ਜਾਇਦਾਦ ਜ਼ਬਤ
ਸੁਪਰੀਮ ਕੋਰਟ ਨੇ ਕਿਹਾ: ਲਾਕਡਾਊਨ ਦੌਰਾਨ ਵੇਚੇ ਬੀ ਐਸ-4 ਵਾਹਨਾਂ ਦੀ ਰਜਿਸਟਰੇਸ਼ਨ ਨਹੀਂ ਹੋਵੇਗੀ
ਫਰਜ਼ੀ ਬਾਬਿਆਂ ਦੇ ਆਸ਼ਰਮ, ਅਖਾੜੇ ਬੰਦ ਕਰਾਉਣ ਦੀ ਮੰਗ `ਤੇ ਸੁਪਰੀਮ ਕੋਰਟ ਨੇ ਸਰਕਾਰ ਦੀ ਰਾਏ ਮੰਗੀ
Breaking: ਕਾਨਪੁਰ ਦਾ ਦਰਿੰਦਾ ਵਿਕਾਸ ਦੂਬੇ ਉਜੈਨ ਤੋਂ ਗ੍ਰਿਫਤਾਰ ਕਰ ਲਿਆ ਗਿਆ
ਮੋਦੀ ਸਰਕਾਰ ਨੇ ਨਹਿਰੂ-ਗਾਂਧੀ ਪਰਵਾਰ ਦਾ ਸਿ਼ਕੰਜਾ ਕੱਸਣ ਦਾ ਕੰਮ ਅੱਗੇ ਤੋਰਿਆ