Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ
 
ਅੰਤਰਰਾਸ਼ਟਰੀ

ਨਾਸਾ ਨੇ 60 ਮਿੰਟ ਵਿੱਚ ਸੂਰਜ ਦੇ 10 ਸਾਲਾਂ ਦੀ ਝਲਕ ਦਿਖਾਈ

June 30, 2020 02:09 AM

ਵਾਸ਼ਿੰਗਟਨ, 29 ਜੂਨ (ਪੋਸਟ ਬਿਊਰੋ)- ਜਿਸ ਸੂਰਜ ਨੂੰ ਅਸੀਂ ਰੋਜ਼ ਦੇਖਦੇ ਹਾਂ, ਉਹ 10 ਸਾਲ ਪਹਿਲਾਂ ਕਿਵੇਂ ਦਿਖਾਈ ਦਿੰਦਾ ਸੀ ਅਤੇ ਅੱਜ ਤੱਕ ਉਸ ਵਿੱਚ ਕੀ ਬਦਲਾਅ ਆਏ ਹਨ, ਕੀ ਤੁਸੀਂ ਕਦੇ ਸੋਚਿਆ ਹੈ।
ਅਮਰੀਕਾ ਦੀ ਸਪੇਸ ਏਜੰਸੀ ਨਾਸਾ ਸੂਰਜ ਨਾਲ ਜੁੜੇ ਰਾਜ਼ ਖੋਲ੍ਹਣ ਦੇ ਨਾਲ ਇਸੇ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਲੱਭ ਰਹੀ ਹੈ। ਨਾਸਾ ਦੀ ਸੋਲਰ ਡਾਇਨਾਮਿਕ ਆਬਜ਼ਰਵੇਟਰੀ ਯਾਨੀ ਐੱਸ ਡੀ ਓ 10 ਸਾਲ ਤੋਂ ਸੂਰਜ ਉਤੇ ਨਜ਼ਰ ਰੱਖ ਰਹੀ ਹੈ। ਇਸ ਦੌਰਾਨ ਸਪੇਸ ਵਿੱਚ ਪ੍ਰਿਥਵੀ ਦਾ ਚੱਕਰ ਕੱਟਦੇ ਹੋਏ ਇਸ ਸਪੇਸਕ੍ਰਾਫਟ ਨੇ ਸੂਰਜ ਦੀਆਂ 42 ਕਰੋੜ ਤੋਂ ਵੀ ਜ਼ਿਆਦਾ ਹਾਈ ਰੈਜ਼ੂਲਿਊਸ਼ਨ ਤਸਵੀਰਾਂ ਖਿੱਚੀਆਂ ਹਨ। ਐੱਸ ਡੀ ਓ ਹਰ ਸੈਕਿੰਡ ਦੇ 75ਵੇਂ ਹਿੱਸੇ ਵਿੱਚ ਸੂਰਜ ਦੀ ਇੱਕ ਤਸਵੀਰ ਲੈਂਦਾ ਹੈ। ਇੱਕ ਦਹਾਕੇ ਵਿੱਚ ਇਨ੍ਹਾਂ ਤਸਵੀਰਾਂ ਦੀ ਮਦਦ ਨਾਲ ਵਿਗਿਆਨੀਆਂ ਨੇ ਅਣਗਿਣਤ ਖੋਜਾਂ ਕਰ ਲਈਆਂ ਅਤੇ ਜਾਣਿਆ ਹੈ ਕਿ ਸਾਡੇ ਸਭ ਤੋਂ ਨਜ਼ਦੀਕੀ ਸਿਤਾਰੇ ਦਾ ਸਾਡੇ ਸੋਲਰ ਸਿਸਟਮ 'ਤੇ ਕੀ ਅਸਰ ਹੁੰਦਾ ਹੈ। ਨਾਸਾ ਨੇ ਇਸ 10 ਸਾਲ ਦਾ ਇੱਕ ਟਾਈਮਲੈਪਸ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਸੂਰਜ ਦੇ 10 ਸਾਲ ਨੂੰ 61 ਮਿੰਟ ਵਿੱਚ ਦਿਖਾਇਆ ਗਿਆ ਹੈ। ਇਸ ਵਿੱਚ ਸਾਨੂੰ ਜੋ ਦਿਖਾਈ ਦੇ ਰਹੀ ਹੈ ਉਹ ਸੂਰਜ ਦੇ ਵਾਯੂ ਮੰਡਲ ਦੀ ਸਭ ਤੋਂ ਬਾਹਰੀ ਲੇਅਰ ਕੋਰੋਨਾ ਹੈ। ਇਸ ਵੀਡੀਓ ਵਿੱਚ ਸੂਰਜ ਦੀ 11 ਸਾਲ ਦੀ ਸੋਲਰ ਸਾਈਕਲ ਦੇ ਉਤਾਰ-ਚੜ੍ਹਾਅ ਦਿਸਦੇ ਹਨ। ਇਸ ਵਿੱਚ ਹੋਣ ਵਾਲੇ ਧਮਾਕੇ ਤਾਂ ਕਦੇ ਇਸ ਦੇ ਸਾਹਮਣੇ ਤੋਂ ਲੰਘਦੇ ਗ੍ਰਹਿ ਨਜ਼ਰ ਆਉਂਦੇ ਹਨ। ਐੱਸ ਡੀ ਓ ਅਤੇ ਸੂਰਜ ਦੇ ਵਿੱਚ ਪ੍ਰਿਥਵੀ ਜਾਂ ਚੰਦਰਮਾ ਦੇ ਆਉਣ ਤੇ ਲੱਗਾ ਗ੍ਰਹਿਣ ਵੀ ਦਿਖਾਈ ਦਿੰਦਾ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਮਾਲਦੀਵ 'ਚ ਭਾਰਤ ਵਿਰੋਧੀ ਮਿਊਜ਼ੂ ਨੇ ਜਿੱਤੀ ਸੰਸਦੀ ਚੋਣ, 93 'ਚੋਂ 71 ਸੀਟਾਂ ਮਿਲੀਆਂ ਯੂਰਪੀਅਨ ਯੂਨੀਅਨ ਨੇ ਭਾਰਤੀਆਂ ਲਈ ਬਦਲੇ ਵੀਜ਼ਾ ਨਿਯਮ, 5 ਸਾਲ ਦੀ ਵੈਧਤਾ ਵਾਲਾ ਮਲਟੀਪਲ ਐਂਟਰੀ ਸ਼ੈਂਗੇਨ ਵੀਜ਼ਾ ਮਿਲੇਗਾ ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀ ਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾ ਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀ ਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ ਯੂ.ਏ.ਈ. ਸਮੇਤ 4 ਖਾੜੀ ਦੇਸ਼ਾਂ ਵਿਚ ਹੜ੍ਹ ਅਤੇ ਮੀਂਹ: ਮਾਰੂਥਲ ਖੇਤਰਾਂ ਵਿਚ ਇੱਕ ਦਿਨ ਵਿਚ 2 ਸਾਲ ਜਿੰਨਾ ਮੀਂਹ ਪ੍ਰਿੰਸ ਹੈਰੀ ਨੇ ਅਧਿਕਾਰਤ ਤੌਰ 'ਤੇ ਬ੍ਰਿਟੇਨ ਛੱਡਿਆ, ਆਪਣੇ ਪਤੇ ਵਿਚ ਕੈਲੀਫੋਰਨੀਆ ਦਾ ਪਤਾ ਲਿਖਵਾਇਆ ਸਟਾਕਟਨ ਕੈਲੀਫੋਰਨੀਆ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਹੋਈ ਗੋਲੀਬਾਰੀ `ਚ ਇਕ ਬੱਚੀ ਦੀ ਮੌਤ, 7 ਜ਼ਖਮੀ, ਜ਼ਖਮੀਆਂ ਵਿਚੋਂ 2 ਬੱਚਿਆਂ ਦੀ ਹਾਲਤ ਗੰਭੀਰ