Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਟੋਰਾਂਟੋ/ਜੀਟੀਏ

ਓਨਟਾਰੀਓ ਦੇ ਲਿਬਰਲਾਂ ਨੇ 2022 ਦੀਆਂ ਚੋਣਾਂ ਲਈ ਕਮਰ ਕੱਸਣੀ ਕੀਤੀ ਸੁ਼ਰੂ

June 30, 2020 01:59 AM

ਓਨਟਾਰੀਓ, 29 ਜੂਨ (ਪੋਸਟ ਬਿਊਰੋ) : ਓਨਟਾਰੀਓ ਦੇ ਲਿਬਰਲਾਂ ਵੱਲੋਂ ਦੋ ਸਾਲ ਬਾਅਦ ਹੋਣ ਵਾਲੀਆਂ ਚੋਣਾਂ ਲਈ ਹੁਣੇ ਤੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਨੂੰ ਹੋਂਦ ਵਿੱਚ ਆਇਆਂ ਦੋ ਸਾਲ ਦਾ ਸਮਾਂ ਹੋ ਗਿਆ ਹੈ। ਪ੍ਰੀਮੀਅਰ ਡੱਗ ਫੋਰਡ ਨੇ ਅੱਜ ਆਫਿਸ ਸਾਂਭਣ ਦੀ ਆਪਣੀ ਦੂਜੀ ਵਰ੍ਹੇਗੰਢ ਦੇ ਜਸ਼ਨ ਮਨਾਏ। ਜਿ਼ਕਰਯੋਗ ਹੈ ਕਿ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਨੇ ਕੈਥਲੀਨ ਵਿੰਨ ਤੇ ਡਾਲਟਨ ਮੈਗਿੰਟੀ ਦੇ 15 ਸਾਲਾਂ ਦੇ ਸ਼ਾਸਨਕਾਲ ਨੂੰ ਖ਼ਤਮ ਕਰਕੇ ਜਿੱਤ ਦਰਜ ਕਰਵਾਈ ਸੀ। ਇਸ ਦੌਰਾਨ ਮਾਰਚ ਵਿੱਚ ਚੁਣੇ ਗਏ ਆਪਣੇ ਨਵੇਂ ਆਗੂ ਸਟੀਵਨ ਡੈਲ ਡੂਕਾ ਦੀ ਅਗਵਾਈ ਵਿੱਚ ਲਿਬਰਲਾ ਨੇ ਵੀ ਆਪਣਾ ਆਧਾਰ ਮਜ਼ਬੂਤ ਕਰਨ ਤੇ ਪਾਰਟੀ ਨੂੰ ਆਧੁਨਿਕ ਰੰਗਤ ਦੇਣ ਲਈ ਕਮਰ ਕੱਸ ਲਈ ਹੈ।

ਬੱੁਧਵਾਰ ਤੋਂ ਪਾਰਟੀ ਦੀ ਮੈਂਬਰਸਿ਼ਪ, ਜਿਸ ਲਈ ਸਾਲ ਦੇ 10 ਡਾਲਰ ਦੇਣੇ ਪੈਂਦੇ ਸਨ, ਹੁਣ ਮੁਫਤ ਹੋਵੇਗੀ। ਓਨਟਾਰੀਓ ਦੇ 124 ਹਲਕਿਆਂ ਵਿੱਚੋਂ ਸਿਰਫ ਅੱਠ ਉੱਤੇ ਲਿਬਰਲ ਐਮਪੀਪੀਜ਼ ਦਾ ਕਬਜਾ ਹੈ। ਬੱੁਧਵਾਰ ਨੂੰ ਹੀ ਲਿਬਰਲ ਨਾਮਜ਼ਦਗੀਆਂ ਲਈ ਵੀ ਨਵੇਂ ਨਿਯਮਾਂ ਦਾ ਖੁਲਾਸਾ ਕਰਨਗੇ। 2022 ਚੋਣ ਕੈਂਪੇਨ ਦੇ ਚੇਅਰ ਤੇ ਪਾਰਟੀ ਪ੍ਰੈਜ਼ੀਡੈਂਟ ਬ੍ਰਾਇਨ ਜੋਹਨਜ਼ ਨੇ ਲਿਖਿਆ ਕਿ ਅਸੀਂ ਕਮਾਲ ਦੇ ਉਮੀਦਵਾਰ ਚਾਹੁੰਦੇ ਹਾਂ ਜਿਹੜੇ ਅਗਲੀਆਂ ਚੋਣਾਂ ਵਿੱਚ ਸਾਰੇ ਓਨਟਾਰੀਓ ਦੀ ਨੁਮਾਇੰਦਗੀ ਕਰਨਗੇ।

ਉਨ੍ਹਾਂ ਅੱਗੇ ਆਖਿਆ ਕਿ ਜਿਨ੍ਹਾਂ ਕਮਿਊਨਿਟੀਜ਼ ਨੂੰ ਯੋਗ ਅਗਵਾਈ ਨਹੀਂ ਮਿਲਦੀ ਜਿਵੇਂ ਕਿ ਬਲੈਕ, ਮੂਲਵਾਸੀ ਤੇ ਹੋਰਨਾਂ ਨਸਲਾਂ ਦੇ ਲੋਕਾਂ, ਐਲਜੀਬੀਟੀਕਿਊ, ਅਪਾਹਜ ਲੋਕ ਤੇ ਹਾਸ਼ੀਏ ੳੱੁਤੇ ਧੱਕੇ ਲੋਕਾਂ ਤੱਕ ਪਹੁੰਚ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਆਖਿਆ ਕਿ 30 ਸਾਲ ਤੋਂ ਘੱਟ ਉਮਰ ਦੇ ਉਮੀਦਵਾਰਾਂ ਲਈ 75 ਫੀ ਸਦੀ ਤੇ ਮਹਿਲਾ ਉਮੀਦਵਾਰਾਂ ਲਈ 50 ਫੀ ਸਦੀ ਰਜਿਸਟਰੇਸ਼ਨ ਫੀਸ ਘਟਾਈ ਗਈ ਹੈ। ਇਹ ਵੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ 124 ਉਮੀਦਵਾਰਾਂ ਵਿੱਚੋਂ ਲਿਬਰਲ 30 ਸਾਲ ਤੋਂ ਘਟ ਉਮਰ ਦੇ 30 ਦੇ ਨੇੜੇ ਤੇੜੇ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਨਗੇ। ਵੀਕੈਂਡ ਉੱਤੇ ਡੈਲ ਡੂਕਾ ਵੱਲੋਂ ਜੂਨ 2022 ਚੋਣਾਂ ਲਈ ਲੀਡਰਸਿ਼ਪ ਟੀਮ ਦਾ ਐਲਾਨ ਕੀਤਾ ਗਿਆ। ਕੈਂਪੇਨ ਦੇ ਚੇਅਰ ਕੇਟ ਗ੍ਰਾਹਮ ਹੋਣਗੇ, ਕੈਂਪੇਨ ਡਾਇਰੈਕਟਰ ਕ੍ਰਿਸਟੀਨ ਮੈਕਮਿਲਨ ਹੋਣਗੇ, ਡੌਨ ਗਾਇ ਤੇ ਨਾਜਵਾ ਆਮਿਨ ਵੀ ਅਹਿਮ ਭੂਮਿਕਾ ਨਿਭਾਉਣਗੇ। ਓਮਰ ਖਾਨ ਲਿਬਰਲਾਂ ਦੇ ਕੈਂਪੇਨ “ਵਾਰ ਰੂਮ” ਦੇ ਚੇਅਰ ਹੋਣਗੇ।

 
Have something to say? Post your comment