Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਟੋਰਾਂਟੋ/ਜੀਟੀਏ

ਟੋਰਾਂਟੋ ਪੁਲਿਸ ਬਜਟ ਵਿੱਚ 50 ਫੀ ਸਦੀ ਕਟੌਤੀ ਦੀ ਮੁਜ਼ਾਹਰਾਕਾਰੀਆਂ ਨੇ ਕੀਤੀ ਮੰਗ

June 30, 2020 01:53 AM

ਟੋਰਾਂਟੋ, 29 ਜੂਨ (ਪੋਸਟ ਬਿਊਰੋ) : ਕੱਲ੍ਹ ਦੁਪਹਿਰੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਨਥਾਨ ਫਿਲਿਪਸ ਸਕੁਏਅਰ ਵਿੱਚ ਇੱਕਠੇ ਹੋ ਗਏ ਤੇ ਉਨ੍ਹਾਂ ਪੁਲਿਸ ਸੁਧਾਰਾਂ ਦੀ ਮੰਗ ਕੀਤੀ। ਨੋ ਪ੍ਰਾਈਡ ਇਨ ਪੁਲਿਸਿੰਗ ਕੋਲੀਸ਼ਨ (No Pride in Policing Coalition) ਵੱਲੋਂ ਆਯੋਜਿਤ ਇਸ ਰੈਲੀ ਦਾ ਥੀਮ ਅਬੌਲਿਸ਼ ਪੁਲਿਸ ਇਨ ਕੈਨੇਡਾ : ਅ ਪ੍ਰਾਈਡ ਰੈਲੀ ਐਂਡ ਟੀਚ-ਇਨ (Abolish Police in Canada: A Pride Rally & Teach-in) ਸੀ। ਮੁਜ਼ਾਹਰਾਕਾਰੀਆਂ ਨੇ ਕਈ ਤਰ੍ਹਾਂ ਦੇ ਸਾਈਨ ਬੋਰਡ ਚੱੁਕੇ ਹੋਏ ਸਨ ਜਿਨ੍ਹਾਂ ਵਿੱਚ ਸਾਨੂੰ ਮਾਰਨਾ ਬੰਦ ਕਰੋ ਤੇ ਬਲੈਕ ਲਾਈਵਜ਼ ਮੈਟਰ ਆਦਿ ਮੁੱਖ ਸਨ। ਮੁਜ਼ਾਹਰਾਕਾਰੀਆਂ ਨੇ ਪੁਲਿਸ ਦੇ ਫੰਡ ਬੰਦ ਕਰਨ, ਉਨ੍ਹਾਂ ਤੋਂ ਹਥਿਆਰ ਵਾਪਿਸ ਲੈਣ ਤੇ ਪੁਲਿਸ ਸਿਸਟਮ ਖ਼ਤਮ ਕਰਨ ਦੀ ਮੰਗ ਕੀਤੀ।

ਨੋ ਪ੍ਰਾਈਡ ਇਨ ਪੁਲਿਸਿੰਗ ਕੋਲੀਸ਼ਨ (No Pride in Policing Coalition) ਦੇ ਬੇਵਰਲੀ ਬੇਨ ਨੇ ਆਖਿਆ ਕਿ ਮਹਾਂਮਾਰੀ ਦੀ ਆੜ ਵਿੱਚ ਪੁਲਿਸ ਵੱਲੋਂ ਸਿਆਹ ਨਸਲ, ਮੂਲਵਾਸੀ ਲੋਕਾਂ ਦੇ ਕਤਲ ਕੀਤੇ ਜਾ ਰਹੇ ਹਨ। ਇੱਥੋਂ ਤੱਕ ਕਿ ਸਿਆਹ ਔਰਤਾਂ ਤੇ ਮੂਲਵਾਸੀ ਔਰਤਾਂ ਨੂੰ ਵੀ ਨਹੀਂ ਬਖਸਿ਼ਆ ਜਾ ਰਿਹਾ। ਖਾਸ ਤੌਰ ਉੱਤੇ ਪੁਲਿਸ ਵੱਲੋਂ ਉਸ ਸਮੇਂ ਨੁਕਸਾਨ ਪਹੁੰਚਾਇਆ ਜਾਂਦਾ ਹੈ ਜਦੋਂ ਉਹ ਮੈਂਟਲ ਹੈਲਥ ਚੈੱਕ ਲਈ ਜਾਂਦੀ ਹੈ। ਪ੍ਰਬੰਧਕਾਂ ਨੇ ਆਖਿਆ ਕਿ ਰੈਲੀ ਕਰਵਾਉਣ ਦਾ ਉਨ੍ਹਾਂ ਦਾ ਟੀਚਾ ਟੋਰਾਂਟੋ ਪੁਲਿਸ ਸਰਵਿਸਿਜ਼ ਬਜਟ ਵਿੱਚ 50 ਫੀ ਸਦੀ ਕਟੌਤੀ ਕਰਨਾ ਸੀ। ਇਸ ਹਫਤੇ ਸਿਟੀ ਕਾਉਂਸਲ ਸਾਹਮਣੇ ਕਾਉਂਸਲਰ ਜੋਸ ਮੈਟਲੋਅ ਤੇ ਉਂਸਲਰ ਕ੍ਰਿਸਟੀਨ ਵੌਂਗ-ਟੈਮ ਵੱਲੋਂ ਮਤਾ ਪੇਸ਼ ਕਰਕੇ ਪੁਲਿਸ ਸਰਵਿਸ ਬਜਟ ਵਿੱਚ 10 ਫੀ ਸਦੀ ਕਟੌਤੀ ਕੀਤੇ ਜਾਣ ਦੀ ਮੰਗ ਕੀਤੇ ਜਾਣ ਬਾਰੇ ਵੀ ਜਾਣਕਾਰੀ ਮਿਲੀ ਹੈ। ਇਹ ਰਕਮ 122 ਮਿਲੀਅਨ ਡਾਲਰ ਬਣਦੀ ਹੈ। ਇਹ ਵੀ ਤਜਵੀਜ਼ ਰੱਖੀ ਜਾ ਰਹੀ ਹੈ ਕਿ ਹਾਸ਼ੀਏ ਉੱਤੇ ਮੌਜੂਦ ਹੋਰਨਾਂ ਕਮਿਊਨਿਟੀ ਸਪੋਰਟ ਪ੍ਰੋਗਰਾਮਾਂ ਉੱਤੇ ਇਹ ਰਕਮ ਖਰਚੀ ਜਾਵੇ। ਟੋਰਾਂਟੋ ਦੇ ਮੇਅਰ ਜੌਹਨ ਟੋਰੀ ਵੱਲੋਂ ਵੀ ਇਹ ਪ੍ਰਸਤਾਵ ਪੇਸ਼ ਕੀਤਾ ਜਾ ਰਿਹਾ ਹੈ ਕਿ ਜਿਨ੍ਹਾਂ ਮਾਮਲਿਆਂ ਵਿੱਚ ਹਥਿਆਰਾਂ, ਹਿੰਸਾ ਆਦਿ ਦੀ ਵਰਤੋਂ ਨਹੀਂ ਹੋਈ ਉਨ੍ਹਾਂ ਲਈ ਗੈਰ ਪੁਲਿਸ ਰਿਸਪਾਂਸ ਯੂਨਿਟ ਭੇਜੀ ਜਾਵੇ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਓਨਟਾਰੀਓ ਦੇ 65,000 ਹਸਪਤਾਲ ਵਰਕਰਾਂ ਦੇ ਭੱਤਿਆਂ ਵਿੱਚ ਹੋਵੇਗਾ 6 ਫੀ ਸਦੀ ਵਾਧਾ ! ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਛੁਰੇਬਾਜ਼ੀ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ, ਮਸ਼ਕੂਕ ਹਿਰਾਸਤ ਵਿੱਚ ਟੋਰਾਂਟੋ ਵਿੱਚ ਸੀਐਸਆਈਐਸ ਦੀ ਮੌਜੂਦਗੀ ਵਧਾਉਣ ਲਈ ਫੈਡਰਲ ਸਰਕਾਰ ਮੁਹੱਈਆ ਕਰਾਵੇਗੀ ਸੈਂਕੜੇ ਮਿਲੀਅਨ ਡਾਲਰ ਜੀਟੀਏ ਵਿੱਚ ਅੱਜ 14 ਸੈਂਟ ਤੱਕ ਵੱਧ ਜਾਣਗੀਆਂ ਗੈਸ ਦੀਆਂ ਕੀਮਤਾਂ 20 ਮਿਲੀਅਨ ਡਾਲਰ ਦਾ ਸੋਨਾ ਪੀਅਰਸਨ ਏਅਰਪੋਰਟ ਤੋਂ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ ਸਪੀਕਰ ਵੱਲੋਂ ਕੈਫੀਯੇਹ ਉੱਤੇ ਲਾਈ ਪਾਬੰਦੀ ਵਾਲਾ ਫੈਸਲਾ ਬਦਲਣ ਦੀ ਫੋਰਡ ਨੇ ਕੀਤੀ ਮੰਗ ਓਨਟਾਰੀਓ ਵਿੱਚ ਇਸ ਹਫਤੇ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਫਲਸਤੀਨ ਪੱਖੀ ਮੁਜ਼ਾਹਰੇ ਦੌਰਾਨ 4 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪੀਅਰਸਨ ਤੋਂ ਚੋਰੀ ਹੋਏ 20 ਮਿਲੀਅਨ ਡਾਲਰ ਸੋਨੇ ਦੇ ਸਬੰਧ ਵਿੱਚ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ