Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਅੰਤਰਰਾਸ਼ਟਰੀ

ਹੈਰਾਨੀ ਭਰਿਆ ਭੇਦ ਖੁੱਲ੍ਹਾ: ਹਰ ਖੁਫੀਆ ਜਾਣਕਾਰੀ ਰਾਸ਼ਟਰਪਤੀ ਟਰੰਪ ਨੂੰ ਨਹੀਂ ਦਿੱਤੀ ਜਾਂਦੀ

June 29, 2020 08:14 AM

ਵਾਸ਼ਿੰਗਟਨ, 28 ਜੂਨ, (ਪੋਸਟ ਬਿਊਰੋ)- ਇਹ ਖਬਰ ਸੰਸਾਰ ਭਰ ਦੇ ਲੋਕਾਂ ਨੂੰ ਹੈਰਾਨ ਕਰਨ ਵਾਲੀ ਹੈ, ਪਰ ਇਹ ਸੱਚ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵ੍ਹਾਈਟ ਹਾਊਸ ਤੋਂ ਹਰ ਕੋਈ ਖੁਫੀਆ ਜਾਣਕਾਰੀ ਨਹੀਂ ਦਿੱਤੀ ਜਾਂਦੀ। ਰਾਸ਼ਟਰਪਤੀ ਭਵਨ ਵ੍ਹਾਈਟ ਹਾਊਸ ਜਿਸ ਜਾਣਕਾਰੀ ਨੂੰ ਰਾਸ਼ਟਰਪਤੀ ਲਈ ਜ਼ਰੂਰੀ ਸਮਝਦਾ ਹੈ, ਸਿਰਫ ਉਹੀ ਉਨ੍ਹਾਂ ਨੂੰ ਦੱਸੀ ਜਾਂਦੀ ਹੈ, ਬਾਕੀ ਜਾਣਕਾਰੀਆਂ ਨੂੰ ਉਨ੍ਹਾਂ ਕੋਲੋਂ ਲੁਕਾ ਕੇ ਰੱਖਿਆ ਜਾਂਦਾ ਹੈ।
ਅਮਰੀਕੀ ਵੈੱਬਸਾਈਟ ਨਿਊਯਾਰਕ ਟਾਈਮਸ ਨੇ ਇਕ ਸਟੋਰੀ ਪੇਸ਼ ਕੀਤੀ ਹੈ, ਜਿਸ ਵਿਚ ਲਿਖਿਆ ਹੈ ਕਿ ਰੂਸ ਨੇ ਤਾਲਿਬਾਨ ਨੂੰ ਅਫਗਾਨਿਸਤਾਨ ਵਿਚ ਅਮਰੀਕੀ ਫ਼ੌਜੀਆਂ ਨੂੰ ਮਾਰਨ ਲਈ ਇਨਾਮ ਦੇਣ ਦਾ ਐਲਾਨ ਕੀਤਾ ਸੀ। ਰੂਸ ਨੇ ਤਾਲਿਬਾਨ ਨਾਲ ਜੁੜੇ ਅੱਤਵਾਦੀਆਂ ਨਾਲ ਕਿਸੇ ਤਰ੍ਹਾਂ ਸੰਪਰਕ ਕਰਕੇ ਕਿਹਾ ਕਿ ਜੇ ਉਹ ਅਮਰੀਕੀ ਫੌਜੀਆਂ ਦਾ ਨੁਕਸਾਨ ਕਰਨਗੇ ਤਾਂ ਇਸ ਦੇ ਬਦਲੇ ਉਨ੍ਹਾਂ ਨੂੰ ਇਨਾਮ ਦਿੱਤਾ ਜਾਵੇਗਾ। ਅਮਰੀਕਾ ਦੇ ਖੁਫੀਆ ਵਿਭਾਗ ਨੇ ਇਸ ਸਬੰਧੀ ਡੋਨਾਲਡ ਟਰੰਪ ਨੂੰ ਕੋਈ ਜਾਣਕਾਰੀ ਨਹੀਂ ਸੀ ਦਿੱਤੀ। ਜਦੋਂ ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਜੋ ਬਿਡੇਨ ਨੂੰ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਕਿਹਾ ਕਿ ਇਸ ਦੇ ਲਈ ਟਰੰਪ ਖੁਦ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਜਦ ਟਰੰਪ ਨੂੰ ਖੁਫੀਆ ਵਿਭਾਗ ਨੇ ਇਹ ਦੱਸਿਆ ਸੀ ਤਾਂ ਉਨ੍ਹਾਂ ਨੂੰ ਰੂਸ ਨੂੰ ਸਜ਼ਾ ਦੇਣੀ ਚਾਹੀਦੀ ਸੀ, ਪਰ ਟਰੰਪ ਨੇ ਏਦਾਂ ਨਹੀਂ ਕੀਤਾ। ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਿਡੇਨ ਨੇ ਇਕ ਰਿਪੋਰਟ ਦੇ ਹਵਾਲੇ ਨਾਲ ਡੋਨਾਲਡ ਟਰੰਪ ਉੱਤੇ ਜ਼ੋਰਦਾਰ ਹਮਲਾ ਕਰਦਿਆਂ ਕਿਹਾ ਕਿ ਜੇ ਇਹ ਸੱਚ ਹੈ ਤਾਂ ਕਮਾਂਡਰ ਇਨ ਚੀਫ ਵਜੋਂ ਸਾਡੇ ਰਾਸ਼ਟਰਪਤੀ ਵੱਲੋਂ ਅਫ਼ਗਾਨਿਸਤਾਨ ਵਿਚ ਅਮਰੀਕੀ ਫ਼ੌਜੀਆਂ ਦੀ ਰੱਖਿਆ ਕਰਨ ਵਿਚ ਟਰੰਪ ਦੀ ਨਾਕਾਮੀ ਬਾਰੇ ਇਹ ਹੈਰਾਨ ਕਰਨ ਵਾਲੇ ਖ਼ੁਲਾਸੇ ਹਨ।
ਨਿਊਯਾਰਕ ਟਾਈਮਜ਼ ਨੇ ਬੀਤੇ ਸ਼ੁੱਕਰਵਾਰ ਦੱਸਿਆ ਸੀ ਕਿ ਅਮਰੀਕਾ ਦੇ ਖ਼ੁਫ਼ੀਆ ਅਧਿਕਾਰੀਆਂ ਨੂੰ ਕੁਝ ਮਹੀਨੇ ਪਹਿਲੇ ਪਤਾ ਲੱਗਾ ਸੀ ਕਿ ਰੂਸੀ ਖ਼ੁਫ਼ੀਆ ਫ਼ੌਜੀ ਯੂਨਿਟ ਨੇ ਅਫ਼ਗਾਨਿਸਤਾਨ ਵਿਚ ਅਮਰੀਕੀ ਫ਼ੌਜੀਆਂ ਨੂੰ ਮਾਰਨ ਦੇ ਲਈ ਤਾਲਿਬਾਨ ਨਾਲ ਜੁੜੇ ਅੱਤਵਾਦੀਆਂ ਨੂੰ ਗੁਪਤ ਇਨਾਮ ਦੇਣ ਦੀ ਪੇਸ਼ਕਸ਼ ਕੀਤੀ ਸੀ। ਇਸ ਰਿਪੋਰਟ ਦੇ ਮੁਤਾਬਕ ਰੂਸ ਨੇ ਪਿਛਲੇ ਸਾਲ ਓਦੋਂ ਹਮਲੇ ਦੀ ਪੇਸ਼ਕਸ਼ ਕੀਤੀ ਸੀ, ਜਦੋਂ ਅਮਰੀਕਾ ਅਤੇ ਤਾਲਿਬਾਨ ਲੰਬੇ ਸਮੇਂ ਤੋਂ ਚੱਲ ਰਹੇ ਸੰਘਰਸ਼ ਨੂੰ ਖ਼ਤਮ ਕਰਨ ਦੀ ਗੱਲਬਾਤ ਕਰ ਰਹੇ ਸਨ। ਜੋਅ ਬਿਡੇਨ ਨੇ ਵਰਚੁਅਲ ਟਾਊਨ ਹਾਲ ਵਿਚ ਸ਼ਨਿਚਰਵਾਰ ਨੂੰ ਕਿਹਾ ਕਿ ਜੇ ਨਿਊਯਾਰਕ ਟਾਈਮਜ਼ ਦੀ ਰਿਪੋਰਟ ਸਹੀ ਹੈ ਤਾਂ ਕੇਸ ਹੈਰਾਨੀ ਵਾਲਾ ਹੈ। ਮੈਂ ਰਾਸ਼ਟਰਪਤੀ ਟਰੰਪ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਜੇ ਅਮਰੀਕੀ ਫ਼ੌਜ ਦੇ ਕਮਾਂਡਰ ਇਨ ਚੀਫ (ਰਾਸ਼ਟਰਪਤੀ ਟਰੰਪ) ਇਹ ਸਭ ਪਹਿਲਾਂ ਜਾਣਦੇ ਸਨ ਤਾਂ ਉਨ੍ਹਾਂ ਨੇ ਕੁਝ ਕੀਤਾ ਕਿਉਂ ਨਹੀਂ। ਸਾਬਕਾ ਉਪ ਰਾਸ਼ਟਰਪਤੀ ਬਿਡੇਨ ਨੇ ਕਿਹਾ ਕਿ ਅੰਤਰਰਾਸ਼ਟਰੀ ਕਾਨੂੰਨ ਦੀ ਗੰਭੀਰ ਉਲੰਘਣਾ ਦੇ ਬਾਵਜੂਦ ਡੋਨਾਲਡ ਟਰੰਪ ਰੂਸ ਉੱਤੇ ਪਾਬੰਦੀ ਲਾਉਣ ਤੋਂ ਨਾ ਸਿਰਫ ਨਾਕਾਮ ਰਹੇ, ਸਗੋਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅੱਗੇ ਖੁਦ ਨੂੰ ਝੁਕਾਈ ਰੱਖਿਆ। ਬਿਡੇਨ ਨੇ ਟਰੰਪ ਉੱਤੇ ਫ਼ੌਜ ਨਾਲ ਵਿਸ਼ਵਾਸ ਘਾਤ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਲੋਕ ਫ਼ੌਜ ਵਿਚ ਸ਼ਾਮਲ ਹੋ ਕੇ ਆਪਣਾ ਜੀਵਨ ਦਾਅ ਉੱਤੇ ਲਾਉਂਦੇ ਹਨ, ਸਾਡੇ ਕਮਾਂਡਰ ਇਨ ਚੀਫ ਵਿਦੇਸ਼ੀ ਤਾਕਤਾਂ ਵੱਲੋਂ ਫ਼ੌਜੀਆਂ ਨੂੰ ਮਾਰਨ ਬਦਲੇ ਇਨਾਮ ਦੇਣ ਦੀ ਗੱਲ ਉੱਤੇ ਚੁੱਪ ਹਨ। ਉਨ੍ਹਾਂ ਵਾਅਦਾ ਕੀਤਾ ਕਿ ਜੇ ਉਹ ਅਗਲੇ ਰਾਸ਼ਟਰਪਤੀ ਬਣੇ ਤਾਂ ਰੂਸ ਉੱਤੇ ਗੰਭੀਰ ਪਾਬੰਦੀਆਂ ਲਾਉਣਗੇ।
ਦੂਸਰੇ ਪਾਸੇ ਰੂਸ ਦੇ ਵਿਦੇਸ਼ ਮੰਤਰਾਲੇ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਰੱਦ ਕੀਤਾ ਤੇ ਕਿਹਾ ਹੈ ਕਿ ਇਸ ਤਰ੍ਹਾਂ ਦੀਆਂ ਖ਼ਬਰਾਂ ਅਮਰੀਕਾ ਦੇ ਖ਼ੁਫ਼ੀਆ ਤੰਤਰ ਦੀ ਘੱਟ ਸੂਝ ਦੱਸਦੀਆਂ ਹਨ। ਤਾਲਿਬਾਨ ਦੇ ਬੁਲਾਰੇ ਨੇ ਵੀ ਰੂਸੀ ਖ਼ੁਫ਼ੀਆ ਏਜੰਸੀ ਦੇ ਨਾਲ ਇਸ ਤਰ੍ਹਾਂ ਦੇ ਕਿਸੇ ਸਮਝੌਤੇ ਤੋਂ ਇਨਕਾਰ ਕੀਤਾ ਹੈ।
ਅਮਰੀਕਾ ਦੀ ਇੰਟੈਲੀਜੈਂਸ ਏਜੰਸੀ ਸੀ ਆਈ ਏ ਦੇ ਡਾਇਰੈਕਟਰ, ਕੌਮੀ ਸੁਰੱਖਿਆ ਸਲਾਹਕਾਰ ਅਤੇ ਸਟਾਫ ਦੇ ਸਾਰੇ ਮੁਖੀ ਪੁਸ਼ਟੀ ਕਰ ਰਹੇ ਹਨ ਕਿ ਇਸ ਬਾਰੇ ਨਾ ਰਾਸ਼ਟਰਪਤੀ ਅਤੇ ਨਾ ਉਪ ਰਾਸ਼ਟਰਪਤੀ ਨੂੰ ਖੁਫੀਆ ਸੂਚਨਾ ਦਿੱਤੀ ਗਈ ਸੀ। ਵ੍ਹਾਈਟ ਹਾਊਸ ਨੇ ਇਸ ਬਾਰੇ ਬਿਆਨ ਉਦੋਂ ਜਾਰੀ ਕੀਤਾ ਹੈ, ਜਦ ਨਿਊਯਾਰਕ ਟਾਈਮਸ ਵੱਲੋਂ ਵੈੱਬਸਾਈਟ ਉੱਤੇ ਇਹ ਖਬਰ 25 ਘੰਟੇ ਪਹਿਲਾਂ ਚਲਾਈ ਜਾ ਚੁੱਕੀ ਸੀ। ਵਾਈਟ ਹਾਊਸ ਦੇ ਪ੍ਰੈੱਸ ਸੈਕਟਰੀ ਕਾਇਲੇ ਮੈਕਨੀ ਨੇ ਇਸ ਬਾਰੇ ਸ਼ਨੀਵਾਰ ਦੁਪਹਿਰ ਬਿਆਨ ਜਾਰੀ ਕੀਤਾ ਅਅੇ ਸ਼ਨੀਵਾਰ ਰਾਤ ਕੌਮੀ ਖੁਫੀਆ ਦੇ ਡਾਇਰੈਕਟਰ ਜਾਨ ਰੈਡਕਲਿਫ ਨੇ ਬਿਆਨ ਜਾਰੀ ਕਰ ਕੇ ਵ੍ਹਾਈਟ ਹਾਊਸ ਦੇ ਇਸ ਦਾਅਵੇ ਨੂੰ ਸੱਚ ਕਿਹਾ। ਉਨ੍ਹਾਂ ਕਿਹਾ ਕਿ ਇਹ ਖੁਫੀਆ ਜਾਣਕਾਰੀ ਟਰੰਪ ਨੂੰ ਨਹੀਂ ਦਿੱਤੀ ਗਈ ਸੀ। ਨਿਊ ਯਾਰਕ ਟਾਈਮਜ਼ ਦੇ ਲੇਖ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਵ੍ਹਾਈਟ ਹਾਊਸ ਵਿੱਚ ਕੌਮੀ ਸੁਰੱਖਿਆ ਕੌਂਸਲ ਨੇ ਮਾਰਚ ਦੇ ਅੰਤ ਵਿਚ ਇਕ ਐਮਰਜੈਂਸੀ ਮੀਟਿੰਗ ਵਿਚ ਇਸ ਸਮੱਸਿਆ ਉੱਤੇ ਚਰਚਾ ਕੀਤੀ ਗਈ ਸੀ, ਪਰ ਅੱਜ ਤੱਕ ਉਸ ਬਾਰੇ ਕਿਸੇ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ' ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀ ਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ ਸਿੰਗਾਪੁਰ ਵਿੱਚ ਆਪਣੀ ਪ੍ਰੇਮਿਕਾ ਦਾ ਕਤਲ ਦੇ ਮਾਮਲੇ `ਚ ਭਾਰਤੀ ਮੂਲ ਦੇ ਵਿਅਕਤੀ ਨੂੰ 20 ਸਾਲ ਦੀ ਸਜ਼ਾ ਮਾਲਦੀਵ 'ਚ ਭਾਰਤ ਵਿਰੋਧੀ ਮਿਊਜ਼ੂ ਨੇ ਜਿੱਤੀ ਸੰਸਦੀ ਚੋਣ, 93 'ਚੋਂ 71 ਸੀਟਾਂ ਮਿਲੀਆਂ ਯੂਰਪੀਅਨ ਯੂਨੀਅਨ ਨੇ ਭਾਰਤੀਆਂ ਲਈ ਬਦਲੇ ਵੀਜ਼ਾ ਨਿਯਮ, 5 ਸਾਲ ਦੀ ਵੈਧਤਾ ਵਾਲਾ ਮਲਟੀਪਲ ਐਂਟਰੀ ਸ਼ੈਂਗੇਨ ਵੀਜ਼ਾ ਮਿਲੇਗਾ ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀ ਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾ ਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀ ਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ