Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਟੋਰਾਂਟੋ/ਜੀਟੀਏ

ਮਾਂਟਰੀਅਲ ਵਿੱਚ 13 ਸਾਲਾ ਲੜਕੇ ਤੇ ਦੋ ਹੋਰਨਾਂ ਉੱਤੇ ਜਾਨਲੇਵਾ ਹਮਲਾ

June 29, 2020 06:33 AM

ਮਾਂਟਰੀਅਲ, 28 ਜੂਨ (ਪੋਸਟ ਬਿਊਰੋ) : ਮਾਂਟਰੀਅਲ ਦੇ ਲਿਟਲ ਬਰਗੰਡੀ ਡਿਸਟ੍ਰਿਕਟ ਵਿੱਚ ਸ਼ਨਿੱਚਰਵਾਰ ਸ਼ਾਮ ਨੂੰ ਜ਼ਾਹਰਾ ਤੌਰ ਉੱਤੇ ਕਤਲ ਦੀ ਕੀਤੀ ਗਈ ਕੋਸਿ਼ਸ਼ ਦੇ ਮਾਮਲੇ ਦੀ ਜਾਂਚ ਮਾਂਟਰੀਅਲ ਪੁਲਿਸ (ਐਸਪੀਵੀਐਮ) ਵੱਲੋਂ ਕੀਤੀ ਜਾ ਰਹੀ ਹੈ। ਸੇਂਟ ਮਾਰਟਿਨ ਤੇ ਟੈਰੇਸੇ ਕੋਰਸਲ ਸਟਰੀਟਸ ਨੇੜੇ ਕਈ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਆਉਣ ਸਬੰਧੀ ਰਾਤੀਂ 10:50 ਦੇ ਨੇੜੇ ਤੇੜੇ 911 ਉੱਤੇ ਕਈ ਕਾਲਜ਼ ਕੀਤੀਆਂ ਗਈਆਂ। ਐਸਪੀਵੀਐਮ ਦੇ ਤਰਜ਼ਮਾਨ ਆਫੀਸਰ ਜੀਨ ਪਿਏਰੇ ਬ੍ਰੈਬੈਂਟ ਨੇ ਆਖਿਆ ਕਿ ਜਦੋਂ ਪੁਲਿਸ ਮੌਕੇ ਉੱਤੇ ਪਹੁੰਚੀ ਤਾਂ ਉਨ੍ਹਾਂ ਨੂੰ 25 ਸਾਲਾ ਵਿਅਕਤੀ ਮਿਲਿਆ ਜਿਸ ਦੇ ਗੋਲੀ ਲੱਗੀ ਸੀ। ਉਸ ਵਿਅਕਤੀ ਨੂੰ ਹਸਪਤਾਲ ਭੇਜ ਦਿੱਤਾ ਗਿਆ, ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਗਈ।
ਇੱਕ 13 ਸਾਲਾ ਲੜਕੇ ਨੂੰ ਵੀ ਸ਼ਰੀਰ ਦੇ ਹੇਠਲੇ ਹਿੱਸੇ ਵਿੱਚ ਗੋਲੀ ਲੱਗਣ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ। ਉਸ ਦੀ ਹਾਲਤ ਵੀ ਸਥਿਰ ਦੱਸੀ ਜਾਂਦੀ ਹੈ। ਇੱਕ ਹੋਰ 31 ਸਾਲਾ ਵਿਅਕਤੀ ਬਾਅਦ ਵਿੱਚ ਹਸਪਤਾਲ ਪਹੁੰਚਿਆ, ਉਸ ਦੇ ਸ਼ਰੀਰ ਦੇ ਵੀ ਹੇਠਲੇ ਹਿੱਸੇ ਵਿੱਚ ਗੋਲੀ ਲੱਗੀ ਸੀ ਤੇ ਉਸ ਦੀ ਹਾਲਤ ਵੀ ਸਥਿਰ ਹੈ। ਇਨ੍ਹਾਂ ਵਿਅਕਤੀਆਂ ਉੱਤੇ ਗੋਲੀਆਂ ਕਿਹੋ ਜਿਹੇ ਹਾਲਾਤ ਵਿੱਚ ਤੇ ਕਿਉਂ ਚਲਾਈਆਂ ਗਈਆਂ, ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਹੈ। ਐਸਪੀਵੀਐਮ ਜਾਂਚਕਾਰਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਏਜੰਟ ਬ੍ਰੈਬੈਂਟ ਅਨੁਸਾਰ ਉਨ੍ਹਾਂ ਨੂੰ ਮੌਕੇ ਉੱਤੇ ਗੋਲੀਆਂ ਦੇ ਕਈ ਖੋਲ ਮਿਲੇ। ਫੋਰੈਂਸਿਕ ਮਾਹਿਰਾਂ ਨੂੰ ਵੀ ਮੌਕੇ ਉੱਤੇ ਸੱਦਿਆ ਗਿਆ ਹੈ। ਸੂਹੀਆਂ ਕੱੁਤਿਆਂ ਨੂੰ ਵੀ ਪੁਲਿਸ ਨੇ ਮੌਕੇ ਉੱਤੇ ਲਿਆਂਦਾ। ਅਜੇ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ