Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਟੋਰਾਂਟੋ/ਜੀਟੀਏ

ਸਿਟੀ ਆਫ ਬਰੈਂਪਟਨ ਵੱਲੋਂ ਫਲਾਈਟ 621 ਦੇ ਸਿ਼ਕਾਰ ਲੋਕਾਂ ਨੂੰ ਆਨਲਾਈਨ ਦਿੱਤੀ ਜਾਵੇਗੀ ਸ਼ਰਧਾਂਜਲੀ

June 26, 2020 09:34 AM

ਬਰੈਂਪਟਨ, 25 ਜੂਨ (ਪੋਸਟ ਬਿਊਰੋ) : ਏਅਰ ਕੈਨੇਡਾ ਦੀ ਫਲਾਈਟ 621 ਦੇ ਹਾਦਸਾਗ੍ਰਸਤ ਹੋਣ ਦੇ 50 ਸਾਲ ਪੂਰੇ ਹੋਣ ਜਾ ਰਹੇ ਹਨ। ਇਸ ਸਬੰਧ ਵਿੱਚ ਐਤਵਾਰ 5 ਜੁਲਾਈ ਨੂੰ ਸਵੇਰੇ 11:00 ਵਜੇ ਸਿਟੀ ਆਫ ਬਰੈਂਪਟਨ ਵੱਲੋਂ ਇਸ ਤ੍ਰਾਸਦੀ ਦਾ ਸਿ਼ਕਾਰ ਹੋਏ ਲੋਕਾਂ ਨੂੰ ਆਨਲਾਈਨ ਵੀਡੀਓ ਸ਼ਰਧਾਂਜਲੀ ਵਿੱਚ ਚੇਤੇ ਕੀਤਾ ਜਾਵੇਗਾ ਤੇ ਸਿਟੀ ਆਫ ਬਰੈਂਪਟਨ ਦੀਆਂ ਸਾਰੀਆਂ ਫੈਸਿਲਿਟੀਜ਼ ਉੱਤੇ ਝੰਡੇ ਅੱਧੇ ਝੁਲਾਏ ਜਾਣਗੇ।
ਇਸ ਸੈਰੇਮਨੀ ਨੂੰ www.brampton.ca/bramptonremembers ਅਤੇ @CityBrampton ਯੂ ਟਿਊਬ, ਟਵਿੱਟਰ ਤੇ ਫੇਸਬੁੱਕ ਉੱਤੇ ਉਪਲਬਧ ਕਰਵਾਇਆ ਜਾਵੇਗਾ। ਕਮਿਊਨਿਟੀ ਆਪਣੇ ਸੁਨੇਹੇ, ਯਾਦਾਂ  ਤੇ ਸ਼ੋਕ www.brampton.ca/bramptonremembers ਉੱਤੇ ਆਨਲਾਈਨ ਗੈਸਟਬੁੱਕ ਵਿੱਚ ਦਰਜ ਕਰਵਾ ਸਕੇਗੀ।
ਇਸ ਘਟਨਾ ਦੇ 50 ਸਾਲ ਪੂਰੇ ਹੋਣ ਤੇ ਇਸ ਹਾਦਸੇ ਦਾ ਸਿ਼ਕਾਰ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਹਾਦਸੇ ਵਾਲੀ ਥਾਂ 72 ਡੀਗ੍ਰੇਅ ਡਰਾਈਵ ਉੱਤੇ ਸਥਿਤ ਪਰਪਲ ਲਾਇਲੈਕ ਪਾਰਕ ਦਾ ਨਾਂ ਬਦਲ ਕੇ ਪਰਪਲ ਲਾਇਲੈਕ ਮੈਮੋਰੀਅਲ ਪਾਰਕ ਕਰ ਦਿੱਤਾ ਗਿਆ ਹੈ। ਇਸ ਪਾਰਕ ਵਿਚ ਹਾਦਸੇ ਦਾ ਸਿ਼ਕਾਰ ਹਰ ਵਿਅਕਤੀ ਦੀ ਯਾਦ ਵਿੱਚ 109 ਗ੍ਰੇਨਾਈਟ ਪੱਥਰ ਲਾਏ ਗਏ ਹਨ ਤੇ ਸਾਰਿਆਂ ਦੇ ਨਾਂ ਵੀ ਇੱਥੇ ਉੱਕਰੇ ਹੋਏ ਹਨ। ਇਸ ਤੋਂ ਇਲਾਵਾ ਸਿਟੀ ਵੱਲੋਂ ਓਨਟਾਰੀਓ ਹੈਰੀਟੇਜ ਐਕਟ ਤਹਿਤ ਇਸ ਪਾਰਕ ਨੂੰ ਕਲਚਰਲ ਹੈਰੀਟੇਜ ਬਣਾਏ ਜਾਣ ਦੀ ਪ੍ਰਕਿਰਿਆ ਵੀ ਜਾਰੀ ਹੈ।
ਜਿ਼ਕਰਯੋਗ ਹੈ ਕਿ 5 ਜੁਲਾਈ, 1970 ਨੂੰ ਏਅਰ ਕੈਨੇਡਾ ਦੀ ਫਲਾਈਟ 621, ਜੋ ਕਿ ਡਗਲਸ ਡੀਸੀ-8 ਜਹਾਜ਼ ਸੀ, ਕੈਸਲਮੋਰ ਪਿੰਡ ਦੇ ਖੇਤਾਂ ਵਿਚ ਹਾਦਸਾਗ੍ਰਸਤ ਹੋ ਗਈ ਸੀ। ਹੁਣ ਇਹ ਥਾਂ ਕੈਸਲਮੋਰ ਰੋਡ ਤੇ ਮੈਕਵੀਨ ਡਰਾਈਵ ਵਜੋਂ ਜਾਣੀ ਜਾਂਦੀ ਹੈ। ਇਹ ਜਹਾਜ਼ ਲਾਸ ਏਂਜਲਸ ਇੰਟਰਨੈਸ਼ਨਲ ਏਅਰਪੋਰਟ ਵੱਲ ਜਾਂਦੇ ਸਮੇਂ ਟੋਰਾਂਟੋ ਦੇ ਇੰਟਰਨੈਸ਼ਨਲ ਏਅਰਪੋਰਟ ਉੱਤੇ ਲੈਂਡ ਕਰਨ ਦੀ ਕੋਸਿ਼ਸ਼ ਕਰ ਰਿਹਾ ਸੀ ਜਦੋਂ ਇਸ ਨੂੰ ਹਾਦਸਾ ਪੇਸ਼ ਆਇਆ। ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ 109 ਵਿਅਕਤੀ, ਜਿਨ੍ਹਾਂ ਵਿੱਚ 100 ਯਾਤਰੀ ਤੇ ਅਮਲੇ ਦੇ ਨੌਂ ਮੈਂਬਰ ਵੀ ਸ਼ਾਮਲ ਸਨ, ਮਾਰੇ ਗਏ ਸਨ। ਉਸ ਸਮੇਂ ਇਹ ਹਾਦਸਾ ਏਅਰ ਕੈਨੇਡਾ ਦੇ ਇਤਿਹਾਸ ਦੀ ਦੂਜੀ ਵੱਡੀ ਤ੍ਰਾਸਦੀ ਸੀ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਸਕੂਲ ਬੱਸ ਤੇ ਟਰੱਕ ਦੀ ਟੱਕਰ ਵਿੱਚ 3 ਬੱਚੇ ਜ਼ਖ਼ਮੀ ਸਬਵੇਅ ਉੱਤੇ ਚਾਕੂ ਮਾਰ ਕੇ ਇੱਕ ਵਿਅਕਤੀ ਨੂੰ ਜ਼ਖ਼ਮੀ ਕਰਨ ਵਾਲਾ ਮਸ਼ਕੂਕ ਕਾਬੂ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ 11 ਸਾਲਾ ਲੜਕੀ ਜ਼ਖ਼ਮੀ