Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਮਨੋਰੰਜਨ

ਪਹਿਲੇ ਕੀਤੇ ਕੰਮ ਦੇ ਆਧਾਰ ਉਤੇ ਆਫਰ ਹੁੰਦੇ ਹਨ ਕਿਰਦਾਰ : ਮ੍ਰਿਣਾਲ ਠਾਕੁਰ

June 26, 2020 08:48 AM

‘ਸੁਪਰ 30’ ਅਤੇ ‘ਬਾਟਲਾ ਹਾਊਸ’ ਫਿਲਮਾਂ ਵਿੱਚ ਆਈ ਅਭਿਨੇਤਰੀ ਮ੍ਰਿਣਾਲ ਠਾਕੁਰ ਵੈਰਾਇਟੀ ਕਿਰਦਾਰਾਂ ਨੂੰ ਪਹਿਲ ਦੇ ਰਹੀ ਹੈ। ਉਸ ਦਾ ਕਹਿਣਾ ਹੈ ਕਿ ਸਾਡੀ ਫਿਲਮ ਇੰਡਸਟਰੀ ਵਿੱਚ ਕਲਾਕਾਰਾਂ ਨੂੰ ਉਨ੍ਹਾਂ ਦੇ ਪਹਿਲੇ ਨਿਭਾਅ ਗਏ ਕਿਰਦਾਰਾਂ ਦੇ ਆਧਾਰ 'ਤੇ ਕੰਮ ਮਿਲਦਾ ਹੈ। ਜੇ ਇੱਕ ਵਾਰ ਕਿਸੇ ਨੇ ਦਿਹਾਤੀ ਕਿਰਦਾਰ ਨਿਭਾਇਆ ਤਾਂ ਲੋਕ ਵਾਰ-ਵਾਰ ਉਸੇ ਤਰ੍ਹਾਂ ਦਾ ਕੰਮ ਆਫਰ ਕਰਨਗੇ। ਇਸ ਤੋਂ ਬਚਣ ਦੇ ਲਈ ਉਸ ਨੇ ‘ਬਾਟਲਾ ਹਾਊਸ’ ਅਤੇ ‘ਘੋਸਟ ਸਟੋਰੀਜ਼’ ਵਿੱਚ ਅਲੱਗ-ਅਲੱਗ ਕਿਰਦਾਰ ਨਿਭਾਏ ਹਨ। ਸਾਲ 2018 ਵਿੱਚ ਰਿਲੀਜ਼ ਹੋਈ ਆਪਣੀ ਪਹਿਲੀ ਫਿਲਮ ‘ਲਵ ਸੋਨੀਆ’ ਦੇ ਬਾਰੇ ਉਸ ਨੇ ਦੱਸਿਆ ਕਿ ਇਸ ਫਿਲਮ ਨਾਲ ਉਸ ਨੂੰ ਪਛਾਣ ਮਿਲੀ। ਇਸ ਫਿਲਮ ਨੂੰ ਇੱਕ ਫਿਲਮ ਫੈਸਟੀਵਲ ਵਿੱਚ ਦੇਖਣ ਦੇ ਬਾਅਦ ਨਿਖਿਲ ਅਡਵਾਨੀ ਨੇ ਉਸ ਨੂੰ ‘ਬਾਟਲਾ ਹਾਊਸ’ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ। ਇਹ ਫਿਲਮ ਉਨ੍ਹਾਂ ਲੋਕਾਂ ਲਈ ਕਰਾਰਾ ਜਵਾਬ ਸੀ, ਜੋੋ ਕਹਿੰਦੇ ਸਨ ਕਿ ਟੀ ਵੀ ਕਲਾਕਾਰ ਚੰਗੀ ਐਕਟਿੰਗ ਨਹੀਂ ਕਰ ਸਕਦੇ।
ਸਟਾਰ ਕਿਡਸ ਬਨਾਮ ਬਾਹਰੀ ਦੇ ਮੁੱਦੇ ਉਤੇ ਆਪਣੀ ਰਾਏ ਦੇਂਦੇ ਹੋਏ ਮ੍ਰਿਣਾਲ ਨੇ ਕਿਹਾ ਕਿ ਜੇ ਲੋਕ ਅਸਲ ਵਿੱਚ ਚਾਹੁੰਦੇ ਹਨ ਕਿ ਬਾਹਰੀ ਕਲਾਕਾਰਾਂ ਨੂੰ ਵੀ ਸਟਾਰਡਮ ਮਿਲੇ ਤਾਂ ਉਹ ਅਜਿਹੇ ਕਲਾਕਾਰਾਂ ਦੀਆਂ ਫਿਲਮਾਂ ਵੱਧ ਤੋਂ ਵੱਧ ਦੇਖ ਕੇ ਉਨ੍ਹਾਂ ਨੂੰ ਉਤਸ਼ਾਹਤ ਕਰਨ। ਮ੍ਰਿਣਾਲ ਅਗਲੇ ਦਿਨਾਂ ਵਿੱਚ ‘ਤੂਫਾਨ’ ਅਤੇ ‘ਜਰਸੀ’ ਆਦਿ ਫਿਲਮਾਂ ਵਿੱਚ ਨਜ਼ਰ ਆਵੇਗੀ। ਫਰਹਾਨ ਅਖਤਰ ਦੀ ਫਿਲਮ ‘ਤੂਫਾਨ’ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ, ਜਦ ਕਿ ‘ਜਰਸੀ’ ਦੀ ਤਕਰੀਬਨ ਅੱਧੀ ਸ਼ੂਟਿੰਗ ਬਚੀ ਹੈ। ‘ਜਰਸੀ’ ਵਿੱਚ ਉਸ ਦੇ ਆਪੋਜ਼ਿਟ ਸ਼ਾਹਿਦ ਕਪੂਰ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ