Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਨਜਰਰੀਆ

ਚਾਨਣ ਮੁਨਾਰਾ

June 26, 2020 08:43 AM

-ਡਾ. ਅਰਵਿੰਦਰ ਸਿੰਘ ਨਾਗਪਾਲ
ਗੱਲ 1984 ਦੀ ਹੈ। ਉਨੀਂ ਦਿਨੀਂ ਮੈਡੀਕਲ ਕਾਲਜ ਪਟਿਆਲਾ ਵਿੱਚ ਅੱਖਾਂ ਦਾ ਡਾਕਟਰ ਬਣਨ ਦੀ ਪੜ੍ਹਾਈ ਕਰ ਰਿਹਾ ਸੀ। ਮੇਰਾ ਪਰਵਾਰ ਮੋਗੇ ਨੇੜਲੇ ਪਿੰਡ ਕੋਕਰੀ ਕਲਾਂ ਵਿੱਚ ਰਹਿੰਦਾ ਸੀ, ਜਿੱਥੇ ਮੇਰੇ ਮਾਤਾ ਜੀ ਕੁੜੀਆਂ ਦੇ ਸਕੂਲ ਦੇ ਪ੍ਰਿੰਸੀਪਲ ਸਨ। ਮੈਂ ਆਪਣੇ ਪਿੰਡ ਵਿੱਚੋਂ ਮੈਡੀਕਲ ਕਾਲਜ ਵਿੱਚ ਪਹੁੰਚਣ ਵਾਲਾ ਪਹਿਲਾ ਵਿਦਿਆਰਥੀ ਸੀ। ਜਦੋਂ ਵੀ ਮੈਂ ਛੁੱਟੀਆਂ ਦੌਰਾਨ ਪਿੰਡ ਆਉਂਦਾ, ਪਿੰਡ ਦੇ ਲੋਕ ਆਪਣੀਆਂ ਛੋਟੀਆਂ ਵੱਡੀਆਂ ਬਿਮਾਰੀਆਂ ਬਾਰੇ ਮਸ਼ਵਰਾ ਕਰਨ ਆ ਜਾਂਦੇ। ਜਦੋਂ ਮੈਂ ਅੱਖਾਂ ਦਾ ਡਾਕਟਰ ਬਣਨ ਬਾਰੇ ਸੋਚਿਆ ਤਾਂ ਪਿੰਡ ਦੇ ਵਡੇਰਿਆਂ ਨੇ ਕਿਹਾ, ‘‘ਕਾਕਾ, ਪਿੰਡ ਲਈ ਵੀ ਕੁਝ ਕਰੋ।''
ਸਾਡੇ ਪਿੰਡ ਅਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਡਾਕਟਰੀ ਸਹੂਲਤਾਂ ਦੀ ਘਾਟ ਹੋਣ ਕਰ ਕੇ ਬਜ਼ੁਰਗਾਂ ਦੀਆਂ ਅੱਖਾਂ ਦੀਆਂ ਬਿਮਾਰੀਆਂ ਦੇ ਇਲਾਜ ਦਾ ਕੋਈ ਸਾਧਨ ਨਹੀਂ ਸੀ। ਬਹੁਤ ਸਾਰੇ ਬਜ਼ੁਰਗ ਘਰ ਬੈਠੇ ਅੰਨ੍ਹੇ ਹੋ ਜਾਂਦੇ। ਮੈਂ ਪੰਜਾਬ ਦੇ ਪ੍ਰਸਿੱਧ ਡਾਕਟਰ ਧਨਵੰਤ ਸਿੰਘ ਦੀ ਨਿਗਰਾਨੀ ਵਿੱਚ ਅੱਖਾਂ ਦਾ ਇਲਾਜ ਸਿੱਖ ਰਿਹਾ ਸੀ। ਪਿੰਡ ਵਾਲਿਆਂ ਨੇ ਮੈਨੂੰ ਕਿਹਾ ਕਿ ਮੈਂ ਡਾਕਟਰ ਧਨਵੰਤ ਸਿੰਘ ਨਾਲ ਪਿੰਡ ਵਿੱਚ ਅੱਖਾਂ ਦਾ ਮੁਫਤ ਕੈਂਪ ਲਾਉਣ ਬਾਰੇ ਗੱਲ ਕਰਾਂ, ਸਾਰੇ ਪ੍ਰਬੰਧ ਕਰਨ ਨੂੰ ਉਹ ਤਿਆਰ ਸਨ। ਮੈਂ ਵਿਦਿਆਰਥੀ ਹੋਣ ਕਰ ਕੇ ਝਿਜਕਦਾ ਜਿਹਾ ਡਾਕਟਰ ਧਨਵੰਤ ਸਿੰਘ ਕੋਲ ਗਿਆ। ਪਿੰਡ ਵਾਲਿਆਂ ਦੀ ਫ਼ਰਮਾਇਸ਼ ਉਨ੍ਹਾਂ ਅੱਗੇ ਰੱਖੀ। ਉਨ੍ਹਾਂ ਹਾਂ ਕਰਨ ਲਈ ਇੱਕ ਮਿੰਟ ਵੀ ਨਹੀਂ ਲਾਇਆ। ਆਪਣੀ ਡਾਇਰੀ ਦੇਖੀ ਅਤੇ ਦੋ ਨਵੰਬਰ ਦਾ ਦਿਨ ਕੈਂਪ ਮਿਥ ਲਿਆ।
ਮੈਂ ਕੈਂਪ ਦੀਆਂ ਤਿਆਰੀਆਂ ਲਈ 31 ਅਕਤੂਬਰ ਨੂੰ ਪਟਿਆਲੇ ਤੋਂ ਪਿੰਡ ਦੀ ਬੱਸ ਵਿੱਚ ਬੈਠ ਗਿਆ। ਬੱਸ ਵਿੱਚ ਅਧਸੁਤੀ ਜਿਹੀ ਹਾਲਤ ਵਿੱਚ ਸੀ, ਜਦੋਂ ਲੁਧਿਆਣੇ ਤੋਂ ਬਾਹਰ ਬੱਸ ਅਚਾਨਕ ਰੁਕ ਗਈ ਅਤੇ ਰੌਲਾ ਜਿਹਾ ਸੁਣਿਆ। ਬੱਸ ਵਿੱਚ ਕਾਲਜ ਦੇ ਵਿਦਿਆਰਥੀ ਚੜ੍ਹੇ ਤੇ ਕਹਿਣ ਲੱਗੇ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਹੈ। ਖ਼ਬਰ ਸੁਣ ਕੇ ਮੈਂ ਹੱਕਾ-ਬੱਕਾ ਹੋ ਗਿਆ। ਕਿਵੇਂ ਨਾ ਕਿਵੇਂ ਪਿੰਡ ਪਹੁੰਚਿਆਂ ਤਾਂ ਉਥੇ ਵੀ ਅਫਵਾਹਾਂ ਦਾ ਬਾਜ਼ਾਰ ਗਰਮ ਸੀ। ਹਿੰਦੁਸਤਾਨ ਵਿੱਚ ਬਹੁਤ ਜਗ੍ਹਾ ਕਤਲੇਆਮ ਸ਼ੁਰੂ ਹੋ ਚੁੱਕਾ ਸੀ ਤੇ ਇਸ ਦੀਆਂ ਦਰਦਨਾਕ ਖ਼ਬਰਾ ਸਾਡੇ ਤੱਕ ਪਹੁੰਚ ਰਹੀਆਂ ਸਨ। ਇਨ੍ਹਾਂ ਖ਼ਬਰਾਂ ਨੇ ਇਲਾਕੇ ਦੇ ਹਿੰਦੂਆਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਸੀ। ਪਿੰਡ ਵਿੱਚ ਵੀ ਇਹੀ ਮਾਹੌਲ ਬਣ ਚੁੱਕਿਆ ਸੀ। ਕਿਸੇ ਨੂੰ ਨਹੀਂ ਸੀ ਪਤਾ ਕਿ ਅਗਲੇ ਦਿਨ ਕੀ ਹੋਵੇਗਾ? ਪਿੰਡ ਦੇ ਗੁਰਦੁਆਰੇ ਜਿੱਥੇ ਕੈਂਪ ਲੱਗਣਾ ਸੀ, ਸੁੰਨ-ਮਸਾਨ ਪੱਸਰੀ ਹੋਈ ਸੀ। ਗੁਰਦੁਆਰਾ ਪ੍ਰਬੰਧਕਾਂ ਕੋਲ ਸੌ ਸਵਾਲ ਸਨ। ਕਰਫਿਉੂ ਵਾਲੇ ਹਾਲਾਤ ਵਿੱਚ ਕੀ ਲਾਗਲੇ ਪਿੰਡਾਂ ਤੋਂ ਮਰੀਜ਼ ਸਾਡੇ ਪਿੰਡ ਪਹੁੰਚ ਸਕਣਗੇ?
ਮੈਂ ਜਦੋਂ ਡਾਕਟਰ ਧਨਵੰਤ ਸਿੰਘ ਨਾਲ ਫੋਨ ਉੱਤੇ ਗੱਲ ਕੀਤੀ ਤਾਂ ਉਨ੍ਹਾਂ ਦੇ ਵੀ ਕੁਝ ਅਜਿਹੇ ਸੁਆਲ ਸਨ, ਪਰ ਪਿੰਡ ਦੇ ਬਜ਼ੁਰਗ ਬਜ਼ਿਦ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਧਰਮ ਦਾ ਕੰਮ ਹੈ, ਪਿੰਡ ਵਿੱਚ ਹੋ ਰਿਹਾ ਹੈ, ਅੱਖਾਂ ਦੇ ਮਾਹਿਰ ਡਾਕਟਰ ਧਨਵੰਤ ਸਿੰਘ ਆ ਰਹੇ ਹਨ, ਕੈਂਪ ਤਾਂ ਲੱਗ ਕੇ ਹੀ ਰਹੇਗਾ।''
ਪਿੰਡ ਵਿੱਚ ਹਿੰਦੂਆਂ ਦੀ ਵੱਡੀ ਆਬਾਦੀ ਸੀ। ਜਦੋਂ ਮੈਂ ਪਿੰਡ ਵਿੱਚ ਘੁੰਮ ਕੇ ਦੇਖਿਆ, ਲੋਕ ਝੁੰਡ ਬਣਾ ਕੇ ਇਸੇ ਘਟਨਾ ਬਾਰੇ ਗੱਲਾਂ ਕਰ ਰਹੇ ਸਨ। ਮੈਨੂੰ ਫਿਕਰ ਹੋ ਗਿਆ। ਪ੍ਰਬੰਧਕਾਂ ਨਾਲ ਸਲਾਹ ਕੀਤੀ ਅਤੇ ਪਿੰਡ ਦੀ ਮੰਦਰ ਕਮੇਟੀ ਦੇ ਅਹੁਦੇਦਾਰਾਂ ਨੂੰ ਵੀ ਬੁਲਾਇਆ ਤੇ ਕਿਹਾ, ‘‘ਤੁਸਂੀਂ ਵੀ ਪਿੰਡ ਦਾ ਅਹਿਮ ਹਿੱਸਾ ਹੋ। ਤੁਹਾਡੇ ਬਗ਼ੈਰ ਇਹ ਸਾਂਝਾ ਕੰਮ ਸਿਰੇ ਨਹੀਂ ਚੜ੍ਹ ਸਕਦਾ। ਸਾਡੇ ਕੋਲ ਗੁਰਦੁਆਰੇ ਵਿੱਚ ਥੋੜ੍ਹੀ ਥਾਂ ਹੈ, ਅਸੀਂ ਸੋਚ ਰਹੇ ਹਾਂ, ਮਰਦ ਮਰੀਜ਼ਾਂ ਨੂੰ ਗੁਰਦੁਆਰੇੇ ਵਿੱਚ ਦਾਖ਼ਲ ਕਰੀਏ ਤੇ ਔਰਤ ਮਰੀਜ਼ਾਂ ਨੂੰ ਮੰਦਰ ਵਿੱਚ।'' ਉਨ੍ਹਾਂ ਨੇ ਚਾਈਂ ਚਾਈਂ ਹਾਮੀ ਭਰ ਦਿੱਤੀ।
ਉਸ ਤੋਂ ਬਾਅਦ ਮੈਂ ਡਾਕਟਰ ਧਨਵੰਤ ਸਿੰਘ ਨੂੰ ਫੋਨ ਕਰਕੇ ਕਿਹਾ ਕਿ ਕੈਂਪ ਦੀ ਪੂਰੀ ਤਿਆਰੀ ਹੈ, ਪੂਰੀ ਟੀਮ ਲੈ ਕੇ ਵਕਤ ਸਿਰ ਪਹੁੰਚ ਜਾਣਾ।'' ਡਾਕਟਰ ਧਨਵੰਤ ਸਿੰਘ ਨੇ ਵਾਅਦਾ ਕੀਤਾ ਕਿ ਉਹ ਦੋ ਨਵੰਬਰ ਨੂੰ ਜ਼ਰੂਰ ਆਉਣਗੇ। ਮੈਂ ਦੋ ਨਵੰਬਰ ਨੂੰ ਜਦੋਂ ਗੁਰਦੁਆਰੇ ਪਹੁੰਚਿਆ ਤਾਂ ਮਰੀਜ਼ਾਂ ਦਾ ਹਜੂਮ ਮੇਰਾ ਇੰਤਜ਼ਾਰ ਕਰ ਰਿਹਾ ਸੀ। ਦੁਪਹਿਰ ਹੁੰਦੇ ਹੁੰਦੇ ਮੈਂ ਸੌਂ ਤੋਂ ਵੱਧ ਮਰੀਜ਼ਾਂ ਨੂੰ ਅਪਰੇਸ਼ਨ ਲਈ ਦਾਖ਼ਲ ਕਰ ਚੁੱਕਿਆ ਸੀ। ਡਾਕਟਰ ਧਨਵੰਤ ਸਿੰਘ ਦੀ ਟੀਮ ਵੀ ਸਮੇਂ ਸਿਰ ਪਹੁੰਚ ਗਈ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਨਾਕੇ ਅਤੇ ਚੈਕਿੰਗ ਸੀ, ਮਾਹੌਲ ਵੀ ਡਰ ਵਾਲਾ ਸੀ, ਪਰ ਉਹ ਵਿਚਕਾਰਲੇ ਅਤੇ ਅਣਜਾਣ ਰਸਤਿਆਂ ਤੋਂ ਲੰਘਦੇ ਹੋਏ ਮੰਜ਼ਲ ਤੱਕ ਆਣ ਪਹੁੰਚੇ ਸਨ। ਸਾਰੇ ਅਪਰੇਸ਼ਨ ਕਰਨ ਤੋਂ ਬਾਅਦ ਟੀਮ ਤਾਂ ਪਿੰਡ ਵਿੱਚੋਂ ਚਲੀ ਗਈ, ਮੈਨੂੰ ਉਨ੍ਹਾਂ ਮਰੀਜ਼ਾਂ ਦੀ ਦੇਖਭਾਲ ਲਈ ਪਿੱਛੇ ਛੱਡ ਦਿੱਤਾ।
ਅਗਲੇ ਦਿਨ ਗੁਰਦੁਆਰਾ ਕਮੇਟੀ ਅਤੇ ਮੰਦਰ ਕਮੇਟੀ ਵਿਚਕਾਰ ਮੁਕਾਬਲਾ ਚੱਲ ਰਿਹਾ ਸੀ ਕਿ ਮਰੀਜ਼ਾਂ ਦੀ ਵੱਧ ਸੇਵਾ ਕੌਣ ਕਰ ਰਿਹਾ ਹੈ! ਕੈਂਪ ਦੀ ਸਮਾਪਤੀ ਤੋਂ ਬਾਅਦ ਜਦੋਂ ਮੈਂ ਪਟਿਆਲੇ ਵਾਪਸ ਜਾ ਰਿਹਾ ਸੀ ਤਾਂ ਸੋਚ ਰਿਹਾ ਸੀ ਕਿ ਆਉਣ ਵਾਲੀਆਂ ਕਈ ਸਦੀਆਂ ਤੱਕ ਵੀ ਮੇਰੇ ਪਿੰਡ ਦੇ ਭਾਈਚਾਰੇ ਵਿੱਚ ਕੋਈ ਦਰਾੜ ਨਹੀਂ ਪੈਂਦਾ ਕਰ ਸਕਦਾ। ਮੇਰਾ ਪਿੰਡ ਮੁਸ਼ਕਿਲ ਸਮੇਂ ਦਾ ਚਾਨਣ ਮੁਨਾਰਾ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ