Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਸਿਖਿਆ ਉੱਤੇ ਕੋਰੋਨਾ ਦਾ ਪਰਛਾਵਾਂ

June 25, 2020 09:28 AM

-ਡਾਕਟਰ ਐੱਸ ਪੀ ਸਿੰਘ
ਕੋਰੋਨਾ ਸੰਕਟ ਦਾ ਪ੍ਰਭਾਵ ਜੀਵਨ ਦੇ ਹਰ ਖੇਤਰ ਉਤੇ ਸਾਫ ਪ੍ਰਗਟ ਹੋ ਰਿਹਾ ਹੈ। ਸਨਅਤ, ਵਪਾਰ, ਖੇਤੀਬਾੜੀ, ਬੇਰੁਜ਼ਗਾਰੀ, ਆਰਥਿਕ ਤੇ ਸਮਾਜਕ ਖੇਤਰ 'ਤੇ ਵੀ ਇਸ ਦਾ ਪ੍ਰਭਾਵ ਪ੍ਰਬਲ ਰੂਪ ਵਿੱਚ ਨਜ਼ਰ ਆਉਂਦਾ ਹੈ। ਵਿਸ਼ਵ ਭਰ 'ਚ ਇਨ੍ਹਾਂ ਸਮੱਸਿਆਵਾਂ ਦੇ ਹੱਲ ਲੱਭਣ ਦੇ ਯਤਨ ਨਿਰੰਤਰ ਜਾਰੀ ਹਨ। ਵਿਸ਼ਵ ਦੇ ਦੂਜੇ ਦੇਸ਼ਾਂ ਦੀ ਤਰ੍ਹਾਂ ਭਾਰਤ ਵਿੱਚ ਵੀ ਕੇਂਦਰ ਅਤੇ ਪ੍ਰਾਂਤਕ ਸਰਕਾਰਾਂ ਆਪੋ ਆਪਣੇ ਹਾਲਾਤ ਮੁਤਾਬਕ ਇਸ ਨਾਲ ਨਜਿੱਠਣ ਲਈ ਯਤਨਸ਼ੀਲ ਹਨ। ਹਰ ਕੋਈ ਸਫਲਤਾ ਜਾਂ ਅਸਫਲਤਾ ਦੇ ਮਾਪਦੰਡ ਹਰ ਵਕਤ ਆਪੋ ਆਪਣੇੇ ਢੰਗ ਨਾਲ ਵਾਚਣ ਦਾ ਯਤਨ ਕਰਦਾ ਹੈ। ਇਸ ਸੰਬੰਧੀ ਸਰਕਾਰਾਂ ਵੱਲੋਂ ਵੀ ਵੱਡੇ ਪੱਧਰ 'ਤੇ ਵਿੱਤੀ ਮਦਦ ਦਿੱਤੀ ਜਾ ਰਹੀ ਹੈ, ਪਰ ਸਭ ਤੋਂ ਮਹੱਤਵ ਪੂਰਨ ਤੇ ਦੂਰਦਰਸ਼ੀ ਨਤੀਜੇ ਦੇਣ ਵਾਲੇੇ ਖੇਤਰ ਨੂੰ ਪੂਰਨ ਤੌਰ 'ਤੇ ਵਿਸਾਰਿਆ ਜਾ ਰਿਹਾ ਹੈ। ਇਹ ਖੇਤਰ ਹੈ ਸਿਖਿਆ। ਇਸ ਦੇ ਸੰਦਰਭ ਵਿੱਚ ਕੇਂਦਰ ਤੇ ਪ੍ਰਾਂਤਕ ਸਰਕਾਰ ਕਿਸੇ ਤਰ੍ਹਾਂ ਦੀ ਨੀਤੀ 'ਤੇ ਅਮਲ ਦੇ ਪੈਂਤੜੇ ਨਿਰਧਾਰਤ ਕਰਨ ਵੱਲ ਸੋਚ ਹੀ ਨਹੀਂ ਰਹੀ।
ਸਪੱਸ਼ਟ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਸਰਕਾਰਾਂ ਵੱਲੋਂ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਬੰਦ ਰੱਖਣ ਤੋਂ ਬਿਨਾ ਕਿਸੇ ਕਿਸਮ ਦੇ ਨਿਰਦੇਸ਼ ਜਾਰੀ ਨਹੀਂ ਕੀਤੇ ਜਾਂਦੇ। ਭਾਰਤ ਦੇ ਸਰਬਪੱਖੀ ਵਿਕਾਸ ਦਾ ਕੇਂਦਰੀ ਧੁਰਾ ਸਿਖਿਆ ਨੂੰ ਦੱਸਿਆ ਜਾ ਰਿਹਾ ਹੈ। ਵਿਸ਼ਵ ਭਰ ਦੇ ਦੇਸ਼ ਹਰ ਸੰਕਟ ਸਮੇਂ ਸਿਖਿਆ ਦੇ ਮਹੱਤਵ ਨੂੰ ਕਦੇ ਵੀ ਨਹੀਂ ਭੁਲਾਉਂਦੇ, ਪਰ ਮੌਜੂਦਾ ਸਥਿਤੀ ਵਿੱਚ ਇਸ ਨੂੰ ਪੂਰਨ ਤੌਰ 'ਤੇ ਵਿਸਾਰਿਆ ਜਾ ਰਿਹਾ ਹੈ। ਇਸ ਸਥਿਤੀ ਨੂੰ ਸਮਝਣ ਲਈ ਇਜ਼ਰਾਈਲ ਤੇ ਵੀਅਤਨਾਮ ਦੀ ਮਿਸਾਲ ਦਿੱਤੀ ਜਾ ਸਕਦੀ ਹੈ।
ਯਹੂਦੀ ਕੌਮ ਸੈਂਕੜੇ ਸਾਲ ਦਰ-ਦਰ ਭਟਕਦੀ ਤੇ ਆਪਣੀ ਧਰਤੀ ਦੀ ਤਲਾਸ਼ ਵਿੱਚ ਜੂਝਦੀ ਰਹੀ, ਪਰ ਯਹੂਦੀਆਂ ਦੇ ਨੇਤਾਵਾਂ ਨੇ ਆਪਣੇ ਬੱਚਿਆਂ ਨੂੰ ਉੱਚ ਪੱਧਰ ਦੀ ਸਿਖਿਆ ਪ੍ਰਦਾਨ ਕਰਨ ਦੇ ਯਤਨਾਂ ਨੂੰ ਕਦੇ ਅੱਖੋਂ-ਪਰੋਖੇ ਨਹੀਂ ਕੀਤਾ। ਫਲਸਰੂਪ ਇਜ਼ਰਾਈਲ ਦੀ ਸਥਾਪਨਾ ਪਿੱਛੋਂ ਯਹੂਦੀ ਕੌਮ ਨੇ ਜਿਹੜੀ ਅਮੀਰੀ ਦੇ ਸਿਰ 'ਤੇ ਉਸ ਨੇ ਵਿਸ਼ਵ ਭਰ 'ਚ ਉਚ ਪੱਧਰ ਦੀਆਂ ਪ੍ਰਾਪਤੀਆਂ ਕੀਤੀਆਂ, ਉਹ ਕਿਸੇ ਤੋਂ ਭੁੱਲੀਆਂ ਨਹੀਂ। ਇਸੇ ਤਰ੍ਹਾਂ ਵੀਅਤਨਾਮ ਨੇ ਅਮਰੀਕਾ ਵਰਗੀ ਵੱਡੀ ਸ਼ਕਤੀ ਨਾਲ ਸਾਲਾਂ ਬੱਧੀ ਜੰਗ ਲੜੀ, ਪਰ ਸਿਖਿਆ ਨੂੰ ਨਹੀਂ ਵਿਸਾਰਿਆ। ਸੰਘਰਸ਼ ਦੇ ਦਿਨਾਂ ਵਿੱਚ ਵੀ ਸੁਰੰਗਾਂ ਰਾਹੀਂ ਧਰਤੀ ਦੇ ਅੰਦਰ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਚਲਾ ਕੇ ਅਗਲੀ ਪੀੜ੍ਹੀ ਨੂੰ ਗਿਆਨ ਅਤੇ ਵਿਗਿਆਨ ਨਾਲ ਜੋੜੀ ਰੱਖਿਆ। ਭਾਰਤ ਦੀ ਸਥਿਤੀ ਇਹ ਹੈ ਕਿ ਹਰ ਸੰਕਟ ਸਮੇਂ ਸਭ ਤੋਂ ਵੱਡਾ ਧੱਕਾ ਸਿਖਿਆ ਦੇ ਖੇਤਰ ਨਾਲ ਕੀਤਾ ਜਾਂਦਾ ਹੈ। ਮੌਜੂਦਾ ਦੌਰ ਵਿੱਚ ਵਿਦਿਆਰਥੀਆਂ ਦਾ ਕੀ ਭਵਿੱਖ ਹੈ? ਏਥੇ ਸਰਕਾਰੀ ਅਤੇ ਗੈਰ ਸਰਕਾਰੀ ਪੱਧਰ 'ਤੇ ਗੰਭੀਰ ਚਰਚਾ ਦੀ ਲੋੜ ਹੀ ਮਹਿਸੂਸ ਨਹੀਂ ਕੀਤੀ ਗਈ। ਡੰਗ ਟਪਾਊ ਨੀਤੀ ਹੇਠ ਸਕੂਲ, ਕਾਲਜ, ਯੂਨੀਵਰਸਿਟੀਆਂ ਵਿਦਿਆਰਥੀਆਂ ਲਈ ਹੀ ਨਹੀਂ, ਅਧਿਆਪਕਾਂ ਤੇ ਕਰਮਚਾਰੀਆਂ ਲਈ ਵੀ ਬੰਦ ਕਰ ਦਿੱਤੀਆਂ ਹਨ। ਇਨ੍ਹਾਂ ਨੂੰ ਬੰਦ ਰੱਖਣ ਦੀ ਹੱਦ ਵੀ ਤੈਅ ਨਹੀਂ। ਭਵਿੱਖ ਮੁਖੀ ਕੀ ਪੈਂਤੜਾ ਅਪਣਾਉਣਾ ਹੈ? ਇਸ ਬਾਰੇ ਗੰਭੀਰਤਾ ਨਾਲ ਕਿਸੇ ਕਿਸਮ ਦੀ ਚਰਚਾ ਨਹੀਂ ਕੀਤੀ ਗਈ। ਇਸ ਹਾਲਤ ਵਿੱਚ ਸਿਖਿਆ ਪ੍ਰਬੰਧ ਤੇ ਇਸ ਨਾਲ ਜੁੜੇ ਸਰੋਕਾਰਾਂ ਸੰਬੰਧੀ ਚਰਚਾ ਜ਼ਰੂਰੀ ਹੈ।
ਸਿਖਿਆ ਪ੍ਰਬੰਧ ਵਿੱਚ ਅਧਿਆਪਕ, ਵਿਦਿਆਰਥੀ ਤੇ ਯੂਨੀਵਰਸਿਟੀਆਂ ਸ਼ਾਮਲ ਹਨ। ਇਨ੍ਹਾਂ ਤਿੰਨਾਂ ਧਿਰਾਂ ਨੂੰ ਮਿਲ ਕੇ ਮੌਜੂਦਾ ਸਥਿਤੀ ਵਿੱਚ ਪ੍ਰੀਖਿਆ ਦਾ ਪ੍ਰਬੰਧ ਕਰਨਾ ਸ਼ਾਮਲ ਹੈ। ਓਥੇ ਸਕੂਲਾਂ-ਕਾਲਜਾਂ ਦਾ ਪ੍ਰਬੰਧ ਚਲਾਉਣ ਲਈ ਵਿੱਤੀ ਸੰਕਟ ਨੂੰ ਵੀ ਧਿਆਨ ਗੋਚਰੇ ਕਰਨਾ ਜ਼ਰੂਰੀ ਹੈ। ਸਕੂਲਾਂ, ਕਾਲਜਾਂ ਵਿੱਚ ਵਿਦਿਆਰਥੀਆਂ ਲਈ ਛੁੱਟੀਆਂ ਹਨ। ਇਸ ਲਈ ਨਾ ਸਿੱਧੇ ਤੌਰ 'ਤੇ ਅਧਿਆਪਨ ਅਤੇ ਨਾ ਹੀ ਖੋਜ ਦਾ ਮਾਹੌਲ ਬਣਾਇਆ ਗਿਆ ਹੈ। ਆਨਲਾਈਨ ਪੜ੍ਹਾਈ ਦਾ ਪ੍ਰਬੰਧ ਵੀ ਅਧੂਰਾ ਹੈ। ਇਸ ਸਥਿਤੀ 'ਚ ਮਾਪੇ, ਜੋ ਕਾਫੀ ਹੱਦ ਤੱਕ ਪਹਿਲਾਂ ਹੀ ਆਰਥਿਕ ਮੁਸ਼ਕਲਾਂ ਦਾ ਸ਼ਿਕਾਰ ਹਨ, ਫੀਸ ਦੇਣ ਤੋਂ ਅਸਮਰਥ ਹਨ। ਦੂਜੇ ਪਾਸੇ ਪ੍ਰਬੰਧਕ ਕਮੇਟੀਆਂ ਤੇ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਹੈ ਕਿ ਅਧਿਆਪਕਾਂ ਤੇ ਹੋਰ ਸਟਾਫ ਨੂੰ ਤਨਖਾਹ ਦੀ ਅਦਾਇਗੀ ਕਰੇ, ਪਰ ਫੀਸਾਂ ਦੀ ਵਸੂਲੀ ਤੋਂ ਬਿਨਾਂ ਤਨਖਾਹਾਂ ਦੀ ਅਦਾਇਗੀ ਲੰਬੇ ਸਮੇਂ ਤੱਕ ਕਿਸੇ ਤਰ੍ਹਾਂ ਵੀ ਸੰਭਵ ਨਹੀਂ। ਯੂਨੀਵਰਸਿਟੀ ਤੇ ਬੋਰਡ ਪ੍ਰੀਖਿਆਵਾਂ ਦਾ ਸੰਚਾਲਨ ਕਿਸ ਤਰ੍ਹਾਂ ਕਰਨ? ਇਸ ਸੰਬੰਧੀ ਸਥਿਤੀ ਸਪੱਸ਼ਟ ਨਹੀਂ। ਵਿਦਿਆਰਥੀਆਂ ਦਾ ਭਵਿੱਖ ਕੀ ਹੈ? ਇਸ ਬਾਰੇ ਵੀ ਕੋਈ ਅਨੁਮਾਨ ਨਹੀਂ ਲਗਾਇਆ ਜਾ ਸਕਦਾ, ਪਰ ਇੱਕ ਗੱਲ ਸਪੱਸ਼ਟ ਹੈ ਕਿ ਫੀਸਾਂ ਤੇ ਤਨਖਾਹਾਂ ਦਾ ਸੰਬੰਧ ਅਧਿਆਪਕਾਂ ਤੇ ਵਿਦਿਆਰਥੀਆਂ ਲਈ ਮਹੱਤਵ ਪੂਰਨ ਹੈ। ਅਸੀਂ ਪ੍ਰਬੰਧਕ ਕਮੇਟੀਆਂ ਤੇ ਵਿਦਿਅਕ ਸੰਸਥਾਵਾਂ ਨੂੰ ਬੰਦ ਕਰ ਕੇ ਇਮਾਰਤਾਂ ਦੀ ਵਰਤੋਂ ਕਿਸੇ ਹੋਰ ਕੰਮ ਲਈ ਕਰ ਸਕਦੇ ਹਾਂ, ਪਰ ਇਸ ਤਰ੍ਹਾਂ ਵਿਦਿਆਰਥੀਆਂ ਦੀ ਪੜ੍ਹਾਈ ਤੇ ਅਧਿਆਪਕਾਂ ਦੀ ਨੌਕਰੀ ਵੱਡੇ ਸੰਕਟ ਨੂੰ ਜਨਮ ਦੇ ਸਕਦੀ ਹੈ। ਬਦਕਿਸਮਤੀ ਇਹ ਹੈ ਕਿ ਇਨ੍ਹਾਂ ਹਾਲਤਾਂ ਨੂੰ ਸਿਖਿਆ ਸ਼ਾਸਤਰੀ, ਅਫਸਰ ਤੇ ਰਾਜਸੀ ਲੋਕ ਭੁਲਾਈ ਬੈਠੇ ਹਨ। ਵੱਖ-ਵੱਖ ਅਦਾਲਤਾਂ ਨਿਰਦੇਸ਼ ਜਾਰੀ ਕਰ ਕੇ ਨੀਤੀਆਂ ਨੂੰ ਘੜਨ ਦਾ ਯਤਨ ਕਰਦੀਆਂ ਹਨ, ਪਰ ਠੋਸ ਨਤੀਜੇ ਸਾਹਮਣੇ ਨਹੀਂ ਆ ਰਹੇ। ਇਸ ਹਾਲਤ ਵਿੱਚ ਸਭ ਤੋਂ ਵੱਡੀ ਜ਼ਿੰਮੇਵਾਰੀ ਸਿਖਿਆ ਸ਼ਾਸਤਰੀਆਂ ਤੇ ਅਧਿਆਪਕਾਂ ਦੀ ਹੈ ਕਿ ਉਹ ਅਮਲੀ ਤੌਰ 'ਤੇ ਇਸ ਸਮੇਂ ਪੈਦਾ ਹੋਏ ਸੰਕਟ ਵੇਲੇ ਸੁਖਾਵੇਂ ਮਾਹੌਲ 'ਚ ਸਿਖਿਆ ਸੰਸਥਾਵਾਂ ਨੂੰ ਸੰਭਲਣ 'ਚ ਸਹਾਈ ਹੋਣ।
ਇਸ ਸਮੇਂ ਵੱਖ-ਵੱਖ ਪੱਧਰ 'ਤੇ ਗੈਰ ਪ੍ਰਸੰਗਿਕ ਪੱਧਰ 'ਤੇ ਮੰਗਾਂ ਪੂਰੀਆਂ ਕਰਾ ਕੇ ਮਾਹੌਲ ਨੂੰ ਵਿਗਾੜਨ ਦਾ ਯਤਨ ਨਾ ਕਰਨ। ਕਾਲਜ ਟੀਚਰਾਂ ਵੱਲੋਂ ਮੁਜ਼ਾਹਰਾ ਕਰਨਾ ਕਿ ਉਨ੍ਹਾਂ ਨੂੰ ਕਾਲਜਾਂ ਵਿੱਚ ਕੰਮ ਕਰਨ ਲਈ ਨਾ ਬੁਲਾਇਆ ਜਾਵੇ, ਆਪਣੇ ਆਪ ਵਿੱਚ ਗੈਰ ਸੰਜੀਦਗੀ ਦਾ ਸੂਚਕ ਹੈ। ਲੋੜ ਹੈ ਕਿ ਟੀਚਰਾਂ ਵਾਂਗ ਪ੍ਰਬੰਧਕ ਕਮੇਟੀਆਂ ਮਾਪਿਆਂ, ਬੱਚਿਆਂ 'ਚ ਪੁਲ ਬਣ ਕੇ ਸਮੁੱਚੀ ਸਥਿਤੀ ਨਾਲ ਯਥਾਰਥਕ ਪੱਧਰ 'ਤੇ ਨਜਿੱਠਣ ਦਾ ਯਤਨ ਕਰਨ, ਜਿਸ ਵਿੱਚ ਵਿਦਿਆਰਥੀਆਂ ਦਾ ਅਧਿਐਨ ਤੇ ਬੋਰਡਾਂ ਵੱਲੋਂ ਪ੍ਰੀਖਿਆਵਾਂ ਸੰਪੰਨ ਕਰਨੀਆਂ, ਪ੍ਰਬੰਧਕ ਕਮੇਟੀਆਂ ਲਈ ਫੀਸਾਂ ਦੀ ਵਸੂਲੀ ਦਾ ਯਤਨ ਕਰਨਾ ਅਤੇ ਅਧਿਆਪਨ ਤੇ ਕਰਮਚਾਰੀਆਂ ਦੀਆਂ ਤਨਖਾਹਾਂ ਨੂੰ ਸਮਰਪਿਤ ਕਰਨਾ ਹੈ।
ਇਸ ਹਾਲਤ ਵਿੱਚ ਜੇ ਅਧਿਆਪਕ ਵਰਗ ਅਵੇਸਲਾ ਰਿਹਾ ਤਾਂ ਵਿਦਿਅਕ ਸੰਸਥਾਵਾਂ ਬੰਦ ਹੋਣ ਦੀ ਸਥਿਤੀ ਵਿੱਚ ਚਲੀਆਂ ਜਾਣਗੀਆਂ ਤੇ ਅਧਿਆਪਕਾਂ ਦੀਆਂ ਨੌਕਰੀਆਂ ਵੀ ਖਤਰੇ ਵਿੱਚ ਪੈਣਗੀਆਂ। ਅਖੀਰ ਵਿੱਚ ਇਹ ਸੁਝਾਅ ਦਿੱਤਾ ਜਾ ਸਕਦਾ ਹੈ ਕਿ ਸਾਰੀਆਂ ਧਿਰਾਂ ਸੁਹਿਰਦਤਾ ਵਿਖਾਉਣ ਤੇ ਹਰ ਵਰਗ ਦੀ ਸਹੂਲੀਅਤ ਨੂੰ ਮੁੱਖ ਰੱਖਦੇ ਹੋਏ ਸਭ ਲੋੜੀਂਦੀਆਂ ਸਹੂਲਤਾਂ ਦੇਂਦੇ ਹੋਏ ਭਵਿੱਖੀ ਪੀੜ੍ਹੀ ਨੂੰ ਗਿਆਨ ਤੇ ਵਿਗਿਆਨ ਨਾਲ ਜੋੜਨ ਦੇ ਸੁਹਿਰਦ ਯਤਨ ਕਰੀਏ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”