Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਮਨੋਰੰਜਨ

ਜਿਸ ਬੰਗਲੇ ਤੋਂ ਭਜਾਏ ਗਏ, ਉਥੇ ਰਹਿੰਦੇ ਹਨ ਅਕਸ਼ੈ ਕੁਮਾਰ

June 25, 2020 09:26 AM

ਕਈ ਵਾਰ ਜ਼ਿੰਦਗੀ ਦੀਆਂ ਕੁਝ ਘਟਨਾਵਾਂ ਫਿਲਮ ਦੀ ਕਹਾਣੀ ਵਰਗੀ ਹੁੰਦੀਆਂ ਹਨ। ਅਭਿਨੇਤਾ ਅਕਸ਼ੈ ਕੁਮਾਰ ਦੇ ਘਰ ਦੀ ਕਹਾਣੀ ਵੀ ਅਜਿਹੀ ਹੈ। ਰੀਅਲ ਅਸਟੇਟ ਦੀ ਵੈੱਬਸਾਈਟ 'ਤੇ ਸਾਂਝੇ ਕੀਤੇ ਵੀਡੀਓ ਵਿੱਚ ਉਨ੍ਹਾਂ ਨੇ ਆਪਣੇ ਘਰ ਦੀ ਕਹਾਣੀ ਦੱਸੀ ਹੈ। ਅਕਸ਼ੈ ਮੁਤਾਬਕ 32 ਸਾਲ ਪਹਿਲਾਂ ਉਨ੍ਹਾਂ ਨੂੰ ਇਸੇ ਥਾਂ ਤੋਂ ਭਜਾ ਦਿੱਤਾ ਗਿਆ ਸੀ ਅਤੇ ਅੱਜ ਉਹ ਉਸ ਥਾਂ ਦੇ ਮਾਲਕ ਹਨ। ਉਨ੍ਹਾ ਦੱਸਿਆ ਕਿ ਕਰੀਅਰ ਦੇ ਸ਼ੁਰੂ ਵਿੱਚ ਉਨ੍ਹਾਂ ਦੇ ਕੋਲ ਫੋਟੋਸ਼ੂਟ ਲਈ ਪੈਸੇ ਨਹੀਂ ਸਨ। ਇਸ ਲਈ ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਉਹ ਮਸ਼ਹੂਰ ਫੋਟੋਗਰਾਫਰ ਜਯੇਸ਼ ਦੇ ਅਸਿਸਟੈਂਟ ਵਜੋਂ ਕੰਮ ਕਰਨ ਲੱਗੇ। ਜਦ ਜਯੇਸ਼ ਤਨਖਾਹ ਦੀ ਗੱਲ ਕਰਦੇ, ਉਹ ਕਹਿੰਦੇ ਕਿ ਤੁਸੀਂ ਰੱਖੋ, ਮੈਂ ਕਿਸੇ ਦਿਨ ਲੈ ਲਵਾਂਗਾ। ਦਰਅਸਲ ਉਹ ਆਪਣੇ ਲਈ ਫੋਟੋ ਸ਼ੂਟ ਦੀ ਉਮੀਦ ਕਰ ਰਹੇ ਸਨ।
ਅਕਸ਼ੈ ਮੁਤਾਬਕ ਇੱਕ ਦਿਨ ਮੈਂ ਜਯੇਸ਼ ਨੂੰ ਕਿਹਾ ਕਿ ਤੁਸੀਂ ਮੇਰਾ ਫੋਟੋਸ਼ੂਟ ਕਰ ਸਕਦੇ ਹੋ। ਮੈਨੂੰ ਤਨਖਾਹ ਦੇਣ ਦੀ ਜ਼ਰੂਰਤ ਨਹੀਂ ਹੈ। ਦੋਵੇਂ ਜੁਹੂ ਬੀਚ 'ਤੇ ਫੋਟੋਸ਼ੂਟ ਲਈ ਗਏ। ਉਥੇ ਇੱਕ ਪੁਰਾਣੇ ਬੰਗਲੇ ਦੀ ਬਾਊਂਡਰੀ ਵਾਲ 'ਤੇ ਅਕਸ਼ੈ ਲੇਟ ਗਏ ਅਤੇ ਫੋਟੋਗਰਾਫਰ ਨੇ ਕਲਿਕ ਕਰਨਾ ਸ਼ੁਰੂ ਕਰ ਦਿੱਤਾ। ਤਦ ਉਸ ਬਿਲਡਿੰਗ ਦਾ ਵਾਚਮੈਨ ਆਇਆ ਅਤੇ ਦੋਵਾਂ ਨੂੰ ਭਜਾ ਦਿੱਤਾ। ਤਦ ਤੱਕ ਤਿੰਨ-ਚਾਰ ਫੋਟੋਆਂ ਕਲਿਕ ਕਰ ਚੁੱਕੇ ਸੀ। ਉਨ੍ਹਾਂ ਦੱਸਿਆ, ‘ਉਸ ਪੁਰਾਣੇ ਬੰਗਲੇ ਦੀ ਜਗ੍ਹਾ 'ਤੇ ਬਿਲਡਿੰਗ ਬਣੀ ਅਤੇ ਮੈਂ ਉਸੇ ਬਿਲਡਿੰਗ ਵਿੱਚ ਰਹਿੰਦਾ ਹਾਂ।” ਇਸ ਮੌਕੇ ਉਨ੍ਹਾਂ ਨੇ ਆਪਣੀਆਂ ਦੋ ਫੋਟੋ ਵੀ ਦਿਖਾਈਆਂ। ਇੱਕ ਫੋਟੋ 32 ਸਾਲ ਪੁਰਾਣੀ ਹੈ, ਜਦ ਕਿ ਦੂਸਰੀ ਤਿੰਨ ਸਾਲ ਪੁਰਾਣੀ। ਦੋਵੇਂ ਉਸੇ ਜਗ੍ਹਾ 'ਤੇ ਖਿੱਚੀਆਂ ਗਈਆਂ ਹਨ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ