Welcome to Canadian Punjabi Post
Follow us on

31

October 2020
ਬ੍ਰੈਕਿੰਗ ਖ਼ਬਰਾਂ :
ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਮੁਲਾਜ਼ਮਾਂ ’ਤੇ ਕੀਤਾ ਕਰਾਸ ਕੇਸ ਰੱਦ ਕਰਨ ਲਈ ਭਾਈ ਲੌਂਗੋਵਾਲ ਦੀ ਅਗਵਾਈ ’ਚ ਮੈਂਬਰਾਂ ਨੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਦਿੱਤਾਕੇਂਦਰ ਸਰਕਾਰ ਕਿਸਾਂਨਾਂ ਨੂੰ ਜ਼ੁਰਮਾਨੇ ਅਤੇ ਜੇਲ੍ਹ ਦਾ ਡਰਾਵਾ ਦੇਣ ਦੀ ਥਾਂ ਪਰਾਂਲੀ ਪ੍ਰਬੰਧਨ ਦਾ ਕੋਈ ਹੱਲ ਕੱਢੇ : ਢੀਂਡਸਾਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਲਈ ਐੱਲ.ਪੀ.ਏ.ਆਈ.ਨੂੰ ਕਰਤਾਰਪੁਰ ਸਾਹਿਬ ਲਾਂਘਾ ਖੋਲਣ ਲਈ ਹਦਾਇਤ ਦੇਣ ਪ੍ਰਧਾਨ ਮੰਤਰੀ : ਸੁਖਬੀਰ ਬਾਦਲਬਿਜਲੀ ਮਾਫ਼ੀਆ ਹੱਥੋਂ ਲੋਕਾਂ ਦੀ ਅੰਨ੍ਹੀ, ਲੁੱਟ ਕਰਵਾ ਰਹੀ ਹੈ ਅਮਰਿੰਦਰ ਸਰਕਾਰ : ਅਮਨ ਅਰੋੜਾਲੋਟੂ ਨਿਜ਼ਾਮ ਤੋਂ ਨਿਜਾਤ ਦਿਵਾਉਣ ਲਈ ਨਵੇਂ ਅਹੁਦੇਦਾਰਾਂ ਨੂੰ ਭਗਵੰਤ ਮਾਨ ਨੇ ਸਹੁੰ ਚੁਕਾਈਭਾਜਪਾ ਨੂੰ ਤਕੜਾ ਝਟਕਾ, ਦਲਿਤ ਅਤੇ ਕਿਸਾਨ ਆਗੂ ਭਾਜਪਾ ਛੱਡ ਹੋਏ 'ਆਪ' 'ਚ ਹੋਏ ਸ਼ਾਮਿਲਕੈਪਟਨ ਵੱਲੋਂ ਬਸ ਆਪਰੇਟਰਾਂ ਲਈ 100 ਫੀਸਦੀ ਕਰ ਮੁਆਫੀ 31 ਦਸੰਬਰ ਤੱਕ ਵਧਾਈ ਗਈ, ਬਕਾਏ ਦੀ ਅਦਾਇਗੀ 31 ਮਾਰਚ ਤੱਕ ਅੱਗੇ ਪਾਈਫਰਾਂਸ ਵਿੱਚ ਚਰਚ ਉੱਤੇ ਹਮਲੇ ਕਾਰਨ 3 ਲੋਕਾਂ ਦੀ ਮੌਤ
ਲਾਈਫ ਸਟਾਈਲ

ਨਾਰੀਅਲ ਤੇਲ ਵਧਾਉਂਦੈ ਤੁਹਾਡੇ ਪੈਰਾਂ ਦੀ ਖੂਬਸੂਰਤੀ

June 24, 2020 09:39 AM

ਅਕਸਰ ਲੋਕ ਸਿਰਫ ਚਿਹਰੇ ਅਤੇ ਵਾਲਾਂ ਦੀ ਦੇਖਭਾਲ ਕਰਦੇ ਹਨ ਅਤੇ ਪੈਰਾਂ ਦੀ ਦੇਖਭਾਲ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਜਿੰਨਾ ਜ਼ਰੂਰੀ ਚਿਹਰੇ ਅਤੇ ਵਾਲਾਂ ਦੀ ਦੇਖਭਾਲ ਕਰਨਾ ਹੈ, ਓਨਾ ਜ਼ਰੂਰੀ ਪੈਰਾਂ ਦੀ ਦੇਖਭਾਲ ਕਰਨਾ ਹੁੰਦਾ ਹੈ। ਪੈਰਾਂ ਦੀ ਖੂਬਸੂਰਤੀ ਨੂੰ ਵਧਾਉਣ ਲਈ ਤੁਸੀਂ ਝਾਵਾਂ ਲੈ ਕੇ ਰਗੜ ਜਾਂ ਸਕਰਬ ਕਰ ਸਕਦੇ ਹੋ। ਸਕਰੱਬ ਤੁਹਾਡੇ ਪੈਰਾਂ ਦੇ ਮ੍ਰਿਤਕ ਸੈਲਾਂ ਦੀ ਪਰਤ ਉਤਾਰਨ ਵਿੱਚ ਮਦਦ ਕਰਦਾ ਹੈ।
ਨਾਰੀਅਲ ਤੇਲ ਨਾਲ ਬਣਿਆ ਸਕਰੱਬ ਤੁਹਾਡੇ ਪੈਰਾਂ ਨੂੰ ਖੂਬਸੂਰਤ ਬਣਾਉਣ ਦੇ ਨਾਲ-ਨਾਲ ਪੈਰਾਂ ਦੀ ਚਮੜੀ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦਾ ਹੈ। ਨਾਰੀਅਲ ਤੇਲ ਵਿਚਲੇ ਨਮੀ ਵਾਲੇ ਤੱਤ ਪੈਰਾਂ ਦੀ ਚਮੜੀ ਨੂੰ ਨਰਮ ਕਰਦੇ ਹਨ ਜਿਸ ਨਾਲ ਚਮੜੀ ਵਿੱਚ ਨਿਖਾਰ ਆਉਂਦਾ ਹੈ।
ਨਾਰੀਅਲ ਵਿੱਚ ਸਿਹਤਮੰਦ ਚਰਬੀ ਮੌਜੂਦ ਹੁੰਦੀ ਹੈ ਜੋ ਪੈਰਾਂ ਦੀ ਚਮੜੀ ਨੂੰ ਨਮ ਕਰਦੇ ਹਨ ਜਿਸ ਨਾਲ ਚਮੜੀ ਦਾ ਰੁੱਖਾਪਨ ਵੀ ਘੱਟ ਹੋ ਜਾਂਦਾ ਹੈ ਅਤੇ ਮਰੇ ਸੈਲਾਂ ਦੀ ਪਰਤ ਉਤਾਰਨ ਪਿੱਛੋਂ ਚਮੜੀ ਸੁੱਕੀ ਵੀ ਨਹੀਂ ਹੁੰਦੀ। ਨਾਰੀਅਲ ਤੇਲ ਨਾਲ ਪੈਰਾਂ ਦੀ ਗੰਦਗੀ ਵੀ ਖਤਮ ਹੋ ਜਾਂਦੀ ਹੈ ਅਤੇ ਚਮੜੀ 'ਤੇ ਨਿਖਾਰ ਆ ਜਾਂਦਾ ਹੈ।
* ਇੱਕ ਚਮਚ ਨਾਰੀਅਲ ਤੇਲ ਵਿੱਚ ਇੱਕ ਚਮਚ ਸ਼ੀਆ ਬਟਰ ਅਤੇ ਇੱਕ ਚਮਚ ਖੰਡ ਮਿਲਾ ਕੇ ਇਸ ਨਾਲ ਪੈਰਾਂ ਦੀ ਚਮੜੀ ਨੂੰ ਸਕਰਬ ਕਰੋ। ਅਜਿਹਾ ਕਰਨ ਨਾਲ ਪੈਰਾਂ ਦੀ ਗੰਦਗੀ ਖਤਮ ਹੋ ਜਾਂਦੀ ਹੈ ਅਤੇ ਚਮੜੀ ਵਿੱਚ ਨਿਖਾਰ ਆ ਜਾਂਦਾ ਹੈ।
* ਕਾਲਾ ਨਮਕ ਵੀ ਪੈਰਾਂ ਦੀ ਖੂਬਸੂਰਤੀ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ। ਦੋ ਚਮਚ ਨਾਰੀਅਲ ਤੇਲ ਵਿੱਚ ਤਿੰਨ ਚਮਚ ਕਾਲਾ ਨਮਕ ਮਿਲਾਓ ਅਤੇ ਉਸ ਨਾਲ ਪੈਰਾਂ ਨੂੰ ਰਗੜੋ ਜਾਂ ਸਕਰੱਬ ਕਰੋ। ਅਜਿਹਾ ਕਰਨਾ ਪੈਰਾਂ ਦੀ ਚਮੜੀ ਨੂੰ ਨਿਖਾਰਨ ਵਿੱਚ ਮਦਦ ਕਰਦਾ ਹੈ।
* ਨਾਰੀਅਲ ਤੇਲ ਤੇ ਸੀ ਸਾਲਟ ਪੈਰਾਂ ਦੇ ਮ੍ਰਿਤ ਸੈਲਾਂ ਨੂੰ ਖਤਮ ਕਰਦਾ ਹੈ ਅਤੇ ਪੈਰਾਂ ਦੀ ਖੂਬਸੂਰਤੀ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ। ਇੱਕ ਕਟੋਰੀ ਵਿੱਚ ਨਾਰੀਅਲ ਤੇਲ ਪਾਓ ਅਤੇ ਉਸ ਵਿੱਚ ਦੋ ਚਮਚ ਸੀ-ਸਾਲਟ ਮਿਲਾਓ। ਇਸ ਮਿਸ਼ਰਣ ਨਾਲ ਪੈਰਾਂ ਨੂੰ ਸਕਰੱਬ ਕਰੋ। ਇਹ ਸਕਰੱਬ ਪੈਰਾਂ ਦੀ ਖੂਬਸੂਰਤੀ ਨੂੰ ਵਧਾਉਂਦਾ ਹੈ।

Have something to say? Post your comment