Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਮਨੋਰੰਜਨ

ਇਹ ਇੱਕ ਨਾਜ਼ੁਕ ਦੁਨੀਆ ਹੈ : ਕਿਆਰਾ

June 24, 2020 09:36 AM

ਸਾਲ 2014 ਵਿੱਚ ਫਿਲਮ ‘ਫਗਲੀ’ ਨਾਲ ਹਿੰਦੀ ਫਿਲਮਾਂ ਵਿੱਚ ਆਈ ਕਿਆਰਾ ਅਡਵਾਨੀ ਨੂੰ ਪਹਿਲੀ ਵੱਡੀ ਸਫਲਤਾ ਸਾਲ 2016 ਵਿੱਚ ਫਿਲਮ ‘ਐੱਮ ਐੱਸ ਧੋਨੀ : ਦਿ ਅਨਟੋਲਡ ਸਟੋਰੀ’ ਤੋਂ ਮਿਲੀ। ਅੱਜ ਇੱਕ ਤੋਂ ਬਾਅਦ ਇੱਕ ਹਿੱਟ ਫਿਲਮਾਂ ਦੇ ਕੇ ਕਿਆਰਾ ਨਿਰਮਾਤਾ-ਨਿਰਦੇਸ਼ਕਾਂ ਦੀ ਮਨਪਸੰਦ ਅਭਿਨੇਤਰੀ ਬਣ ਚੁੱਕੀ ਹੈ। ਬੀਤੇ ਸਾਲ ਵੀ ‘ਕਬੀਰ ਸਿੰਘ’ ਅਤੇ ‘ਗੁੱਡ ਨਿਊਜ਼’ ਆਦਿ ਹਿੱਟ ਫਿਲਮਾਂ ਦਾ ਹਿੱਸਾ ਰਹੀ ਕਿਆਰਾ ਇਸ ਸਾਲ ਵੈੱਬ ਫਿਲਮ ‘ਗਿਲਟੀ’ ਅਤੇ ਫਿਲਮ ‘ਅੰਗਰੇਜ਼ੀ ਮੀਡੀਅਮ’ 'ਚ ਸਪੈਸ਼ਲ ਨੰਬਰ 'ਚ ਨਜ਼ਰ ਆਈ। ਅੱਗੇ ਵੀ ਉਸ ਦੀ ਝੋਲੀ ਫਿਲਮਾਂ ਨਾਲ ਭਰੀ ਹੈ ਜਿਨ੍ਹਾਂ 'ਚ ‘ਲਕਸ਼ਮੀ ਬੰਬ’, ‘ਇੰਦੂ ਕੀ ਜਵਾਨੀ’, ‘ਸ਼ੇਰਸ਼ਾਹ’ ਅਤੇ ‘ਭੂਲ-ਭੁਲੱਈਆਂ’ ਹਨ। ਪੇਸ਼ ਹਨ ਕਿਆਰਾ ਨਾਲ ਹੋਈ ਇੱਕ ਗੱਲਬਾਤ ਦੇ ਕੁਝ ਅੰਸ਼ :
* ਅੱਜ ਤੱਕ ਤੁਸੀਂ ਹਰੇਕ ਵੱਡੇ ਨਿਰਦੇਸ਼ਕਾਂ ਦੇ ਨਾਲ ਕੰਮ ਕੀਤਾ ਹੈ ਅੱਗੇ ਕਿਨ੍ਹਾਂ ਨਾਲ ਫਿਲਮ ਕਰਨਾ ਤੁਹਾਡੇ ਲਈ ਡ੍ਰੀਮ ਪ੍ਰੋਜੈਕਟ ਹੋਵੇਗਾ?
- ਸੰਜੇ ਲੀਲਾ ਭੰਸਾਲੀ ਅਤੇ ਰਣਵੀਰ ਸਿੰਘ ਨਾਲ ਕੰਮ ਕਰਨਾ ਮੇਰੇ ਲਈ ਕਿਸੇ ਸੁਫਨੇ ਦੇ ਸੱਚ ਹੋਣ ਵਾਂਗ ਹੋਵੇਗਾ।
* ਕੀ ਬਤੌਰ ਅਭਿਨੇਤਰੀ ਤੁਸੀ ਵੀ ਅਸੁਰੱਖਿਆ ਦਾ ਸਾਹਮਣਾ ਕਰਦੇ ਹੋ?
-ਬਿਲਕੁਲ। ਮੈਨੂੰ ਲੱਗਦਾ ਹੈ ਕਿ ਹਰ ਕਲਾਕਾਰ ਅਸੁਰੱਖਿਅਤ ਹੈ। ਇੰਝ ਹੋਣਾ ਚੰਗਾ ਹੈ ਕਿਉਂਕਿ ਇਹ ਨਾਜ਼ੁਕ ਦੁਨੀਆ ਹੈ। ਮੇਰਾ ਮੰਨਣਾ ਹੈ ਕਿ ਕੀ ਸੁਰੱਖਿਆ ਇੱਕ ਤਰ੍ਹਾਂ ਤੁਹਾਨੂੰ ਮਜ਼ਬੂਤ ਅਤੇ ਬਿਹਤਰ ਬਣਾਉਂਦੀ ਹੈ। ਇਹ ਤੁਹਾਨੂੰ ਆਪਣਾ ਸੁਪਰੀਮ ਕਰਨ ਦਾ ਮੌਕਾ ਦਿੰਦੀ ਹੈ।
* ਕਿਹੜੀਆਂ ਗੱਲਾਂ ਤੁਹਾਨੂੰ ਪ੍ਰੇਰਿਤ ਕਰਦੀਆਂ ਹਨ?
-ਜੇ ਕੋਈ ਮੇਰੇ ਬਾਰੇ ਅਜਿਹੀਆਂ ਗੱਲਾਂ ਕਰਦਾ ਹੈ, ਮੈਨੂੰ ਕਾਲ ਜਾਂ ਮੈਸੇਜ ਕਰਦਾ ਹੈ ਜਿਸ ਦੀ ਮੈਂ ਖੁਦ ਪ੍ਰਸ਼ੰਸਾ ਕਰਦੀ ਹਾਂ ਤਾਂ ਮੈਂ ਅਸਲ 'ਚ ਖੁਸ਼ ਅਤੇ ਰੋਮਾਂਚਕ ਮਹਿਸੂਸ ਕਰਦੀ ਹਾਂ। ਇਹ ਮੇਰੀ ਐਨਰਜੀ ਨੂੰ ਦੋ ਗੁਣਾ ਕਰ ਦਿੰਦਾ ਹੈ।
* ਅਭਿਨੈ ਤੋਂ ਇਲਾਵਾ ਤੁਹਾਨੂੰ ਹੋਰ ਕੀ-ਕੀ ਪਸੰਦ ਹੈ?
-ਮੈਨੂੰ ਸਮੁੰਦਰ ਅਤੇ ਉਸ ਨਾਲ ਜੁੜੀ ਹਰ ਚੀਜ਼ ਪਸੰਦ ਹੈ। ਮੈਨੂੰ ਪੇਂਟਿੰਗ ਕਰਨਾ ਵੀ ਚੰਗਾ ਲੱਗਦਾ ਹੈ। ਮੈਨੂੰ ਟ੍ਰੈਵਲਿੰਗ ਦਾ ਵੀ ਜਨੂੰਨ ਹੈ। ਮੈਂ ਕੰਮ ਕਰਦੀ ਹਾਂ ਤਾਂ ਕਿ ਯਾਤਰਾ ਕਰ ਸਕਾਂ।
* ਖੁਦ 'ਚ ਕੀ ਬਦਲਣਾ ਚਾਹੁੰਦੇ ਹੋ?
-ਕਈ ਵਾਰ ਹੁੰਦਾ ਹੈ ਕਿ ਮੈਂ ਤੈਅ ਯੋਜਨਾ ਅਨੁਸਾਰ ਕੰਮ ਨਹੀਂ ਕਰ ਪਾਉਂਦੀ। ਖਾਸ ਕਰ ਕੇ ਜਦੋਂ ਮੈਂ ਅਤੇ ਮੇਰੇ ਦੋਸਤ ਮਿਲ ਕੇ ਕਿਤੇ ਜਾਣ ਦੀ ਯੋਜਨਾ ਬਣਾਉਂਦੇ ਹਾਂ ਤਾਂ ਅਕਸਰ ਆਖਰੀ ਸਮੇਂ ਉਸ ਤੋਂ ਪਿੱਛੇ ਹਟ ਜਾਂਦੀ ਹਾਂ। ਮੇਰਾ ਮੈਨੇਜਰ ਵੀ ਸ਼ਿਕਾਇਤ ਕਰਦਾ ਹੈ ਕਿ ਜਦੋਂ ਵੀ ਤੁਹਾਨੂੰ ਕਿਤੇ ਬੁਲਾਇਆ ਜਾਂਦਾ ਹੈ ਤਾਂ ਤੁਸੀਂ ਨਹੀਂ ਜਾਂਦੇ। ਮੈਂ ਇੱਕ ‘ਹੋਮਬਰਡ’ (ਘਰ 'ਚ ਰਹਿਣਾ ਪਸੰਦ ਕਰਨ ਵਾਲੀ) ਹਾਂ।
* ਸਭ ਤੋਂ ਪਹਿਲਾਂ ਤੁਹਾਡਾ ਦਿਲ ਕਿਹੜੇ ਸੈਲੀਬ੍ਰਿਟੀ 'ਤੇ ਆਇਆ ਸੀ?
- ਰਿਤਿਕ ਰੋਸ਼ਨ। ਜਦੋਂ ਤੋਂ ਮੈਂ ਉਨ੍ਹਾਂ ਨੂੰ ਫਿਲਮ ‘ਕਹੋ ਨਾ ਪਿਆਰ ਹੈ' ਵਿੱਚ ਦੇਖਿਆ, ਉਨ੍ਹਾਂ ਦੀ ਫੈਨ ਬਣ ਗਈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ