Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਟੋਰਾਂਟੋ/ਜੀਟੀਏ

ਮਲਟੀਕਲਚਰਲ ਡੇਅ 27 ਜੂਨ ਨੂੰ

June 24, 2020 06:27 AM

ਸੀਨੀਅਰਜ਼ ਸੋਸਿ਼਼ਲ ਸਰਵਸਿਜ਼ ਗਰੁਪ ਵਲੋਂ ਬੀਤੇ ਕਈ ਸਾਲਾਂ ਤੋਂ ਮਲਟੀਕਲਚਰਲ ਡੇਅ ਮਨਾਇਆ ਜਾਂਦਾ ਰਿਹਾ ਹੈ। ਅਮੂਮਨ ਇਹ ਈਵੈਂਟ ਬਰੈਂਪਟਨ ਸੌਕਰ ਸੈਂਟਰ ਵਿਚ ਹੁੰਦੀ ਰਹੀ ਹੈ। ਭਾਈਚਾਰੇ ਦੇ ਅਗਾਹ ਵਧੂ ਲੋਕ ਇਸਦਾ ਲੁਤਫ ਅਠਾਓੁਂਦੇ ਰਹੇ ਹਨ। ਇਸ ਸਾਲ ਕਰੋਨਾ ਦੀ ਮਹਾਂਮਾਰੀ ਕਾਰਣ ਸਭ ਤਰ੍ਹਾ ਦੀਆਂ ਪਬਲਿਕ ਮੀਟਿੰਗਾ ਅਤੇ ਇਕੱਠ ਬੰਦ ਕੀਤੇ ਜਾ ਚੁਕੇ ਹਨ। ਇਕ ਦੂਸਰੇ ਤੋਂ ਸਰੀਰਕ ਦੂਰੀ ਬਣਾਈ ਰਖਣਾ ਕਨੂੰਨਨ ਲਾਜ਼ਮੀ ਕਰ ਦਿਤਾ ਗਿਆ ਹੈ। ਜਦ ਤਕ ਇਸ ਬੀਮਾਰੀ ਦਾ ਕੋਈ ਇਲਾਜ ਨਹੀਂ ਲਭਦਾ ਪਬਲਿਕ ਗੈਦਰਿੰਗਜ਼ ਤਕਰੀਬਨ ਬੰਦ ਹੀ ਰਹਿਣਗੀਆ। ਪੈਦਾ ਹੋ ਚੁਕੇ ਮਾੜੇ ਹਾਲਾਤਾਂ ਦੇ ਸਨਮੁਖ ਅਜਕਲ ਇਕ ਨਵਾਂ ਤਰੀਕਾ ਲਭ ਲਿਆ ਗਿਆ ਹੈ। ਟੈਲੀਫੋਨ, ਜਾਂ ਵੀਡੀਓ ਫੋਨਾ ਰਾਹੀ ਵਰਚੂਅਲ ਪ੍ਰੋਗਰਾਮ ਕੀਤੇ ਜਾ ਰਹੇ ਹਨ। ਫੇਸਬੁਕ, ਯੂਟਿਊਬ ਜਾਂ ਇੰਟਰਨੈਟ ਰਾਹੀ ਉਪਲਭਤ, ਅਨੇਕਾਂ ਤਰੀਕਿਆ ਨਾਲ ਵਰਚੂਅਲ ਕਾਨਫਰੰਸਾ ਹੋ ਰਹੀਆਂ ਹਨ ਅਤੇ ਈਵੈਟਸ
ਹੋ ਰਹੇ ਹਨ। ਪ੍ਰੰਪਰਾ ਨੂੰ ਬਰਕਰਾਰ ਰਖਦਿਆ, ਸੇਵਾ ਦਲ ਨੇ ਵੀ ਅਜਿਹਾ ਉਪਰਾਲਾ ਕੀਤਾ ਹੈ। 27 ਜੂਨ 2020 ਦੀ ਸ਼ਾਮ ਨੂੰ 7,30 ਵਜੇ ਸੁਰਸਾਗਰ ਟੀਵੀ ਦੇ ਸਹਿਯੋਗ ਨਾਲ ਤਕਰੀਬਨ 2 ਘੰਟੇ ਦਾ ਪ੍ਰੋਗਰਾਮ ਪੁਰਸਤਤ ਕੀਤਾ ਜਾਵੇਗਾ। ਇਸ ਪ੍ਰੋਗਰਾਮ ਵਿਚ ਉਚ ਪਾਏ ਦਾ ਗੀਤ ਸੰਗੀਤ ਹੋਵੇਗਾ, ਰਾਜਨੀਤਕਾਂ ਦੇ ਵਿਚਾਰ ਨਸ਼ਰ ਕੀਤੇ ਜਾਣਗੇ ਅਤੇ ਸੀਨੀਅਰ ਅਬਿਊਜ਼ ਉਪਰ ਇਕ ਬੜੀ ਹੀ ਸੰਵੇਦਿਨਸ਼ੀਲ ਡਾਕੂਮੈਟਰੀ ਫਿਲਮ ਦਿਖਾਈ ਜਾਵੇਗੀ। ਸੁਰਸਾਗਰ ਟੀਵੀ: ਆਈ ਪੀ ਟੀਵੀ 896, ਰੌਜਰ ਕੇਬਲ 851, ਬੈਲ ਟੀਵੀ 823, ਕੋਜੀਕੋ ਚੈਨਲ 105 ਜਾਂ ਸੁਰਸਾਗਰ ਟੀਵੀ ਬੌਕਸ ਰਾਹੀ ਵੇਖਿਆ ਜਾ ਸਕਦਾ ਹੈ। ਕਿਸੇ ਹੋਰ ਜਾਣਕਾਰੀ ਲਈ ਫੋਨ ਹੈ 905 794 7882 ਜਾ 416 636 8504

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ