Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਟੋਰਾਂਟੋ/ਜੀਟੀਏ

ਪੀਲ ਰੀਜਨ ਵਿੱਚ ਹੋਈਆਂ ਮੌਤਾਂ ੳੱੁਤੇ ਪੀਲ ਪੁਲਿਸ ਬੋਰਡ ਨੇ ਪ੍ਰਗਟਾਇਆ ਅਫਸੋਸ

June 23, 2020 07:28 PM

ਬਰੈਂਪਟਨ, 23 ਜੂਨ (ਪੋਸਟ ਬਿਊਰੋ) : ਪਿਛਲੇ ਕੁੱਝ ਹਫਤਿਆਂ ਵਿੱਚ ਵਾਪਰੀਆਂ ਦੋ ਘਟਨਾਵਾਂ ਦਾ ਪੀਲ ਪੁਲਿਸ ਸਰਵਿਸਿਜ਼ ਬੋਰਡ ਨੂੰ ਕਾਫੀ ਅਫਸੋਸ ਹੈ। ਇਨ੍ਹਾਂ ਦੋ ਵੱਖ ਵੱਖ ਘਟਨਾਵਾਂ ਵਿੱਚ ਵੱਖ ਵੱਖ ਮਾਨਸਿਕ ਸਥਿਤੀ ਨਾਲ ਜੁੜੇ ਮਾਮਲਿਆਂ ਵਿੱਚ ਹੋਈਆਂ ਮੌਤਾਂ ਨਾਲ ਪੀਲ ਰੀਜਨਲ ਪੁਲਿਸ ਦਾ ਨਾਂ ਜੁੜ ਗਿਆ। ਅਸੀਂ ਡੀਆਂਦਰੇ ਕੈਪਬੈਲ ਅਤੇ ਐਜਾਜ਼ ਚੌਧਰੀ ਦੀ ਮੌਤ ਦੇ ਸਬੰਧ ਵਿੱਚ ਉਨ੍ਹਾਂ ਦੇ ਪਰਿਵਾਰਾਂ, ਰਿਸ਼ਤੇਦਾਰਾਂ ਤੇ ਦੋਸਤਾਂ ਨਾਲ ਦੱੁਖ ਸਾਂਝਾ ਕਰਨਾ ਚਾਹੁੰਦੇ ਹਾਂ।

ਬੋਰਡ ਆਫ ਪੀਲ ਪੁਲਿਸ ਚੀਫ ਨਿਸ਼ਾਨ ਦੁਰਈਅੱਪਾ ਨੇ ਆਖਿਆ ਕਿ ਭਾਵੇਂ ਅਸੀਂ ਇਸ ਦੁੱਖ ਵਿੱਚ ਸਾਰਿਆਂ ਦੇ ਨਾਲ ਹਾਂ ਪਰ ਅਸੀਂ ਇਹ ਵੀ ਜਾਣਦੇ ਹਾਂ ਕਿ ਕਮਿਊਨਿਟੀ ਵਿੱਚ ਰੋਹ ਹੈ ਤੇ ਕਮਿਊਨਿਟੀ ਮੈਂਬਰ ਅਜਿਹੀਆਂ ਘਟਨਾਵਾਂ ਨੂੰ ਲੈ ਕੇ ਪਰੇਸ਼ਾਨ ਹਨ। ਹਰ ਕੋਈ ਇਨ੍ਹਾਂ ਘਟਨਾਵਾਂ ਦੇ ਜਵਾਬ ਚਾਹੁੰਦਾ ਹੈ ਤੇ ਅਸੀਂ ਵੀ ਅਜਿਹਾ ਹੀ ਚਾਹੁੰਦੇ ਹਾਂ। ਇਨ੍ਹਾਂ ਮੌਤਾਂ ਨਾਲ ਪੁਲਿਸ ਸਿੱਧੇ ਜਾਂ ਅਸਿੱਧੇ ਤੌਰ ਉੱਤੇ ਜੁੜੀ ਹੈ, ਇਸ ਲਈ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਆਪਣਾ ਫਰਜ਼ ਸਮਝਦਿਆਂ ਹੋਇਆਂ ਇਨ੍ਹਾਂ ਦੱੁਖਦਾਈ ਤੇ ਤ੍ਰਾਸਦਿਕ ਘਟਨਾਵਾਂ ਨਾਲ ਜੁੜੇ ਹਾਲਾਤ ਦੀ ਜਾਂਚ ਕਰ ਰਹੀ ਹੈ। ਐਸਆਈਯੂ ਅਜਿਹੀ ਏਜੰਸੀ ਹੈ ਜਿਹੜੀ ਪੁਲਿਸ ਦੀ ਸ਼ਮੂਲੀਅਤ ਵਾਲੇ ਮਾਮਲਿਆਂ ਦੀ ਜਾਂਚ ਕਰਦੀ ਹੈ ਜਿਸ ਨਾਲ ਕਿਸੇ ਦੀ ਮੌਤ, ਕੋਈ ਗੰਭੀਰ ਸੱਟ ਫੇਟ ਜਾਂ ਓਨਟਾਰੀਓ ਵਿੱਚ ਕਿਸੇ ਸਿਵੀਲੀਅਨ ਉੱਤੇ ਹੋਏ ਜਿਨਸੀ ਹਮਲੇ ਆਦਿ ਦੇ ਦੋਸ਼ ਜੁੜੇ ਹੁੰਦੇ ਹਨ। ਬੋਰਡ ਐਸਆਈਯੂ ਵੱਲੋਂ ਕੀਤੀ ਜਾਣ ਵਾਲੀ ਜਾਂਚ ਉੱਤੇ ਟਿੱਪਣੀ ਨਹੀਂ ਕਰ ਸਕਦਾ।
ਦੁਰਈਅੱਪਾ ਨੇ ਆਖਿਆ ਕਿ ਐਸਆਈਯੂ ਇਨ੍ਹਾਂ ਮਾਮਲਿਆਂ ਦੀ ਜਾਂਚ ਦਾ ਕੰਮ ਜਲਦ ਤੋਂ ਜਲਦ ਮੁਕੰਮਲ ਕਰੇ ਤਾਂ ਕਿ ਇਨ੍ਹਾਂ ਮਾਮਲਿਆਂ ਦੀ ਜਾਂਚ ਦੇ ਨਤੀਜੇ ਲੋਕਾਂ ਨਾਲ ਸਾਂਝੇ ਕੀਤੇ ਜਾ ਸਕਣ।
ਬੋਰਡ ਵੱਲੋਂ ਐਸਆਈਯੂ ਨੂੰ ਇਹ ਬੇਨਤੀ ਵੀ ਕੀਤੀ ਜਾ ਰਹੀ ਹੈ ਕਿ ਹੋ ਸਕੇ ਤਾਂ ਇਸ ਜਾਂਚ ਬਾਰੇ ਜਨਤਾ ਨੂੰ ਅਪਡੇਟ ਕੀਤਾ ਜਾਵੇ।
ਅਗਲੇ ਕੁੱਝ ਮਹੀਨਿਆਂ ਵਿੱਚ ਇਨ੍ਹਾਂ ਤ੍ਰਾਸਦਿਕ ਘਟਨਾਵਾਂ ਦਾ ਅਸਰ ਕਈ ਅਹਿਮ ਮੱੁਦਿਆਂ ਜਿਵੇਂ ਕਿ ਕਮਿਊਨਿਟੀ ਨਾਲ ਤਾਲਮੇਲ ਬਿਠਾਉਣ, ਰਣਨੀਤਕ ਯੋਜਨਾਬੰਦੀ ਤੇ 2021 ਦੇ ਬਜਟ ਨਾਲ ਸਬੰਧਤ ਬੋਰਡ ਦੇ ਕੰਮ ਉੱਤੇ ਵੀ ਪਵੇਗਾ। ਚੀਫ ਦੁਰਈਅੱਪਾ ਤੇ ਪੀਲ ਰੀਜਨ ਦੇ ਸਹਿਯੋਗ ਨਾਲ ਬੋਰਡ ਨਵੇਂ ਕਮਿਊਨਿਟੀ ਸੇਫਟੀ ਤੇ ਵੈਲ ਬੀਂਗ ਪਲੈਨ ੳੱੁਤੇ ਵੀ ਕੰਮ ਕਰ ਰਿਹਾ ਹੈ ਜਿਸ
ਤਹਿਤ ਇਹ ਯਕੀਨੀ ਬਣਾਇਆ ਜਾਵੇਗਾ ਕਿ ਮਾਨਸਿਕ ਸਿਹਤ ਨਾਲ ਜੁੜੇ ਮਾਮਲਿਆਂ, ਪਬਲਿਕ ਹੈਲਥ ਤੇ ਸੇਫਟੀ ਤੇ ਕਮਿਊਨਿਟੀ ਨਾਲ ਸਬੰਧਾਂ ਨੂੰ ਸੰਪੂਰਨ ਤੌਰ ਉਤੇ ਵਿਚਾਰਿਆ ਜਾਵੇ।
ਇਸ ਕੰਮ ਤੋਂ ਇਹ ਸਿੱਧ ਹੁੰਦਾ ਹੈ ਕਿ ਬੋਰਡ ਪੀਲ ਕਮਿਊਨਿਟੀ ਦੇ ਹਰ ਜੀਅ ਦੀ ਸੇਫਟੀ ਤੇ ਸਕਿਊਰਿਟੀ ਨੂੰ ਪਹਿਲ ਦੇਣ ਲਈ ਵਚਨਬੱਧ ਹੈ। ਪਰ ਇਹ ਮੌਤਾਂ ਇਸ ਗੱਲ ਵੱਲ ਧਿਆਨ ਦਿਵਾਉਂਦੀਆਂ ਹਨ ਕਿ ਅਜੇ ਹੋਰ ਕਾਫੀ ਕੁੱਝ ਕਰਨਾ ਬਾਕੀ ਹੈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ