Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਪੰਜਾਬ ਤੇ ਅਮਰੀਕਾ ਦੀ ਪੁਲਸ ਦਾ ਫਰਕ

June 23, 2020 09:40 AM

-ਮਲਕੀਤ ਕੌਰ
ਸਭ ਦੇਸ਼ਾਂ ਦੇ ਮੁਲਾਜ਼ਮਾਂ ਦਾ ਨੌਕਰੀ ਕਰਨ ਦਾ ਵੱਖ-ਵੱਖ ਢੰਗ ਹੁੰਦਾ ਹੈ। ਕਈ ਦੇਸ਼ਾਂ ਵਿੱਚ ਉਪਰਲੇ ਮੁਲਾਜ਼ਮ ਤੋਂ ਹੇਠਲੇ ਚਪੜਾਸੀ ਤੱਕ ਰਿਸ਼ਵਤ ਲੈ ਕੇ ਕੰਮ ਕਰਦੇ ਹਨ। ਕਈ ਵਾਰ ਇਹ ਵੀ ਦੇਖਣ ਵਿੱਚ ਆਉਂਦਾ ਹੈ ਕਿ ਰਿਸ਼ਵਤ ਦੇ ਕੇ ਵੀ ਕੰਮ ਨਹੀਂ ਕਰਦੇ। ਭਾਰਤ ਵਿੱਚ ਖਾਸ ਕਰ ਕੇ ਰਿਸ਼ਵਤ ਦਾ ਚੋਖਾ ਬੋਲਬਾਲਾ ਹੈ। ਜੇ ਕੋਈ ਪੁਲਸ ਤੱਕ ਕੰਮ ਪੈਂਦਾ ਹੈ ਤਾਂ ਉਹ ਇਨਸਾਨ ਦੀ ਤੌਬਾ ਕਰਵਾ ਕੇ ਸਾਹ ਲੈਂਦੀ ਹੈ। ਗੱਲ-ਗੱਲ ਉੱਤੇ ਪੈਸੇ ਪਹਿਲਾਂ ਜੇਬ ਵਿੱਚ ਪਵਾਉਂਦੇ ਨੇ, ਫਿਰ ਕਿਤੇ ਵਿਅਕਤੀ ਨੂੰ ਨਿਆਂ ਦਿੰਦੇ ਹਨ।
ਇਸ ਸੰਬੰਧ ਵਿੱਚ ਮੈਂ ਇੱਕ ਸੱਚੀ ਘਟਨਾ ਦਾ ਜ਼ਿਕਰ ਕਰਨ ਲੱਗੀ ਹਾਂ, ਜੋ ਅਮਰੀਕਾ ਦੀ ਪੁਲਸ ਨਾਲ ਸੰਬੰਧਤ ਹੈ। ਅੱਜਕੱਲ੍ਹ ਸਾਰਿਆਂ ਨੂੰ ਪਤਾ ਹੀ ਹੈ ਕਿ ਕੋਰੋਨਾ ਦਾ ਕਹਿਰ ਹੋਣ ਕਰ ਕੇ ਬੱਚੇ ਸਕੂਲ ਨਹੀਂ ਜਾਂਦੇ। ਬੱਚੇ ਸਕੂਲ ਜਾਣ 'ਤੇ ਖੁਸ਼ ਰਹਿੰਦੇ ਸਨ, ਕਿਉਂਕਿ ਉਹ ਖੇਡ ਵੀ ਆਉਂਦੇ ਸਨ। ਲਾਕਡਾਊਨ ਹੋਣ ਕਰ ਕੇ ਉਹ ਆਨਲਾਈਨ ਕੰਮ ਕਰਦੇ ਹਨ ਤੇ ਫਿਰ ਬੋਰ ਹੋਣ ਲੱਗਦੇ ਹਨ। ਬੱਚਿਆਂ ਦਾ ਮਨ ਕਿਤੇ ਘੁੰਮਣ ਜਾਂ ਕਿਸੇ ਪਾਰਕ ਵਿੱਚ ਜਾਣ ਨੂੰ ਕਰਦਾ ਹੈ। ਸਾਡੇ ਬੱਚੇ ਜ਼ਿੱਦੀ ਨਹੀਂ ਕਿ ਜ਼ਰੂਰ ਹੀ ਘੁੰਮਣ ਜਾਣਾ ਹੈ। ਜੂਨ-ਜੁਲਾਈ ਦੀ ਗਰਮੀ ਅਤੇ ਏ ਸੀ ਵਾਲੇ ਕਮਰਿਆਂ ਵਿੱਚ ਬੈਠ ਕੇ ਸਾਰਿਆਂ ਦਾ ਹੀ ਸ਼ਾਮ ਨੂੰ ਮਨ ਕਰਦਾ ਹੈ ਕਿ ਥੋੜ੍ਹੀ ਜਿਹੀ ਤਾਜ਼ੀ ਹਵਾ ਵੀ ਲਈਏ।
ਸਾਡਾ ਬੇਟਾ ਸੱਤੀ ਬੱਚਿਆਂ ਨੂੰ ਪਾਰਕ ਵਿੱਚ ਲਿਜਾਣ ਲਈ ਹਰ ਰੋਜ਼ ਤਿਆਰ ਰਹਿੰਦਾ ਹੈ। ਆਪਣੀ ਆਨਲਾਈਨ ਡਿਊਟੀ ਤੋਂ ਛੇ ਵਜੇ ਵਿਹਲੇ ਹੋ ਕੇ ਬੱਚਿਆਂ ਨੂੰ ਰੋਜ਼ ਨਵੇਂ ਤੋਂ ਨਵੇਂ ਪਾਰਕ ਵਿੱਚ ਲਿਜਾਂਦਾ ਹੈ। ਨਾਲ ਕਮਲ (ਸਾਡੀ ਨੂੰਹ) ਅਤੇ ਮੈਂ ਵੀ ਚਲੀ ਜਾਂਦੀ ਹਾਂ। ਏਨੇ ਨਾਲ ਸੈਰ ਕਰ ਆਈਦੀ ਹੈ। ਬਾਰ੍ਹਾਂ ਜੂਨ ਨੂੰ ਬੇਟੇ ਨੇ ਨਵਾਂ ਪਾਰਕ ਦੇਖ ਕੇ ਕਿਹਾ ਕਿ ਉਹ ਸਾਈਕਲ ਚਲਾਉਣ ਲਈ ਸਪੈਸ਼ਲ ਪਾਰਕ ਬਣਿਆ ਹੈ। ਬੱਚਿਆਂ ਨੇ ਸਾਈਕਲ ਕਾਰ ਦੀ ਡਿੱਗੀ ਵਿੱਚ ਰੱਖੇ ਤੇ ਪਾਰਕ ਵੱਲ ਚੱਲ ਪਏ। ਓਥੇ ਪਹੁੰਚ ਕੇ ਬੱਚਿਆਂ ਨੂੰ ਹੈਲਮਟ ਦੇ ਕੇ ਕਹਿ ਦਿੱਤਾ ਕਿ ਚਲਾ ਲਓ ਇਥੇ ਜਿੱਥੇ ਮਰਜ਼ੀ ਸਾਈਕਲ। ਪਾਰਕ ਵਿੱਚ ਪਹਿਲੀ ਵਾਰ ਜਾਣ ਕਾਰਨ ਉਸ ਦੇ ਕਿਸੇ ਸਿਰੇ ਦਾ ਪਤਾ ਨਹੀਂ ਸੀ। ਆਮ ਤੌਰ 'ਤੇ ਪਾਰਕ ਵਿੱਚ ਸੈਰ ਕਰਨ ਲਈ ਗੋਲ ਚੱਕਰ ਬਣਾਏ ਹੁੰਦੇ ਹਨ, ਪਰ ਇਸ ਦੀ ਸੜਕ ਇੱਕ ਪਾਸੇ ਤੋਂ ਤਿੰਨ ਚਾਰ ਮੀਲ ਜਾ ਕੇ ਕਿਸੇ ਹੋਰ ਸੜਕ ਨਾਲ ਮਿਲ ਜਾਂਦੀ ਸੀ। ਮੇਰੀਆਂ ਪੋਤੀਆਂ ਜਸਲੀਨ ਅਤੇ ਸੁਖਮਨੀ ਨੇ ਸਾਈਕਲਾਂ ਨੂੰ ਚਾਈਂ-ਚਾਈਂ ਚਲਾਉਣਾ ਸ਼ੁਰੂ ਕਰ ਦਿੱਤਾ। ਅਸੀਂ ਵੀ ਮਗਰ ਤੁਰਨਾ ਸ਼ੁਰੂ ਕਰ ਦਿੱਤਾ। ਬੱਚੀਆਂ ਸਾਈਕਲਾਂ ਨੂੰ ਤੇਜ਼ ਚਲਾਉਣ ਕਰ ਕੇ ਬਹੁਤ ਦੂਰ ਚਲੀਆਂ ਗਈਆਂ। ਸਾਨੂੰ ਰਸਤੇ ਵਿੱਚ ਕਿਤੇ ਨਾ ਮਿਲੀਆਂ। ਜਦੋਂ ਅਸੀਂ ਕਾਫੀ ਦੂਰ ਚਲੇ ਗਏ ਤਾਂ ਕਮਲ ਕਹਿੰਦੀ ਕਿ ਬੱਚੇ ਕਿਤੇ ਨਹੀਂ ਦਿਸ ਰਹੇ। ਸਾਡੇ ਚਿਹਰਿਆਂ ਤੋਂ ਹਵਾਈਆਂ ਉਡ ਗਈਆਂ ਕਿ ਬੱਚੀਆਂ ਕਿੱਧਰ ਗਈਆਂ ਹੋਣਗੀਆਂ?
ਰਸਤੇ ਦੇ ਅੱਧ ਕੁ ਤੋਂ ਕਮਲ ਕਾਰ ਵੱਲ ਤੁਰ ਪਈ। ਮੈਂ ਅਤੇ ਸੱਤੀ ਸਿੱਧੇ ਤੁਰੇ ਗਏ। ਕਮਲ ਅਤੇ ਸੱਤੀ ਨੇ ਇੱਕ-ਦੂਸਰੇ ਨੂੰ ਕਹਿ ਦਿੱਤਾ ਕਿ ਜਿਸ ਨੂੰ ਬੱਚੇ ਮਿਲ ਗਏ, ਫੋਨ ਕਰ ਲਵਾਂਗੇ। ਬੱਚੇ ਕਿਤੇ ਨਾ ਦਿੱਸੇ ਤਾਂ ਅਸੀਂ ਉਦਾਸ ਹੋ ਕੇ ਰੋਣ ਲੱਗ ਪਏ। ਬੱਚੀਆਂ ਨੂੰ ਸਹੀ ਰਾਹ ਦਾ ਕਿਧਰੇ ਪਤਾ ਨਹੀਂ ਲੱਗ ਰਿਹਾ ਸੀ। ਉਨ੍ਹਾਂ ਨੂੰ ਰੋਂਦੇ ਦੇਖ ਕੇ ਕਿਸੇ ਆਦਮੀ ਨੇ ਪੁੱਛਿਆ ਕਿ ਬੇਟੇ, ਕੀ ਗੱਲ ਹੈ? ਦੋਵੇਂ ਬੱਚੀਆਂ ਬੋਲੀਆਂ; ਸਾਨੂੰ ਰਾਹ ਦਾ ਪਤਾ ਨਹੀਂ ਲੱਗਦਾ ਤੇ ਅਸੀਂ ਆਪਣੇ ਮਾਪਿਆਂ ਤੋਂ ਵਿਛੜ ਗਈਆਂ ਹਾਂ। ਬੱਚੀਆਂ ਨੇ ਉਸ ਸ਼ਖਸ ਨੂੰ ਆਪਣੇ ਮੰਮੀ-ਪਾਪਾ ਦਾ ਫੋਨ ਨੰਬਰ ਦੇ ਕੇ ਕਿਹਾ ਕਿ ਸਾਡੀ ਉਨ੍ਹਾਂ ਨਾਲ ਗੱਲ ਕਰਵਾ ਦਿੱਤੀ ਜਾਵੇ। ਅਮਰੀਕਾ ਵਿੱਚ ਹਰ ਕੋਈ ਇੱਕ ਦੂਸਰੇ ਦੀ ਸਹਾਇਤਾ ਕਰ ਕੇ ਖੁਸ਼ੀ ਮਹਿਸੂਸ ਕਰਦਾ ਹੈ। ਉਸ ਆਦਮੀ ਨੇ ਜਸਲੀਨ ਦੇ ਦੱਸੇ ਫੋਨ ਨੰਬਰ 'ਤੇ ਫੋਨ ਕਰ ਕੇ ਕਮਲ ਨੂੰ ਪੁੱਛਿਆ ਕਿ ਕੀ ਤੁਹਾਡੇ ਬੱਚੇ ਤੁਹਾਡੇ ਤੋਂ ਦੂਰ ਹੋ ਚੁੱਕੇ ਹਨ? ਇਹ ਸੁਣ ਕੇ ਕਮਲ ਨੂੰ ਥੋੜ੍ਹਾ ਜਿਹਾ ਪਤਾ ਲੱਗ ਗਿਆ ਕਿ ਬੱਚੇ ਲੱਭ ਗਏ ਹਨ। ਉਸ ਤੋਂ ਪਹਿਲਾਂ ਹੀ ਉਸ ਨੇ ਪੁਲਸ ਨੂੰ ਫੋਨ ਕਰ ਕੇ ਦੱਸ ਦਿੱਤਾ ਸੀ ਕਿ ਸਾਡੀਆਂ ਦੋ ਬੱਚੀਆਂ ਸਾਈਕਲ ਚਲਾਉਂਦੀਆਂ ਕਿਸੇ ਪਾਸੇ ਚਲੀਆਂ ਗਈਆਂ ਹਨ ਤੇ ਸਾਨੂੰ ਮਿਲ ਨਹੀਂ ਰਹੀਆਂ। ਓਧਰੋਂ ਪੁਲਸ ਦੀਆਂ ਚਾਰ-ਪੰਜ ਗੱਡੀਆਂ ਆ ਗਈਆਂ। ਉਸ ਆਦਮੀ ਨੇ ਵੀ ਪੁਲਸ ਨੂੰ ਇਤਲਾਹ ਦੇ ਦਿੱਤੀ ਕਿ ਦੋ ਲੜਕੀਆਂ, ਜਿਨ੍ਹਾਂ ਦੇ ਨਾਂਅ ਜਸਲੀਨ ਅਤੇ ਸੁਖਮਨੀ ਹਨ, ਸਾਈਕਲ ਚਲਾਉਂਦੀਆਂ ਆਪਣੇ ਮਾਪਿਆਂ ਤੋਂ ਵੱਖ ਹੋ ਗਈਆਂ ਹਨ। ਉਸੇ ਵੇਲੇ ਪੁਲਸ ਜਸਲੀਨ ਤੇ ਸੁਖਮਨੀ ਕੋਲ ਪਹੁੰਚ ਗਈ। ਉਸ ਨੇ ਬੱਚੀਆਂ ਤੋਂ ਮਾਪਿਆਂ ਦੇ ਨਾਂਅ ਪੁੱਛੇ। ਇਧਰ ਕਮਲ ਨੂੰ ਬੱਚੀਆਂ ਦੇ ਨਾਂਅ ਅਤੇ ਉਮਰ ਪੁੱਛੀ। ਪੁਲਸ ਸਾਡੇ ਕੋਲ ਓਨਾ ਚਿਰ ਖੜ੍ਹੀ ਰਹੀ, ਜਿੰਨਾ ਚਿਰ ਦੂਜੀ ਪੁਲਸ ਪਾਰਟੀ ਬੱਚੀਆਂ ਨੂੰ ਸਾਡੇ ਕੋਲ ਨਾ ਲੈ ਆਈ। ਕੋਈ ਅੱਧੇ-ਪੌਣੇ ਘੰਟੇ ਬਾਅਦ ਪੁਲਸ ਦੇ ਦੋ ਕਰਮਚਾਰੀ ਆਪਣੀਆਂ ਕਾਰਾਂ ਵਿੱਚ ਬੱਚੀਆਂ ਨੂੰ ਬਿਠਾ ਕੇ ਸਾਡੇ ਕੋਲ ਪਾਰਕ 'ਚ ਲੈ ਆਏ। ਬੱਚੀਆਂ ਸਹੀ-ਸਲਾਮਤ ਸਾਡੇ ਕੋਲ ਪਹੁੰਚ ਗਈਆਂ ਤਾਂ ਸਾਡੇ ਸਾਹ ਵਿੱਚ ਸਾਹ ਆਇਆ। ਧੰਨਵਾਦ ਕਰਨ 'ਤੇ ਪੁਲਸ ਵਾਲਿਆਂ ਨੇ ਵੈਲਕਮ ਕੀਤਾ। ਅਸੀਂ ਸਾਰੇ ਸੋਚ ਰਹੇ ਸਾਂ ਕਿ ਇੰਡੀਆ ਇੰਝ ਵਾਪਰਦਾ ਤਾਂ ਪਹਿਲਾਂ ਸੁਣਵਾਈ ਨਹੀਂ ਸੀ ਹੋਣੀ, ਜੇ ਖੁਦਾ ਨਾ ਖਾਸਤਾ ਬੱਚੀਆਂ ਮਿਲ ਵੀ ਜਾਂਦੀਆਂ ਤਾਂ ਬੇਲੋੜੇ ਝਮੇਲਿਆਂ ਤੇ ਕਾਗਜ਼ੀ ਕਾਰਵਾਈ ਵਿੱਚ ਫਸੇ ਰਹਿਣਾ ਸੀ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’