Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਮਨੋਰੰਜਨ

ਜ਼ਰੂਰਤ ਪਈ ਤਾਂ ਮੈਂ ਆਪਣੀ ਫੀਸ ਘੱਟ ਕਰ ਦਿਆਂਗਾ : ਵਿਧੁਤ ਜਮਵਾਲ

June 23, 2020 09:38 AM

ਲਾਕਡਾਊਨ ਦੇ ਕਾਰਨ ਪਿਛਲੇ ਢਾਈ ਮਹੀਨੇ ਤੋਂ ਬੰਦ ਪਈ ਇੰਡਸਟਰੀ ਦਾ ਨੁਕਸਾਨ ਫਿਲਮ ਨਿਰਮਤਾਵਾਂ ਨੂੰ ਉਠਾਉਣਾ ਪਵੇਗਾ। ਇਸ ਨੂੰ ਦੇਖ ਕੇ ‘ਕਮਾਂਡੋ’ ਅਭਿਨੇਤਾ ਵਿਧੁਤ ਜਮਵਾਲ ਦਾ ਮੰਨਣਾ ਹੈ ਕਿ ਇਸ ਮੁਸ਼ਕਲ ਦੌਰ ਵਿੱਚ ਹਰ ਕਿਸੇ ਨੂੰ ਇਕੱਠੇ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਮੌਜੂਦਾ ਹਾਲਾਤ ਦੇਖਦੇ ਹੋਏ ਉਮੀਦ ਪ੍ਰਗਟਾਈ ਹੈ ਕਿ ਸਿਤਾਰੇ ਆਪਣੀ ਫੀਸ ਘੱਟ ਕਰ ਸਕਦੇ ਹਨ। ਉਨ੍ਹਾਂ ਕਿਹਾ, ਲੋੜ ਪਈ ਤਾਂ ਹਰ ਕਲਾਕਾਰ ਨਿਰਮਾਤਾ ਨੂੰ ਸਪੋਰਟ ਕਰਨ ਲਈ ਆਪਣੀ ਫੀਸ ਬਾਰੇ ਸਮਝੌਤਾ ਕਰੇਗਾ। ਅਸੀਂ ਇੰਨੇ ਪੈਸੇ ਉਨ੍ਹਾਂ ਲੋਕਾਂ ਦੀ ਵਜ੍ਹਾ ਨਾਲ ਹੀ ਕਮਾਉਂਦੇ ਹਾਂ, ਜੋ ਸਾਡੇ ਆਸਪਾਸ ਹਨ।
ਖੁਦ ਦੀ ਫੀਸ ਨਾਲ ਸਮਝੌਤਾ ਕਰਨ ਬਾਰੇ ਵਿਧੁਤ ਕਹਿੰਦੇ ਹਨ ਕਿ ਨਿਰਮਾਤਾ ਅਤੇ ਮੈਂ ਮਿਲ ਕੇ ਫੈਸਲਾ ਲਵਾਂਗੇ। ਜੇ ਮੈਨੂੰ ਲੱਗੇਗਾ ਕਿ ਮੇਰੇ ਫੀਸ ਘੱਟ ਕਰਨ ਨਾਲ ਫਿਲਮ ਨੂੰ ਫਾਇਦਾ ਹੋਵੇਗਾ ਤਾਂ ਇੱਕ ਹਜ਼ਾਰ ਫੀਸਦੀ ਮੈਂ ਆਪਣੀ ਫੀਸ ਘੱਟ ਕਰਾਂਗਾ। ਇਸ ਲਈ ਕਿ ਅਸੀਂ ਜਦ ਨਿਰਮਾਤਾ ਨਾਲ ਫਿਲਮ ਕਰਦੇ ਹਾਂ, ਤਾਂ ਮਨ ਵਿੱਚ ਵੱਡੇ ਸੁਫਨੇ ਹੁੰਦੇ ਹਨ। ਕਈ ਵਾਰ ਘੱਟ ਬਜਟ ਵਿੱਚ ਕੰਮ ਕਰਨਾ ਪੈਂਦਾ ਹੈ, ਤਾਂ ਕਿ ਦੂਸਰੇ ਕੰਮ ਚਲਦੇ ਰਹਿਣ। ਕੋਰੋਨਾ ਸੰਕਟ ਨਾਲ ਪੂਰੀ ਦੁਨੀਆ ਦੀ ਅਰਥ ਵਿਵਸਥਾ ਉੱਤੇ ਅਸਰ ਪਿਆ ਹੈ। ਅਜਿਹੇ ਵਿੱਚ ਮਿਲਜੁਲ ਕੇ ਚੱਲਣ ਨਾਲ ਹੀ ਅਸੀਂ ਸੰਕਟ 'ਚੋਂ ਨਿਕਲ ਸਕਾਂਗੇ। ਵਿਧੁਤ ਦੀ ਆਉਣ ਵਾਲੀ ਫਿਲਮ ‘ਖੁਦਾ ਹਾਫਿਜ਼’ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ