Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਮਨੋਰੰਜਨ

‘ਗੁਲਾਬੋ ਸਿਤਾਬੋ’ ਦੇ ਸੈੱਟ 'ਤੇ ਪਹਿਲੀ ਵਾਰ ਅਮਿਤਾਭ ਨੂੰ ਦੇਖ ਕੇ ਹੈਰਾਨ ਰਹਿ ਗਈ ਫਾਰੂਖ ਜ਼ਫਰ

June 22, 2020 10:13 AM

ਅਮਿਤਾਭ ਬੱਚਨ ਆਪਣੇ ਕਿਰਦਾਰਾਂ ਨੂੰ ਇੰਨੀ ਬਰੀਕੀ ਨਾਲ ਨਿਭਾਉਂਦੇ ਹਨ ਕਿ ਕਦੇ-ਕਦੇ ਉਨ੍ਹਾਂ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਨਾਲ ਉਨ੍ਹਾਂ ਦੇ ਸਹਿਯੋਗੀ ਕਲਾਕਾਰਾਂ ਨੂੰ ਵੀ ਹੈਰਾਨੀ ਹੁੰਦੀ ਹੈ। ਫਿਲਮ ‘ਗੁਲਾਬੋ ਸਿਤਾਬੋ’ ਵਿੱਚ ਬੇਗ਼ਮ ਦਾ ਕਿਰਦਾਰ ਕਰਨ ਵਾਲੀ ਫਾਰੂਖ ਜ਼ਫਰ ਵੀ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਸ਼ਾਮਲ ਹਨ, ਪਰ ‘ਗੁਲਾਬੋ ਸਿਤਾਬੋ’ ਦੇ ਸੈੱਟ 'ਤੇ ਅਮਿਤਾਭ ਨੂੰ ਮਿਰਜ਼ਾ ਦੇ ਕਿਰਦਾਰ ਵਿੱਚ ਦੇਖਣ ਦੇ ਬਾਅਦ ਉਨ੍ਹਾਂ ਨੂੰ ਆਪਣੀ ਪਸੰਦ 'ਤੇ ਹੈਰਾਨੀ ਹੋਈ। ਉਨ੍ਹਾਂ ਨੇ ਦੱਸਿਆ ਕਿ ਬਚਪਨ ਵਿੱਚ ਫਿਲਮਾਂ ਬਾਰੇ ਜਾਨਣ ਪਿੱਛੋਂ ਉਹ ਦਲੀਪ ਕੁਮਾਰ ਦੀ ਪ੍ਰਸ਼ੰਸਕਾ ਸੀ, ਪਰ ਫਿਲਮ ‘ਸਿਲਸਿਲਾ' ਵਿੱਚ ਅਮਿਤਾਭ ਬੱਚਨ ਨੂੰ ਦੇਖਣ ਦੇ ਬਾਅਦ ਉਹ ਉਨ੍ਹਾਂ ਦੀ ਪ੍ਰਸ਼ੰਸਕ ਬਣ ਗਈ। ਬਿਗ ਬੀ ਦੀ ਰੋਮਾਂਟਿਕ ਹੀਰੋ ਵਾਲਾ ਅਕਸ ਉਨ੍ਹਾਂ ਦੀਆਂ ਅੱਖਾਂ ਵਿੱਚ ਵੱਸ ਗਿਆ। ਇਸ ਫਿਲਮ ਨੂੰ ਸਵੀਕਾਰ ਕਰਨ ਪਿੱਛੇ ਵੀ ਇਹੀ ਕਾਰਨ ਸੀ ਕਿ ਉਨ੍ਹਾਂ ਨੂੰ ਆਪਣੇ ਪਸੰਦੀਦਾ ਰੋਮਾਂਟਿਕ ਹੀਰੋ ਦੇ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਸੀ, ਪਰ ਫਿਲਮ ਦੇ ਸੈੱਟ 'ਤੇ ਪਹੁੰਚਣ ਪਿੱਛੋਂ ਉਨ੍ਹਾਂ ਨੂੰ ਕਾਫੀ ਨਿਰਾਸ਼ਾ ਹੱਥ ਲੱਗੀ, ਕਿਉਂਕਿ ਉਨ੍ਹਾਂ ਅੱਗੇ ਰੋਮਾਂਟਿਕ ਅਮਿਤਾਭ ਦੀ ਜਗ੍ਹਾ ਮੋਟੀ ਭੱਦੀ ਨੱਕ ਤੇ ਪੁਰਾਣਾ ਕੁੜਤਾ-ਪਜਾਮਾ ਪਹਿਨੇ ਹੋਏ ਮਿਰਜ਼ਾ ਦੇ ਕਿਰਦਾਰ ਵਿੱਚ ਅਮਿਤਾਭ ਖੜ੍ਹੇ ਸਨ। ਉਨ੍ਹਾਂ ਨੂੰ ਆਪਣੀ ਪਸੰਦ 'ਤੇ ਹੈਰਾਨੀ ਹੋਈ।
ਫਿਲਮ ਦੀ ਸ਼ੂਟਿੰਗ ਦੇ ਬਾਅਦ ਫਾਰੂਖ ਆਪਣੇ ਪਸੰਦੀਦਾ ਕਲਾਕਾਰ ਅਮਿਤਾਬ ਦੇ ਨਾਲ ਕੁਝ ਪਲ ਗਪਸ਼ਪ ਕਰਨਾ ਚਾਹੁੰਦੀ ਸੀ, ਪਰ ਉਨ੍ਹਾਂ ਨੂੰ ਪਤਾ ਹੀ ਨਹੀਂ ਚੱਲਦਾ ਕਿ ਸ਼ੂਟਿੰਗ ਖਤਮ ਹੋਣ ਦੇ ਬਾਅਦ ਅਮਿਤਾਭ ਕਿੱਥੇ ਚਲੇ ਜਾਂਦੇ ਸਨ। ਇਸ ਲਈ ਆਪਣੇ ਪਸੰਦੀਦਾ ਅਭਿਨੇਤਾ ਨਾਲ ਗਪਸ਼ਪ ਕਰਨ ਦੀ ਉਨ੍ਹਾਂ ਦੀ ਤਮੰਨਾ ਅਧੂਰੀ ਰਹਿ ਗਈ। ਸ਼ੁਜੀਤ ਸਰਕਾਰ ਦੇ ਨਿਰਦੇਸ਼ਨ ਵਾਲੀ ‘ਗੁਲਾਬੋ ਸਿਤਾਬੋ' ਵਿੱਚ ਅਮਿਤਾਭ ਦੇ ਨਾਲ ਆਯੁਸ਼ਮਾਨ ਖੁਰਾਣਾ ਵੀ ਮੁੱਖ ਭੂਮਿਕਾ ਵਿੱਚ ਹਨ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ