Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਮਨੋਰੰਜਨ

ਐਕਸ਼ਨ ਤੇ ਕਟ ਵਿਚਾਲੇ ਮੈਂ ਸਿਰਫ ਐਕਟਰ ਹੁੰਦਾ ਹਾਂ : ਅਭਿਸ਼ੇਕ ਬੈਨਰਜੀ

June 22, 2020 10:12 AM

ਵੈੱਬ ਸੀਰੀਜ਼ ਇੱਕ ਅਜਿਹਾ ਪਲੇਟਫਾਰਮ ਬਣਦਾ ਜਾਂਦਾ ਹੈ, ਜੋ ਉਨ੍ਹਾਂ ਚਿਹਰਿਆਂ ਨੂੰ ਉਹ ਮੁਕਾਮ ਦੇ ਰਿਹਾ ਹੈ, ਜੋ ਫਿਲਮੀ ਪਰਦੇ 'ਤੇ ਕਿਤੇ ਗੁਆਚ ਜਾਂਦੇ ਸਨ। ‘ਪਾਤਾਲ ਲੋਕ’ ਵੈੱਬ ਸੀਰੀਜ਼ ਨਾਲ ਚਰਚਾ ਵਿੱਚ ਆਏ ਅਭਿਸ਼ੇਕ ਬੈਨਰਜੀ ਅਭਿਨੇਤਾ ਹੋਣ ਦੇ ਨਾਲ ਕਾਸਟਿੰਗ ਡਾਇਰੈਕਟਰ ਵੀ ਹਨ। ‘ਮਿਰਜਾਪੁਰ’ ਵੈੱਬ ਸੀਰੀਜ਼ ਅਤੇ ‘ਇਸਤਰੀ’, ‘ਡ੍ਰੀਮਗਰਲ’ ਵਰਗੀਆਂ ਫਿਲਮਾਂ ਵਿੱਚ ਕੰਮ ਕਰ ਚੁੱਕੇ ਅਭਿਸ਼ੇਕ ਦਾ ਕਹਿਣਾ ਹੈ ਕਿ ਭਾਵੇਂ ਉਹ ਕਾਸਟਿੰਗ ਡਾਇਰੈਕਟਰ ਹਨ ਤੇ ਬਹੁਤਾ ਸਮਾਂ ਸਿਰਫ ਕਲਾਕਾਰਾਂ ਅਤੇ ਕਿਰਦਾਰਾਂ ਨੂੰ ਲੱਭਣ ਵਿੱਚ ਬਿਤਾਉਂਦੇ ਹਨ, ਪਰ ਜਦ ਉਹ ਕੈਮਰੇ 'ਤੇ ਹੋਣ ਤਾਂ ਐਕਸ਼ਨ ਤੋਂ ਕੱਟ ਦੇ ਵਿਚਾਲੇ ਸਿਰਫ ਅਤੇ ਸਿਰਫ ਐਕਟਰ ਹੀ ਰਹਿੰਦੇ ਹਨ।
ਅਭਿਸ਼ੇਕ ਦਾ ਕਹਿਣਾ ਹੈ ਕਿ ‘‘ਜਦ ਤੱਕ ਮੈਂ ਸ਼ਾਟ ਵਿੱਚ ਰਹਿੰਦਾ ਹਾਂ, ਤਦ ਤੱਕ ਸਿਰਫ ਐਕਟਰ ਹੁੰਦਾ ਹਾਂ। ਕੱਟ ਦੇ ਬਾਅਦ ਕਾਸਟਿੰਗ ਡਾਇਰੈਕਟਰ ਬਣ ਜਾਂਦਾ ਹਾਂ ਤੇ ਆਪਣੇ ਆਸਪਾਸ ਫਿਰ ਕਿਰਦਾਰ ਲੱਭਣ ਲੱਗਦਾ ਹਾਂ।” ਅਭਿਸ਼ੇਕ ਇਸ ਗੱਲ ਤੋਂ ਕਾਫੀ ਉਤਸ਼ਾਹਤ ਹਨ ਕਿ ਉਨ੍ਹਾਂ ਦੀ ਪ੍ਰਤਿਭਾ ਨੂੰ ਇੰਡਸਟਰੀ ਦੇ ਲੋਕਾਂ ਨੇ ਸਮਝਿਆ ਤੇ ਉਨ੍ਹਾਂ ਨੂੰ ਏਦਾਂ ਦੇ ਕਿਰਦਾਰ ਆਫਰ ਕੀਤੇ ਜਾ ਰਹੇ ਹਨ, ਜੋ ਉਨ੍ਹਾਂ ਦੇ ਵਿਅਕਤੀਤਵ ਨਾਲ ਬਿਲਕੁਲ ਮੇਲ ਨਹੀਂ ਖਾਂਦੇ। ਜ਼ਿਆਦਾਤਰ ਛੋਟੇ ਸ਼ਹਿਰਾਂ ਵਾਲੇ ਕਿਰਦਾਰ ਨਿਭਾ ਚੁੱਕੇ ਅਭਿਸ਼ੇਕ ਕਹਿੰਦੇ ਹਨ ਕਿ ਮੈਨੂੰ ਮਿਲੇ ਕਿਰਦਾਰ ਜ਼ਿੰਦਗੀ ਜਿਊਣਾ ਸਿਖਾਉਂਦੇ ਹਨ। ਮੈਂ ਛੋਟੇ ਸ਼ਹਿਰਾਂ ਵਿੱਚ ਕਦੇ ਰਿਹਾ ਨਹੀਂ। ਮੁੰਬਈ, ਦਿੱਲੀ, ਚੇਨਈ ਵਿੱਚ ਰਿਹਾ ਹਾਂ। ਛੋਟੇ ਸ਼ਹਿਰਾਂ ਬਾਰੇ ਜਾਣਕਾਰੀ ਬਹੁਤ ਘੱਟ ਹੈ, ਪਰ ਇਨ੍ਹਾਂ ਕਿਰਦਾਰਾਂ ਨਾਲ ਜ਼ਿੰਦਗੀ ਜਿਊਣ ਦਾ ਮੌਕਾ ਮਿਲਦਾ ਹੈ, ਜੋ ਮੈਨੂੰ ਇੱਕ ਵਿਅਕਤੀ ਦੇ ਤੌਰ 'ਤੇ ਆਪਣੇ ਆਸਪਾਸ ਦੀਆਂ ਥਾਵਾਂ ਅਤੇ ਉਥੋਂ ਦੀ ਖਾਸੀਅਤ ਬਾਰੇ ਜਾਗਰੂਕ ਕਰਦਾ ਹੈ। ਆਪਣੇ ਨਿਭਾਏ ਕਿਰਦਾਰਾਂ ਨੂੰ ਮੈਂ ਆਪਣੇ ਕੋਲ ਰੱਖਿਆ ਹੈ, ਜਦ ਮੈਨੂੰ ਕੁਝ ਸਵਾਲਾਂ ਦੇ ਜਵਾਬ ਆਪਣੀ ਜ਼ਿੰਦਗੀ ਵਿੱਚ ਨਹੀਂ ਮਿਲਦੇ ਤਾਂ ਮੈਂ ਉਨ੍ਹਾਂ ਕਿਰਦਾਰਾਂ ਵਿੱਚ ਉਹ ਜਵਾਬ ਲੱਭ ਲੈਂਦਾ ਹਾਂ।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ