Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਤਣਾਅ ਵਿੱਚ ਸਰੀਰ ਦੀ ਨਹੀਂ, ਉਲਝਣਾਂ ਦੀ ਹੱਤਿਆ ਕਰੋ

June 22, 2020 10:03 AM

-ਪੂਰਨ ਚੰਦ ਸਰੀਨ
ਸਾਡੇ ਦੇਸ਼ 'ਚ ਹੀ ਕਿਉਂ, ਦੁਨੀਆ ਭਰ 'ਚ ਅਜਿਹਾ ਵਿਅਕਤੀ ਸ਼ਾਇਦ ਹੀ ਮਿਲੇ ਜਿਸ ਨੇ ਜ਼ਿੰਦਗੀ ਦੇ ਕਿਸੇ ਮੋੜ 'ਤੇ ਤਣਾਅ, ਉਪਰਾਮਤਾ, ਨਿਰਾਸ਼ਾ ਦੀ ਅਵਿਵਸਥਾ 'ਚ ਖ਼ੁਦਕੁਸ਼ੀ ਭਾਵ ਆਪਣੀ ਹੱਤਿਆ ਕਰਨ ਬਾਰੇ ਕਦੀ ਨਾ ਸੋਚਿਆ ਹੋਵੇ। ਹੋ ਸਕਦਾ ਹੈ ਕਿ ਕਿਸੇ ਦੀ ਕਹਾਣੀ ਜਾਂ ਉਸ ਦੀ ਪਰੇਸ਼ਾਨੀ ਸਾਹਮਣੇ ਨਾ ਆਈ ਹੋਵੇ ਪਰ ਇਹ ਸੱਚ ਹੈ ਕੀ ਜੇਕਰ ਜ਼ਿੰਦਗੀ ਹੈ ਤਾਂ ਉਸ 'ਚ ਉਤਾਰ-ਚੜ੍ਹਾਅ ਵੀ ਆਉਣਗੇ, ਹਲਕੇ, ਮੰਦੇ ਅਤੇ ਚੰਗੇ ਦਿਨ ਦੇਖਣ ਨੂੰ ਮਿਲਣਗੇ, ਆਪਣੇ ਮਨ ਦੀ ਨਾਂ ਹੋਣ ਦੀ ਘਟਨਾਵਾਂ ਵੀ ਹੋਣਗੀਆਂ ਤੇ ਕਦੀ ਕੋਈ ਅਜਿਹੀ ਗੱਲ ਵੀ ਹੋਵੇਗੀ ਕਿ ਜਾਪੇ ਕੀ ਹੋਰ ਨਹੀਂ ਜਿਉਣਾ।
ਹਿਟਲਰ ਤੋਂ ਹਾਰ ਸਹਿ ਨਾ ਹੋਈ ਤਾਂ ਉਸ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਚਰਚਿਲ, ਲਿੰਕਨ, ਮਾਰਟਿਨ ਲੂਥਰ ਕਿੰਗ ਤੋਂ ਲੈ ਕੇ ਹੋਰ ਵੀ ਪਤਾ ਨਹੀਂ ਵਿਸ਼ਵ ਦੀ ਕਿੰਨੀਆਂ ਹਸਤੀਆਂ ਖ਼ੁਦਕੁਸ਼ੀ ਦੇ ਦਰਵਾਜ਼ੇ ਤੱਕ ਜਾ ਕੇ ਪਰਤ ਆਈਆਂ ਹੋਣਗੀਆਂ ਅਤੇ ਉਨ੍ਹਾਂ ਨੇ ਖੁਦ ਨੂੰ ਮਾਰਨ ਦੇ ਬਜਾਏ ਆਪਣੀ ਉਲਝਣ ਨੂੰ ਖਤਮ ਕਰਨ ਜਾਂ ਕਹੀਏ ਕਿ ਆਪਣੇ ਅਤੀਤ ਦੀ ਹੱਤਿਆ ਕਰਨ ਨੂੰ ਬਿਹਤਰ ਸਮਝਿਆ ਹੋਵੇਗਾ।
ਸ਼ਾਇਦ ਇਸੇ ਲਈ ਅਦਾਲਤਾਂ ਵੀ ਜੀਣ ਦੇ ਅਧਿਕਾਰ ਵਾਂਗ ਮਰਨ ਦੀ ਰੀਝ ਨੂੰ ਅਧਿਕਾਰ ਨੂੰ ਮੰਨਣ ਲੱਗੀਆਂ ਹਨ। ਜੇ ਕੋਈ ਜਿਉਣਾ ਨਹੀਂ ਚਾਹੁੰਦਾ ਤਾਂ ਉਸ ਨੂੰ ਮਰਨ ਦੇਣ 'ਚ ਕੀ ਹਰਜ਼ ਹੈ? ਇਹ ਸੱਚ ਹੈ ਮਰਨਾ ਹੈ ਜਾਂ ਜਿਉਣਾ, ਦੋਵਾਂ 'ਚੋਂ ਇੱਕ ਵੀ ਸੌਖੀ ਗੱਲ ਨਹੀਂ। ਜਿੱਥੇ ਜਿਉਣ ਲਈ ਹਿੰਮਤ ਅਤੇ ਸਾਧਨ ਚਾਹੀਦੇ ਹੈ, ਉਥੇ ਮਰਨ ਲਈ ਵੀ ਇਹੀ ਦੋਨੋਂ ਚੀਜ਼ਾਂ ਚਾਹੀਦੀਆਂ ਹਨ, ਹੋਰ ਕੁਝ ਨਹੀਂ। ਜ਼ਿੰਦਗੀ ਦੀ ਦੌੜ 'ਚ ਨਾ ਚਾਹੁੰਦੇ ਹੋਏ ਵੀ ਅਜਿਹੀ ਹਾਲਤਾਂ ਆਉਂਦੀਆਂ ਹਨ, ਜਿਨ੍ਹਾਂ 'ਚ ਜਾਂ ਇਹ ਚੁਣਨਾ ਹੁੰਦਾ ਹੈ ਕਿ ਜੋ ਵੀ ਅਸੀਂ ਕੰਮ ਕਰਦੇ ਹਾਂ, ਚਾਹੇ ਉਹ ਨੌਕਰੀ ਹੈ ਜਾਂ ਆਪਣਾ ਕਾਰੋਬਾਰ, ਉਸ 'ਚ ਕਿਸੇ ਤਰ੍ਹਾਂ ਦਾ ਦਬਾਅ, ਧਮਕੀ ਜਾਂ ਨੁਕਸਾਨ ਹੁੰਦਾ ਦਿਸ ਰਿਹਾ ਹੋਵੇ ਤਾਂ ਆਪਣੇ ਸਾਹਮਣੇ ਸਿਰਫ ਦੋ ਬਦਲ ਹੋਣ 'ਤੇ ਕਿਸੇ ਨੂੰ ਚੁਣੋ ਇੱਕ ਜਾਂ ਹਾਲਾਤ ਨਾਲ ਜਾਂ ਉਨ੍ਹਾਂ ਦੇ ਲਈ ਜ਼ਿੰਮੇਦਾਰ ਵਿਅਕਤੀ ਨਾਲ ਸਮਝੌਤਾ ਕਰ ਲਿਆ ਜਾਵੇ ਜਾਂ ਦੂਸਰਾ ਇਹ ਕੀ ਹਿੱਕ ਠੋਕ ਕੇ ਸਾਹਮਣਾ ਕਰਨ ਲਈ ਤਿਆਰ ਹੋਇਆ ਜਾਵੇ।
ਇਸ ਨੂੰ ਇੱਕ ਕਹਾਣੀ ਦੇ ਰਾਹੀਂ ਸਮਝਦੇ ਹਾਂ। ਇੱਕ ਵਿਅਕਤੀ ਹੈ, ਜਿਸ ਦਾ ਨਾਮ ਮੰਨ ਲਓ ਕਿ ਸ਼ਾਮ ਲਾਲ ਹੈ ਉਹ ਇੱਕ ਸਰਕਾਰੀ ਅਤੇ ਪ੍ਰਾਈਵੇਟ, ਇੱਕ ਅਜਿਹੇ ਦਫ਼ਤਰ 'ਚ ਕੰਮ ਕਰਦਾ ਹੈ ਜਿਸ 'ਚ ਬਾਹਰੀ ਲੋਕਾਂ ਭਾਵ ਪਬਲਿਕ ਨਾਲ ਸੰਪਰਕ ਕਰਨਾ ਪੈਂਦਾ ਹੈ, ਭਾਵ ਅਧਿਕਾਰੀ ਅਤੇ ਜਨਤਾ ਦਾ ਰਿਸ਼ਤਾ ਹੈ। ਸ਼ਾਮ ਲਾਲ ਆਪਣੇ ਕੰਮ 'ਚ ਮਾਹਿਰ ਹੈ, ਉਹ ਨਿਯਮ ਅਨੁਸਾਰ ਕੰਮ ਕਰਦਾ ਅਤੇ ਫੈਸਲਾ ਲੈਂਦਾ ਹੈ ਤਾਂ ਕੀ ਉਸ ਦੇ ਵੱਲੋਂ ਨਾ ਕੇ ਕਿਸੇ ਨੂੰ ਪਰੇਸ਼ਾਨੀ ਹੋਵੇ ਅਤੇ ਨਾ ਹੀ ਕਿਸੇ ਦੇ ਨਾਲ ਢਿੱਲ ਜਾਂ ਨਰਮੀ ਵਰਤਣ ਦਾ ਦੋਸ਼ ਉਸ 'ਤੇ ਲਾਇਆ ਜਾ ਸਕੇ। ਸ਼ਾਮ ਲਾਲ ਦਾ ਬੌਸ ਰਾਮ ਸਿੰਘ ਹੈ ਜੋ ਇੱਕ ਪਾਸਿਓਂ ਆਪਣੀ ਸਖ਼ਤ ਮਿਜਾਜ਼ੀ ਲਈ ਜਾਣਿਆ ਜਾਂਦਾ ਹੈ ਤਾਂ ਦੂਜੇ ਪਾਸੇ ਆਪਣੇ ਤੋਂ ਉਤਲੇ ਅਧਿਕਾਰੀਆਂ ਨੂੰ ਖ਼ੁਸ਼ ਕਰਨ ਜਾਂ ਕੁਝ ਵਾਧੂ ਕਮਾਈ ਲਈ ਮੌਕੇ ਦੀ ਭਾਲ 'ਚ ਰਹਿੰਦਾ ਹੈ। ਉਹ ਸ਼ੈਤਾਨ ਦਿਮਾਗ ਹੈ ਅਤੇ ਇਸ ਜੁਗਤ 'ਚ ਰਹਿੰਦਾ ਹੈ ਕਿ ਉਹ ਜੇ ਕੁਝ ਗੜਬੜੀ ਵੀ ਕਰੇ ਤਾਂ ਉਸ 'ਤੇ ਦੋਸ਼ ਨਾ ਆਏ ਅਤੇ ਲੋੜ ਪੈਣ 'ਤੇ ਆਪਣੇ ਕਿਸੇ ਅਧੀਨ ਕੰਮ ਕਰਨ ਵਾਲੇ 'ਤੇ ਇਸ ਸਭ ਦਾ ਭਾਂਡਾ ਭੰਨ ਸਕੇ, ਭਾਵ ਕਿ ਉਸ 'ਚੋਂ ਸਾਫ ਬੱਚ ਜਾਵੇ ਅਤੇ ਕੋਈ ਦੂਸਰਾ ਫਸ ਜਾਵੇ।
ਰਾਮ ਸਿੰਘ ਆਪਣੇ ਫਾਇਦੇ ਲਈ ਸ਼ਾਮ ਲਾਲ 'ਤੇ ਦਬਾਅ ਪਾਉਂਦਾ ਹੈ ਕਿ ਉਹ ਉਸ ਦੇ ਕਹੇ ਅਨੁਸਾਰ ਕੰਮ ਕਰੇ ਅਤੇ ਨਿਯਮਾਂ ਦੀ ਪਰਵਾਹ ਨਾ ਕਰਦੇ ਹੋਏ ਉਸ ਦੇ ਮੂੰਹ ਜ਼ੁਬਾਨੀ ਹੁਕਮਾਂ ਦਾ ਪਾਲਣ ਕਰੇ। ਸ਼ਾਮ ਲਾਲ ਦੇ ਕੋਲ ਦੋ ਰਸਤੇ ਹਨ, ਇੱਕ ਕਿ ਇਹ ਆਪਣੇ ਦਿਲ ਅਤੇ ਦਿਮਾਗ ਨੂੰ ਗਲਤ ਕੰਮ ਲਈ ਮਨਾ ਕੇ ਆਪਣੇ ਬੌਸ ਦੇ ਕਹੇ ਅਨੁਸਾਰ ਕਾਰਵਾਈ ਕਰੇ ਅਤੇ ਦੂਸਰਾ ਇਹ ਕਿ ਬੌਸ ਦਾ ਖਾਜਾ ਬਣੇ। ਉਹ ਇਹ ਦੇਖਦਾ ਹੈ ਕਿ ਉਸ ਦੇ ਨਾਲ ਕੰਮ ਕਰਨ ਵਾਲੇ ਵੀ ਬੌਸ ਦੀ ਸਖ਼ਤੀ ਅਤੇ ਦਬਦਬੇ ਕਾਰਨ ਉਸਦੀ ਗੱਲ ਮੰਨਣ 'ਚ ਭਲਾਈ ਸਮਝਦੇ ਹਨ। ਉਸਦੀ ਸੱਪ ਦੇ ਮੂੰਹ ਕੋਹੜਕਿਰਲੀ ਵਰਗੀ ਹਾਲਤ ਹੋ ਜਾਂਦੀ ਹੈ ਕਿ ਖਾਵੇ ਤਾਂ ਕੋਹੜੀ, ਛੱਡੇ ਤਾਂ ਕਲੰਕੀ। ਉਹ ਘਰ ਆ ਕੇ ਆਪਣੀ ਮਜ਼ਬੂਰੀ 'ਤੇ ਚੀਕ-ਚੀਕ ਕੇ ਰੋਂਦਾ ਹੈ, ਨਿਰਾਸ਼ਾ ਤੇ ਤਨਾਅ ਇੰਨਾ ਹੈ ਕਿ ਜ਼ਿੰਦਗੀ ਬੋਝ ਲੱਗਣ ਲੱਗਦੀ ਹੈ। ਉਹ ਪਰਵਾਰ ਵਾਲਾ ਹੈ, ਜ਼ਿੰਮੇਦਾਰੀਆਂ ਨੂੰ ਵੀ ਸਮਝਦਾ ਹੈ ਪਰ ਗਲਤ ਕੰਮ ਕਰਕੇ ਪੂਰੀ ਜ਼ਿੰਦਗੀ ਭਰ ਡਰ ਕੇ ਜੀਉਣਾ ਨਹੀਂ ਚਾਹੁੰਦਾ ਹੈ। ਖਿੱਚੋਤਾਣ ਇੰਨੀ ਹੈ ਕਿ ਮਨ 'ਚ ਉਲਝਣ ਦਾ ਕੋਈ ਤੋੜ ਨਹੀਂ ਮਿਲਦਾ। ਉਸ ਦੀ ਹਾਲਤ ਸਰੀਰ ਅਤੇ ਦਿਮਾਗ ਦੋਵੇਂ ਪਾਸਿਓਂ ਤੋਂ ਟੁੱਟਣ ਵਾਲੀ ਹੈ।
ਉਹ ਪਾਰਕ 'ਚ ਬੈਠਦਾ ਹੈ, ਬਾਜ਼ਾਰ 'ਚ ਬੇਮਤਲਬ ਘੁੰਮਦਾ ਹੈ ਅਤੇ ਬਿਨਾ ਕੁਝ ਸੋਚੇ ਨਦੀ ਵਾਲੇ ਪਾਸੇ ਤੁਰ ਪੈਂਦਾ ਹੈ। ਨਦੀ ਨੂੰ ਵੱਗਦੇ ਦੇਖਦਾ ਹੈ ਤੇ ਸੋਚਦਾ ਹੈ ਕਿ ਇਸ ਦੇ ਨਾਲ ਹੀ ਉਹ ਰੁੜ੍ਹ ਜਾਵੇ ਪਰ ਉਦੋਂ ਹੀ ਉਸ ਦੀ ਉਲਝਣ ਦੇ ਸੁਲਝਣ ਵਰਗਾ ਇੱਕ ਝਟਕਾ ਉਸ ਨੂੰ ਲੱਗਦਾ ਹੈ। ਉਹ ਸੋਚਦਾ ਹੈ ਕਿ ਇਸ ਤਰ੍ਹਾਂ ਰਾਮ ਸਿੰਘ ਜਿੱਤ ਜਾਵੇਗਾ ਅਤੇ ਉਹ ਹਾਰ ਜਾਵੇਗਾ। ਉਹ ਫੈਸਲਾ ਕਰਦਾ ਹੈ ਕਿ ਹਾਰੇਗਾ ਨਹੀਂ, ਸਗੋਂ ਰਾਮ ਸਿੰਘ ਦਾ ਸਾਹਮਣਾ ਕਰੇਗਾ।
ਅਗਲੇ ਦਿਨ ਸ਼ਾਮ ਲਾਲ ਆਪਣੇ ਬੌਸ ਰਾਮ ਸਿੰਘ ਦਾ ਸਾਹਮਣਾ ਕਰਦੇ ਹੋਏ ਉਸ ਦੇ ਕਹੇ ਮੁਤਾਬਿਕ ਤੇ ਨਿਯਮਾਂ ਦੇ ਵਿਰੁੱਧ ਕੁਝ ਵੀ ਕਰਨ ਤੋਂ ਇਨਕਾਰ ਕਰ ਦਿੰਦਾ ਹੈ। ਨਤੀਜਾ ਉਸਦੀ ਖੁਫੀਆ ਰਿਪੋਰਟ ਦੇ ਖਰਾਬ ਕਰ ਦਿੱਤੇ ਜਾਣ, ਪਬਲਿਕ ਤੋਂ ਰਿਸ਼ਵਤ ਲੈਣ, ਆਪਣੇ ਅਹੁਦੇ ਦਾ ਦੁਰਵਰਤੋਂ ਕਰਨ ਅਤੇ ਅੱਗੇ ਵਧਣ ਦੇ ਸਾਰੇ ਰਸਤੇ ਬੰਦ ਹੋ ਜਾਣ ਦੇ ਰੂਪ 'ਚ ਨਿਕਲਦਾ ਹੈ। ਰਾਮ ਸਿੰਘ ਇਥੇ ਨਹੀਂ ਰੁੁਕਿਆ, ਉਹ ਉਸ ਨੂੰ ਸਭ ਦੇ ਸਾਮਹਣੇ ਜਲੀਲ ਕਰਨ ਤੋਂ ਨਹੀਂ ਖੁੰਝਦਾ ਅਤੇ ਉਸ ਦਾ ਮਾਨਸਿਕ ਸੰਤਲਨ ਵਿਗਾੜਨ ਦਾ ਕੋਈ ਮੌਕਾ ਨਹੀਂ ਜਾਣ ਦਿੰਦਾ। ਅਜਿਹੀ ਇੱਕ ਵਿਵਸਥਾ 'ਚ ਸ਼ਾਮ ਲਾਲ ਸਭ ਕੁਝ ਭੁਲ ਕੇ ਰਾਮ ਸਿੰਘ ਦਾ ਗਲਾ ਫੜ ਕੇ ਅਜਿਹਾ ਦਾਅ ਲਾਉਂਦਾ ਹੈ ਕਿ ਉਹ ਜ਼ਮੀਨ 'ਚ ਡਿੱਗ ਜਾਂਦਾ ਹੈ। ਇਸ ਦੇ ਬਾਅਦ ਸ਼ਾਮ ਲਾਲ ਆਪਣੇ ਵਿਭਾਗ ਮੁਖੀ ਦੇ ਕੋਲ ਜਾ ਕੇ ਰਾਮ ਸਿੰਘ ਨੂੰ ਸੁੱਟਣ ਦੀ ਗੱਲ ਕਰਦਾ ਅਤੇ ਉਸ ਦਾ ਕਾਰਨ ਵੀ ਦੱਸ ਕੇ ਉਥੋਂ ਵਾਪਸ ਆ ਰਿਹਾ ਹੁੰਦਾ ਤਾਂ ਉਸ ਨੂੰ ਰਾਮ ਸਿੰਘ ਆਪਣੇ ਅੰਦਰ ਕਮਰੇ 'ਚ ਜਾਂਦਾ ਦਿਖਾਈ ਦਿੰਦਾ ਹੈ।
ਵਿਭਾਗੀ ਜਾਂਚ 'ਚ ਸ਼ਾਮ ਲਾਲ ਨਿਰਦੋਸ਼ ਤੇ ਰਾਮ ਸਿੰਘ ਦੇ ਕਾਲੇ ਕਾਰਨਾਮਿਆਂ ਦਾ ਪਰਦਾ ਫਾਸ਼ ਹੋ ਜਾਂਦਾ ਹੈ ਸ਼ਾਮ ਲਾਲ ਨੂੰ ਇੱਕ ਨਸੀਹਤ ਮਿਲਦੀ ਹੈ ਅਤੇ ਰਾਮ ਸਿੰਘ ਨੂੰ ਜੇਲ ਹੋ ਜਾਂਦੀ ਹੈ। ਇਹ ਕਹਾਣੀ ਇਥੋਂ ਤੱਕ ਹੈ ਪਰ ਝੁੱਕਣ ਦੀ ਮਿਸਾਲ ਅਤੇ ਆਪਣੀ ਉਲਝਣ ਦੇ ਸੁਲਝਣ ਅਤੇ ਖ਼ੁਦਕੁਸ਼ੀ ਦੀ ਪ੍ਰਵਿਰਤੀ ਦੇ ਖ਼ਿਲਾਫ਼ ਇੱਕ ਮਿਸਾਲ ਵਜੋਂ ਰੱਖੀ ਹੀ ਜਾ ਸਕਦੀ ਹੈ। ਸਵਾਲ ਇਹ ਹੈ ਕਿ ਸ਼ਾਮ ਲਾਲ ਕੀ ਆਪਣੇ ਵਰਤਮਾਨ ਅਹੁਦੇ 'ਤੇ ਰਹੇ, ਕੋਈ ਦੂਸਰੀ ਨੌਕਰੀ ਜਾਂ ਕੰਮ ਕਰ ਲਏ ਜਾਂ ਇੰਨੀ ਵੱਡੀ ਦੁਨੀਆ 'ਚ ਆਪਣੇ ਲਈ ਕੋਈ ਥਾਂ ਲੱਭ ਲਵੇ ਜਿੱਥੇ ਸ਼ੋਸ਼ਣ ਨਾ ਹੁੰਦਾ ਹੋਵੇ। ਇਮਾਨਦਾਰੀ ਨਾਲ ਸਭ ਕੰਮ ਹੁੰਦਾ ਹੋਵੇ ਤੇ ਮਿਹਨਤ ਦਾ ਪੂਰਾ ਮੁਆਵਜ਼ਾ ਮਿਲਾਦਾ ਹੋਵੇ? ਜ਼ਰਾ ਸੋਚੋ ਤੇ ਚਿੰਤਨ ਕਰੋ ਕਿ ਜੇਕਰ ਕਿਸੇ ਦੇ ਸਾਹਮਣੇ ਸਮਝੌਤਾ ਕਰਨ ਅਤੇ ਸਾਹਮਣਾ ਕਰਨ 'ਚੋਂ ਇੱਕ ਨੂੰ ਚੁਣਨਾ ਹੋਵੇ ਤਾਂ ਕਿਸ ਨੂੰ ਚੁਣਿਆ ਜਾਵੇਗਾ। ਜ਼ਰਾ ਸੋਚੋ?

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”