Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਪਿੰਡ ਦੀ ਰੂਹ

June 22, 2020 10:02 AM

-ਅਮਰੀਕ ਸਿੰਘ ਦਿਆਲ
ਕਈ ਸਾਲਾਂ ਤੋਂ ਵਿਉਂਤਾਂ ਬਣਾ ਰਿਹਾ ਸੀ ਕਿ ਸ੍ਰੀ ਖੁਰਾਲਗੜ੍ਹ ਸਾਹਿਬ ਅਤੇ ਅਚਲਪੁਰ ਵਿਚਕਾਰਲੀ ਡੂੰਘੀ ਖੱਡ ਵਾਲਾ ਖੂਹ ਜ਼ਰੂਰ ਦੇਖਣਾ ਹੈ। ਬਹੁਤ ਸਾਲ ਹੋ ਗਏ ਸਨ ਇਹ ਖੂਹ ਦੇਖਿਆਂ। ਸਾਡੇ ਪਿੰਡ ਤੋਂ ਖੇਤੋ-ਖੇਤੀ ਬਾਹਰਵਾਰ ਰਸਤਾ ਹੈ। ਇੱਕ ਵਾਰ ਦੋ ਕੁ ਦੋਸਤਾਂ ਨਾਲ ਪ੍ਰੋਗਰਾਮ ਵੀ ਬਣਾਇਆ, ਪਰ ਅਖੌਤੀ ਰੁਝੇਵਿਆਂ ਕਾਰਨ ਪ੍ਰੋਗਰਾਮ ਸਿਰੇ ਨਾ ਚੜ੍ਹ ਸਕਿਆ। ਮੈਂ ਇੱਕ ਦਹਾਕਾ ਇਸ ਖੂਹ ਦੇ ਨੇੜਲੇ ਪਿੰਡ ਪੜ੍ਹਾਉਂਦਾ ਰਿਹਾ ਹਾਂ। ਕੰਮ ਦਾ ਜ਼ਿਆਦਾ ਰੁਝੇਵਾਂ ਵੀ ਨਹੀਂ ਸੀ, ਪਰ ਜਿਵੇਂ ਕਹਿ ਲਓ, ਵਿਹਲ ਵਿੱਚੋਂ ਹੀ ਵਿਹਲ ਨਹੀਂ ਮਿਲ ਸਕੀ!
ਇੱਕ ਵਾਰ ਸੈਮੀਨਾਰ ਦੌਰਾਨ ਸਾਡੇ ਇੱਕ ਅਧਿਕਾਰੀ ਨੇ ਵਕਤ ਦੀ ਗੱਲ ਸਾਂਝੀ ਕੀਤੀ। ਕੋਈ ਦੋ-ਤਾਰਾ ਵਜਾਉਣ ਵਾਲਾ ਅਕਸਰ ਪਿੰਡ ਆਉਂਦਾ ਹੁੰਦਾ ਸੀ। ਲਾਲਾ ਜੀ ਨੂੰ ਉਸ ਨੇ ਕਈ ਵਾਰ ਦੋ-ਤਾਰਾਂ ਸੁਣਨ ਦੀ ਅਰਜ਼ ਕੀਤੀ, ਪਰ ਲਾਲਾ ਜੀ ਕੋਲ ਟਾਈਮ ਕਿੱਥੇ ਸੀ! ਉਹ ਹਰ ਵਾਰ ਟਾਲ਼ ਛੱਡਦੇ। ਇੱਕ ਦਿਨ ਦੋ-ਤਾਰਾ ਵਜਾਉਣ ਵਾਲਾ ਲਾਲਾ ਜੀ ਦੇ ਖਹਿੜੇ ਪੈ ਗਿਆ, ‘ਅਖੇ, ਲਾਲਾ ਜੀ, ਅੱਜ ਤਾਂ ਸੁਣ ਹੀ ਲਓ।’ ਲਾਲਾ ਜੀ ਨੇ ਦਸ ਰੁਪਏ ਦੇ ਕੇ ਫਿਰ ਟਾਲਿਆ, ‘‘ਅਗਲੇ ਹਫ਼ਤੇ ਆ ਜਾਈਂ, ਜ਼ਰੂਰ ਸੁਣਾਂਗਾ।'' ਉਹ ਅਗਲੇ ਹਫ਼ਤੇ ਪਿੰਡ ਪਹੁੰਚਿਆ ਤਾਂ ਪਤਾ ਲੱਗਾ ਕਿ ਲਾਲਾ ਜੀ ਚੜ੍ਹਾਈ ਕਰ ਗਏ ਹਨ। ਦੋ-ਤਾਰਾ ਵਾਲਾ ਭਾਈ ਸਿੱਧਾ ਸਿਵਿਆਂ ਨੂੰ ਤੁਰ ਪਿਆ। ਉਥੇ ਬੈਠ ਕੇ ਲੱਗਾ ਦੋ-ਤਾਰਾ ਵਜਾਉਣ। ਨਾਲੇ ਕਹਿਣ ਲੱਗਾ, ‘ਅਰਾਮ ਨਾਲ ਸੁਣੋ ਲਾਲਾ ਜੀ, ਅੱਜ ਤਾਂ ਤੁਹਾਡੇ ਕੋਲ ਟਾਈਮ ਹੀ ਟਾਈਮ ਹੈ।’
ਕੋਰੋਨਾ ਵਾਇਰਸ ਨੇ ਕੁਦਰਤੀ ਨਿਆਮਤਾਂ ਨੂੰ ਖੁੱਲ੍ਹੇ ਵਕਤ ਤੋਂ ਪਹਿਲਾਂ ਹੀ ਮੁੜ ਨੇੜਿਓਂ ਤੱਕਣ ਦਾ ਖੁੱਲ੍ਹਾ ਮੌਕਾ ਦੇ ਦਿੱਤਾ ਹੈ। ਇਸ ਖੂਹ ਨਾਲ ਮੇਰੀਆਂ ਬਚਪਨ ਤੋਂ ਯਾਦਾਂ ਜੁੜੀਆਂ ਹਨ। ਸਾਡੇ ਪਿੰਡ ਤੋਂ ਅਚਲਪੁਰ ਦਾ ਪੈਦਲ ਰਸਤਾ ਪੰਜ ਕੁ ਕਿਲੋਮੀਟਰ ਹੈ। ਕਿਸੇ ਵੇਲੇ ਇਹ ਰਸਤਾ ਬਾਰਾਂ ਮਹੀਨੇ ਤੀਹ ਦਿਨ ਚੱਲਦਾ ਹੁੰਦਾ ਸੀ। ‘ਕੁਲੇ-ਦੁਕੱਲੇ ਨੂੰ ਕੋਈ ਡਰ ਭੈਅ ਦੀ ਗੱਲ ਨਹੀਂ ਸੀ। ਚੋਅ ਦੇ ਆਰ-ਪਾਰ ਕਿਸੇ ਰਾਹਗੀਰ ਦਾ ਝਾਕਾ ਪੈਂਦਿਆਂ ਹੌਸਲਾ ਹੋ ਜਾਂਦਾ। ਖੇਤੋ-ਖੇਤੀ ਪਗਡੰਡੀ ਅਤੇ ਵਿਚਾਲੇ ਡੂੰਘੀ ਖੱਡ ਵਿੱਚ ਡੰੂਘਾ ਖੂਹ। ਨਾਨਕਿਆਂ ਤੱਕ ਪੁੱਜਦਾ ਕਰਨ ਵਾਲੀ ਹਿਮਾਚਲ ਪ੍ਰਦੇਸ਼ ਦੀ ਸਰਕਾਰੀ ਬੱਸ ਅਚਲਪੁਰ ਤੱਕ ਆਉਂਦੀ ਸੀ, ਜਿਸ ਦੀ ਡੇਢ ਵਜੇ ਵਾਪਸੀ ਹੁੰਦੀ। ਇਹ ਬੱਸ ਲੈਣ ਲਈ ਘਰੋਂ ਬਾਰਾਂ ਵਜੇ ਤੁਰਨਾ ਪੈਂਦਾ ਸੀ। ਓਦੋਂ ਅੱਜ ਵਾਂਗ ਪਾਣੀ ਦੀਆਂ ਬੋਤਲਾਂ ਕੋਲ ਚੁੱਕਣ ਦਾ ਰਿਵਾਜ਼ ਨਹੀਂ ਸੀ। ਅੱਜ ਕੱਲ੍ਹ ਏ ਸੀ ਗੱਡੀਆਂ ਵਿੱਚ ਵੀ ਲੋਕ ਪਾਣੀ ਦੀਆਂ ਬੋਤਲਾਂ ਚੁੱਕੀ ਫਿਰਦੇ ਹਨ! ਨਾਲੇ ਨਾਨਕਿਆਂ ਦੇ ਚਾਅ ਵਿੱਚ ਗਰਮੀ ਅਤੇ ਪਿਆਸ ਕਿਹਨੂੰ ਲਗਦੀ ਸੀ।
ਜੂਨ ਮਹੀਨੇ ਦੀ ਤਿੱਖੜ ਦੁਪਹਿਰ ਵਿੱਚ ਡੂੰਘੀ ਘਾਟੀ ਉਤਰਦਿਆਂ ਤੇ ਸੇਕ ਮਾਰਦੇ ਖੱਡ ਦੇ ਪੱਥਰ ਪਾਰ ਕਰਦਿਆਂ ਪਾਣੀ ਦੀ ਲੋੜ ਮਹਿਸੂਸ ਹੋਣ ਲੱਗਦੀ। ਰਾਹ ਵਿੱਚ ਨਾ ਕੋਈ ਮਕਾਨ ਸੀ, ਨਾ ਦੁਕਾਨ। ਖੱਡ ਪਾਰ ਕਰਦਿਆਂ ਥੋੜ੍ਹੀ ਜਿਹੀ ਚੜ੍ਹਾਈ ਚੜ੍ਹ ਕੇ ਸੱਜੇ ਪਾਸੇ ਡੂੰਘਾ ਖੂਹ ਸੀ। ਟਿੰਡਾਂ ਵਾਲਾ ਖੂਹ। ਬਜ਼ੁਰਗਾਂ ਤੋਂ ਸੁਣਿਆ ਸੀ ਕਿ ਇਹ ਖੂਹ ਕਈ ਪਿੰਡਾਂ ਨੇ ਰਲ਼ ਕੇ ਕੱਢਿਆ ਸੀ। ਪਿੰਡ ਪਿੰਡ ਦੀਆਂ ਵਾਰੀਆਂ ਲਗਦੀਆਂ ਹੁੰਦੀਆਂ ਸਨ। ਬੜੀਆਂ ਖ਼ੁਸ਼ੀਆਂ ਮਨਾਈਆਂ ਸਨ ਜਦੋਂ ਇਸ ਦਾ ਠੰਢਾ-ਮਿੱਠਾ ਜਲ ਲੋਕਾਂ ਨੇ ਚੱਖਿਆ ਸੀ। ਪ੍ਰਤੀਤ ਹੁੰਦਾ ਸੀ, ਜਿਵੇਂ ਪਿਆਊ ਲਾਈ ਬੈਠਾ ਇਹ ਖੂਹ ਆਉਂਦੇ-ਜਾਂਦੇ ਰਾਹੀਆਂ ਨੂੰ ‘ਵਾਜਾਂ ਮਾਰ ਰਿਹਾ ਹੋਵੇ। ਹਲਟੀ ਗੇੜ ਕੇ ਖੂਹ ਤੋਂ ਕੱਢਿਆ ਠੰਢਾ-ਮਿੱਠਾ ਜਲ ਰੂਹ ਨੂੰ ਸਰਸ਼ਾਰ ਕਰ ਦਿੰਦਾ। ਕਿੰਨਾ ਚਿਰ ਟਿੰਡਾਂ ਵਿੱਚੋਂ ਵਾਪਸ ਥੱਲੇ ਜਾਂਦੇ ਪਾਣੀ ਦੀਆਂ ਆਵਾਜ਼ਾਂ ਸੁਣਦੇ ਰਹਿੰਦੇ। ਚੱਕਰੀ ਨਾਲ ਖਹਿ ਕੇ ਟਕ ਟਕ ਦੀ ਆਵਾਜ਼ ਸੰਗੀਤਕ ਧੁਨ ਬਖੇਰਦੀ ਮਹਿਸੂਸ ਹੁੰਦੀ। ਲਾਗਲੇ ਪਿੰਡ ਤੋਂ ਤ੍ਰੀਮਤਾਂ ਕੱਪੜਿਆਂ ਦੀ ਗੱਠੜੀ ਬੰਨ੍ਹ ਕੇ ਧੋਣ ਲਈ ਆਈਆਂ ਹੁੰਦੀਆਂ। ਜਦੋਂ ਵੀ ਉਥੋਂ ਲੰਘਣ ਦਾ ਮੌਕਾ ਮਿਲਿਆ, ਖੂਹ ਕਦੇ ਇਕੱਲਾ ਨਹੀਂ ਦੇਖਿਆ। ਕੋਈ ਨਾ ਕੋਈ ਰਾਹੀਂ ਉਥੇ ਕੁਦਰਤ ਦੀ ਗੋਦ ਦਾ ਨਿੱਘ ਮਾਣ ਰਿਹਾ ਹੁੰਦਾ। ਲਾਗੇ ਪਿੱਪਲ ਦੀ ਛਾਂ ਹੇਠ ਗੱਲਾਂ ਬਾਤਾਂ ਅਤੇ ਸੂਚਨਾਵਾਂ ਸਾਂਝੀਆਂ ਹੁੰਦੀਆਂ। ਤਾਜ਼ਾ ਦਮ ਹੋ ਕੇ ਹਰ ਕੋਈ ਆਪੋ-ਆਪਣਾ ਰਾਹ ਫੜ ਲੈਂਦਾ।
ਖੂਹ ਦਾ ਪਾਣੀ ਕਾਫੀ ਦੂਰ ਸੀ। ਡਰਦੇ-ਡਰਦੇ ਜਦੋਂ ਖੂਹ ਵਿੱਚ ਝਾਤ ਮਾਰਦੇ ਸਾਂ, ਛੋਟੀ ਜਿਹੀ ਟਿੱਕੀ ਦਿਖਾਈ ਦਿੰਦੀ ਸੀ। ਖੱਬੇ ਪਾਸੇ ਪਿੱਪਲ ਦਾ ਵੱਡਾ ਰੁੱਖ ਉਸ ਦਾ ਸਾਥੀ ਸੀ, ਜਿਸ ਦੇ ਆਲੇ-ਦੁਆਲੇ ਚੁਣ ਚੁਣ ਕੇ ਖੱਡ ਦੇ ਦੂਧੀਆ ਪੱਥਰਾਂ ਦਾ ਗੋਲ-ਘੇਰਾ ਬਣਾਇਆ ਹੋਇਆ ਸੀ। ਲਗਦਾ ਸੀ, ਜਿਵੇਂ ਕੁਦਰਤ ਨੇ ਕੋਈ ਰਿਆਸਤ ਬਣਾਈ ਹੋਵੇ ਅਤੇ ਨਿਆਮਤਾਂ ਦੀ ਵਰਖਾ ਕਰ ਦਿੱਤੀ ਹੋਵੇ।
ਮੈਨੂੰ ਯਾਦ ਹੈ, ਜਦੋਂ ਅਸੀਂ ਅੱਠਵੀਂ ਅਤੇ ਦਸਵੀਂ ਦੇ ਬੋਰਡ ਦੇ ਇਮਤਿਹਾਨ ਦੇਣ ਲਈ ਖੱਡ ਟੱਪ ਕੇ ਅਚਲਪੁਰ ਲਾਗੇ ਗੁਰੂੁਬਿਸ਼ਨਪੁਰੀ ਸਕੂਲ ਜਾਂਦੇ ਸਾਂ ਤਾਂ ਕੁਝ ਸ਼ਰਾਰਤੀ ਮੁੰਡੇ ਹਲਟ ਦਾ ਕੁੱਤਾ ਉਪਰ ਚੁੱਕ ਦਿੰਦੇ। ਕਿੰਨਾ ਚਿਰ ਗਾਧੀ ਤੇਜ਼ ਗਤੀ ਨਾਲ ਪੁੱਠੇ ਗੇੜੇ ਲਾਉਂਦੀ ਰਹਿੰਦੀ। ਇਸ ਸ਼ਰਾਰਤ ਬਦਲੇ ਮੁੰਡਿਆਂ ਨੂੰ ਮਾਰ ਵੀ ਖਾਣੀ ਪਈ। ਇਤਿਹਾਸਕ ਮੇਲਾ ‘ਛਿੰਝ ਛਰਾਹਾਂ ਦੀ' ਤੋਂ ਵਾਪਸੀ ਮੌਕੇ ਵਾਜੇ-ਪੀਪਨੀਆਂ ਵਜਾਉਂਦੇ ਬੱਚੇ ਇਸ ਖੂਹ ਕੋਲੋਂ ਲੰਘਦੇ। ਨੇੜਲੀ ਕੁਟੀਆ, ਜਿਸ ਨੂੰ ਖੂਹ ਵਾਲੀ ਕੁਟੀਆ ਕਹਿੰਦੇ ਹਨ, ਵਿਖੇ ਸਾਲਾਨਾ ਭੰਡਾਰੇ ਮੌਕੇ ਤਾਂ ਇਥੇ ਵਿਆਹ ਵਰਗਾ ਮਾਹੌਲ ਹੁੰਦਾ।
ਅੱਜ ਮੈਂ ਖੂੁਹ `ਤੇ ਪਹੁੰਚ ਗਿਆ ਹਾਂ। ਅਤੀਤ ਅਤੇ ਵਰਤਮਾਨ ਵਿਚਲਾ ਪਾੜਾ ਬਹੁਤ ਵੱਡਾ ਹੈ। ਕਿੰਨਾ ਕੁਝ ਬਦਲ ਗਿਆ ਹੈ। ਚੋਅ ਵਾਲੀ ਉਤਰਾਈ ਮੂਹਰੇ ਜੰਗਲੀ ਜਾਨਵਰਾਂ ਤੋਂ ਫ਼ਸਲਾਂ ਦੇ ਬਚਾਅ ਲਈ ਲੋਹੇ ਦਾ ਗੇਟ ਲਾ ਦਿੱਤਾ ਗਿਆ ਹੈ। ਪਗਡੰਡੀ ਦੀ ਥਾਂ ਪੈਰ-ਘਾਸ ਜਿਹੀ ਰਹਿ ਗਈ ਹੈ, ਜੋ ਵਿਰਲੇ ਟਾਵੇਂ ਬੰਦੇ ਦੀ ਕਦੇ-ਕਦਾਈਂ ਆਉਣ ਦੀ ਗਵਾਹੀ ਭਰ ਰਹੀ ਹੈ। ਖੱਡ ਦੇ ਦੂਧੀਆ ਪੱਥਰ ਨਿਢਾਲ ਪਏ ਪ੍ਰਤੀਤ ਹੋਏ। ਖੂਹ ਦਾ ਪੁਰਾਣਾ ਮੁਹਾਂਦਰਾ ਮੌਜੂਦ ਹੈ, ਪਰ ਟਿੰਡਾਂ ਤੇ ਗਾਧੀ ਗਾਇਬ ਹੈ। ਨੇੜੇ ਪਏ ਬੈੜ, ਚੁਹੱਕਲੀ ਅਤੇ ਲੱਠ ਆਪੋ ਵਿੱਚ ਬੀਤੇ ਦੀਆਂ ਬਾਤਾਂ ਪਾ ਰਹੇ ਹਨ। ਕੋਲ ਖੜਾ ਪਿੱਪਲ ਇਨ੍ਹਾਂ ਸਾਰਿਆਂ ਦੀ ਗਵਾਹੀ ਭਰ ਰਿਹਾ ਹੈ। ਆਧੁਨਿਕੀਕਰਨ ਦੀ ਪੁੱਠ ਚਾੜ੍ਹ ਕੇ ਇਸ ਦੇ ਢਿੱਡ ਵਿੱਚੋਂ ਪਾਣੀ ਸੂਤਣ ਲਈ ਲੰਮੀ ਪਾਈਪ ਉਤਾਰ ਦਿੱਤੀ ਗਈ ਹੈ। ਮੂਧੇ ਹੋ ਕੇ ਦੇਖਦਿਆਂ ਦਿਖਾਈ ਦੇਣ ਵਾਲੀ ਪਾਣੀ ਦੀ ਟਿੱਕੀ ਦਿਸਣੋਂ ਹਟ ਗਈ ਹੈ। ਮਨੁੱਖੀ ਛੋਹ ਨੂੰ ਤਰਸ ਰਿਹਾ ਖੂਹ ਜਿਵੇਂ ਉਲਾਂਭਾ ਦਿੰਦਾ ਜਾਪਦਾ ਹੈ।.. ਕਿੰਨੇ ਸਾਲ ਹੋ ਗਏ ਮਿੱਤਰਾ ਤੈਨੂੰ ਤੁਰੇ ਨੂੰ! ਵਕਤ ਹੀ ਨਹੀਂ ਜੁੜਿਆ। ਨਾਲੇ ਤੇਰਾ ਵੀ ਮੇਰੇ ਵਾਂਗ ਆਧੁਨਿਕੀਕਰਨ ਹੋ ਗਿਆ ਹੈ। ਅਖੌਤੀ ਤਰੱਕੀ ਦੀ ਦੌੜ ਬੰਦੇ ਨੂੰ ਮਸ਼ੀਨ ਬਣਾ ਛੱਡਦੀ ਹੈ। ਚਲੋ ਅੱਜ ਕੋਰੋਨਾ ਬਹਾਨੇ ਹੀ ਸਹੀ..।’
ਮੈਂ ਲਾਜਵਾਬ ਹਾਂ। ਤੇਜ਼ੀ ਨਾਲ ਦਿਮਾਗ ਅੰਦਰ ਨਵਤੇਜ ਗੜ੍ਹਦੀਵਾਲਾ ਦੀਆਂ ਸਤਰਾਂ ਦੌੜਨ ਲੱਗਦੀਆਂ ਹਨ-
ਪਿੰਡ ਵਾਸੀਓ! ਆਓ ਖੂਹ ਪੂਰੀਏ,
ਖੂਹ ਪੂਰ ਇਸ ਦੇ ਮੂੰਹ ਵਿੱਚ
ਸਿੱਲ ਪੱਕੀ ਤਰ੍ਹਾਂ ਟਿਕਾ ਦਈਏ
ਜਿਸ ਉਤੇ ਡੂੰਘਾ ਉਕਰਿਆ ਹੋਵੇ:
ਏਥੇ ਕਦੇ ਖੂਹ ਹੁੰਦਾ ਸੀ
ਜੋ ਪਿੰਡ ਦੀ ਸਾਂਝੀ ਰੂਹ ਹੁੰਦਾ ਸੀ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”