Welcome to Canadian Punjabi Post
Follow us on

19

May 2019
ਮਨੋਰੰਜਨ

ਹਰ ਰੋਲ ਦੀ ਤਿਆਰੀ ਅਲੱਗ : ਰਾਧਿਕਾ ਆਪਟੇ

November 14, 2018 07:58 AM

ਹਾਲ ਹੀ ਆਏ ਮੀ ਟੂ ਦੇ ਸੈਲਾਬ ਨੇ ਫਿਲਮ ਇੰਡਸਟਰੀ ਸਮੇਤ ਪੂਰੇ ਦੇਸ਼ ਨੂੰ ਚੌਂਕਾ ਦਿੱਤਾ। ਫਿਲਮ ਜਗਤ ਦੀਆਂ ਕਈ ਮਹਿਲਾਵਾਂ ਆਪਣੇ ਨਾਲ ਹੋਏ ਯੌਨ ਸ਼ੋਸ਼ਣ ਨੂੰ ਲੈ ਕੇ ਸਾਹਮਣੇ ਆਈਆਂ। ਕੁਝ ਸੈਲੀਬ੍ਰਿਟੀਜ਼ ਨੇ ਇਸ ਨੂੰ ਸਪੋਰਟ ਵੀ ਕੀਤਾ, ਉਥੇ ਕੁਝ 'ਤੇ ਦੋਸ਼ ਵੀ ਲੱਗੇ। ਅਭਿਨੇਤਰੀ ਰਾਧਿਕਾ ਆਪਟੇ ਇਸ ਮੀ ਟੂ ਮੂਵਮੈਂਟ ਤੋਂ ਕਾਫੀ ਖੁਸ਼ ਹੈ ਅਤੇ ਹਾਲ ਹੀ ਵਿੱਚ ਉਸ ਨੇ ਇਸ 'ਤੇ ਖੁੱਲ੍ਹ ਗੱਲਬਾਤ ਕੀਤੀ। ਪੇਸ਼ ਹਨ ਉਸੇ ਗੱਲਬਾਤ ਦੇ ਕੁਝ ਅੰਸ਼ :
* ਮੀ ਟੂ ਮੂਵਮੈਂਟ ਵਿੱਚ ਅੱਜਕੱਲ੍ਹ ਕੁਝ ਠਹਿਰਾਅ ਆ ਗਿਆ ਹੈ। ਇੰਡੀਆ ਵਿੱਚ ਤੁਸੀਂ ਇਸ ਮੂਵਮੈਂਟ ਨੂੰ ਕਿੱਥੇ ਤੋਂ ਕਿੱਥੇ ਤੱਕ ਜਾਂਦੇ ਹੋਏ ਦੇਖਣਾ ਚਾਹੁੰਦੇ ਹੋ?
- ਮੇਰੀ ਇੱਛਾ ਹੈ ਕਿ ਇਸ ਵਿੱਚ ਕੁਝ ਅਜਿਹਾ ਸਿਸਟੇਮੈਟਿਕ ਤਰੀਕਾ ਨਿਕਲੇ, ਜੋ ਦੂਰ ਤੱਕ ਆਪਣਾ ਪ੍ਰਭਾਵ ਛੱਡੇ। ਇਹ ਬਹੁਤ ਵਧੀਆ ਗੱਲ ਹੈ ਕਿ ਅੱਜ ਲੋਕ ਇਸ ਦੇ ਬਾਰੇ ਗੱਲ ਕਰ ਰਹੇ ਹਨ, ਇਹ ਬਹੁਤ ਜ਼ਰੂਰੀ ਚੀਜ਼ ਹੈ। ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਇਸ ਦੇ ਨਾਲ ਇੰਨੇ ਸਮੇਂ ਤੋਂ ਦੱਬੀਆਂ ਚੀਜ਼ਾਂ ਨਿਕਲ ਕੇ ਸਾਰਿਆਂ ਦੇ ਸਾਹਮਣੇ ਆ ਰਹੀਆਂ ਹਨ। ਇਸੇ ਤਰ੍ਹਾਂ ਨਾਲ ਸਮਾਜ ਵਿੱਚ ਜਾਗਰੂਕਤਾ ਲਿਆਉਣ ਵਿੱਚ ਮਦਦ ਮਿਲੇਗੀ।
* ਤੁਸੀਂ ਇੰਨੀਆਂ ਫਿਲਮਾਂ ਕਰ ਲਈਆਂ ਹਨ, ਤਾਂ ਅਜੇ ਕਿਸ ਤਰ੍ਹਾਂ ਦਾ ਕਰੈਕਟਰ ਪਲੇਅ ਕਰਨਾ ਬਾਕੀ ਹੈ?
- ਬਹੁਤ ਸਾਰੇ ਕਿਰਦਾਰ ਬਾਕੀ ਹਨ। ਤੁਸੀਂ ਜਿੰਨਾ ਸੋਚਦੇ ਹੋ, ਉਸ ਤੋਂ ਕਈ ਲੱਖ ਗੁਣਾ ਵੱਧ ਸੰਭਾਵਨਾਵਾਂ ਹੁੰਦੀਆਂ ਹਨ। ਮੈਂ ਉਸੇ ਤਰ੍ਹਾਂ ਸੋਚਦੀ ਹਾਂ, ਪਰ ਦੇਖਦੀ ਹਾਂ ਕਿ ਕੀ ਆਉਂਦਾ ਹੈ। ਮੇਰੇ ਕੋਲ ਕੋਈ ਇੱਕ ਡ੍ਰੀਮ ਕਰੈਕਟਰ ਨਹੀਂ ਹੈ, ਪਰ ਜੋ ਆਉਂਦਾ ਹੈ, ਉਹ ਮੈਂ ਕਰਦੀ ਜਾਂਦੀ ਹਾਂ।
* ਤੁਹਾਡੀਆਂ ਫਿਲਮਾਂ ਵਿੱਚ ਹਮੇਸ਼ਾ ਕੁਝ-ਨਾ-ਕੁਝ ਲੀਕ ਤੋਂ ਹਟ ਕੇ ਹੁੰਦਾ ਹੈ। ਸਕ੍ਰਿਪਟ ਪੜ੍ਹਦੇ ਸਮੇਂ ਤੁਹਾਡੇ ਦਿਮਾਗ ਵਿੱਚ ਕੀ ਚੱਲ ਰਿਹਾ ਹੁੰਦਾ ਹੈ?
-ਅਜਿਹਾ ਕੁਝ ਵੀ ਨਹੀਂ ਕਿ ਮੈਂ ਫਿਲਮ ਸਾਈਨ ਕਰਨ ਤੋਂ ਪਹਿਲਾਂ ਮੂਡ ਬਣਾ ਕੇ ਜਾਂਦੀ ਹਾਂ। ਕੋਈ ਵੀ ਪ੍ਰੋਜੈਕਟ ਮੇਰੇ ਲਈ ਆਕਰਸ਼ਕ ਅਤੇ ਥੋੜ੍ਹਾ ਚੁਣੌਤੀ ਪੂਰਨ ਹੋਣਾ ਚਾਹੀਦਾ ਹੈ। ਬਾਕੀ ਮੈਂ ਕੋਈ ਕ੍ਰਾਈਟੇਰੀਆ ਨਹੀਂ ਬਣਾ ਕੇ ਨਹੀਂ ਜਾਂਦੀ ਕਿ ਇਸ ਤਰ੍ਹਾਂ ਦੀ ਫਿਲਮ ਕਰਨੀ ਹੈ। ਫਿਲਮ ਵਿੱਚ ਮੇਰੇ ਰੋਲ ਦੀ ਲੰਬਾਈ, ਲੈਂਗਵੇਜ ਤੇ ਪਲੇਟਫਾਰਮ ਮੇਰੇ ਲਈ ਖਾਸ ਮਾਇਨੇ ਨਹੀਂ ਰੱਖਦੇ। ਮੈਂ ਇਨ੍ਹਾਂ ਚੀਜ਼ਾਂ ਦੇ ਬਾਰੇ ਜ਼ਿਆਦਾ ਸੋਚਦੀ ਨਹੀਂ। ਕਿਸੇ ਫਿਲਮ ਦੀ ਸ਼ਰਤ ਵੀ ਨਹੀਂ ਰੱਖਦੀ ਹਾਂ।
* ਅਲੱਗ ਪਲੇਟਫਾਰਮ ਦੀ ਗੱਲ ਕਰੀਏ ਤਾਂ ਤੁਸੀਂ ਨੈਟਫਲਿਕਸ 'ਤੇ ਵੀ ਲਗਾਤਾਰ ਨਜ਼ਰ ਆਉਂਦੇ ਰਹਿੰਦੇ ਹੋ। ਕੀ ਫਰਕ ਮਹਿਸੂਸ ਕਰਦੇ ਹੋ ਫੀਚਰ ਫਿਲਮ ਅਤੇ ਵੈਬ ਸੀਰੀਜ਼ ਵਿੱਚ?
- ਇੱਕ ਐਕਟਰ ਦੇ ਰੂਪ ਵਿੱਚ ਤਾਂ ਮੈਨੂੰ ਕੁਝ ਵੀ ਅਲੱਗ ਨਹੀਂ ਲੱਗਦਾ। ਉਂਝ ਇਹ ਸਵਾਲ ਤੁਹਾਨੂੰ ਸੈਫ ਜਾਂ ਨਵਾਜ਼ ਨੂੰ ਕਰਨਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੇ ਅੱਠ ਘੰਟੇ ਦਾ ਪੂਰਾ ਰੋਲ ਕੀਤਾ ਹੈ ਅਤੇ ਮੇਰਾ ਰੋਲ ਬਹੁਤ ਛੋਟਾ ਜਿਹਾ ਸੀ। ਜੇ ਮੈਨੂੰ ਉਸ ਤਰ੍ਹਾਂ ਦਾ ਰੋਲ ਮਿਲਦਾ ਹੈ ਤਾਂ ਉਹ ਅਲੱਗ ਤਰ੍ਹਾਂ ਦਾ ਤਜਰਬਾ ਹੋਵੇਗਾ। ਅਜੇ ਤੁਸੀਂ 'ਤੇ ਜਾਂਦੇ ਹੋ ਅਤੇ ਸ਼ੂਟ ਕਰਦੇ ਹੋ। ਫਿਰ ਭਾਵੇਂ ਉਹ ਨੈਟਫਲਿਕਸ 'ਤੇ ਆਏ ਜਾਂ ਫਿਰ ਥੀਏਟਰ ਵਿੱਚ ਆਏ, ਇਸ ਨਾਲ ਕੋਈ ਫਰਕ ਨਹੀਂ ਪੈਂਦਾ।
* ਇਸ ਮਹੀਨੇ ਤੁਹਾਡੀਆਂ ਦੋ-ਦੋ ਫਿਲਮਾਂ ਰਿਲੀਜ਼ ਹੋਈਆਂ ਹਨ। ਲਗਾਤਾਰ ਫਿਲਮਾਂ ਆਉਂਦੀਆਂ ਹਨ, ਤਾਂ ਕਿਹੋ ਜਿਹਾ ਲੱਗਦਾ ਹੈ?
- ਬੇਸ਼ੱਕ, ਜਦ ਤੁਹਾਡੀਆਂ ਫਿਲਮਾਂ ਬੈਕ ਟੂ ਬੈਕ ਰਿਲੀਜ਼ ਹੁੰਦੀਆਂ ਹਨ ਤਾਂ ਕਾਫੀ ਚੰਗਾ ਲੱਗਦਾ ਹੈ। ਜੇ ਤੁਹਾਡੀਆਂ ਦੋ ਅਲੱਗ-ਅਲੱਗ ਟਾਈਪ ਦੀਆਂ ਫਿਲਮਾਂ ਇੱਕੋ ਮਹੀਨੇ ਆਉਂਦੀਆਂ ਹਨ ਤਾਂ ਉਸ ਦਾ ਫਾਇਦਾ ਵੀ ਮਿਲਦਾ ਹੈ, ਪਰੰਤੂ ਮੇਰਾ ਮੰਨਣਾ ਇਹ ਹੈ ਕਿ ਦੋ ਫਿਲਮਾਂ ਦੇ ਵਿੱਚ ਬ੍ਰੇਕ ਵੀ ਮਿਲਣਾ ਚਾਹੀਦਾ ਹੈ, ਤਾਂ ਕਿਸੇ ਵੀ ਚੀਜ਼ ਦੀ ਅਤਿ ਵੀ ਨਾ ਹੋ ਜਾਏ।
* ਆਪਣੇ ਅੰਦਰ ਕੀ ਅਲੱਗ ਦੇਖਦੇ ਹੋ, ਜੋ ਦੂਸਰਿਆਂ ਦੇ ਮੁਕਾਬਲੇ ਤੁਹਾਨੂੰ ਲੀਕ ਤੋਂ ਹਟ ਕੇ ਰੋਲ ਦਿਵਾਉਂਦਾ ਹੈ?
- ਅਜਿਹਾ ਕੁਝ ਨਹੀਂ ਹੈ। ਮੇਰੀਆਂ ਕਈ ਦੋਸਤ ਹਨ, ਜੋ ਨੈਟਫਲਿਕਸ ਦੀ ਨਵੀਂ ਸੀਰੀਜ਼ ਵਿੱਚ ਨਜ਼ਰ ਆ ਰਹੀਆਂ ਹਨ। ਉਹ ਅਮੇਜਨ ਅਤੇ ਦੂਸਰੇ ਪਲੇਟਫਾਰਮ 'ਤੇ ਨਜ਼ਰ ਆ ਰਹੀਆਂ ਹਨ ਕਿਉਂਕਿ ਮੈਂ ਪਹਿਲੀ ਸੀਰੀਜ਼ ਵਿੱਚ ਸੀ, ਇਸ ਲਈ ਮੇਰੇ ਬਾਰੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਹਨ। ਬਾਕੀ ਅਜਿਹਾ ਕੁਝ ਵੀ ਨਹੀਂ ਹੈ।

Have something to say? Post your comment