Welcome to Canadian Punjabi Post
Follow us on

19

May 2019
ਮਨੋਰੰਜਨ

ਕਾਮੇਡੀ ਨਹੀਂ ਕਰਾਂਗਾ : ਪ੍ਰਿਯਾਂਸ਼ੂ ਚੈਟਰਜੀ

November 14, 2018 07:56 AM

ਫਿਲਮ ‘ਤੁਮ ਬਿਨ’ ਨਾਲ ਪ੍ਰਿਯਾਂਸ਼ੂ ਚੈਟਰਜੀ ਨੇ ਬਾਲੀਵੁੱਡ ਵਿੱਚ ਧਮਾਕੇਦਾਰ ਐਂਟਰੀ ਕੀਤੀ ਸੀ, ਪਰ ਇਸ ਦੇ ਬਾਅਦ ਉਸ ਦੀ ਸਪੀਡ ਘੱਟ ਹੁੰਦੀ ਚਲੀ ਗਈ। ਇਹ ਅਲੱਗ ਗੱਲ ਹੈ ਕਿ ਪ੍ਰਿਯਾਂਸ਼ੂ ਬੰਗਲਾ ਫਿਲਮਾਂ ਵਿੱਚ ਰੁੱਝੇ ਰਹੇ ਅਤੇ ਵਿੱਚ-ਵਿਚਾਲੇ ਹਿੰਦੀ ਫਿਲਮਾਂ ਵਿੱਚ ਉਨ੍ਹਾਂ ਦੀ ਮੌਜੂਦਗੀ ਨਜ਼ਰ ਆਉਂਦੀ ਰਹੀ, ਪਰ ਇਹ ਅਜਿਹੀਆਂ ਫਿਲਮਾਂ ਸਨ, ਜੋ ਬਾਕਸ ਆਫਿਸ 'ਤੇ ਕ੍ਰਿਸ਼ਮਾ ਨਹੀਂ ਦਿਖਾ ਸਕੀਆਂ। ਲੰਬੇ ਸਮੇਂ ਪਿੱਛੋਂ ਫਿਲਮ ‘ਕਾਮੇਡੀ ਕਾ ਤੜਕਾ’ ਨਾਲ ਪ੍ਰਿਯਾਂਸ਼ੂ ਇੱਕ ਨਵੇਂ ਰੂਪ ਵਿੱਚ ਸਾਹਮਣੇ ਆ ਰਹੇ ਹਨ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਤੁਹਾਡੇ ਵਿਅਕਤੀਤਵ ਵਿੱਚ ਕੁਝ ਬਦਲਾਅ ਨਜ਼ਰ ਆ ਰਿਹਾ ਹੈ। ਕੀ ਅਜਿਹਾ ਕਰੈਕਟਰ ਦੇ ਕਾਰਨ ਹੋਇਆ ਹੈ?
- ਮੈਂ ਵਰਕਆਊਟ ਕਰ ਕੇ ਆਪਣਾ ਵਜ਼ਨ 12 ਕਿਲੋ ਘੱਟ ਕੀਤਾ ਹੈ ਕਿਉਂਕਿ ਮੇਰੇ ਕਰੈਕਟਰ ਦਾ ਲੁਕ ਹੀ ਅਜਿਹਾ ਹੈ ਜਿਸ ਦੀ ਵਜ੍ਹਾ ਨਾਲ ਮੈਨੂੰ ਆਪਣੀ ਸ਼ੇਪ ਵਿੱਚ ਬਦਲਾਅ ਲਿਆਉਣਾ ਪਿਆ।
* ਕੀ ਫਿਲਮ ਵਿੱਚ ਤੁਸੀਂ ਵੀ ਕਾਮੇਡੀ ਦਾ ਤੜਕਾ ਲਾਓਗੇ?
- ਜੀ ਨਹੀਂ, ਮੇਰਾ ਸੀਰੀਅਸ ਕਰੈਕਟਰ ਹੈ। ਕਾਮੇਡੀ ਦਾ ਤੜਕਾ ਲਾਉਣ ਵਾਲੇ ਬਾਕੀ ਕਲਾਕਾਰ ਹਨ, ਜਿਨ੍ਹਾ ਵਿੱਚ ਮੇਰਾ ਆਫਿਸ ਸਟਾਫ ਵੀ ਸ਼ਾਮਲ ਹੈ।
* ਫਿਲਮ ਵਿੱਚ ਤੁਹਾਡੇ ਕਰੈਕਟਰ ਨੇ ਕੀ ਰੂਪ ਲਿਆ ਹੈ?
- ਇਸ ਵਿੱਚ ਮੈਂ ਸ਼ਾਦੀਸ਼ੁਦਾ ਹਾਂ, ਜਿਸ ਦੀ ਪਤਨੀ ਨਾਲ ਨਿਭ ਨਹੀਂ ਰਹੀ। ਸਾਡੇ ਦਰਮਿਆਨ ਨੋਕ-ਝੋਕ ਹੁੰਦੀ ਰਹਿੰਦੀ ਹੈ ਜਿਸ ਦੀ ਖਬਰ ਦਫਤਰ ਤੱਕ ਪਹੁੰਚ ਜਾਂਦੀ ਹੈ। ਦਫਤਰ ਦੇ ਲੋਕ ਸਾਡੀ ਨੋਕ-ਝੋਕ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੇ ਹਨ ਜਿਸ ਦੇ ਵਿੱਚ ਕਾਮੇਡੀ ਸਿਚੁਏਸ਼ਨਜ਼ ਬਣਦੀ ਰਹਿੰਦੀ ਹੈ।
* ਫਿਲਮ ਵਿੱਚ ਯੰਗਸਟਰਸ ਲਏ ਗਏ ਹਨ, ਜਿਨ੍ਹਾਂ ਵਿੱਚ ਤੁਸੀਂ ਕਾਫੀ ਸੀਨੀਅਰ ਹੋ। ਕਿਹੋ ਜਿਹਾ ਲੱਗਾ ਉਨ੍ਹਾਂ ਦੇ ਨਾਲ ਕੰਮ ਕਰਨਾ?
- ਯੰਗ ਲੜਕੇ ਐਕਟਿੰਗ ਵਿੱਚ ਟ੍ਰੇਂਡ ਹਨ। ਉਹ ਚੰਗੀ ਤਰ੍ਹਾਂ ਸਿੱਖ ਕੇ ਆਏ ਹਨ। ਉਨ੍ਹਾਂ ਵਿੱਚ ਐਨਰਜੀ ਵੀ ਖੂਬ ਹੈ। ਮੈਂ ਤਾਂ ਉਨ੍ਹਾਂ ਨੂੰ ਸਿਰਫ ਇਹੀ ਸੁਝਾਅ ਦਿੱਤਾ ਹੈ ਕਿ ਸਹੀ ਦਿਸ਼ਾ ਵਿੱਚ ਅੱਗੇ ਵਧੋ।
* ਤੁਸੀਂ ਫਿਲਮਾਂ ਵਿੱਚ ਕਾਫੀ ਘੱਟ ਦਿਖਾਈ ਦੇ ਰਹੇ ਹੋ, ਅਜਿਹਾ ਕਿਉਂ?
- ਇਸ ਦੇ ਕਈ ਕਾਰਨ ਹੈ। ਮੈਂ ਹਿੰਦੀ ਦੇ ਨਾਲ-ਨਾਲ ਬੰਗਲਾ ਫਿਲਮਾਂ ਵਿੱਚ ਵੀ ਬਿਜ਼ੀ ਰਿਹਾ। ਹਾਲੇ 25 ਦੇ ਲਗਭਗ ਬੰਗਲਾ ਫਿਲਮਾਂ ਕਰ ਚੁੱਕਾ ਹਾਂ ਜਿਸ ਕਾਰਨ ਹਿੰਦੀ ਫਿਲਮਾਂ ਨਾਲ ਸਹੀ ਤਾਲਮੇਲ ਨਹੀਂ ਬਿਠਾ ਸਕਿਆ। ਕੁਝ ਅਜਿਹੀਆਂ ਹਿੰਦੀ ਫਿਲਮਾਂ ਮਿਲੀਆਂ, ਜਿਨ੍ਹਾਂ ਦਾ ਸਹੀ ਤਰ੍ਹਾਂ ਪ੍ਰਮੋਸ਼ਨ ਨਹੀਂ ਹੋਇਆ ਜਿਸ ਦਾ ਫਾਇਦਾ ਮੈਨੂੰ ਨਹੀਂ ਮਿਲ ਸਕਿਆ।
* ਬੰਗਲਾ ਅਤੇ ਹਿੰਦੀ ਫਿਲਮਾਂ ਵਿੱਚ ਕੀ ਫਰਕ ਦੇਖਦੇ ਹੋ?
- ਬੰਗਲਾ ਫਿਲਮ ਕਰਦੇ ਸਮੇਂ ਕ੍ਰਿਏਟਿਵ ਸੈਟੀਸਫੈਕਸ਼ਨ ਮਿਲਦਾ ਹੈ, ਪਰ ਪੈਸਾ ਤਾਂ ਬਾਲੀਵੁੱਡ ਹੀ ਦਿੰਦਾ ਹੈ।

Have something to say? Post your comment