Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਬਰੈਂਪਟਨ ਵਿੱਚ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਦੋ ਬੱਚਿਆਂ ਸਮੇਤ ਚਾਰ ਜ਼ਖ਼ਮੀ

June 19, 2020 12:03 AM

ਟੋਰਾਂਟੋ, 18 ਜੂਨ (ਪੋਸਟ ਬਿਊਰੋ) : ਅੱਜ ਦੁਪਹਿਰੇ ਬਰੈਂਪਟਨ ਵਿੱਚ ਕਈ ਗੱਡੀਆਂ ਦੇ ਆਪਸ ਵਿੱਚ ਟਕਰਾਉਣ ਕਾਰਨ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਚਾਰ ਵਿਅਕਤੀਆਂ ਵਿੱਚ ਦੋ ਬੱਚੇ ਵੀ ਸ਼ਾਮਲ ਸਨ। ਇਹ ਜਾਣਕਾਰੀ ਪੁਲਿਸ ਨੇ ਦਿੱਤੀ।
ਦੁਪਹਿਰ ਸਮੇਂ ਇਹ ਹਾਦਸਾ ਕੰਟਰੀਸਾਈਡ ਡਰਾਈਵ ਤੇ ਟੌਰਬ੍ਰੈਮ ਰੋਡ ਉੱਤੇ ਵਾਪਰਿਆ। ਕਾਂਸਟੇਬਲ ਸਾਰਾਹ ਪੈਟਨ ਨੇ ਦੱਸਿਆ ਕਿ ਹਾਲਾਤ ਦਾ ਜਾਇਜ਼ਾ ਲੈਣ ਉਪਰੰਤ ਇਹ ਗੱਲ ਸਾਹਮਣੇ ਆਈ ਹੈ ਕਿ ਇੱਕ ਬਾਲਗ ਮਹਿਲਾ ਦੀ ਹਾਲਤ ਨਾਜ਼ੁਕ ਹੈ ਤੇ ਦੋ ਜਾਂ ਤਿੰਨ ਬੱਚਿਆਂ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। ਹਾਲ ਦੀ ਘੜੀ ਇਨ੍ਹਾਂ ਸਾਰਿਆਂ ਦੀਆਂ ਉਮਰਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਉਨ੍ਹਾਂ ਦਸਿਆ ਕਿ ਹਾਦਸੇ ਦਾ ਸਿ਼ਕਾਰ ਹੋਈਆਂ ਗਡੀਆਂ ਵਿੱਚੋਂ ਇੱਕ ਵਿੱਚ ਸਵਾਰ ਵਿਅਕਤੀ ਗੱਡੀ ਦੇ ਅੰਦਰ ਹੀ ਫਸਿਆ ਹੋਇਆ ਹੈ ਤੇ ਉਸ ਦੀ ਹਾਲਤ ਵੀ ਨਾਜੁ਼ਕ ਹੀ ਦੱਸੀ ਜਾਂਦੀ ਹੈ। ਪਹਿਲਾਂ ਦੋ ਹਵਾਈ ਐਂਬੂਲੈਂਸਾਂ ਸੱਦੀਆਂ ਗਈਆਂ ਸਨ ਪਰ ਬਾਅਦ ਵਿੱਚ ਉਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ ਤੇ ਫਿਰ ਹਾਦਸੇ ਦਾ ਸਿ਼ਕਾਰ ਵਿਅਕਤੀਆਂ ਨੂੰ ਲੋਕਲ ਹਸਪਤਾਲ ਵਿੱਚ ਵਾਇਆ ਜ਼ਮੀਨੀ ਐਂਬੂਲੈਂਸ ਦੇ ਹੀ ਲਿਜਾਇਆ ਗਿਆ।

 

 
Have something to say? Post your comment