Welcome to Canadian Punjabi Post
Follow us on

19

May 2019
ਮਨੋਰੰਜਨ

ਕਲਾਕਾਰ ਦੀ ਸੀਮਾ ਨਹੀਂ ਹੁੰਦੀ : ਅਮਾਇਰਾ ਦਸਤੂਰ

November 14, 2018 07:54 AM

ਫਿਲਮ ‘ਇਸ਼ਕ’ ਨਾਲ ਐਕਟਿੰਗ ਕਰੀਅਰ ਸ਼ੁਰੂ ਕਰਨ ਵਾਲੀ ਅਮਾਇਰਾ ਦਸਤੂਰ ਡਿਜੀਟਲ ਪਟੇਲਫਾਰਮ 'ਤੇ ਵੀ ਕਦਮ ਰੱਖ ਚੁੱਕੀ ਹੈ। ਵੈੱਬ ਸੀਰੀਜ਼ ‘ਦਿ ਟਿ੍ਰਪ' ਦੇ ਦੂਸਰੇ ਸੀਜਨ ਵਿੱਚ ਉਹ ਸ਼ਵੇਤਾ ਤਿ੍ਰਪਾਠੀ, ਸਪਨਾ ਪੱਬੀ ਅਤੇ ਮਲਿਕਾ ਦੁਆ ਦੀ ਗੈਂਗ ਵਿੱਚ ਸ਼ਾਮਲ ਹੋ ਗਈ ਹੈ। ਉਸ ਦੀ ਫਿਲਮ ‘ਰਾਜਮਾ ਚਾਵਲ’ ਨੈਟਫਲਕਿਸ 'ਤੇ ਰਿਲੀਜ਼ ਹੋਣ ਵਾਲੀ ਹੈ। ਉਥੇ ਹੀ ਕੰਗਨਾ ਨਾਲ ‘ਮੈਂਟਲ ਹੈ ਕਯਾ’ ਵਿੱਚ ਵੀ ਉਨ੍ਹਾਂ ਦਾ ਅਹਿਮ ਕਿਰਦਾਰ ਹੈ :
* ਡਿਜੀਟਲ ਪਲੇਟਫਾਰਮ 'ਤੇ ਆਉਣ ਦਾ ਖਿਆਲ ਕਿਸ ਤਰ੍ਹਾਂ ਆਇਆ?
- ਜਿਸ ਤਰ੍ਹਾਂ ਇਨ੍ਹੀਂ ਦਿਨੀਂ ਵੈੱਬ ਸੀਰੀਜ਼ ਪਸੰਦ ਕੀਤੀਆਂ ਜਾ ਰਹੀਆਂ ਹਨ। ਉਸ ਤੋਂ ਮੈਨੂੰ ਲੱਗਾ ਕਿ ਇਸ ਪਲੇਟਫਾਰਮ ਦਾ ਹਿੱਸਾ ਬਣਨਾ ਚਾਹੀਦਾ ਹੈ। ਇਥੇ ਸੈਂਸਰਸ਼ਿਪ ਦਾ ਡਰ ਨਹੀਂ। ਕਲਾਕਾਰਾਂ ਨੂੰ ਕਿਸੇ ਦਾਇਰੇ ਵਿੱਚ ਨਹੀਂ ਬੰਨਿਆ ਜਾਂਦਾ। ਉਨ੍ਹਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਦਾ ਮੌਕਾ ਮਿਲਦਾ ਹੈ। ਇਹ ਇੱਕ ਅਲੱਗ ਜ਼ਰੀਆ ਹੈ।
* ਸ਼ਵੇਤਾ ਤਿ੍ਰਪਾਠੀ, ਸਪਨਾ ਪੱਬੀ ਤੇ ਮਲਿਕਾ ਦੁਆ ਪਹਿਲੇ ਸੀਜ਼ਨ ਤੋਂ ਵੈੱਬ ਸੀਰੀਜ਼ ਵਿੱਚ ਹਨ। ਤਿੰਨਾਂ ਨਾਲ ਤਾਲਮੇਲ ਬਿਠਾਉਣਾ ਕਿੰਨਾ ਮੁਸ਼ਕਲ ਸੀ?
-ਅਸੀਂ ਚਾਰੋਂ ਗੈਰ ਫਿਲਮੀ ਪਿਛੋਕੜ ਤੋਂ ਹਾਂ। ਇਹੀ ਕਾਰਨ ਹੈ ਕਿ ਅਸੀਂ ਬਹੁਤ ਜਲਦੀ ਚੰਗੇ ਦੋਸਤ ਬਣ ਗਏ। ਸਾਡੀ ਕਹਾਣੀ ਇੱਕੋ ਜਿਹੀ ਹੈ। ਅਸੀਂ ਚਾਰਾਂ ਨੇ ਇਥੇ ਪਹੁੰਚਣ ਲਈ ਸੰਘਰਸ਼ ਕੀਤਾ ਹੈ। ਸਾਡਾ ਇੱਕ-ਦੂਸਰੇ ਨਾਲ ਮੁਕਾਬਲਾ ਨਹੀਂ। ਕਰੀਅਰ ਦੇ ਸ਼ੁਰੂ ਵਿੱਚ ਜੇ ਸਖਤ ਮਿਹਨਤ ਕੀਤੀ ਜਾਏ ਤਾਂ ਤੁਸੀਂ ਮਜ਼ਬੂਤ ਬਣਦੇ ਹੋ। ਮੈਂ 40-50 ਫਿਲਮਾਂ ਦੇ ਲਈ ਆਡੀਸ਼ਨ ਦਿੱਤੇ। ਕਦੇ-ਕਦੇ ਲੱਗਦਾ ਸੀ ਕਿ ਇੱਕ ਵੀ ਫਿਲਮ ਨਹੀਂ ਮਿਲੇਗੀ, ਪਰ ਮਿਹਨਤ ਰੰਗ ਲਿਆਉਣ ਲੱਗੀ।
* ਪੁਡੂਚੇਰੀ ਵਿੱਚ ਸ਼ੂਟਿੰਗ ਕਰਨ ਦਾ ਤਜਰਬਾ ਕਿਹੋ ਜਿਹਾ ਰਿਹਾ?
- ਇੰਨਾ ਖੂਬਸੂਰਤ ਸ਼ਹਿਰ ਮੈਂ ਭਾਰਤ ਵਿੱਚ ਕਿਤੇ ਹੋਰ ਨਹੀਂ ਦੇਖਿਆ। ਸ਼ਵੇਤਾ ਅਤੇ ਮੈਂ ਉਥੇ ਸਕੂਬਾ ਡਾਈਵਿੰਗ ਵੀ ਸਿੱਖੀ। ਸਾਡੇ ਕੋਲ ਪ੍ਰੋਫੈਸ਼ਨਲ ਸਕੂਬਾ ਡਾਈਵਰਸ ਦਾ ਸਰਟੀਫਿਕੇਟ ਵੀ ਹੈ।
* ਕਿਸ ਦੀ ਐਕਟਿੰਗ ਤੋਂ ਪ੍ਰੇਰਿਤ ਮਹਿਸੂਸ ਕਰਦੇ ਹੋ?
-ਮੈਂ ਕੰਗਨਾ ਰਣੌਤ ਤੋਂ ਬਹੁਤ ਪ੍ਰੇਰਿਤ ਹਾਂ। ਉਹ ਵੀ ਮੇਰੀ ਤਰ੍ਹਾਂ ਇਸ ਇੰਡਸਟਰੀ ਤੋਂ ਨਹੀਂ। ‘ਮੈਂਟਲ ਹੈ ਕਯਾ’ ਫਿਲਮ ਦੀ ਸ਼ੂਟਿੰਗ ਦੌਰਾਨ ਜਦ ਕੰਗਨਾ ਨੇ ਮੇਰੀ ਐਕਟਿੰਗ ਦੀ ਤਾਰੀਫ ਕੀਤੀ ਤਾਂ ਮੈਂ ਆਪਣੀ ਲਾਈਨਾਂ ਹੀ ਭੁੱਲ ਗਈ ਸੀ। ਥੋੜ੍ਹੀ ਦੇਰ ਬਾਅਦ ਮੈਂ ਲੰਬਾ ਸਾਹ ਲਿਆ ਅਤੇ ਕੰਮ ਕਰਨਾ ਸ਼ੁਰੂ ਕੀਤਾ।
* ‘ਰਾਜਮਾ ਚਾਵਲ’ ਫਿਲਮ ਵਿੱਚ ਮੇਰਠ ਦੀ ਲੜਕੀ ਬਣਨਾ ਅਤੇ ਰਿਸ਼ੀ ਕਪੂਰ ਨਾਲ ਕੰਮ ਕਰਨਾ ਕਿੰਨਾ ਮੁਸ਼ਕਲ ਰਿਹਾ?
- ਰਿਸ਼ੀ ਕਪੂਰ ਮੈਨੂੰ ਸੈੱਟ 'ਤੇ ਬਾਵੀ ਕਹਿ ਕੇ ਬੁਲਾਉਂਦੇ ਸਨ। ਉਹ ਮੇਰੇ ਪਾਪਾ ਦੀ ਤਰ੍ਹਾਂ ਗੱਲ ਕਰਦੇ ਹਨ। ਬਿੰਦਾਸ ਹਨ। ਪੁਰਾਣੇ ਦੌਰ ਦੇ ਸਿਨੇਮਾ ਦੇ ਬਾਰੇ ਦੱਸਦੇ ਸਨ ਕਿ ਕਿਵੇਂ ਉਸ ਵਕਤ ਫਿਲਮਾਂ ਸ਼ੂਟ ਹੁੰਦੀਆਂ ਸਨ, ਇੱਕ ਟੇਕ ਵਿੱਚ ਸੀਨ ਦੇਣਾ ਹੁੰਦਾ ਸੀ। ਮੇਰਠ ਦੀ ਲੜਕੀ ਬਣਨ ਲਈ ਮੈਂ ਦਿੱਲੀ ਵਿੱਚ ਇੱਕ ਪੰਡਿਤ ਤੋਂ ਟਰੇਨਿੰਗ ਲਈ ਸੀ। ਤਿੰਨ ਮਹੀਨਿਆਂ ਵਿੱਚ ਮੈਂ ਮੇਰਠ ਦੀ ਲੜਕੀ ਬਣ ਗਈ ਸੀ। ਮੈਂ ਹਿੰਦੀ ਜਾਣਦੀ ਹਾਂ, ਬੱਸ ਉਚਾਰਣ 'ਤੇ ਕੰਮ ਕਰਨਾ ਸੀ।
* ਫਿਲਮ ‘ਪ੍ਰਸਥਾਨਮ’ ਦੇ ਬਾਰੇ ਦੱਸੋ?
- ਫਿਲਮ ਅੱਸੀ ਫੀਸਦੀ ਬਣ ਕੇ ਤਿਆਰ ਹੈ। ਪਾਲੀਟੀਕਲ ਥ੍ਰਿਲਰ ਹੈ। ਮੇਰਾ ਕੰਮ ਖਤਮ ਹੋ ਚੁੱਕਾ ਹੈ। ਮੈਂ ਫਿਲਮ ਵਿੱਚ ਇੱਕ ਐੱਨ ਆਰ ਆਈ ਦਾ ਕਿਰਦਾਰ ਕਰ ਰਹੀ ਹਾਂ। ਅਸੀਂ ਲਖਨਊ ਵਿੱਚ ਸ਼ੂਟਿੰਗ ਕੀਤੀ ਹੈ। ਫਿਲਮ ਵਿੱਚ ਸੰਜੇ ਦੱਤ, ਜੈਕੀ ਸ਼ਰਾਫ ਅਤੇ ਮਨੀਸ਼ਾ ਕੋਇਰਾਲਾ ਹਨ। ਉਨ੍ਹਾਂ ਦੀਆਂ ਫਿਲਮਾਂ ਦੇਖ ਕੇ ਮੈਂ ਵੱਡੀ ਹੋਈ ਹਾਂ। ਸੰਜੇ ਦੱਤ ਦੀ ਫਿਲਮ ‘ਖਲਨਾਇਕ’ ਮੇਰੀ ਪਸੰਦੀਦਾ ਫਿਲਮਾਂ ਵਿੱਚੋਂ ਇੱਕ ਹੈ। ਗੰਭੀਰ ਸੀਨ ਕਰਨ ਤੋਂ ਪਹਿਲਾਂ ਸੰਜੇ ਦੱਤ ਅਤੇ ਜੈਕੀ ਸ਼ਰਾਫ ਹਾਸਾ-ਮਜਾਕ ਕਰ ਰਹੇ ਸਨ, ਪਰ ਜਦੋਂ ਡਾਇਰੈਕਟਰ ਐਕਸ਼ਨ ਬੋਲਦੇ ਹਨ, ਦੋਵੇਂ ਗੰਭੀਰ ਕਿਰਦਾਰਾਂ ਵਿੱਚ ਆ ਜਾਂਦੇ ਹਨ। ਉਹ ਸਾਨੂੰ ਨਵੇਂ ਬੱਚੇ ਕਹਿ ਕੇ ਚਿੜ੍ਹਾਉਂਦੇ ਸਨ। ਇੰਝ ਲੱਗਾ ਹੀ ਨਹੀਂ ਕਿ ਅਸੀਂ ਸੁਪਰ ਸਟਾਰਾਂ ਨਾਲ ਕੰਮ ਕਰ ਰਹੇ ਹਾਂ। ਜੈਕੀ ਸਰ ਤੋਂ ਤੁਸੀਂ ਜੀਵਨ ਦੇ ਬਾਰੇ ਵਿੱਚ ਕਾਫੀ ਕੁਝ ਸਿੱਖ ਸਕਦੇ ਹੋ।

Have something to say? Post your comment