Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਆਈ ਐੱਸ ਕਿਸੇ ਵੀ ਤਰ੍ਹਾਂ ਇਸਲਾਮ ਦੀ ਨੁਮਾਇੰਦਾ ਨਹੀਂ

November 14, 2018 07:48 AM

-ਸਈਦ ਸਲਮਾਨ
ਪਿਛਲੇ ਦਿਨੀਂ ਰਾਇਲ ਸਵੀਡਿਸ਼ ਅਕੈਡਮੀ ਨੇ ਸੰਨ 2018 ਵਿੱਚ ਸ਼ਾਂਤੀ ਯਤਨਾਂ ਲਈ ਦਿੱਤੇ ਜਾਣ ਵਾਲੇ ਨੋਬਲ ਸ਼ਾਂਤੀ ਇਨਾਮਾਂ ਦਾ ਐਲਾਨ ਕੀਤਾ। ਇਸ ਸਾਲ ਦਾ ਨੋਬਲ ਸ਼ਾਂਤੀ ਇਨਾਮ ਡੈਨਿਸ ਮੁਕਵੇਗੇ ਤੇ ਨਾਦੀਆ ਮੁਰਾਦ ਨੂੰ ਦਿੱਤਾ ਜਾਵੇਗਾ। ਨਾਦੀਆ ਮੁਰਾਦ ਦੇ ਨਾਂਅ ਦਾ ਐਲਾਨ ਹੁੰਦੇ ਸਾਰ ਦੁਨੀਆ ਦੇ ਖਤਰਨਾਕ ਅੱਤਵਾਦੀ ਸੰਗਠਨ ਆਈ ਐੱਸ (ਇਸਲਾਮਕ ਸਟੇਟ) ਦਾ ਉਹ ਚਿਹਰਾ ਇੱਕ ਵਾਰ ਫਿਰ ਸਾਹਮਣੇ ਆ ਗਿਆ, ਜਿਸ ਬਾਰੇ ਮਾਨਤਾ ਹੈ ਕਿ ਇਹ ਮੂਲ ਤੌਰ 'ਤੇ ਇਸਲਾਮ ਦੀ ਨੁਮਾਇੰਦਗੀ ਕਰਦਾ ਹੈ। ਨਾਦੀਆ ਮੁਰਾਦ ਇਰਾਕ ਦੇ ਘੱਟ-ਗਿਣਤੀ ਯਜੀਦੀ ਭਾਈਚਾਰੇ ਦੀ ਔਰਤ ਹੈ। ਉਸ ਨੂੰ ਆਈ ਐੱਸ ਵੱਲੋਂ ਕਾਫੀ ਸਮਾ ਬੰਧਕ ਬਣਾ ਕੇ ਰੱਖਿਆ ਗਿਆ ਤੇ ਉਸ ਨਾਲ ਕਈ ਵਾਰ ਬਲਾਤਕਾਰ ਤੇ ਹੋਰ ਤਰੀਕਿਆਂ ਨਾਲ ਉਸ ਦਾ ਸ਼ੋਸ਼ਣ ਕੀਤਾ ਗਿਆ। ਨਾਦੀਆ ਨੇ ਹੀ ਦੁਨੀਆ ਨੂੰ ਦੱਸਿਆ ਕਿ ਕਿਸ ਤਰ੍ਹਾਂ ਆਈ ਐੱਸ ਦੇ ਅੱਤਵਾਦੀ ਕੁੜੀਆਂ ਨੂੰ ‘ਸੈਕਸ ਗੁਲਾਮ’ ਬਣਾ ਕੇ ਮਨਸੂਬੇ ਪੂਰੇ ਕਰਦੇ ਹਨ। ਦਸੰਬਰ 2015 'ਚ ਨਾਦੀਆ ਯੂ ਐੱਨ ਓ ਸਕਿਓਰਟੀ ਕੌਂਸਲ ਅੱਗੇ ਪੇਸ਼ ਹੋਈ ਸੀ ਤੇ ਸਾਰੇ ਦੇਸ਼ਾਂ ਦੇ ਨੁਮਾਇੰਦਿਆਂ ਸਾਹਮਣੇ ਆਪਣੇ 'ਤੇ ਹੋਏ ਜ਼ੁਲਮਾਂ ਬਾਰੇ ਖੁੱਲ੍ਹ ਕੇ ਦੱਸਿਆ ਸੀ। ਉਸ ਨੇ ਆਈ ਐਸ ਦੀ ਜੋ ਕਹਾਣੀ ਦੱਸੀ, ਉਹ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਹੈ।
ਨਾਦੀਆ ਦੇ ਦੱਸਣ ਅਨੁਸਾਰ ਉਸ ਨੂੰ ਅਤੇ ਹੋਰਨਾਂ ਕੁੜੀਆਂ ਨੂੰ ਅਗਸਤ 2014 ਵਿੱਚ ਅਗਵਾ ਕਰ ਕੇ ਮੋਸੁਲ 'ਚ ਸਥਿਤ ਇਸਲਾਮਕ ਕੋਰਟ 'ਚ ਲਿਜਾਇਆ ਗਿਆ ਸੀ, ਜਿੱਥੇ ਹਰ ਇੱਕ ਔਰਤ ਦੀ ਫੋਟੋ ਖਿੱਚੀ ਜਾਂਦੀ ਸੀ। ਔਰਤਾਂ ਦੀਆਂ ਖਿੱਚੀਆਂ ਗਈਆਂ ਹਜ਼ਾਰਾਂ ਫੋਟੋਆਂ ਨਾਲ ਇੱਕ ਫੋਨ ਨੰਬਰ ਹੁੰਦਾ ਸੀ। ਇਹ ਫੋਨ ਨੰਬਰ ਉਸ ਅੱਤਵਾਦੀ ਲੜਾਕੇ ਦਾ ਹੁੰਦਾ ਸੀ, ਜੋ ਉਸ ਔਰਤ/ ਕੁੜੀ ਲਈ ਜ਼ਿੰਮੇਵਾਰ ਹੁੰਦਾ ਸੀ। ਹਰ ਜਗ੍ਹਾ ਤੋਂ ਆਈ ਐੱਸ ਦੇ ਲੜਾਕੇ ਇਸਲਾਮਕ ਕੋਰਟ ਵਿੱਚ ਆਉਂਦੇ, ਫੋਟੋਆਂ ਦੇਖ ਕੇ ਆਪਣੇ ਲਈ ਕੁੜੀਆਂ ਚੁਣਦੇ। ਇਹ ਇੱਕ ਤਰ੍ਹਾਂ ਕੁੜੀਆਂ ਦੀਆਂ ਫੋਟੋਆਂ ਦੀ ਪ੍ਰਦਰਸ਼ਨੀ ਹੁੰਦੀ ਸੀ, ਜਿੱਥੇ ਕਿਸੇ ਕੁੜੀ ਨੂੰ ਪਸੰਦ ਕਰਨ ਵਾਲਾ ਲੜਾਕਾ ਉਸ ਦਾ ਸੌਦਾ ਤੈਅ ਕਰਦਾ ਸੀ। ਖਰੀਦਣ ਤੋਂ ਬਾਅਦ ਲੜਕੀ ਦਾ ਨਵਾਂ ਮਾਲਕ ਚਾਹੇ ਉਸ ਨੂੰ ‘ਕਿਰਾਏ’ ਉੱਤੇ ਦੇਵੇ ਜਾਂ ਆਪਣੇ ਕਿਸੇ ਜਾਣ-ਪਛਾਣ ਵਾਲੇ ਨੂੰ ਤੋਹਫੇ ਵਿੱਚ ਦੇ ਦੇਵੇ।
ਇਸ ਮੌਕੇ ਨਾਦੀਆ ਨੇ ਦੱਸਿਆ ਕਿ ਆਈ ਐੱਸ ਦੇ ਅੱਤਵਾਦੀ ਬੇਹੋਸ਼ ਹੋਣ ਤੱਕ ਉਸ ਨਾਲ ਬਲਾਤਕਾਰ ਕਰਦੇ ਸਨ। ਆਈ ਐੱਸ ਨੇ ਨਾਦੀਆ ਤੇ ਲਗਭਗ 150 ਹੋਰ ਕੁੜੀਆਂ ਨੂੰ ਵੀ ਅਗਵਾ ਕੀਤਾ ਸੀ ਤੇ ਲਗਭਗ ਤਿੰਨ ਮਹੀਨੇ ਉਨ੍ਹਾਂ ਸਾਰੀਆਂ ਨੂੰ ਸੈਕਸ ਗੁਲਾਮ ਬਣਾ ਕੇ ਰੱਖਿਆ। ਜ਼ਿਕਰ ਯੋਗ ਹੈ ਕਿ ਆਈ ਐੱਸ ਨੇ ਨਾਦੀਆ ਮੁਰਾਦ ਦੇ ਨਾਲ ਉਸ ਦੀ ਭੈਣ ਨੂੰ ਨੂੰ ਵੀ ਉਤਰੀ ਇਰਾਕ ਦੇ ਸਿੰਜਾਰ ਇਲਾਕੇ 'ਚ ਪੈਂਦੇ ਉਨ੍ਹਾਂ ਦੇ ਪਿੰਡੋਂ ਅਗਵਾ ਕੀਤਾ ਸੀ। ਇਸ ਦੌਰਾਨ ਨਾਦੀਆ ਦੇ ਛੇ ਭਰਾਵਾਂ ਅਤੇ ਉਸ ਦੀ ਮਾਂ ਨੂੰ ਇਨ੍ਹਾਂ ਜੇਹਾਦੀ ਅੱਤਵਾਦੀਆਂ ਨੇ ਮਾਰ ਦਿੱਤਾ ਸੀ। ਅਗਵਾ ਕੀਤੀਆਂ ਇਨ੍ਹਾਂ ਦੋਵਾਂ ਭੈਣਾਂ ਨਾਲ ਅੱਤਵਾਦੀਆਂ ਵੱਲੋਂ ਕਈ ਵਾਰ ਬਲਾਤਕਾਰ ਕੀਤਾ ਗਿਆ।
ਉਹ ਨਾਦੀਆ ਹੀ ਸੀ, ਜਿਸ ਦੇ ਰਾਹੀਂ ਪਤਾ ਲੱਗਾ ਕਿ ਅੱਤਵਾਦੀ ਸਾਰੀਆਂ ਕੁੜੀਆਂ ਨੂੰ ਆਪਸ 'ਚ ਕਿਸੇ ਚੀਜ਼ ਵਾਂਗ ਬਦਲਦੇ ਰਹਿੰਦੇ ਸਨ। ਅੱਤਵਾਦੀਆਂ ਤੋਂ ਡਰ ਕੇ ਕੈਦ ਕੀਤੀਆਂ ਕਈ ਕੁੜੀਆਂ ਨੇ ਛੱਤ ਤੋਂ ਛਾਲ ਮਾਰ ਕੇ ਜਾਨ ਤੱਕ ਦੇ ਦਿੱਤੀ। ਇੱਕ ਦਿਨ ਕਿਸੇ ਤਰ੍ਹਾਂ ਮੌਕਾ ਪਾ ਕੇ ਨਾਦੀਆ ਉਸ ਕੈਦਖਾਨੇ 'ਚੋਂ ਭੱਜ ਨਿਕਲੀ ਤੇ ਮੋਸੁਲ ਦੇ ਇੱਕ ਸ਼ਰਨਾਰਥੀ ਕੈਂਪ ਵਿੱਚ ਪਹੁੰਚ ਗਈ। ਇਹ ਅੱਤਵਾਦੀਆਂ ਦਾ ਖੌਫ ਹੀ ਸੀ ਕਿ ਨਾਦੀਆ ਆਪਣੇ ਭੱਜਣ ਦੀ ਘਟਨਾ ਬਾਰੇ ਖੁੱਲ੍ਹ ਕੇ ਨਹੀਂ ਦੱਸਦੀ, ਕਿਉਂਕਿ ਉਸ ਨੂੰ ਲੱਗਦਾ ਹੈ ਕਿ ਅਜਿਹਾ ਕਰਨ 'ਤੇ ਬਾਕੀ ਕੁੜੀਆਂ ਲਈ ਖਤਰਾ ਵਧ ਸਕਦਾ ਹੈ।
ਨਾਦੀਆ ਨੇ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਆਈ ਐੱਸ ਦੇ ਖਾਤਮੇ ਲਈ ਅੱਗੇ ਆਉਣ, ਜਿਸ ਨੇ ਦੁਨੀਆ ਵਿੱਚ ਆਪਣੇ ਸੰਗਠਨ ਨੂੰ ਇਸਲਾਮ ਦਾ ਸੱਚਾ ਨੁਮਾਇੰਦਾ ਦੱਸਣ ਵਿੱਚ ਕੋਈ ਕਸਰ ਨਹੀਂ ਛੱਡੀ, ਜਦ ਕਿ ਆਈ ਐੱਸ ਦੀਆਂ ਹਰਕਤਾਂ ਸਰਾਸਰ ਗੈਰ ਇਸਲਾਮੀ ਹਨ। ਆਈ ਐੱਸ ਦੇ ਜ਼ੁਲਮਾਂ ਦੀ ਕਹਾਣੀ ਕਾਫੀ ਲੰਮੀ ਹੈ। ਕਿਸੇ ਨੂੰ ਅਗਵਾ ਕਰਨਾ ਤੇ ਉਸ ਦੇ ਪਰਵਾਰ ਨੂੰ ਕਤਲ ਕਰ ਦੇਣਾ, ਅਗਵਾ ਕੀਤੀਆਂ ਔਰਤਾਂ ਨਾਲ ਬਲਾਤਕਾਰ ਕਰਨਾ ਆਖਿਰ ਧਰਮ ਦੇ ਘੇਰੇ ਵਿੱਚ ਕਿਵੇਂ ਆਉਂਦਾ ਹੈ? ਇਹ ਜ਼ੁਲਮ ਹੈ ਅਤੇ ਇੰਨਾ ਤੈਅ ਹੈ ਕਿ ਕੋਈ ਜ਼ਾਲਮ ਮੁਸਲਮਾਨ ਅਖਵਾਉਣ ਲਾਇਕ ਹੋ ਹੀ ਨਹੀਂ ਸਕਦਾ।
ਉਸ ਦੇ ਦੱਸਣ ਅਨੁਸਾਰ ਉਹ ਜਦੋਂ ਮੋਸੁਲ ਦੀਆਂ ਗਲੀਆਂ ਵਿੱਚ ਭੱਜੀ ਜਾ ਰਹੀ ਸੀ ਤਾਂ ਉਸ ਨੇ ਇੱਕ ਮੁਸਲਿਮ ਪਰਵਾਰ ਦੇ ਘਰ ਦਾ ਬੂਹਾ ਖੜਕਾਇਆ ਤੇ ਉਸ ਨੂੰ ਆਪਣੀ ਇਹ ਹੱਡਬੀਤੀ ਸੁਣਾਈ। ਉਸ ਪਰਵਾਰ ਨੇ ਨਾਦੀਆ ਨੂੰ ਕੁਰਦਿਸਤਾਨ ਦੀ ਹੱਦ ਤੱਕ ਸੁਰੱਖਿਅਤ ਪਹੁੰਚਾਉਣ 'ਚ ਮਦਦ ਕੀਤੀ। ਉਸ ਗੁੰਮਨਾਮ ਮੁਸਲਿਮ ਪਰਵਾਰ ਨੇ ਆਈ ਐੱਸ ਦੇ ਵਿਰੁੱਧ ਜਾ ਕੇ ਇੱਕ ਮਜ਼ਲੂਮ ਦੀ ਮਦਦ ਕਰ ਕੇ ਸਿੱਧ ਕਰ ਦਿੱਤਾ ਕਿ ਇਸਲਾਮ 'ਚ ਹਮਦਰਦੀ ਦੀ ਕਿੰਨੀ ਮਹੱਤਤਾ ਹੈ। ਆਪਣੀ ਜਾਨ 'ਤੇ ਖੇਡ ਕੇ ਮਜ਼ਲੂਮ ਦੀ ਹਿਫਾਜ਼ਤ ਕਰਨਾ ਇਸਲਾਮ ਦੀ ਸਹੀ ਸਿਖਿਆ ਨੂੰ ਦਰਸਾਉਂਦਾ ਹੈ। ਨੇਕੀ ਦੇ ਰਾਹ 'ਤੇ ਚੱਲਦਿਆਂ ਹਰ ਪੀੜਤ ਤੇ ਮਜ਼ਲੂਮ ਦੀ ਸਹਾਇਤਾ ਕਰਨਾ ਹੀ ਇਸਲਾਮ ਦਾ ਸੰਦੇਸ਼ ਹੈ ਤੇ ਇਸ ਨੂੰ ਅਪਣਾਉਣਾ ਹਰੇਕ ਮੁਸਲਮਾਨ ਦਾ ਫਰਜ਼ ਹੋਣਾ ਚਾਹੀਦਾ ਹੈ। ਆਈ ਐੱਸ ਸਮੇਤ ਉਹ ਸਾਰੇ ਲੋਕ, ਜੋ ਕਤਲੇਗਾਰਤ ਤੇ ਦਹਿਸ਼ਤਗਰਦੀ ਦੇ ਕੰਮਾਂ ਨੂੰ ਇਸਲਾਮ ਦੇ ਹੁਕਮ ਮੁਤਾਬਕ ਦੱਸਦੇ ਹਨ, ਅਸਲ ਵਿੱਚ ਪਵਿੱਤਰ ਕੁਰਾਨ ਤੇ ਰਸੂਲ ਦੀਆਂ ਸਿਖਿਆਵਾਂ ਦਾ ਅਪਮਾਨ ਕਰਦੇ ਹਨ, ਕਿਉਂਕਿ ਕੁਰਾਨ ਉਹ ਗ੍ਰੰਥ ਹੈ, ਜਿਸ ਨੇ ਇੱਕ ਕਤਲ ਦੇ ਜੁਰਮ ਨੂੰ ਪੂਰੀ ਇਨਸਾਨੀਅਤ ਦਾ ਕਤਲ ਕਰਨ ਦੇ ਅਪਰਾਧ ਦੇ ਬਰਾਬਰ ਰੱਖਿਆ ਤੇ ਕਿਹਾ ਕਿ ਜਿਸ ਨੇ ਕਿਸੇ ਬੇਗੁਨਾਹ ਦਾ ਕਤਲ ਕੀਤਾ ਜਾਂ ਜ਼ਮੀਨ 'ਤੇ ਕਿਤੇ ਦੰਗਾ-ਫਸਾਦ ਨੂੰ ਫੈਲਾਇਆ, ਸਮਝੋ ਉਸ ਨੇ ਪੂਰੀ ਇਨਸਾਨੀਅਤ ਦਾ ਕਤਲ ਕੀਤਾ (ਅਲ ਕੁਰਾਨ : 5.32)।
ਮਜ਼ਲੂਮਾਂ ਦੀ ਮਦਦ ਕਰਨਾ ਸਭ ਤੋਂ ਵੱਡੀ ਇਬਾਦਤ ਹੈ। ਉਸ ਵਿਅਕਤੀ 'ਤੇ ਕਦੇ ਅਤਿਆਚਾਰ ਨਾ ਕਰਨਾ, ਜਿਸ ਦਾ ਕੋਈ ਮਦਦਗਾਰ ਨਾ ਹੋਵੇ, ਪਰ ਜਿਸ ਦਾ ਕੋਈ ਮਦਦਗਾਰ ਨਹੀਂ ਹੁੰਦਾ, ਉਸ ਦੀ ਮਦਦ ਅੱਲ੍ਹਾ ਕਰਦਾ ਹੈ, ਇਸਲਾਮ ਦੇ ਨਾਂਅ 'ਤੇ ਕਤਲੋਗਾਰਤ ਕਰਨ ਵਾਲੇ ਸਮੂਹ ਦੇ ਵਿਰੁੱਧ ਮੁਸਲਿਮ ਭਾਈਚਾਰੇ ਦੀ ਚੁੱਪ ਰੜਕਦੀ ਹੈ। ਇਹ ਚੁੱਪ ਇੱਕ ਤਰ੍ਹਾਂ ਨਾਲ ਆਈ ਐੱਸ ਦਾ ਅਸਿੱਧਾ ਸਮਰਥਨ ਹੈ। ਅੱਜ ਦੁਨੀਆ ਦੇ ਕਈ ਮੁਸਲਿਮ ਸ਼ਾਸਕਾਂ ਸਾਹਮਣੇ ਬੇਗੁਨਾਹਾਂ ਦੇ ਸਿਰ ਕਲਮ ਕੀਤੇ ਜਾਂਦੇ ਹਨ, ਪਰ ਸਾਰੇ ਮੁਸਲਿਮ ਸ਼ਾਸਕ ਤਮਾਸ਼ਬੀਨ ਬਣੇ ਹੋਏ ਹਨ। ਇਸਲਾਮ ਦੀ ਮਾਨਤਾ ਅਨੁਸਾਰ ਕੁਰਾਨ ਜਿਸ ਜਗ੍ਹਾ ‘ਨਾਜ਼ਿਲ’ ਹੋਇਆ ਸੀ, ਪਹਿਲਾਂ ਉਥੋਂ ਦੇ ਇਨਸਾਨਾਂ ਦੀ ਨਜ਼ਰ 'ਚ ਇਨਸਾਨੀ ਜਾਨ ਦੀ ਕੋਈ ਕੀਮਤ ਨਹੀਂ ਸੀ। ਉਹ ਗੱਲ-ਗੱਲ 'ਤੇ ਇੱਕ ਦੂਜੇ ਦਾ ਖੂਨ ਵਹਾ ਦਿੰਦੇ ਸਨ, ਲੁੱਟਮਾਰ ਕਰਦੇ ਸਨ। ਫਿਰ ਕੁਰਾਨ ਦੇ ਅਵਤਾਰ ਨੇ ਨਾ ਸਿਰਫ ਇਸ ਕਤਲੋਗਾਰਤ ਨੂੰ ਨਾਜਾਇਜ਼ ਦੱਸਿਆ, ਸਗੋਂ ਕਾਤਲਾਂ ਲਈ ਸਜ਼ਾ ਦੀ ਵਿਵਸਥਾ ਵੀ ਤੈਅ ਕੀਤੀ।
ਜਿਹੜੇ ਅੱਤਵਾਦੀ ਖੁਦ ਨੂੰ ਕੁਰਾਨ ਨੂੰ ਮੰਨਣ ਵਾਲੇ ਕਹਿੰਦੇ ਹਨ, ਉਨ੍ਹਾਂ ਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਇਸਲਾਮ 'ਚ ਇਹ ਸਖਤ ਤਾਕੀਦ ਕੀਤੀ ਗਈ ਹੈ ਕਿ ਅੱਲ੍ਹਾ ਦੀ ਬਣਾਈ ਇਸ ਧਰਤੀ 'ਤੇ ਕੋਈ ਫਸਾਦ, ਹਿੰਸਾ ਨਾ ਹੋਵੇ, ਪਰ ਆਈ ਐੱਸ ਨੇ ਦੁਨੀਆ ਭਰ 'ਚ ਹਿੰਸਾ ਫੈਲਾਈ ਹੋਈ ਹੈ। ਭਾਰਤ ਦੇ ਕਸਮੀਰ ਸਮੇਤ ਕਈ ਰਾਜਾਂ ਤੋਂ ਨੌਜਵਾਨ ਆਈ ਐੱਸ ਵਿੱਚ ਸ਼ਾਮਲ ਹੋ ਕੇ ਮੁਸਲਿਮ ਸਮਾਜ ਨੂੰ ਕਲੰਕਿਤ ਕਰ ਚੁੱਕੇ ਹਨ। ਸੋਚਣ ਦੀ ਗੱਲ ਹੈ ਕਿ ਕੀ ਆਈ ਐੱਸ ਕੁਰਾਨ ਅਤੇ ਹਦੀਸ ਦੇ ਕਿਸੇ ਵੀ ਪੈਮਾਨੇ 'ਤੇ ਖਰਾ ਉਤਰਦਾ ਹੈ?
ਜੇ ਸਹੀ ਇਸਲਾਮ ਦੇ ਵੱਕਾਰ ਤੇ ਨਸੀਹਤਾਂ ਨੂੰ ਕਾਇਮ ਰੱਖਣਾ ਹੈ ਤਾਂ ਆਈ ਐੱਸ ਦਾ ਜੜ੍ਹੋਂ ਨਾਸ਼ ਕਰਨਾ ਜ਼ਰੂਰੀ ਹੈ। ਪੈਗੰਬਰ ਮੁਹੰਮਦੇ ਸਾਹਿਬ ਦਾ ਫਰਮਾਨ ਹੈ ਕਿ ਕੋਈ ਵੀ ਆਦਮੀ ਜੇ ਮਦਦ ਲਈ ਪੁਕਾਰੇ ਅਤੇ ਮੁਸਲਮਾਨ ਉਸ ਦੀ ਮਦਦ ਨਾ ਕਰੇ ਤਾਂ ਉਹ ਮੁਸਲਮਾਨ ਨਹੀਂ ਹੋ ਸਕਦਾ, ਪਰ ਇਥੇ ਤਾਂ ਪਤਾ ਨਹੀਂ ਕਿੰਨੀਆਂ ਮਾਸੂਮ ਜਿੰਦਾਂ ਆਈ ਐੱਸ ਵਿਰੁੱਧ ਦੁਨੀਆ ਤੋਂ ਮਦਦ ਮੰਗ ਰਹੀਆਂ ਹਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’