Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਪਿੱਤਰ-ਸੱਤਾ ਦੇ ਮੁਕਾਬਲੇ ਸਮੇਂ ਨੂੰ ਬਾਗੀ ਔਰਤਾਂ ਦੀ ਲੋੜ

November 14, 2018 07:46 AM

-ਸਰਵੀਰ ਸਰੀ
ਪਿੱਤਰ-ਸੱਤਾ ਦਾ ਦਾਬਾ ਮਾਨਵਤਾ ਦੇ ਵਾਧੇ ਵਿਕਾਸ ਵਿੱਚ ਉਸ ਰੁਕਾਵਟ ਵਾਂਗ ਹੈ ਜੋ ਸਦੀਆਂ ਤੋਂ ਸਿਰਫ ਔਰਤ ਨੂੰ ਹੀ ਨਹੀਂ, ਸਗੋਂ ਸਮੁੱਚੇ ਤੌਰ 'ਤੇ ਮਨੁੱਖੀ ਹੋਂਦ ਨੂੰ ਨੀਵਾਂ ਅਤੇ ਨਾਚੀਜ਼ ਬਣਾ ਰਿਹਾ ਹੈ। ਜਦੋਂ ਵੀ ਪਿੱਤਰ-ਸੱਤਾ ਦੀ ਗੱਲ ਤੁਰਦੀ ਹੈ ਤਾਂ ਮੁੱਢਲੇ ਰੂਪ ਵਿੱਚ ਇਸ ਦੀ ਪਛਾਣ ਸਾਡੇ ਸਮਾਜ ਦੇ ਉਸ ਵਰਗ ਤੋਂ ਕੀਤੀ ਜਾ ਸਕਦੀ ਹੈ ਜਿਹੜਾ ਮਰਦ ਪ੍ਰਧਾਨ ਸਮਾਜਿਕ, ਸੱਭਿਆਚਾਰਕ ਢਾਂਚੇ ਨੂੰ ਕਾਇਮ ਰੱਖਣ ਅਤੇ ਆਪਣੇ ਹਿੱਤਾਂ ਲਈ ਇਸ ਢਾਂਚੇ ਦੀ ਵਰਤੋਂ ਕਰਦਾ ਹੈ। ਇਸ ਵਰਗ ਵਿੱਚ ਸਿਰਫ ਮਰਦ ਹੀ ਨਹੀਂ, ਔਰਤਾਂ ਵੀ ਸ਼ਾਮਲ ਹੋ ਸਕਦੀਆਂ ਹਨ। ਬਾਹਰੀ ਪੱਖੋਂ ਦੇਖਿਆਂ ਇਹ ਵਰਗ ਇਕੋ ਜਿਹਾ ਨਜ਼ਰ ਆਉਂਦਾ ਹੈ, ਪਰ ਅੰਦਰੂਨੀ ਤੌਰ 'ਤੇ ਇਸ ਦੇ ਦੋ ਹਿੱਸੇ ਹਨ। ਪਹਿਲਾ ਹਿੱਸਾ ਉਸ ਮਰਦ ਜਮਾਤ ਅਤੇ ਉਸ ਦੀਆਂ ਸੱਤਾ ਸੰਰਚਨਾਵਾਂ ਦੀਆਂ ਅਨੁਯਾਈ ਔਰਤਾਂ ਵੀ ਆ ਜਾਂਦੀਆਂ ਹਨ।
ਇੰਜ ਪਿੱਤਰ-ਸੱਤਾ ਔਰਤ ਦੇ ਦਮਨ ਦਾ ਆਧਾਰ ਬਣਦੀਆਂ ਰੂੜ੍ਹੀਵਾਦੀ ਕਦਰਾਂ ਕੀਮਤਾਂ, ਪੁਰਾਣੀਆਂ ਪਰੰਪਰਾਵਾਂ ਨੂੰ ਪੱਕਾ ਕਰਨ ਦਾ ਆਧਾਰ ਬਣਦੀ ਹੈ। ਜੇ ਜ਼ਮੀਨੀ ਪੱਧਰ ਤੋਂ ਪਿੱਤਰ-ਸੱਤਾ ਦਾ ਦਾਬਾ ਦੇਖੀਏ ਤਾਂ ਘਰੇਲੂ ਹਿੰਸਾ ਇਸ ਦਾ ਆਮ ਵਰਤਾਰਾ ਹੈ। ਘਰ ਦੀ ਚਾਰ ਦੀਵਾਰੀ ਵਿੱਚ ਮਰਦ ਆਪਣੀ ਸੱਤਾ ਦੀ ਪਕੜ ਰੱਖਣ ਲਈ ਘਰ ਦੀਆਂ ਔਰਤਾਂ ਨੂੰ ਡਰਾਉਂਦਾ ਤੇ ਉਨ੍ਹਾਂ ਅੰਦਰ ਆਪਣੀ ਸੱਤਾ ਪ੍ਰਤੀ ਡਰ ਤੇ ਸਹਿਮ ਦਾ ਪ੍ਰਭਾਵ ਪੈਦਾ ਕਰਦਾ ਹੈ। ਘਰ ਦੀ ਚਾਰ ਦੀਵਾਰੀ ਤੋਂ ਬਾਹਰ ਕੰਮ-ਕਾਜੀ ਔਰਤਾਂ ਦੀਆਂ ਹਾਲਤਾਂ ਦੇਖੀਏ ਤਾਂ ਸਥਿਤੀ ਇਸ ਤੋਂ ਵੱਧ ਬਦਤਰ ਜਾਪਦੀ ਹੈ। ਇਥੇ ਅਸੀਂ ਕੰਮ-ਕਾਜੀ ਔਰਤਾਂ ਨੂੰ ਦੋ ਵੱਖ-ਵੱਖ ਭਾਗਾਂ ਵਿੱਚ ਰੱਖ ਕੇ ਦੇਖਦੇ ਹਾਂ।
ਪਹਿਲਾ ਹਿੱਸਾ ਮਜ਼ਦੂਰ ਔਰਤਾਂ ਦਾ ਹੈ, ਜਿਹੜੀਆਂ ਖੇਤਾਂ, ਭੱਠਿਆਂ, ਫੈਕਟਰੀਆਂ ਵਿੱਚ ਮਜ਼ਦੂਰੀ ਕਰਦੀਆਂ ਹਨ। ਇਥੇ ਇਨ੍ਹਾਂ ਲਈ ਕੰਮ ਦੀ ਨਿਯਮਾਂਵਲੀ ਦੇ ਘਾੜੇ ਮਰਦ ਹਨ। ਮਜ਼ਦੂਰ ਔਰਤਾਂ ਤੀਹਰਾ ਸੰਤਾਪ ਹੰਢਾਉਂਦੀਆਂ ਹਨ। ਪਹਿਲਾ ਸੰਤਾਪ ਘਰ ਅੰਦਰ ਮਰਦ ਦੀ ਸੱਤਾ ਦਾ, ਜਿਸ ਦਾ ਭਿਆਨਕ ਰੂਪ ਘਰੇਲੂ ਹਿੰਸਾ ਵਿੱਚ ਦੇਖਿਆ ਜਾਂਦਾ ਹੈ। ਦੂਜਾ ਸੰਤਾਪ ਮਜ਼ਦੂਰੀ ਸਮੇਂ ਉਨ੍ਹਾਂ 'ਤੇ ਥੋਪੇ ਗਏ ਅਜਿਹੇ ਨੇਮਾਂ ਦਾ ਹੈ, ਜਿਹੜਾ ਉਸ ਦੀਆਂ ਬਦਲਦੀਆਂ ਸਰੀਰਿਕ ਸਥਿਤੀਆਂ ਨੂੰ ਅੱਖੋਂ ਪਰੋਖੇ ਕਰਕੇ ਵਿੱਤੋਂ ਵੱਧ ਕੰਮ ਕਰਨ ਲਈ ਮਜਬੂਰ ਕਰਦਾ ਹੈ। ਉਸ ਦੀ ਜੈਵਿਕਤਾ ਅਤੇ ਬਾਲ ਸੰਭਾਲ ਦੀਆਂ ਜ਼ਰੂਰਤਾਂ ਨੂੰ ਆਮ ਕਰਕੇ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ। ਤੀਜਾ ਸੰਤਾਪ ਮਜ਼ਦੂਰੀ ਸਮੇਂ ਮਾਲਕ ਵੱਲੋਂ ਕੀਤੇ ਜਾਂਦੇ ਜਿਣਸੀ ਸ਼ੋਸ਼ਣ ਦਾ ਹੈ। ਦੂਜੇ ਪਾਸੇ ਨੌਕਰੀ ਪੇਸ਼ਾ ਔਰਤਾਂ ਵੀ ਇਸ ਦਾਬੇ ਤੋਂ ਮੁਕਤ ਨਹੀਂ। ਮਰਦਾਵੀਂ ਸੱਤਾ ਦਾ ਜੰਜਾਲ ਇਥੇ ਵੀ ਉਨ੍ਹਾਂ ਨੂੰ ਜਕੜੀ ਰੱਖਦਾ ਹੈ। ਦੂਜੇ ਪਾਸੇ ਮਰਦਾਂ ਦਾ ਉਹ ਹਿੱਸਾ ਹੈ, ਜੋ ਇਸ ਦਾਬੇ ਦਾ ਵਿਰੋਧ ਕਰਦਾ ਹੈ। ਇਹ ਹਿੱਸਾ ਸਮਾਜ ਦਾ ਉਹ ਚੇਤੰਨਸ਼ੀਲ ਤਬਕਾ ਹੈ, ਜਿਹੜਾ ਔਰਤ ਦੇ ਬਰਾਬਰ ਦੇ ਰੁਤਬੇ ਤੇ ਸਨਮਾਨ ਲਈ ਵਚਨਬੱਧ ਹੈ।
ਪਿੱਤਰ-ਸੱਤਾ ਦਾ ਵਿਚਾਰ ਜ਼ਮੀਨੀ ਪੱਧਰ 'ਤੇ ਮਰਦ ਜਮਾਤ ਨੂੰ ਸਾਡੇ ਸਾਹਮਣੇ ਦੋਸ਼ੀ ਬਣਾ ਕੇ ਖੜ੍ਹਾ ਕਰ ਦਿੰਦਾ ਹੈ ਜਦੋਂ ਕਿ ਗਹਿਰੇ ਧਰਾਤਲ 'ਤੇ ਪਿੱਤਰ-ਸੱਤਾ ਅਜਿਹੀ ਵਿਚਾਰਧਾਰਾ ਹੈ ਜਿਹੜੀ ਮਰਦ ਔਰਤ ਦੇ ਰੋਜ਼ ਦੇ ਵਿਹਾਰ ਰਾਹੀਂ ਆਪਣੀਆਂ ਜੜ੍ਹਾਂ ਡੂੰਘੀਆਂ ਕਰਦੀ ਹੈ। ਇਹ ਅਜਿਹੀ ਮਾਨਸਿਕ ਗੁਲਾਮੀ ਹੈ, ਜਿਸ ਦਾ ਅਹਿਸਾਸ ਸੌਖਾ ਨਹੀਂ ਹੁੰਦਾ। ਇਹ ਪਿਆਰ, ਧਿਆਨ, ਰਾਖੀ ਅਤੇ ਮੋਹ ਵਰਗੇ ਮਿੱਠੇ ਜਜ਼ਬੇ ਰਾਹੀਂ ਬੇੜੀਆਂ ਪਾ ਕੇ ਰੱਖਦੀ ਹੈ। ਸਮਾਜ ਦੀਆਂ ਬਹੁ-ਗਿਣਤੀ ਔਰਤਾਂ ਦੇ ਹਾਲਾਤ ਬਾਰੇ ਸੋਚਦਿਆਂ ਘਰੇਲੂ ਹਿੰਸਾ ਦਾ ਉਹ ਮੰਦਾ ਤੇ ਜ਼ਲਾਲਤ ਦਾ ਦਿ੍ਰਸ਼ ਸਾਹਮਣੇ ਆ ਜਾਂਦਾ ਹੈ, ਜਿਹੜਾ ਉਨ੍ਹਾਂ ਨੂੰ ਮਨੁੱਖ ਹੋਣ ਦਾ ਅਹਿਸਾਸ ਹੀ ਨਹੀਂ ਹੋਣ ਦਿੰਦਾ। ਸਮਾਜ ਦੀ ਇਹ ਬਹੁ-ਗਿਣਤੀ ਇਸ ਤਰ੍ਹਾਂ ਘਰੇਲੂ ਹਿੰਸਾ ਦੀ ਆਦੀ ਹੋ ਜਾਂਦੀ ਹੈ ਕਿ ਇਸ ਨੂੰ ਜ਼ਿੰਦਗੀ ਦਾ ਵਰਤਾਰਾ ਸਮਝਣ ਲੱਗਦੀ ਹੈ। ਪਿੱਤਰੀ ਦਾਬਾ ਉਨ੍ਹਾਂ ਅੰਦਰੋਂ ਕਲਾਤਮਕਤਾ ਨੂੰ ਖਤਮ ਕਰਕੇ ਉਨ੍ਹਾਂ ਨੂੰ ਅਜਿਹੀ ਮਸ਼ੀਨ ਬਣਾ ਦਿੰਦਾ ਹੈ ਜਿਹੜੀ ਸਾਰਾ ਦਿਨ ਕੰਮਾਂ ਕਾਰਾਂ ਦੇ ਬੋਝ ਹੇਠ ਦੱਬੀ ਰਹਿੰਦੀ ਹੈ। ਪਿੱਤਰ-ਸੱਤਾ ਅਜਿਹਾ ਵਿਚਾਰ ਹੈ, ਜਿਹੜਾ ਪਿਆਰ, ਸੁਰੱਖਿਆ ਅਤੇ ਦੇਖਭਾਲ ਦੇ ਨਾਂ ਹੇਠ ਇਕ ਵਰਗ ਨੂੰ ਨੀਵੇਂ, ਕਮਜ਼ੋਰ ਹੋਣ ਦਾ ਅਹਿਸਾਸ ਕਰਵਾ ਕੇ ਉਸ ਦੀ ਆਜ਼ਾਦੀ, ਸਵੈ ਨਿਰਭਰਤਾ ਖੋਹ ਲੈਂਦਾ ਹੈ। ਇਹ ਮਿੱਠਾ ਜ਼ਹਿਰ ਸਦੀਆਂ ਤੱਕ ਔਰਤ ਨੂੰ ਗੁਲਾਮੀ ਦਾ ਅਹਿਸਾਸ ਨਹੀਂ ਹੋਣ ਦਿੰਦਾ।
ਪਿੱਤਰ-ਸੱਤਾ ਦੀਆਂ ਰੂੜ੍ਹੀਵਾਦੀ ਕਦਰਾਂ ਕੀਮਤਾਂ ਪੀੜ੍ਹੀ-ਦਰ-ਪੀੜ੍ਹੀ ਲੋਕਾਂ ਦੇ ਸਹਿਜ ਵਿਹਾਰ ਵਿੱਚ ਆਪਣੀਆਂ ਜੜ੍ਹਾਂ ਹੋਰ ਪੱਕੀਆਂ ਕਰਦੀਆਂ ਜਾਂਦੀਆਂ ਹਨ। ਉਤੋਂ ਸਿਤਮ ਇਹ ਕਿ ਇਸ ਸੱਤਾ ਦਾ ਆਨੰਦ ਮਾਣਨ ਵਾਲੇ ਆਪਣੇ ਵਰਤੋਂ ਵਿਹਾਰ ਉਤੇ ਕਦੇ ਸ਼ੱਕ ਵੀ ਨਹੀਂ ਕਰਦੇ ਕਿ ਉਹ ‘ਕੁੜੀਆਂ ਦੀ ਭਲਾਈ' ਦੇ ਨਾਮ ਉੱਤੇ ਆਪਣੇ ਸਮਾਜ ਦੀ ਅੱਧੀ ਵਸੋਂ ਦੀਆਂ ਸਭ ਸੰਭਾਵਨਾਵਾਂ ਨੂੰ ਦਿਨ ਦਿਹਾੜੇ ਕਤਲ ਕਰਦੇ ਰਹਿੰਦੇ ਹਨ। ਪਿੱਤਰੀ ਢਾਂਚੇ ਵਿਰੁੱਧ ਬਗਾਵਤ ਦਾ ਸੰਕੇਤ ਸਮਾਜ ਦੀ ਪੀੜਤ ਧਿਰ ਵੱਲੋਂ ਆਪਣੀ ਆਜ਼ਾਦੀ ਤੇ ਬਰਾਬਰੀ ਦੀ ਲੜਾਈ ਦਾ ਸੰਕੇਤ ਹੈ। ਇਹ ਆਪਣੇ ਸਵੈ ਮਾਨ ਦੀ ਰੱਖਿਆ ਲਈ ਸਥਾਪਤ ਕਦਰਾਂ ਕੀਮਤਾਂ ਤੋਂ ਬਾਗੀ ਹੋਣ ਦਾ ਸੰਕੇਤ ਹੈ।
ਔਰਤਾਂ ਦੇ ਸਨਮਾਨ ਤੇ ਸਾਵੇਂ ਸਮਾਜਿਕ ਰੁਤਬੇ ਨੂੰ ਹਾਸਲ ਕਰਨ ਲਈ ਕੀਤੀ ਜਾਣ ਵਾਲੀ ਇਸ ਬਗਾਵਤ ਦਾ ਇਹ ਭਾਵ ਨਹੀਂ ਕਿ ਇਹ ਸਮਾਜ ਦੇ ਮਰਦਾਂ ਵਿਰੁੱਧ ਲੜਾਈ ਹੈ, ਬਲਕਿ ਇਹ ਲੜਾਈ ਉਨ੍ਹਾਂ ਕਦਰਾਂ ਕੀਮਤਾਂ, ਨੈਤਿਕਤਾ ਦੇ ਪੈਮਾਨਿਆਂ ਦੇ ਵਿਰੁੱਧ ਹੈ, ਜਿਹੜੇ ਪਿੱਤਰੀ ਦਾਬੇ ਨੂੰ ਜਨਮ ਦੇਣ ਤੇ ਸਮਾਜ ਵਿੱਚ ਪੱਕਾ ਕਰਨ ਦੇ ਜ਼ਿੰਮੇਵਾਰ ਹਨ। ਪਿੱਤਰ-ਸੱਤਾ ਦਾ ਸਭ ਤੋਂ ਗੁੱਝਾ ਰੂਪ ਪਿਤਾਵਾਂ, ਭਰਾਵਾਂ, ਪੁੱਤਰਾਂ ਤੇ ਪ੍ਰੇਮੀਆਂ ਅਤੇ ਸਮਕਾਲੀ ਪ੍ਰਸੰਗਾਂ ਅਨੁਸਾਰ ਟੀਚਰਾਂ ਅਤੇ ਆਪ ਬਣੇ ਸਰਪ੍ਰਸਤਾਂ ਵੱਲੋਂ ਦਿਖਾਏ ਜਾਂਦੇ ਪਿਆਰ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ। ਜਦੋਂ ਕੋਈ ਔਰਤ/ ਕੁੜੀ/ ਵਿਦਿਆਰਥਣ ਆਪਣੇ ਇਨ੍ਹਾਂ ਨਵੇਂ ਪੁਰਾਣੇ ਸਰਪ੍ਰਸਤਾਂ ਦੇ ਪਿਆਰ ਦੇ ਮਿੱਠੇ ਜ਼ਹਿਰ ਦੇ ਰੂਪ ਵਿੱਚ ਪਰੋਸੀ ਜਾਂਦੀ ਗੁਲਾਮੀ ਦੀ ਸਾਜ਼ਿਸ਼ ਨੂੰ ਸਮਝ ਲੈਂਦੀ ਹੈ ਤਾਂ ਬਾਗੀ ਹੋ ਜਾਂਦੀ ਹੈ। ਹੁੱਬ-ਹੁੱਬ ਕੇ ਸਮੇਂ ਦੀਆਂ ਸਥਿਤੀਆਂ ਤੇ ਮਾਨਤਾਵਾਂ ਦੀ ਦੁਹਾਈ ਦੇਣ ਅਤੇ ਔਰਤ ਦੀ ਆਜ਼ਾਦੀ ਦੇ ਮਸਲੇ ਨੂੰ ਵਿਹਾਰਕ ਮੁਸ਼ਕਿਲਾਂ ਨਾਲ ਜੋੜ ਕੇ ਸਮਝਣ ਦਾ ਪਾਠ ਪੜ੍ਹਾਉਣ ਵਾਲਿਆਂ ਦੀ ਅਨਪੜ੍ਹਤਾ ਤੇ ਅਕਲ ਦਾ ਕੁੱਬ ਕਿਸੇ ਤੋਂ ਲੁਕਿਆ ਨਹੀਂ। ਉਨ੍ਹਾਂ ਨੂੰ ਆਪਣੇ ਆਪ ਉਤੇ ਸ਼ਰਮਿੰਦਗੀ ਮਹਿਸੂਸ ਨਹੀਂ ਹੁੰਦੀ ਕਿ ਉਨ੍ਹਾਂ ਦੀਆਂ ਇਨ੍ਹਾਂ ‘ਯਥਾਰਥਵਾਦੀ ਸੋਚਾਂ' ਕਰਕੇ ਭਾਰਤ ਦੀਆਂ ਕਰੋੜਾਂ ਔਰਤਾਂ ਨੂੰ ਆਪਣੀ ਲਿਆਕਤ, ਤਾਕਤ ਅਤੇ ਸਮਰੱਥਾ ਦੇ ਜਲਵੇ ਦਿਖਾਉਣ ਤੋਂ ਡੱਕਿਆ ਗਿਆ ਹੈ। ਅੱਜ ਸੁਚੇਤ ਤੇ ਪੜ੍ਹੀ ਲਿਖੀ ਔਰਤ ਸਮਾਜ ਵੱਲੋਂ ਬਣਾਈਆਂ ਕਦਰਾਂ ਕੀਮਤਾਂ ਉਲੰਘ ਕੇ ਬਗਾਵਤ ਦੇ ਰਸਤੇ 'ਤੇ ਤੁਰਨ ਲਈ ਪਰ ਤੋਲ ਰਹੀ ਹੈ। ਜ਼ਾਹਿਰ ਹੈ ਕਿ ਆਜ਼ਾਦੀ ਦੇ ਰਾਹ ਦੀ ਪਾਂਧੀ ਤੇ ਉਸ ਉਤੇ ਤੁਰਦਿਆਂ ਬਾਗੀ ਹੋਈ ਔਰਤ ਸਮਾਜ ਲਈ ਖਤਰਨਾਕ ਹੋ ਜਾਂਦੀ ਹੈ। ਉਹ ਸਮਾਜ ਦੇ ਕਾਨੂੰਨ ਮੰਨਣ ਤੋਂ ਇਨਕਾਰੀ ਹੋ ਜਾਂਦੀ ਹੈ ਤੇ ਆਪਣੀ ਆਜ਼ਾਦੀ ਲਈ ਮੈਦਾਨ ਵਿੱਚ ਕੁੱਦ ਪੈਂਦੀ ਹੈ। ਸਮੇਂ ਨੂੰ ਬਾਗੀ ਔਰਤਾਂ ਦੀ ਲੋੜ ਹੈ।
ਪਿੱਤਰ-ਸੱਤਾ ਨਾਲ ਖੜ੍ਹਨ ਵਾਲਿਆਂ ਦਾ ਆਪਣਾ ਪੱਖ ਹੈ, ਆਪਣੀਆਂ ਮਜਬੂਰੀਆਂ, ਆਪਣੇ ਹਿੱਤ ਤੇ ਆਪਣੀਆਂ ਦਲੀਲਾਂ ਹਨ, ਪਰ ਬਦਲਦੇ ਸਮੇਂ ਵਿੱਚ ਇਹ ਨਵੀਂ ਪੈਦਾ ਹੋ ਰਹੀ ਔਰਤ ਦੀ ਆਜ਼ਾਦੀ ਲਈ ਬੇਬਾਕ ਚਾਰਾਜੋਈ ਦੇ ਹੜ੍ਹ ਵਿੱਚ ਵਹਿ ਜਾਵੇਗਾ। ਤੁਸੀਂ ਔਰਤਾਂ ਨੂੰ ਕਦਰਾਂ ਕੀਮਤਾਂ ਤੇ ਸਮਾਜ ਦਾ ਵਾਸਤਾ ਦੇ ਕੇ ਹੱਕਾਂ ਤੋਂ ਵਾਂਝਾ ਨਹੀਂ ਰੱਖ ਸਕਦੇ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”