Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਕੈਨੇਡਾ

ਐਨਡੀਪੀ ਦੀ ਡਿਪਟੀ ਆਗੂ ਨੂੰ ਈਡੀਅਟ ਆਖਣ ਉੱਤੇ ਫੈਡੇਲੀ ਨੇ ਮੰਗੀ ਮੁਆਫੀ

November 14, 2018 07:35 AM

ਓਨਟਾਰੀਓ, 13 ਨਵੰਬਰ (ਪੋਸਟ ਬਿਊਰੋ) : ਵਿੱਤ ਮੰਤਰੀ ਵਿੱਕ ਫੈਡੇਲੀ ਨੇ ਪਹਿਲਾਂ ਵਿਧਾਨਸਭਾ ਵਿੱਚ ਐਨਡੀਪੀ ਦੀ ਡਿਪਟੀ ਆਗੂ ਨੂੰ ਈਡੀਅਟ ਆਖਿਆ ਤੇ ਫਿਰ ਬਾਅਦ ਵਿੱਚ ਇਸ ਲਈ ਮੁਆਫੀ ਮੰਗੀ।
ਸਾਰਾ ਸਿੰਘ ਵੱਲੋਂ ਦੋ ਵਾਰੀ ਇਹ ਪੁੱਛੇ ਜਾਣ ਉੱਤੇ ਕਿ ਓਨਟਾਰੀਓ ਕੈਨਾਬਿਸ ਸਟੋਰ ਲਈ ਵੇਅਰਹਾਉਸ ਚਲਾਉਣ ਵਾਲੀ ਫਰਮ ਦੇ ਨਾਂ ਦਾ ਖੁਲਾਸਾ ਕੀਤਾ ਜਾਵੇ, ਫੈਡੇਲੀ ਨੇ ਆਖਿਆ ਕਿ ਸਾਡੇ ਵਿੱਚੋਂ ਕੁੱਝ ਪ੍ਰੋਵਿੰਸ਼ੀਅਲ ਪੱਧਰ ਉੱਤੇ, ਕੁੱਝ ਲੋਕਲ ਪੱਧਰ ਉੱਤੇ ਲੋਕਾਂ ਦੀ ਸੇਵਾ ਕਰ ਰਹੇ ਹਾਂ ਤੇ ਸਾਡੇ ਵਿੱਚੋਂ ਕਈਆਂ ਨੂੰ ਬਿਜ਼ਨਸ ਚਲਾਉਣ ਦਾ ਵੀ ਤਜਰਬਾ ਹੈ ਤੇ ਅਸੀਂ ਜਾਣਦੇ ਹਾਂ ਕਿ ਬਿਜ਼ਨਸ ਕਿਵੇਂ ਚੱਲਦਾ ਹੈ। ਉਨ੍ਹਾਂ ਅੱਗੇ ਚੋਭ ਮਾਰਦਿਆਂ ਆਖਿਆ ਕਿ ਹੁਣ ਇਹ ਵੀ ਪਤਾ ਲੱਗ ਗਿਆ ਹੈ ਕਿ ਐਨਡੀਪੀ ਨੂੰ ਇਹ ਸਮਝ ਨਹੀਂ ਆ ਰਹੀ ਕਿ ਬਿਜ਼ਨਸ ਕਿਸ ਤਰ੍ਹਾਂ ਚੱਲਦਾ ਹੈ। ਪਰ ਕਿਉਂਕਿ ਓਸੀਐਸ ਵੇਅਰਹਾਊਸ ਦੀ ਸਕਿਊਰਿਟੀ ਸਾਡੀ ਮੁੱਖ ਤਰਜੀਹ ਹੈ ਤੇ ਇਸ ਲਈ ਅਸੀਂ ਰੋਜ਼ਮੱਰਾ ਦੀ ਕਾਰਵਾਈ ਬਾਰੇ ਸਾਰੀ ਜਾਣਕਾਰੀ ਸਾਂਝੀ ਨਹੀਂ ਕਰ ਸਕਦੇ। ਅਜਿਹਾ ਆਖ ਕੇ ਫੈਡੇਲੀ ਨੇ ਅੱਗੇ ਆਖਿਆ ਕਿ ਬਿਜ਼ਨਸ ਇਸੇ ਤਰ੍ਹਾਂ ਹੀ ਕੰਮ ਕਰਦਾ ਹੈ, ਈਡੀਅਟ।
ਪ੍ਰਸ਼ਨ ਕਾਲ ਤੋਂ ਬਾਅਦ ਸਾਰਾ ਸਿੰਘ ਨੇ ਆਖਿਆ ਕਿ ਇਹ ਬਹੁਤ ਹੀ ਨਿਰਾਸ਼ ਕਰਨ ਵਾਲੀ ਗੱਲ ਹੈ ਕਿ ਕੈਬਨਿਟ ਮੰਤਰੀ ਨੇ ਉਨ੍ਹਾਂ ਦੇ ਸਵਾਲ ਨੂੰ ਰੋਲ ਦਿੱਤਾ ਤੇ ਉਲਟਾ ਉਨ੍ਹਾਂ ਦੀ ਹੀ ਬੇਇੱਜ਼ਤੀ ਵੀ ਕੀਤੀ। ਉਨ੍ਹਾਂ ਅੱਗੇ ਆਖਿਆ ਕਿ ਇਹ ਬਹੁਤ ਹੀ ਮਾੜਾ ਵਿਵਹਾਰ ਹੈ ਪਰ ਅਸੀਂ ਅਜਿਹੀਆਂ ਟਿੱਪਣੀਆਂ ਨਾਲ ਉਹ ਕੰਮ ਕਰਨਾ ਨਹੀਂ ਛੱਡ ਸਕਦੇ ਜਿਸ ਲਈ ਅਸੀਂ ਇੱਥੇ ਆਏ ਹਾਂ। ਬਰੈਂਪਟਨ ਸੈਂਟਰ ਤੋਂ ਐਮਪੀਪੀ ਨੇ ਆਖਿਆ ਕਿ ਇਸ ਤਰ੍ਹਾਂ ਨਿਜੀ ਹਮਲਾ ਕੀਤੇ ਜਾਣ ਤੋਂ ਉਹ ਕਾਫੀ ਨਿਰਾਸ਼ ਹਨ ਪਰ ਸਾਡਾ ਕੰਮ ਸਵਾਲ ਪੁੱਛਣਾ ਹੀ ਹੈ। ਉਨ੍ਹਾਂ ਆਖਿਆ ਕਿ ਜੇ ਉਨ੍ਹਾਂ ਦੀ ਬੇਇੱਜ਼ਤੀ ਕਰਨ ਦੀ ਥਾਂ ਵਿੱਤ ਮੰਤਰੀ ਵੱਲੋਂ ਉਨ੍ਹਾਂ ਦੇ ਸਵਾਲ ਦਾ ਜਵਾਬ ਦਿੱਤਾ ਜਾਂਦਾ ਤਾਂ ਬਿਹਤਰ ਹੁੰਦਾ।
ਬਾਅਦ ਵਿੱਚ ਫੈਡੇਲੀ ਨੇ ਵਿਧਾਨਸਭਾ ਵਿੱਚ ਆਖਿਆ ਕਿ ਉਹ ਆਪਣੇ ਵੱਲੋਂ ਬੋਲੇ ਗਏ ਅਲਫਾਜ਼ ਉੱਤੇ ਸ਼ਰਮਿੰਦਾ ਹਨ ਤੇ ਮੁਆਫੀ ਚਾਹੁੰਦੇ ਹਨ। ਇਸ ਉੱਤੇ ਸਪੀਕਰ ਟੈੱਡ ਆਰਨੌਟ ਨੇ ਹਾਊਸ ਪ੍ਰਤੀ ਸਨਮਾਨ ਵਿਖਾਉਣ ਲਈ ਫੈਡੇਲੀ ਦਾ ਧੰਨਵਾਦ ਕੀਤਾ। ਇੱਥੇ ਦੱਸਣਾ ਬਣਦਾ ਹੈ ਕਿ ਫੈਡੇਲੀ ਨੇ ਨਿਜੀ ਤੌਰ ਉੱਤੇ ਸਾਰਾ ਸਿੰਘ ਤੋਂ ਮੁਆਫੀ ਨਹੀਂ ਮੰਗੀ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ ਕਾਰਬਨ ਟੈਕਸ ਬਾਰੇ ਕੰਜ਼ਰਵੇਟਿਵਾਂ ਵੱਲੋਂ ਲਿਆਂਦਾ ਮਤਾ ਐਨਡੀਪੀ ਤੇ ਬਲਾਕ ਦੀ ਹਮਾਇਤ ਨਾਲ ਪਾਸ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮਾਮਲੇ ਵਿੱਚ ਅੱਜ ਗਵਾਹੀ ਦੇ ਸਕਦੇ ਹਨ ਟਰੂਡੋ