Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਕੈਨੇਡਾ

ਲੇਬਰ ਸੁਧਾਰਾਂ ਨੂੰ ਰੱਦ ਕਰਨ ਸਦਕਾ ਘੱਟ ਰਹੀ ਹੈ ਫੋਰਡ ਦੀ ਮਕਬੂਲੀਅਤ!

November 14, 2018 07:33 AM

ਓਨਟਾਰੀਓ, 13 ਨਵੰਬਰ (ਪੋਸਟ ਬਿਊਰੋ) : ਪੇਡ ਸਿੱਕ ਡੇਅਜ਼ ਤੇ ਘੱਟ ਤੋਂ ਘੱਟ ਉਜਰਤਾਂ 14 ਡਾਲਰ ਪ੍ਰਤੀ ਘੰਟਾ ਉੱਤੇ ਕਾਇਮ ਰੱਖਣ ਸਮੇਤ ਹੋਰਨਾਂ ਲੇਬਰ ਸੁਧਾਰਾਂ ਬਾਰੇ ਫੈਸਲੇ ਨੂੰ ਬਦਲੀ ਜਾਣ ਕਾਰਨ ਪ੍ਰੀਮੀਅਰ ਡੱਗ ਫੋਰਡ ਦੀ ਮਕਬੂਲੀਅਤ ਘੱਟ ਰਹੀ ਹੈ। ਇਸ ਦਾ ਖੁਲਾਸਾ ਨਵੇਂ ਪੋਲ ਨਤੀਜਿਆਂ ਤੋਂ ਹੋਇਆ।
ਦ ਕੈਂਪੇਨ ਰਿਸਰਚ ਸਰਵੇਅ ਵਿੱਚ ਪਾਇਆ ਗਿਆ ਕਿ ਫੋਰਡ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ, ਜਿਸ ਨੇ 7 ਜੂਨ ਨੂੰ ਹੋਈਆਂ ਚੋਣਾਂ 40.5 ਫੀ ਸਦੀ ਵੋਟਾਂ ਨਾਲ ਜਿੱਤੀਆਂ ਸਨ, ਦੀ ਮਕਬੂਲੀਅਤ ਘੱਟ ਕੇ 34 ਫੀ ਸਦੀ ਰਹਿ ਗਈ ਹੈ। ਅੰਤਰਿਮ ਆਗੂ ਜੌਹਨ ਫਰੇਜ਼ਰ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਨੂੰ ਇਸ ਸਰਵੇਖਣ ਵਿੱਚ 32 ਫੀ ਸਦੀ, ਐਂਡਰੀਆ ਹੌਰਵਥ ਦੇ ਨਿਊ ਡੈਮੋਕ੍ਰੈਟਸ ਨੂੰ 25 ਫੀ ਸਦੀ ਤੇ ਮਾਈਕ ਸ਼ਰੇਨਰ ਦੀ ਗ੍ਰੀਨ ਪਾਰਟੀ ਨੂੰ 7 ਫੀ ਸਦੀ ਵੋਟਾਂ ਹਾਸਲ ਹੋਈਆਂ। ਪਿਛਲੀ ਬਹਾਰ ਵਿੱਚ ਸਾਬਕਾ ਪ੍ਰੀਮੀਅਰ ਕੈਥਲੀਨ ਵਿੰਨ ਦੀ ਅਗਵਾਈ ਵਿੱਚ ਲਿਬਰਲਾਂ ਨੂੰ 19.6 ਫੀ ਸਦੀ ਵੋਟਾਂ ਹਾਸਲ ਹੋਈਆਂ ਸਨ ਜਦਕਿ ਐਂਡਰੀਆ ਹੌਰਵਥ ਦੀ ਅਗਵਾਈ ਵਿੱਚ ਐਨਡੀਪੀ 33.6 ਫੀ ਸਦੀ ਵੋਟਾਂ ਨਾਲ ਦੂਜੇ ਸਥਾਨ ਉੱਤੇ ਸੀ ਤੇ ਗ੍ਰੀਨ ਪਾਰਟੀ ਨੂੰ 4.6 ਫੀ ਸਦੀ ਵੋਟਾਂ ਮਿਲੀਆਂ ਸਨ।
ਕੈਂਪੇਨ ਰਿਸਰਚ ਦੇ ਸੀਈਓ ਐਲੀ ਯੂਫੈਸਟ ਨੇ ਮੰਗਲਵਾਰ ਨੂੰ ਆਖਿਆ ਕਿ ਇੰਜ ਲੱਗ ਰਿਹਾ ਹੈ ਕਿ ਫੋਰਡ ਸਰਕਾਰ ਦਾ ਅਸਲ ਚਿਹਰਾ ਲੋਕਾਂ ਸਾਹਮਣੇ ਆਉਣ ਲੱਗਿਆ ਹੈ। ਇਸ ਤੋਂ ਇਲਾਵਾ ਕੈਥਲੀਨ ਵਿੰਨ ਦੀਆਂ ਯਾਦਾਂ ਧੁੰਦਲਾ ਜਾਣ ਕਾਰਨ ਲਿਬਰਲ ਇੱਕ ਵਾਰੀ ਫਿਰ ਆਪਣੀ ਮਜ਼ਬੂਤ ਸਥਿਤੀ ਵਿੱਚ ਆਉਣ ਲੱਗੇ ਹਨ। ਉਨ੍ਹਾਂ ਆਖਿਆ ਕਿ ਵੋਟਰ ਲਿਬਰਲਾਂ ਨੂੰ ਇੱਕ ਸੁਨੇਹਾ ਦੇਣਾ ਚਾਹੁੰਦੇ ਸਨ ਤੇ ਉਨ੍ਹਾਂ ਅਜਿਹਾ ਕਰ ਵਿਖਾਇਆ। ਉਨ੍ਹਾਂ ਆਖਿਆ ਕਿ ਵਿੰਨ ਦੀ ਘੱਟ ਸਮਝ ਨੇ ਹੀ ਕੰਮ ਵਾਲੀ ਥਾਂ ਉੱਤੇ ਵਰਕਰਾਂ ਦੀ ਹਿਫਾਜ਼ਤ ਤੇ ਵੱਧ ਤੋਂ ਵੱਧ ਮਿਨੀਮਮ ਭੱਤਿਆਂ ਵਰਗੀਆਂ ਲਿਬਰਲ ਪੇਸ਼ਕਦਮੀਆਂ ਦੇ ਬਾਵਜੂਦ ਲਿਬਰਲਾਂ ਦਾ ਬੇੜਾ ਡੁਬਾਇਆ।
ਫੋਰਡ ਨੂੰ ਤਬਦੀਲੀਆਂ ਲਿਆਉਣ ਤੋਂ ਪਹਿਲਾਂ ਲੋਕਾਂ ਨੂੰ ਇਹ ਸਮਝਾਉਣਾ ਚਾਹੀਦਾ ਹੈ ਕਿ ਇਨ੍ਹਾਂ ਮਾਪਦੰਡਾਂ ਤੋਂ ਛੁਟਕਾਰਾ ਪਾਇਆ ਜਾਣਾ ਕਾਰੋਬਾਰਾਂ ਤੇ ਕਾਮਿਆਂ ਲਈ ਕਿਸ ਤਰ੍ਹਾਂ ਚੰਗਾ ਹੈ ਪਰ ਉਨ੍ਹਾਂ ਅਜਿਹਾ ਕੁੱਝ ਨਹੀਂ ਕੀਤਾ। ਇਸੇ ਲਈ 77 ਫੀ ਸਦੀ ਓਨਟਾਰੀਓ ਵਾਸੀ ਦੋ ਪੇਡ ਸਿੱਕ ਡੇਅਜ਼ ਖਤਮ ਕਰਨ ਦੇ ਫੋਰਡ ਦੇ ਫੈਸਲੇ ਦੇ ਖਿਲਾਫ ਹਨ ਜਦਕਿ 17 ਫੀ ਸਦੀ ਇਸ ਦੇ ਪੱਖ ਵਿੱਚ ਵੀ ਹਨ ਤੇ 6 ਫੀ ਸਦੀ ਇਸ ਸਬੰਧ ਵਿੱਚ ਸਪਸ਼ਟ ਨਹੀਂ ਹਨ। ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕੀਤੇ ਜਾਣ ਦੇ ਸਾਬਕਾ ਲਿਬਰਲ ਸਰਕਾਰ ਦੇ ਫੈਸਲੇ ਉੱਤੇ ਫੋਰਡ ਸਰਕਾਰ ਵੱਲੋਂ ਰੋਕ ਲਾਏ ਜਾਣ ਦਾ ਇਸ ਸਰਵੇਖਣ ਵਿੱਚ ਹਿੱਸਾ ਲੈਣ ਵਾਲੇ 52 ਫੀ ਸਦੀ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ ਹੈ। ਫੋਰਡ ਸਰਕਾਰ ਅਨੁਸਾਰ ਹੁਣ ਇਹ ਉਜਰਤਾਂ ਅਕਤੂਬਰ 2020 ਤੱਕ 14 ਡਾਲਰ ਪ੍ਰਤੀ ਘੰਟਾ ਹੀ ਰਹਿਣਗੀਆਂ। ਇਸ ਫੈਸਲੇ ਨੂੰ 42 ਫੀ ਸਦੀ ਵੋਟਰਾਂ ਵੱਲੋਂ ਸਮਰਥਨ ਦਿੱਤਾ ਗਿਆ ਤੇ 6 ਫੀ ਸਦੀ ਲੋਕ ਇਸ ਬਾਬਤ ਸਪਸ਼ਟ ਰਾਇ ਨਹੀਂ ਰੱਖਦੇ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ ਕਾਰਬਨ ਟੈਕਸ ਬਾਰੇ ਕੰਜ਼ਰਵੇਟਿਵਾਂ ਵੱਲੋਂ ਲਿਆਂਦਾ ਮਤਾ ਐਨਡੀਪੀ ਤੇ ਬਲਾਕ ਦੀ ਹਮਾਇਤ ਨਾਲ ਪਾਸ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮਾਮਲੇ ਵਿੱਚ ਅੱਜ ਗਵਾਹੀ ਦੇ ਸਕਦੇ ਹਨ ਟਰੂਡੋ