Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਨਜਰਰੀਆ

ਰਾਜਨੀਤੀ ਵਿੱਚ ਪਰਵਾਰਵਾਦ ਦਾ ਗਲਬਾ

June 17, 2020 09:56 AM

-ਦੀਪਕ ਜਲੰਧਰੀ
ਮਸ਼ਹੂਰ ਲੇਖਕ ਸਟੀਫਨਹੇਸ ਦੀ ਇੱਕ ਕਿਤਾਬ ‘ਅਮੇਰੀਕਾਜ਼ ਪੋਲੀਟੀਕਲ ਡਾਇਨੈਸਟੀਜ਼’ ਵਿੱਚ ਲਿਖਿਆ ਗਿਆ ਹੈ ਕਿ ਰਾਜਨੀਤਕ ਘਰਾਣੇ ਹਰ ਜਗ੍ਹਾ, ਹਰ ਆਕਾਰ-ਪ੍ਰਕਾਰ ਤੇ ਰੰਗਾਂ ਵਿੱਚ ਮਿਲਦੇ ਹਨ । ਇਸ ਕਿਤਾਬ ਨੂੰ ਪੜ੍ਹਨ ਵਾਲਾ ਇਹ ਸੋਚਣ ਲੱਗਦਾ ਹੈ ਕਿ ਸਟੀਫਨ ਹੇਸ ਵਰਗਾ ਲੇਖਕ ਭਾਰਤੀ ਰਾਜਨੀਤੀ ਵਿੱਚ ਵੰਸ਼ਵਾਦ ਦੇ ਵਧੇ ਪ੍ਰਭਾਵ ਬਾਰੇ ਲਿਖੇ ਤਾਂ ਗੱਲ ਕਿੱਥੋਂ ਸ਼ੁਰੂ ਕਰੇਗਾ? ਭਾਰਤੀ ਰਾਜਨੀਤੀ ਵਿੱਚ ਵੰਸ਼ਵਾਦ ਪੱਕੇ ਤੌਰ 'ਤੇ ਪੈਰ ਜਮਾ ਚੁੱਕਾ ਹੈ। ਪ੍ਰਾਂਤਕ ਦਲਾਂ ਦੀ ਗੱਲ ਕਰੀਏ ਤਾਂ ਪਰਵਾਰਵਾਦ ਉਨ੍ਹਾਂ ਦੀ ਮਜ਼ਬੂਰੀ ਹੋ ਸਕਦਾ ਕਿਉਂਕਿ ਪ੍ਰਾਂਤਕ ਸਿਆਸੀ ਪਾਰਟੀਆਂ ਦੇ ਨੇਤਾ ਪੂਰੀ ਤਰ੍ਹਾਂ ਕਿਸੇ ਪਾਰਟੀ ਨੂੰ ਆਪਣੀ ਛੱਤਰ ਛਾਇਆ ਹੇਠ ਬਣਾਈ ਰੱਖਦੇ ਹਨ। ਉਹ ਲੋਕਤੰਤਰ ਦੀ ਥਾਂ ਪਰਵਾਰ ਦਾ ਤੰਤਰ ਪੱਕਿਆਂ ਕਰਨ ਲੱਗੇ ਰਹਿੰਦੇ ਹਨ। ਸਭ ਤੋਂ ਪਹਿਲਾਂ ਅਸੀਂ ਰਾਸ਼ਟਰੀ ਦਲਾਂ ਬਾਰੇ ਗੱਲ ਕਰਨੀ ਚਾਹਾਂਗੇ।
ਰਾਸ਼ਟਰੀ ਦਲਾਂ 'ਚੋਂ ਸਭ ਤੋਂ ਪੁਰਾਣਾ ਦਲ ਕਾਂਗਰਸ ਹੈ ਜਿਸ ਨੂੰ ਆਜ਼ਾਦੀ-ਸੰਘਰਸ਼ ਤੋਂ ਲੈ ਕੇ ਅੱਜ ਤੱਕ ਇੱਕ ਸੌ ਪੈਂਤੀ ਵਰ੍ਹੇ ਹੋ ਚੁੱਕੇ ਹਨ। ਇਸ ਪਾਰਟੀ ਵਿੱਚ ਨਹਿਰੂ-ਗਾਂਧੀ ਦਾ ਦਬਦਬਾ ਕਈ ਦਹਾਕਿਆਂ ਤੱਕ ਬਣਿਆ ਰਿਹਾ, ਜੋ ਉਸੇ ਹਾਲਤ ਵਿੱਚ ਅੱਜ ਵੀ ਹੈ। ਕਾਂਗਰਸ ਦੇ ਸੱਤ ਪ੍ਰਧਾਨ ਇਸੇ ਪਰਵਾਰ 'ਚੋਂ ਹੋਏ ਹਨ। ਇਸੇ ਪਰਵਾਰ ਵਿੱਚੋਂ ਦੇਸ਼ ਨੂੰ ਤਿੰਨ ਪ੍ਰਧਾਨ ਮੰਤਰੀ ਮਿਲੇ। ਕਾਂਗਰਸ ਦੇ ਇਨ੍ਹਾਂ ਤਿੰਨ ਪ੍ਰਧਾਨ ਮੰਤਰੀਆਂ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਸ਼ਾਮਲ ਨੇ ਲਗਭਗ ਸੈਂਤੀ ਵਰ੍ਹੇ ਦੇਸ਼ ਉੱਤੇ ਰਾਜ ਕੀਤਾ। ਭਾਰਤੀ ਰਾਜਨੀਤੀ ਵਿੱਚ ਆਪਣਾ ਪੂਰੀ ਤਰ੍ਹਾਂ ਦਬਦਬਾ ਬਣਾਈ ਰੱਖਣ ਲਈ ਨਹਿਰੂ ਗਾਂਧੀ ਪਰਵਾਰ ਨੇ ਭਾਰਤੀ ਲੋਕਤੰਤਰ ਨੂੰ ਨੌਂ ਪਾਰਲੀਮੈਂਟ ਮੈਂਬਰ ਦਿੱਤੇ ਜਿਨ੍ਹਾਂ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ, ਰਾਜੀਵ ਗਾਂਧੀ, ਸੰਜੇ ਗਾਂਧੀ, ਅਰੁਣ ਨਹਿਰੂ, ਸੋਨੀਆ ਗਾਂਧੀ, ਮੇਨਕਾ ਗਾਂਧੀ, ਰਾਹੁਲ ਗਾਂਧੀ ਅਤੇ ਵਰੁਣ ਗਾਂਧੀ ਹਨ। ਇਹ ਰਾਜਨੀਤਕ ਪਰਵਾਰ ਉਸੇ ਡਗਰ 'ਤੇ ਚੱਲ ਰਿਹਾ ਹੈ ਜਿਸ ਤਰ੍ਹਾਂ ਉਦਯੋਗਿਕ ਘਰਾਣੇ ਜਾਂ ਪੇਸ਼ੇਵਰ ਪਰਵਾਰ ਵੰਸ਼-ਦਰ-ਵੰਸ਼ ਚਲਦੇ ਹਨ। ਇਥੇ ਅਸੀਂ ਨਰਸਿਮਹਾ ਰਾਓ ਅਤੇ ਡਾਕਟਰ ਮਨਮੋਹਨ ਸਿੰਘ ਦਾ ਜ਼ਿਕਰ ਨਹੀਂ ਕਰ ਰਹੇ ਕਿਉਂਕਿ ਇਹ ਦੋਵੇਂ ਭਾਵੇਂ ਕਾਂਗਰਸ ਦੇ ਵਫਾਦਾਰ ਨੇਤਾ ਰਹੇ ਤੇ ਪ੍ਰਧਾਨ ਮੰਤਰੀ ਵੀ ਬਣੇ, ਪਰ ਇਹ ਨਹਿਰੂ-ਗਾਂਧੀ ਪਰਵਾਰ ਵਿੱਚੋਂ ਨਹੀਂ ਸਨ।
ਸੋਨੀਆ ਗਾਂਧੀ ਨੇ ਰਾਹੁਲ ਅਤੇ ਪ੍ਰਿਅੰਕਾ ਨਾਲ ਗੁਜਰਾਤ ਦੀਆਂ ਚੋਣਾਂ ਵਿੱਚ ਪਹਿਲੀ ਵਾਰ ਜਨ ਸਭਾ ਨੂੰ ਸੰਬੋਧਨ ਕੀਤਾ ਸੀ, ਜਿਸ ਵਿੱਚ ਉਨ੍ਹਾਂ ਦੇ ਬੋਲਣ ਦੀ ਸ਼ੈਲੀ ਲੋਕਾਂ ਨੂੰ ਪਸੰਦ ਆਈ, ਪਰ ਸਮਰਥਨ ਨਹੀਂ ਮਿਲਿਆ। ਸੋਨੀਆ ਗਾਂਧੀ ਨੇ ਇੱਕ ਵਾਰ ਪਾਰਲੀਮੈਂਟ ਵਿੱਚ ਬੋਲਦੇ ਹੋਏ ਇਹ ਵੀ ਕਿਹਾ ਸੀ ਕਿ ਵਿਰੋਧੀ ਪਾਰਟੀਆਂ ਦੇ ਲੋਕ ਉਨ੍ਹਾਂ ਦਾ ਮਖੌਲ ਉਡਾ ਸਕਦੇ ਹਨ, ਪਰ ਉਨ੍ਹਾਂ ਦੀਆਂ ਭਾਵਨਾਵਾਂ ਦਾ ਨਹੀ। ਸਾਡੇ ਦੇਸ਼ ਵਿੱਚ ਸਿਆਸਤ ਵਿੱਚ ਪਰਵਾਰਵਾਦ ਦਾ ਹੋਣਾ ਅਣਹੋਣੀ ਘਟਨਾ ਨਹੀਂ। ਮੁਗਲ ਸ਼ਾਸਕਾਂ ਵਿੱਚ ਪੁਸ਼ਤ-ਦਰ-ਪੁਸ਼ਤ ਰਾਜ ਕਰਨ ਦੀ ਲਾਲਸਾ ਪ੍ਰਬਲ ਰਹੀ ਹੈ। ਅਜਿਹਾ ਹੀ ਕਈ ਰਾਜਨੀਤਕ ਪਾਰਟੀਆਂ ਵਿੱਚ ਵਿਖਾਈ ਦਿੰਦਾ ਹੈ। ਬੰਬਈ ਦੇ ਛਨਮੁਖਾਨੰਦ ਹਾਲ ਵਿੱਚ ਭਾਸ਼ਣ ਕਰਦੇ ਹੋਏ ਇੰਦਰਾ ਗਾਂਧੀ ਨੇ ਕਿਹਾ ਸੀ ਕਿ ਨਹਿਰੂ ਪਰਵਾਰ ਸ਼ਾਹੀ ਪਰਵਾਰ ਹੈ।
ਇਹ ਜਾਨਣਾ ਦਿਲਚਸਪ ਹੈ ਕਿ ਦੇਸ਼ ਵਿੱਚ ਲਗਭਗ 50-60 ਸਿਆਸੀ ਕੁਨਬੇ ਅਜਿਹੇ ਹਨ ਜਿਨ੍ਹਾਂ ਦੇ ਮੁਖੀ ਜਾਂ ਵੰਸ਼ਜ਼ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਅਤੇ ਕੱਛ ਤੋਂ ਸ਼ਿਲਾਂਗ ਤੱਕ ਵੱਖ-ਵੱਖ ਦਲਾਂ ਦੀ ਅਗਵਾਈ ਕਰ ਰਹੇ ਹਨ ਜਾਂ ਨੇਤਾਗਿਰੀ ਸਾਂਭਣ ਲਈ ਪਰ ਤੋਲ ਰਹੇ ਹਨ। ਲੋਕਤੰਤਰ ਵਿੱਚ ਪਰਵਾਰਵਾਦ ਦੀ ਇਹ ਵੇਲ ਵੱਧ-ਫੁੱਲ ਰਹੀ ਹੈ। ਜਿਨ੍ਹਾਂ ਨੇਤਾਵਾਂ ਦੀ ਆਪਣੀ ਕੋਈ ਸੰਤਾਨ ਨਹੀਂ ਜਾਂ ਜਿਹੜੇ ਅਣਵਿਆਹੇ ਹਨ, ਉਹ ਰਿਸ਼ਤੇਦਾਰੀ 'ਚੋਂ ਭਾਈ-ਭਤੀਜਾਵਾਦ ਦੀ ਗੰਢ ਚੁੱਕੀ ਫਿਰਦੇ ਹਨ। ਇਨ੍ਹਾਂ ਸਿਆਸੀ ਪਾਰਟੀਆਂ ਦੇ ਸਮਰਪਿਤ ਕਾਰਕੁਨ ਮੂੰਹ ਤੱਕਦੇ ਰਹਿ ਜਾਂਦੇ ਹਨ। ਉਪਰੋਂ ਕੋਈ ਵਾਰਸ ਪਾਰਟੀ ਦਾ ਮੁਖੀ ਬਣ ਕੇ ਆ ਜਾਂਦਾ ਹੈ। ਹੋ ਸਕਦਾ ਹੈ ਕਿ ਇਸ ਦੇ ਪਿੱਛੇ ਇਹ ਕਾਰਨ ਹੋਵੇ ਜਿਸ ਅਨੁਸਾਰ ਇਨ੍ਹਾਂ ਦਲਾਂ ਨੂੰ ਆਪਣੀ ਮਾਰਕੀਟਿੰਗ ਕਰਨ ਲਈ ਸੁਖਾਲਾ-ਰਾਹ ਲੱਭਦਾ ਹੋਵੇ। ਜਿਵੇਂ ਨਹਿਰੂ-ਗਾਂਧੀ ਪਰਵਾਰ ਬਹੁਤ ਆਸਾਨੀ ਨਾਲ ਜਨ ਸਾਧਾਰਨ ਤੱਕ ਪੁੱਜ ਜਾਂਦਾ ਹੈ। ਅਸੀਂ ਇਹ ਨਹੀਂ ਕਹਿੰਦੇ ਕਿ ਕਾਂਗਰਸ ਵਿੱਚ ਕੁਝ ਹੋਰ ਲੋਕ ਪ੍ਰਧਾਨ ਮੰਤਰੀ ਨਹੀਂ ਬਣੇ, ਪਰ ਗੱਲ ਜੇ ਕਾਮਰਾਜ ਦੀ ਕਰੀਏ ਜਾਂ ਸੀਤਾਰਾਮ ਕੇਸਰੀ ਦੀ, ਉਨ੍ਹਾਂ ਦੇ ਪੈਰਾਂ ਹੇਠ ਅੰਗਿਆਰ ਹੀ ਵਿਛੇ।।
ਦੇਸ਼ ਨੂੰ ਆਜ਼ਾਦੀ ਮਿਲਣ ਤੋਂ ਪਿੱਛੋਂ ਨਹਿਰੂ, ਗਾਂਧੀ ਪਰਵਾਰ ਤੋਂ ਹਟ ਕੇ ਜਿਹੜਾ ਵੀ ਪਾਰਟੀ ਪ੍ਰਧਾਨ ਬਣਿਆ ਉਹ ਸੌਖਾ ਨਹੀਂ ਰਿਹਾ। ਕੁਝ ਹੋਰ ਦਲਾਂ ਦੇ ਪਰਵਾਰਾਂ ਵਿੱਚੋਂ ਮੁਸਲਿਮ ਕਾਨਫਰੰਸ, ਜੋ ਪਿੱਛੋਂ ਨੈਸ਼ਨਲ ਕਾਨਫਰੰਸ ਦੇ ਨਾਂਅ ਨਾਲ ਮਸ਼ਹੂਰ ਹੋਈ, ਕਸ਼ਮੀਰ ਵਿੱਚ ਹਾਵੀ ਰਹੀ। ਉਸ ਦੇ ਸਰਵੇ-ਸਰਵਾ ਸ਼ੇਖ਼ ਅਬਦੁੱਲਾ, ਫਾਰੂਕ ਅਬਦੁੱਲਾ ਅਤੇ ਫਿਰ ਉਮਰ ਅਬਦੁੱਲਾ ਰਹੇ। ਇਸੇ ਤਰ੍ਹਾਂ ਘਾਟੀ ਵਿੱਚ ਮੁਫਤੀ ਮੁਹੰਮਦ ਸਈਦ ਅਤੇ ਉਸ ਦੀ ਬੇਟੀ ਮਹਿਬੂਬਾ ਮੁਫਤੀ ਜੰਮੂ-ਕਸ਼ਮੀਰ ਵਿੱਚ ਸ਼ਾਸਕ ਵੀ ਬਣੇ ਅਤੇ ਪਾਰਲੀਮੈਂਟ ਮੈਂਬਰ ਵੀ ਰਹੇ। ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਸਿੰਧੀਆ ਪਰਵਾਰ ਦਾ ਬੋਲਬਾਲਾ ਜਨਸੰਘ ਅਤੇ ਫਿਰ ਭਾਰਤੀ ਜਨਤਾ ਪਾਰਟੀ 'ਤੇ ਬਣਿਆ ਰਿਹਾ। ਰਾਜ ਮਾਤਾ ਵਿਜੈ ਰਾਜੇ ਸਿੰਧੀਆ ਕਈ ਸਾਲਾਂ ਤੱਕ ਜਨਸੰਘ ਤੇ ਭਾਜਪਾ ਦੀ ਰਾਸ਼ਟਰੀ ਉਪ ਪ੍ਰਧਾਨ ਰਹੀ। ਉਸ ਦਾ ਬੇਟਾ ਮਾਧਵ ਰਾਓ ਸਿੰਧੀਆ ਪਹਿਲੀ ਵਾਰ ਜਨਸੰਘ ਦੇ ਸਮਰਥਨ ਨਾਲ ਪਾਰਲੀਮੈਂਟ ਮੈਂਬਰ ਬਣਿਆ। ਉਸ ਪਿੱਛੋਂ ਉਹ ਕਾਂਗਰਸ ਵਿੱਚ ਚਲਾ ਗਿਆ। ਰਾਜ ਮਾਤਾ ਦੀ ਬੇਟੀ ਵਸੁੰਧਰਾ ਰਾਜੇ ਸਿੰਧੀਆ ਰਾਜਸਥਾਨ ਦੀ ਮੁੱਖ ਮੰਤਰੀ ਰਹੀ ਹੈ ਅਤੇ ਦੂਸਰੀ ਬੇਟੀ ਯਸ਼ੋਧਰਾ ਰਾਜੇ ਸਿੰਧੀਆ ਕਈ ਵਾਰ ਵਿਧਾਇਕ ਚੁਣੀ ਗਈ। ਜਿਓਤਿਰਦਿਤਿਆ ਸਿੰਧੀਆ ਕਈ ਸਾਲ ਕਾਂਗਰਸ ਵਿੱਚ ਰਹਿਣ ਪਿੱਛੋਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਿਆ ਹੈ। ਵਸੁੰਧਰਾ ਰਾਜੇ ਸਿੰਧੀਆ ਦਾ ਬੇਟਾ ਦੁਸ਼ਿਅੰਤ ਸਿੰਘ ਰਾਜਸਥਾਨ ਤੋਂ ਲੋਕ ਸਭਾ ਦਾ ਮੈਂਬਰ ਹੈ।
ਪੰਜਾਬ ਦੀ ਸਿਆਸਤ ਵਿੱਚ ਬਾਦਲ ਪਰਵਾਰ ਦਾ ਬੋਲਬਾਲਾ ਕਾਇਮ ਹੈ। ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ। ਉਨ੍ਹਾਂ ਦਾ ਬੇਟਾ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੈ ਤੇ ਸੁਖਬੀਰ ਦੀ ਪਤਨੀ ਹਰਸਿਮਰਤ ਕੌਰ ਬਾਦਲ ਕੇਂਦਰ ਸਰਕਾਰ ਵਿੱਚ ਕੈਬਨਿਟ ਮੰਤਰੀ ਹੈ। ਹਰਸਿਮਰਤ ਕੌਰ ਬਾਦਲ ਦਾ ਭਰਾ ਬਿਕਰਮ ਸਿੰਘ ਮਜੀਠੀਆ ਪੰਜਾਬ ਦਾ ਵਜ਼ੀਰ ਰਹਿ ਚੁੱਕਾ ਹੈ ਤੇ ਮੌਜੂਦਾ ਸਮੇਂ ਵਿਧਾਇਕ ਹੈ। ਪ੍ਰਕਾਸ਼ ਸਿੰਘ ਬਾਦਲ ਦਾ ਭਤੀਜਾ ਮਨਪ੍ਰੀਤ ਸਿੰਘ ਬਾਦਲ ਪਹਿਲਾਂ ਵੀ ਵਿੱਤ ਮੰਤਰੀ ਰਿਹਾ ਤੇ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਮੁੜ ਵਿੱਤ ਮੰਤਰੀ ਹੈ। ਪ੍ਰਕਾਸ਼ ਸਿੰਘ ਬਾਦਲ ਦਾ ਜਵਾਈ ਆਦੇਸ਼ ਪ੍ਰਤਾਪ ਕੈਰੋਂ ਵੀ ਪੰਜਾਬ ਵਿੱਚ ਮੰਤਰੀ ਰਿਹਾ। ਏਦਾਂ ਲੱਗਦਾ ਹੈ ਕਿ ਸਾਡੇ ਦੇਸ਼ ਦੀ ਰਾਜਨੀਤੀ ਪਰਵਾਰਵਾਦ ਦੇ ਭਰੋਸੇ ਹੀ ਚੱਲ ਰਹੀ ਹੈ।
ਬਿਹਾਰ ਵਿੱਚ ਲਾਲੂ ਪ੍ਰਸਾਦ ਯਾਦਵ, ਉਸ ਦੀ ਪਤਨੀ ਰਾਬੜੀ ਦੇਵੀ, ਦੋ ਬੇਟੇ ਤੇਜ ਪ੍ਰਤਾਪ ਯਾਦਵ ਅਤੇ ਤੇਜਸੱਵੀ ਯਾਦਵ, ਰਾਬੜੀ ਦੇਵੀ ਦੇ ਭਰਾ ਸਾਧੂ ਯਾਦਵ ਤੇ ਸੁਭਾਸ਼ ਯਾਦਵ ਬਿਹਾਰ ਦੀ ਰਾਜਨੀਤੀ ਵਿੱਚ ਭਾਰੂ ਰਹੇ ਹਨ। ਲੋਕ ਜਨ ਸ਼ਕਤੀ ਪਾਰਟੀ ਦੇ ਮੁਖੀ ਰਾਮ ਵਿਲਾਸ ਪਾਸਵਾਨ ਅਤੇ ਉਨ੍ਹਾਂ ਦਾ ਪਾਰਲੀਮੈਂਟ ਮੈਂਬਰ ਪੁੱਤਰ ਚਿਰਾਗ ਪਾਸਵਾਨ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਵੀ ਬਿਹਾਰ ਦੀ ਦਲਿਤ ਰਾਜਨੀਤੀ ਵਿੱਚ ਮਹੱਤਵ ਪੂਰਨ ਭੂਮਿਕਾ ਨਿਭਾ ਰਹੇ ਹਨ। ਉਤਰ ਪ੍ਰਦੇਸ਼ ਦੀ ਗੱਲ ਕਰੀਏ ਤਾਂ ਮੁਲਾਇਮ ਸਿੰਘ ਯਾਦਵ, ਅਖਿਲੇਸ਼ ਯਾਦਵ ਤੇ ਉਨ੍ਹਾਂ ਦਾ ਸਾਰਾ ਪਰਵਾਰ ਰਾਜਨੀਤੀ 'ਤੇ ਛਾਇਆ ਹੋਇਆ ਹੈ। ਇਸੇ ਤਰ੍ਹਾਂ ਹਰਿਆਣਾ ਵਿੱਚ ਚੌਧਰੀ, ਆਸਾਮ ਦਾ ਪ੍ਰਫੁੱਲ ਕੁਮਾਰ ਮੋਹੰਤੋ ਪਰਵਾਰ, ਝਾਰਖੰਡ ਦਾ ਸ਼ਿਬੂ ਸੋਰੇਨ ਪਰਵਾਰ, ਤਾਮਿਲ ਨਾਡੂ ਦਾ ਕਰੁਣਾਨਿਧੀ ਪਰਵਾਰ, ਕੇਰਲ ਦਾ ਕਰੁਣਾਕਰਨ ਪਰਵਾਰ, ਮੱਧ ਪ੍ਰਦੇਸ਼ ਵਿੱਚ ਦਿਗਵਿਜੈ ਪਰਵਾਰ, ਮਹਾਰਾਸ਼ਟਰ ਵਿੱਚ ਬਾਲ ਠਾਕਰੇ ਪਰਵਾਰ ਤੇ ਸ਼ਰਦ ਪਵਾਰ ਰਾਜਨੀਤੀ ਦੇ ਅਖਾੜੇ ਵਿੱਚ ਬਹੁਤ ਸਾਰੇ ਪਰਵਾਰਾਂ ਦੇ ਨਾਂਅ ਲਿਖੇ ਹਨ ਜਿਨ੍ਹਾਂ ਵਿੱਚ ਪਿਤਾ ਪਾਰਲੀਮੈਂਟ ਬਣਿਆ ਅਤੇ ਬੇਟਾ ਵਿਧਾਇਕ। ਭਾਵ ਕਿ ਉਹ ਕੇਂਦਰ ਅਤੇ ਰਾਜ ਸਰਕਾਰ 'ਤੇ ਆਪਣੀ ਪਕੜ ਬਣਾਈ ਰੱਖਦੇ ਹਨ। ਜੇ ਸਾਰੇ ਨਾਵਾਂ ਦਾ ਵਰਣਨ ਕਰਨ ਲੱਗੀਏ ਤਾਂ ਇੱਕ ਗ੍ਰੰਥ ਲਿਖਿਆ ਜਾ ਸਕਦਾ ਹੈ। ਕਹਿਣ ਦਾ ਭਾਵ ਇਹ ਹੈ ਕਿ ਭਾਰਤੀ ਰਾਜਨੀਤੀ ਵਿੱਚ ਪਰਵਾਰਵਾਦ ਕੌੜੀ ਵੇਲ ਵਾਂਗ ਵੱਧ-ਫੁੱਲ ਰਿਹਾ ਹੈ। ਪਾਰਟੀਆਂ ਜਾਂ ਦਲ ਬ੍ਰਿਖ ਹਨ ਅਤੇ ਇਹ ਪਰਵਾਰ ਕੌੜੀ ਵੇਲ ਜਿਹੜੇ ਕਿ ਬ੍ਰਿਖ ਦਾ ਰਸ ਚੂਸ ਕੇ ਪਨਪਦੇ ਰਹੇ ਹਨ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’