Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਮੋਦੀ ਦੇ ‘ਨਾਸਮਝ' ਭਗਤ ਉਨ੍ਹਾਂ ਨੂੰ ਮੁਕਤੀਦਾਤਾ ਸਮਝਦੇ ਹਨ

June 17, 2020 09:37 AM

-ਆਕਾਰ ਪਟੇਲ
‘ਭਗਤ' ਦਾ ਅਰਥ ਹੈ ਉਪਾਸਕ। ਕੋਈ ਵਿਅਕਤੀ ਕਿਸੇ ਦੇ ਪ੍ਰਤੀ ਬੜਾ ਉਤਸ਼ਾਹ ਦਿਖਾ ਸਕਦਾ ਹੈ। ਪੰਜਾਬੀ ਉਸ ਵਿਅਕਤੀ ਨੂੰ ਪਰਮ ਭਗਤ ਵਾਂਗ ਦਰਸਾਉਂਦੀ ਹੈ ਜੋ ਸ਼ਰਤਹੀਣ ਅਤੇ ਸੱਚੇ ਪ੍ਰੇਮ ਦੀ ਪੇਸ਼ਕਸ਼ ਕਰਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੈਰੋਕਾਰਾਂ ਲਈ ਕੁਲ ਮਿਲਾ ਕੇ ਭਗਤ ਸ਼ਬਦ ਪਰਿਭਾਸ਼ਤ ਕੀਤਾ ਜਾਂਦਾ ਹੈ। ਉਹ ਸਮਝਦੇ ਹਨ ਕਿ ਮੋਦੀ ਦਾ ਮਤਲਬ ਤਬਦੀਲੀ ਪੈਦਾ ਕਰੇਗਾ। ਇਸ ਤਰ੍ਹਾਂ ਸੋਚਣ ਵਾਲੇ ਲੋਕ ਭਿ੍ਰਸ਼ਟ ਤੇ ਅਸਮਰੱਥ ਸਿਆਸੀ ਆਗੂਆਂ ਤੋਂ ਆਪਣੇ ਆਪ ਨੂੰ ਵੱਖ ਸਮਝਦੇ ਅਤੇ ਮੰਨਦੇ ਹਨ ਕਿ ਮੋਦੀ ਉਨ੍ਹਾਂ ਨਾਲੋਂ ਅਲੱਗ ਹਨ ਅਤੇ ਉਹ ਸਭ ਕੁਝ ਪਲਟ ਕੇ ਰੱਖ ਦੇਣਗੇ।
ਮੇਰੇ ਸੋਚਣ ਦਾ ਢੰਗ ਵੱਖਰਾ ਹੈ, ਪਰ ਇਹ ਸਾਫ ਨਹੀਂ ਕਿ ਭਗਤੀ ਕੀ ਹੈ? ਭਗਤੀ ਬੁੱਧੀ ਦਾ ਨਹੀਂ, ਸਗੋਂ ਜਨੂੰਨ ਦਾ ਉਤਪਾਦ ਹੈ। ਇਹ ਧਾਰਮਿਕ ਹੈ ਅਤੇ ਧਰਮ ਦੇ ਵਾਂਗ ਇਥੇ ਵੀ ਭਗਤ ਦਾ ਸਬੰਧ ਭੌਤਿਕ ਜਗਤ ਨਾਲ ਨਹੀਂ ਹੈ ਕਿ ਅਸਲੀਅਤ 'ਚ ਕੀ ਹੋਵੇਗਾ। ਸਵਾਲ ਇਹ ਹੈ ਕਿ ਕੀ ਮੋਦੀ ਦੇ ਸਮਰੱਥਕਾਂ ਨੂੰ ਭਗਤਾਂ ਦੇ ਰੂਪ ਵਿੱਚ ਵਰਗੀਕ੍ਰਿਤ ਕਰਨਾ ਉਚਿਤ ਹੈ। ਸਾਨੂੰ ਇਸ ਨੂੰ ਨਿਰਪੱਖ ਤੌਰ 'ਤੇ ਵੇਖਣਾ ਚਾਹੀਦਾ ਹੈ।
ਗੁਜਰਾਤ ਮਾਡਲ ਦੇ ਏਜੰਡੇ 'ਚ ਪਹਿਲਾ ਵਿਸ਼ਾ ਅਰਥ ਵਿਵਸਥਾ ਹੋਣਾ ਸੀ। ਭਾਰਤ ਦੀ ਅਰਥ ਵਿਵਸਥਾ ਇਸ ਸਾਲ ਸੰੁਗੜੇਗੀ। ਇਸ ਦਾ ਅਰਥ ਹੈ ਕਿ 2020-21 'ਚ ਕੁਲ ਘਰੇਲੂ ਉਤਪਾਦ (ਜੀ ਡੀ ਪੀ) ਪਿਛਲੇ ਸਾਲ ਦੇ ਮੁਕਾਬਲੇ ਘੱਟ ਹੋਵੇਗਾ। ਇਹ ਕੁਝ ਅਜਿਹਾ ਹੈ ਜੋ ਚਾਰ ਦਹਾਕਿਆਂ 'ਚ ਨਹੀਂ ਹੋਇਆ ਸੀ। ਸੰੁਗੜਣਾ ਪਿਛਲੀਆਂ ਨੌ ਤਿਮਾਹੀਆਂ ਲਈ ਹਰੇਕ ਤਿਮਾਹੀ ਅਰਥ ਵਿਵਸਥਾ ਦੀ ਲਗਾਤਾਰ ਮੱਠੀ ਰਫ਼ਤਾਰ ਨਾਲ ਹੋਇਆ ਹੈ। 1947 ਦੇ ਬਾਅਦ ਅਜਿਹਾ ਕਦੀ ਨਹੀਂ ਹੋਇਆ। ਇਹ ਸਥਿਤੀ ਲੌਕਡਾਊਨ ਤੋਂ ਪਹਿਲਾਂ ਦੀ ਹੈ।
ਰੇਟਿੰਗ ਏਜੰਸੀ ਮੂਡੀਜ਼ ਨੇ ਭਾਰਤ ਨੂੰ ਵਾਪਸ ਉਸੇ ਥਾਂ ਸੁੱਟਿਆ, ਜਿੱਥੇ ਇਹ 2003 'ਚ ਸੀ। ਇਹ ਸਾਡੀ ਸਾਖ ਅਤੇ ਲਾਗਤ ਨੂੰ ਪ੍ਰਭਾਵਿਤ ਕਰੇਗਾ। ਜਿੱਥੋਂ ਭਾਰਤ ਪੈਸਾ ਜੁਟਾ ਸਕਦਾ ਹੈ, ਓਥੇ ਰਿਪੋਰਟ ਕਾਰਡ 'ਤੇ ਇਹ ਸਿਰਫ ਇੱਕ ਨਿਸ਼ਾਨ ਮਾਤਰ ਨਹੀਂ, ਸਾਨੂੰ ਸਾਰਿਆਂ ਨੂੰ ਇਸ ਦੇ ਲਈ ਭੁਗਤਣਾ ਪਵੇਗਾ। ਸਰਕਾਰ ਦਜੇ ਮੁੱਖ ਆਰਥਿਕ ਸਲਾਹਕਾਰ ਦਾ ਕਹਿਣਾ ਹੈ ਕਿ ਉਹ ਨਹੀਂ ਜਾਣਦੇ ਕਿ ਰਿਕਵਰੀ ਸਾਲ ਦੇ ਦੂਸਰੇ ਹਿੱਸੇ 'ਚ ਹੋਵੇਗੀ ਜਾਂ ਫਿਰ ਅਗਲੇ ਸਾਲ 'ਚ। ਸਾਲ ਦੇ ਸ਼ੁਰੂ 'ਚ ਬੇਰੁਜ਼ਗਾਰੀ ਦੀ ਦਰ 8 ਫੀਸਦੀ ਸੀ, ਜੋ ਭਾਰਤ ਦੇ ਇਤਿਹਾਸ 'ਚ ਸਭ ਤੋਂ ਵਧ ਸੀ। ਇਹ ਸਥਿਤੀ ਲੌਕਡਾਊਨ ਤੋਂ ਪਹਿਲਾਂ ਦੀ ਹੈ। ਅੱਜ ਇਹ ਲਗੱਭਗ 20 ਫੀਸਦੀ ਹੋ ਚੁੱਕੀ ਹੈ। ਸ਼ਨੀਵਾਰ ਨੂੰ ਅਰਥ ਸ਼ਾਸਤਰੀਆਂ ਨੇ ਇੱਕ ਸਿਰਲੇਖ ਦਿੱਤਾ, ‘‘ਭਾਰਤ ਦਾ ਲਾਕਡਾਊਨ ਵਾਇਰਸ ਨੂੰ ਰੋਕਣ 'ਚ ਅਸਫਲ ਰਿਹਾ ਹੈ, ਪਰ ਇਹ ਅਰਥ ਵਿਵਸਥਾ ਨੂੰ ਰੋਕਣ 'ਚ ਸਫਲ ਰਿਹਾ ਹੈ।'' ਅਰਥ ਸ਼ਾਸਤਰੀ ਮੋਦੀ ਦੇ ਇੰਨੇ ਨੇੜੇ ਹਨ ਕਿ ਉਨ੍ਹਾਂ ਨੇ 2013 'ਚ ਰਿਪੋਰਟ ਦਿੱਤੀ ਸੀ ਕਿ ਉਹ 2014 'ਚ ਉਤਰ ਪ੍ਰਦੇਸ਼ ਤੋਂ ਚੋਣ ਲੜਨਗੇ। ਮੈਂ ਉਦੋਂ ਵੇਖਿਆ ਸੀ ਕਿ ਮੈਂ ਗਲਤ ਸੀ ਕਿ ਮੋਦੀ ਗੁਜਰਾਤ ਤੋਂ ਹੀ ਚੋਣ ਲੜਨਗੇ, ਪਰ ਮੈਂ ਹੀ ਸੀ, ਜੋ ਗਲਤ ਸੀ।
ਏਜੰਡੇ 'ਚ ਦੂਸਰਾ ਵਿਸ਼ਾ ਰਾਸ਼ਟਰਵਾਦ ਸੀ। ਬ੍ਰਿਟਿਸ਼ ਅਖ਼ਬਾਰ ‘ਟੈਲੀਗ੍ਰਾਫ' ਨੇ ਬੀਤੇ ਦਿਨੀਂ ਖੁਲਾਸਾ ਕੀਤਾ ਕਿ ਭਾਰਤ 'ਚ ਹਰ ਕੋਈ ਜਾਣਦਾ ਹੈ ਕਿ ਇਸ 'ਤੇ ਚਰਚਾ ਨਹੀਂ ਹੋ ਸਕਦੀ। ਚੀਨ ਨੇ ਲੱਦਾਖ ਦੇ 60 ਵਰਗ ਕਿਲੋਮੀਟਰ ਇਲਾਕੇ 'ਤੇ ਕਬਜ਼ਾ ਕਰ ਲਿਆ। ਫ੍ਰਾਂਸੀਸੀ ਨਿਊਜ਼ ਏਜੰਸੀ ਏ ਐਫ ਪੀ ਨੂੰ ਇਸ ਇਲਾਕੇ 'ਚ ਇੱਕ ਸੀਨੀਅਰ ਬੇਨਾਮ ਭਾਰਤੀ ਫੌਜੀ ਅਧਿਕਾਰੀ ਨੇ ਉਸ ਸਥਾਨ ਤੋਂ ਕਿਹਾ ਕਿ ਚੀਨੀ ਪੇਗੋਂਗ ਅਤੇ ਗੈਲਵਾਨ ਘਾਟੀ ਦੋਵਾਂ 'ਚ ਆਪਣੇ ਨਵੇਂ ਕਬਜ਼ੇ ਵਾਲੀਆਂ ਥਾਵਾਂ ਤੋਂ ਵਾਪਸ ਜਾਣ ਤੋਂ ਨਾਂਹ ਕਰ ਰਹੇ ਹਨ। ਉਹ ਨਵੀਂ ਜਿਉਂ ਦੀ ਤਿਉਂ ਸਥਿਤੀ ਨੂੰ ਮਜ਼ਬੂਤ ਕਰ ਰਹੇ ਹਨ। ਸ਼ਨੀਵਾਰ ਨੂੰ ਜਾਗਿਆ ਤਾਂ ਹੈਡਲਾਈਨ ਪੜ੍ਹੀ ਕਿ ਜਿਸ ਵਿੱਚ ਲਿਖਿਆ ਸੀ, ‘‘ਕੁਲਗਾਮ ਅਤੇ ਅਨੰਤਨਾਗ ਵਿੱਚ ਚਾਰ ਅੱਤਵਾਦੀ ਮਾਰੇ ਗਏ, ਮੁਕਾਬਲਾ ਚੱਲ ਰਿਹਾ ਹੈ।'' ਹਫ਼ਤੇ 'ਚ ਇਹ ਚੌਥੀ ਵਾਰ ਸੀ, ਜਦੋਂ ਏਦਾਂ ਹੋਇਆ ਸੀ। ਕਸ਼ਮੀਰ 'ਚ 2002 'ਚ ਸ਼ੁਰੂ ਅਤੇ 2014 'ਚ ਹੇਠਾਂ ਤੱਕ ਲੋਕਾਂ ਦੀਆਂ ਜਾਨਲੇਵਾ ਘਟਨਾਵਾਂ 'ਚ ਵੱਡੀ ਗਿਰਾਵਟ ਆਈ ਹੈ ਪਰ ਘਾਟੀ 'ਚ ਫਿਰ ਤੋਂ ਹਿੰਸਾ ਜਾਰੀ ਹੈ। ਇਸ ਦਰਮਿਆਨ ਇੱਕ ਵੀ ਕਸ਼ਮੀਰੀ ਪੰਡਿਤ ਘਾਟੀ 'ਚ ਵਾਪਸ ਨਹੀਂ ਪਰਤਿਆ।
ਪਾਕਿਸਤਾਨ ਦੇ ਨਾਲ ਕੰਟਰੋਲ ਰੇਖਾ ਜਿੱਥੇ ਇੱਕ ਪਾਸੇ ਬਣੀ ਹੈ, ਉਥੇ ਚੀਨ ਨੇ ਅਸਲ ਕੰਟ੍ਰੋਲ ਰੇਖਾ ਨੂੰ ਪਾਰ ਕਰ ਲਿਆ ਹੈ। ਇਹ ਐਲਾਨ ਕਰਨ ਦੇ ਬਾਅਦ ਕਿ ਭਾਰਤ ਉਨ੍ਹਾਂ ਦੀ ਅਗਵਾਈ 'ਚ ਕੋਰੋਨਾ ਵਾਇਰਸ ਦੇ ਵਿਰੁੱਧ ਮਹਾਭਰਤ ਦਾ ਯੁੱਧ ਲੜੇਗਾ ਜੋ ਤਿੰਨ ਹਫ਼ਤਿਆਂ ਤੱਕ ਚੱਲੇਗਾ, ਮੋਦੀ ਇਸ ਗੱਲ 'ਤੇ ਚੁੱਪ ਹੋ ਗਏ ਕਿ ਲੜਾਈ ਦਾ ਅਗਲਾ ਪੜਾਅ ਕੀ ਹੋਵੇਗਾ। ਲਾਕਡਾਊਨ ਖ਼ਤਮ ਹੋ ਗਿਆ ਅਤੇ ਕੇਸ ਵਧ ਰਹੇ ਹਨ। ਜਿਵੇਂ ਪਹਿਲਾਂ ਵੀ ਲਿਖਿਆ ਹੈ ਕਿ ਮੋਦੀ ਦੀ ਅਗਵਾਈ 'ਚ ਗੁਜਰਾਤ ਨੇ ਸਿਹਤ ਸੇਵਾ ਅਤੇ ਸਿੱਖਿਆ ਦੀ ਅਣਦੇਖੀ ਕੀਤੀ। ਅੱਜ ਗੁਜਰਾਤ ਵਿੱਚ ਕੇਰਲ ਦੇ ਮੁਕਾਬਲੇ 10 ਗੁਣਾ ਜ਼ਿਆਦਾ ਕੋਰੋਨਾ ਦੇ ਮਾਮਲੇ ਹਨ। ਇਸ ਦੌਰਾਨ ਜਿਵੇਂ ਕਿ ਭਾਰਤ ਦੀ ਗਿਰਾਵਟ ਦੀ ਅਸਲੀਅਤ ਤੋਂ ਮੋਦੀ ਬੇਖਬਰ ਹਨ।
ਫਿਰ ਵੀ ਉਹ ਲਗਾਤਾਰ ਹੀ ਸਿਆਸੀ ਖੇਡ-ਖੇਡ ਰਹੇ ਹਨ। ਕੋਰੋਨਾ ਮਹਾਮਾਰੀ ਦੇ ਦੌਰਾਨ ਮੱਧ ਪ੍ਰਦੇਸ਼ ਚੋਟੀ 'ਤੇ ਸੀ ਅਤੇ ਅੱਜ ਰਾਜਸਥਾਨ ਖਰੀਦੋ-ਫਰੋਖਤ ਦਾ ਮਾਮਲਾ ਦੇਖਿਆ ਜਾ ਸਕਦਾ ਹੈ। ਸਿਆਸੀ ਸੱਤਾ 'ਤੇ ਕਬਜ਼ਾ ਕਰਨਾ ਇੱਕ ਮਾਤਰ ਟੀਚਾ ਪ੍ਰਾਪਤ ਹੋ ਰਿਹਾ ਹੈ। ਛੇ ਸਾਲਾਂ ਬਾਅਦ ਮੋਦੀ ਦੀ ਅਗਵਾਈ 'ਚ ਭਾਰਤ ਦੀ ਅਸਲੀਅਤ ਇਹੀ ਹੈ। ਯਕੀਨਨ ਤੌਰ 'ਤੇ ਇੱਕ ਮਸੀਹਾ ਨੇਤਾ ਲਈ ਚਮਤਕਾਰ ਦਿਖਾਉਣ ਦਾ ਢੁੱਕਵਾਂ ਸਮਾਂ ਹੈ, ਜੇ ਕੋਰੋਨਾ ਨੇ ਇਸ ਨੂੰ ਉਤਪੰਨ ਨਾ ਕੀਤਾ। ਇਹ ਸੋਚਿਆ ਜਾਵੇਗਾ ਕਿ ਏਦਾਂ ਕਰਨ ਦੀ ਸਮਰੱਥਾ ਉਨ੍ਹਾਂ 'ਚ ਕਦੀ ਨਹੀਂ ਸੀ। ਕਈ ਲੋਕ ਲੰਮੇ ਸਮੇਂ ਤੋਂ ਇਹੀ ਗੱਲ ਕਰ ਰਹੇ ਹਨ। ਉਨ੍ਹਾਂ ਦਾ ਖਿਆਲ ਗਲਤ ਸੀ ਅਤੇ ਉਨ੍ਹਾਂ ਦੇ ਇਲਾਜ ਬਿਮਾਰੀ ਤੋਂ ਭੈੜੇ ਸਾਬਤ ਹੋਏ।
ਦਿਲਚਸਪ ਗੱਲ ਇਹ ਹੈ ਕਿ ਇਸ ਨਾਲ ਮੋਦੀ ਦੇ ਸਮਰੱਥਕਾਂ 'ਤੇ ਕੋਈ ਫਰਕ ਨਹੀਂ ਪਿਆ। ਉਹ ਤਾਂ ਉਨ੍ਹਾਂ ਦੀ ਅਰਾਧਨਾ ਵਿੱਚ ਮਗਨ ਹਨ। ਮੋਦੀ ਦੀ ਅਗਵਾਈ ਵਿੱਚ ਭਾਰਤ ਨੂੰ ਅਸਲੀ, ਠੋਸ, ਸੱਚਮੁੱਚ ਨੁਕਸਾਨ ਹੋਇਆ ਹੈ। ਇਸਦੇ ਲਈ ੳਨ੍ਹਾਂ ਨੂੰ ਦੋਸ਼ੀ ਠਹਿਰਾਇਆ ਜਾਣਾ ਹੈ। ਅਸੀਂ ਇਹ ਸਿੱਟਾ ਕੱਢ ਸਕਦੇ ਹਾਂ ਕਿ ਅਸਲ 'ਚ ਭਗਤਾਂ ਨੂੰ ਭਗਤ ਕਹਿਣਾ ਬਿਲਕੁਲ ਸਹੀ ਹੈ। ਮਤਲਬ ਉਹੀ ਮੋਦੀ ਦੇ ਨਾਸਮਝ ਭਗਤ ਹਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”