Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਟੋਰਾਂਟੋ/ਜੀਟੀਏ

ਲੰਮੀ ਦੌੜ ਦੇ ਦੌੜਾਕ ਅਮਨ ਪਿਰਾਨੀ ਦੀ ਯਾਦ ਵਿਚ ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ ਨੇ ਲਗਾਈ 10 ਕਿਲੋਮੀਟਰ ਦੌੜ ਤੇ ਵਾੱਕ

June 17, 2020 01:23 AM

 

ਬਰੈਂਪਟਨ/ਰੈੱਕਸਡੇਲ, (ਡਾ. ਝੰਡ) -ਪ੍ਰਾਪਤ ਸੂਚਨਾ ਅਨੁਸਾਰ ਲੰਘੇ ਐਤਵਾਰ 14 ਜੂਨ ਨੂੰ ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ (ਟੀ.ਪੀ.ਏ.ਆਰ.ਕਲੱਬ) ਦੇ ਮੈਂਬਰਾਂ ਵੱਲੋਂ 24 ਮਈ ਨੂੰ ਹੋਏ ਇਕ ਭਿਆਨਕ ਕਾਰ ਹਾਦਸੇ ਵਿਚ ਸਦਾ ਲਈ ਵਿਛੜ ਗਏ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਂਊਡੇਸ਼ਨ ਦੇ ਸਰਗ਼ਰਮ ਮੈਂਬਰ 29 ਸਾਲਾ ਅਮਨ ਪਿਰਾਨੀ ਦੀ ਯਾਦ ਵਿਚ 10 ਕਿਲੋਮੀਟਰ ਰੱਨ-ਕਮ-ਵਾਕ ਵਾੱਕ ਦਾ ਸਫ਼ਲ ਆਯੋਜਨ ਕੀਤਾ ਗਿਆ। ਇਸ ਮੌਕੇ ਕਲੱਬ ਦੇ ਤਿੰਨ ਦਰਜਨ ਤੋਂ ਵਧੀਕ ਮੈਂਬਰਾਂ ਨੇ ਆਪੋ-ਆਪਣੀ ਸਹੂਲਤ ਅਨੁਸਾਰ ਵੱਖ-ਵੱਖ ਥਾਵਾਂ 'ਤੇ ਸਵੇਰੇ 8.00 ਵਜੇ ਤੋਂ 9.30 ਵਜੇ ਤੀਕ 10 ਕਿਲੋਮੀਟਰ ਦੌੜ ਕੇ ਅਤੇ ਪੈਦਲ ਮਾਰਚ ਕਰਕੇ ਅਮਨ ਪਿਰਾਨੀ ਦੀ ਵਿੱਛੜੀ ਆਤਮਾ ਨੂੰ ਭਾਵਪੂਰਤ ਸ਼ਰਧਾਂਜਲੀ ਅਰਪਣ ਕੀਤੀ। ਇੱਥੇ ਇਹ ਵਰਨਣਯੋਗ ਹੈ ਕਿ ਅਮਨ ਪਿਰਾਨੀ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਂਊਂਡੇਸ਼ਨ ਵੱਲੋਂ ਹਰ ਸਾਲ ਕਰਵਾਈ, ‘ਇੰਸਪੀਰੇਸ਼ਨਲ ਸਟੈੱਪਸ’ ਅਤੇ ਹੋਰ ਈਵੈਂਟਸ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਸੀ ਅਤੇ 1999 ਵਿਚ ਉਸਨੇ ਡਿਕਸੀ ਗੁਰੂਘਰ ਤੋਂ ਸ਼ੁਰੂ ਹੋ ਕੇ ਔਟਵਾ ਤੱਕ ਦੌੜਨ ਵਾਲੇ 300 ਮੈਂਬਰਾਂ ਦੇ ਵੱਡੇ ਗਰੁੱਪ ਵਿਚ ਆਪਣੀ ਸ਼ਮੂਲੀਅਤ ਕੀਤੀ ਸੀ। ਇਸ ਗਰੁੱਪ ਨੇ ਇਹ ਲੰਮੀ ਦੌੜ ਪੰਜ ਵੱਖ-ਵੱਖ ਪੜਾਵਾਂ ਵਿਚ ਵੱਖ-ਵੱਖ ਥਾਵਾਂ ‘ਤੇ ਰਾਤਾਂ ਗ਼ੁਜ਼ਾਰ ਕੇ ਇਕ ਹਫ਼ਤੇ ਵਿਚ ਪੂਰੀ ਕੀਤੀ ਸੀ।

 
ਟੀ.ਪੀ.ਏ.ਆਰ. ਕਲੱਬ ਦੇ ਮੈਂਬਰ ਕਈ ਥਾਵਾਂ 'ਤੇ ਇਕੱਲੇ-ਇਕੱਲੇ ਜਾਂ 2-3 ਜਣੇ ਮਿਲ ਕੇ ਦੌੜੇ, ਜਦ ਕਿ ਇਸ ਦੇ 10 ਮੈਂਬਰਾਂ ਦਾ ਇਕ ਗਰੁੱਪ ਈਟੋਬੀਕੋ ਏਰੀਏ ਵਿਚ ਵੈੱਸਟਮੋਰ ਡਰਾਈਵ ਤੇ ਕੈਰੀਅਰ ਡਰਾਈਵ ਸਥਿਤ ਗੁਰਦੁਆਰਾ ਸਾਹਿਬ ਸਿੱਖ ਸਪਿਰਿਚੂਅਲ ਸੈਂਟਰ ਜੋ ਰੈਕਸਡੇਲ ਗੁਰੂਘਰ ਦੇ ਨਾਂ ਨਾਲ ਵੀ ਜਾਣਿਆਂ ਜਾਂਦਾ ਹੈ, ਦੇ ਪਾਰਕਿੰਗ-ਏਰੀਏ ਵਿਚ ਸਵੇਰੇ 7.45 ਵਜੇ ਇਕੱਤਰ ਹੋਇਆ। ਉੱਥੋਂ ਸਵੇਰੇ 8.00 ਵਜੇ ਉਨ੍ਹਾਂ ਨੇ ਇਹ 10 ਕਿਲੋਮੀਟਰ ਦੌੜ ਆਰੰਭ ਕੀਤੀ ਅਤੇ ਗੁਰਦੁਆਰਾ ਸਾਹਿਬ ਦੀ ਵਿਸ਼ਾਲ ਪਾਰਕਿੰਗ, ਜੋ ਇਨ੍ਹੀ ਦਿਨੀਂ ਕਰੋਨਾ ਦੇ ਚੱਲ ਰਹੇ ਪ੍ਰਕੋਪ ਕਾਰਨ ਸਵੇਰ ਸਮੇਂ ਬਿਲਕੁਲ ਖਾਲੀ ਸੀ, ਦੇ ਦੋ ਚੱਕਰ ਲਗਾ ਕੇ ਕੈਰੀਅਰ ਡਰਾਈਵ ਤੇ ਐਲਬੀਅਨ ਰੋਡ ਤੋਂ ਹੁੰਦੇ ਹੋਏ ਉਹ ਫਿੰਚ ਸਟਰੀਟ ਵੱਲ ਚਲੇ ਗਏ। ਉੱਥੋਂ ਖੱਬੇ ਹੱਥ ਹੋ ਕੇ ਉਹ ਹਾਈਵੇਅ-27 ਤੋਂ ਹੁੰਦੇ ਹੋਏ ਸਾਢੇ ਨੌਂ ਵਜੇ ਦੇ ਕਰੀਬ ਵਾਪਸ ਰੈਕਸਡੇਲ ਗੁਰੂਘਰ ਦੀ ਪਾਰਕਿੰਗ ਵਿਚ ਆ ਗਏ। ਇੱਥੇ ਆ ਕੇ ਉਨ੍ਹਾਂ ਨੇ ਕਲੱਬ ਦੇ ਸਰਗ਼ਰਮ ਮੈਂਬਰ ਸੰਜੂ ਗੁਪਤਾ ਵੱਲੋਂ ਟਿਮ ਹੌਰਟਿਨ ਤੋਂ ਲਿਆਂਦਾ ਹੋਇਆ ਬਰੇਕ-ਫ਼ਾਸਟ ਇਕ ਦੂਸਰੇ ਤੋਂ ਇਨ੍ਹੀਂ ਦਿਨੀਂ ਲੋੜੀਂਦੀ ਦੂਰੀ ਬਣਾ ਕੇ ਕੀਤਾ ਅਤੇ ਚਾਹ-ਕੌਫ਼ੀ ਪੀਤੀ।

 
ਇਸ ਈਵੈਂਟ ਦੇ ਦੌਰਾਨ ਕਰੋਨਾ ਦੇ ਪ੍ਰਭਾਵ ਨੂੰ ਮੁੱਖ ਰੱਖਦਿਆਂ ਹੋਇਆਂ ਸਾਰੇ ਮੈਂਬਰਾਂ ਨੇ ਮਾਸਕ ਪਾਏ ਹੋਏ ਸਨ ਅਤੇ ਵਾਕਿੰਗ ਡਰਾਈਵ ਵਿਚ ਇਕ ਲਾਈਨ ਵਿਚ ਦੌੜਦਿਆਂ ਹੋਇਆਂ ਵੀ ਉਨ੍ਹਾਂ ਨੇ ਆਪਸ ਵਿਚ 2 ਮੀਟਰ ਦਾ ਫ਼ਾਸਲਾ ਬਾਕਾਇਦਾ ਬਣਾਈ ਰੱਖਿਆ। ਸਾਰੀ ਦੁਨੀਆਂ ਵਿਚ ਕਰੋਨਾ ਮਹਾਂਮਾਰੀ ਦੇ ਚੱਲ ਰਹੇ ਅਜੋਕੇ ਹਾਲਾਤ ਦੇ ਮੱਦੇਨਜ਼ਰ ਮਾਰਚ 2020 ਤੋਂ ਬਾਅਦ ਕਲੱਬ ਦੇ ਮੈਂਬਰਾਂ ਦਾ ਇੰਜ ਛੋਟੇ-ਛੋਟੇ ਗਰੁੱਪਾਂ ਵਿਚ ਇੱਕੋ ਸਮੇਂ ਵੱਖ-ਵੱਖ ਥਾਵਾਂ ਤੋਂ ਦੌੜਨ ਦਾ ਆਪਣੀ ਕਿਸਮ ਦਾ ਪਹਿਲਾ ਤਜਰਬਾ ਸੀ। ਇਸ ਤੋਂ ਪਹਿਲਾਂ ਉਹ ਕਿਸੇ ਇਕ ਜਗ੍ਹਾ ਇਕੱਠੇ ਹੋ ਕੇ ਕਿਸੇ ਨਾ ਕਿਸੇ ਟਰੇਲ 'ਤੇ ਗਰੁੱਪ ਦੀ ਸ਼ਕਲ ਵਿਚ ਦੌੜਿਆ ਕਰਦੇ ਸਨ। ਦੌੜ ਤੇ ਵਾੱਕ ਦੇ ਇਸ ਈਵੈਂਟ ਦੀ ਰੂਪ-ਰੇਖਾ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ, ਸਕੱਤਰ ਜੈਪਾਲ ਸਿੱਧੂ ਤੇ ਸਰਗ਼ਰਮ ਮੈਂਬਰ ਸੰਜੂ ਗੁਪਤਾ ਵੱਲੋਂ ਮਿਲ ਕੇ ਤਿਆਰ ਕੀਤੀ ਗਈ ਅਤੇ ਕਲੱਬ ਦੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਇਸ ਨੂੰ ਅਮਲੀ ਜਾਮਾ ਪਹਿਨਾਇਆ ਗਿਆ।
ਆਪਣੀ ਹੀ ਕਿਸਮ ਦੇ ਇਸ ਵੱਖਰੇ ਈਵੈਂਟ ਵਿਚ ਸੰਧੂਰਾ ਸਿੰਘ ਬਰਾੜ, ਜੈਪਾਲ ਸਿੱਧੂ, ਮਨਜੀਤ ਸਿੰਘ, ਸੰਜੂ ਗੁਪਤਾ, ਬਲਜਿੰਦਰ ਲੇਲਣਾ, ਸਰਬਜੀਤ ਕੌਰ ਲੇਲਣਾ, ਜਸਪਾਲ ਗਰੇਵਾਲ, ਚਰਨਜੀਤ ਕੌਰ ਗਰੇਵਾਲ, ਹਰਜੀਤ ਸਿੰਘ ਲੋਚਮ, ਬਲਕਾਰ ਸਿੰਘ ਹੇਅਰ, ਈਸ਼ਰ ਸਿੰਘ, ਹਰਬੰਸ ਬਰਾੜ, ਜਸਵੀਰ ਸਿੰਘ ਪਾਸੀ, ਪਰਦੀਪ ਕੌਰ ਪਾਸੀ, ਭੁਪਿੰਦਰ ਸਿੰਘ, ਮਨਜੀਤ ਨੌਟਾ, ਮਨਜੀਤ ਕੌਰ, ਬੇਅੰਤ ਬਰਾੜ, ਸੁਖਦੇਵ ਸਿੰਘ, ਰਾਕੇਸ਼ ਸ਼ਰਮਾ ਤੇ ਉਨ੍ਹਾਂ ਦੀ ਪੋਤਰੀ, ਡਾ. ਰਾਜਿੰਦਰ ਸਿੰਘ, ਧਿਆਨ ਸਿੰਘ ਸੋਹਲ, ਸਿਮਰਤਪਾਲ ਭੁੱਲਰ, ਪਲਵਿੰਦਰ ਚੌਹਾਨ, ਧਰਮ ਸਿੰਘ ਰੰਧਾਵਾ, ਸੁਰਿੰਦਰ ਨਾਗਰਾ, ਨਰਿੰਦਰਪਾਲ ਉਰਫ਼ ਪਾਲ ਬੈਂਸ, ਉਨ੍ਹਾਂ ਦੀ ਬੇਟੀ ਜੈਸਮੀਨ ਤੇ ਬੇਟੇ ਗੁਰਜੱਸ, ਮੋਹਿੰਦਰ ਪੰਨੂ, ਉਰਮਲ ਪੰਨੂ, ਸਤਿੰਦਰ ਛੱਤਵਾਲ, ਬੌਬੀ ਛੱਤਵਾਲ, ਉਦੈ ਭਾਸਕਰ ਗੁਗੀਲਾ, ਮਾਲਤੀ ਗੁਗੀਲਾ ਤੇ ਅਮੋਗ ਗੁਗੀਲਾ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਲੰਡਨ ਦੇ ਮੇਅਰ ਬੈੱਨ ਅਤੇ ਕਿਰਨ ੳਰਫ਼ ਜੈਸ ਨੇ 5 ਕਿਲੋਮੀਟਰ ਦੌੜ ਕੇ ਇਸ ਈਵੈਂਟ ਵਿਚ ਆਪਣਾ ਹਿੱਸਾ ਪਾਇਆ।
ਅਖ਼ੀਰ ਵਿਚ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਵੱਲੋਂ ਇਸ ਦੌੜ ਵਿਚ ਭਾਗ ਲੈਣ ਵਾਲੇ ਸਾਰੇ ਮੈਂਬਰਾਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਲੱਬ ਵੱਲੋਂ ਅਜਿਹੇ ਹੋਰ ਵੀ ਦੌੜ-ਕਮ-ਵਾੱਕ ਈਵੈਂਟਸ ਆਯੋਜਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਤਾਂ ਜੋ ਕਰੋਨਾ ਦਾ ਮੁਕਾਬਲਾ ਕਰਨ ਲਈ ਸਰੀਰਾਂ ਨੂੰ ਤੰਦਰੁਸਤ ਤੇ ਰਿਸ਼ਟ-ਪੁ਼ਸ਼ਟ ਰੱਖਿਆ ਜਾ ਸਕੇ ਅਤੇ ਨੇੜ ਭਵਿੱਖ ਵਿਚ ਹਾਲਾਤ ਠੀਕ ਹੋਣ 'ਤੇ ਕਲੱਬ ਦੀਆਂ ਸਰਗ਼ਰਮੀਆਂ ਨੂੰ ਤੇਜ਼ ਕੀਤਾ ਜਾ ਸਕੇ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਛੁਰੇਬਾਜ਼ੀ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ, ਮਸ਼ਕੂਕ ਹਿਰਾਸਤ ਵਿੱਚ ਟੋਰਾਂਟੋ ਵਿੱਚ ਸੀਐਸਆਈਐਸ ਦੀ ਮੌਜੂਦਗੀ ਵਧਾਉਣ ਲਈ ਫੈਡਰਲ ਸਰਕਾਰ ਮੁਹੱਈਆ ਕਰਾਵੇਗੀ ਸੈਂਕੜੇ ਮਿਲੀਅਨ ਡਾਲਰ ਜੀਟੀਏ ਵਿੱਚ ਅੱਜ 14 ਸੈਂਟ ਤੱਕ ਵੱਧ ਜਾਣਗੀਆਂ ਗੈਸ ਦੀਆਂ ਕੀਮਤਾਂ 20 ਮਿਲੀਅਨ ਡਾਲਰ ਦਾ ਸੋਨਾ ਪੀਅਰਸਨ ਏਅਰਪੋਰਟ ਤੋਂ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ ਸਪੀਕਰ ਵੱਲੋਂ ਕੈਫੀਯੇਹ ਉੱਤੇ ਲਾਈ ਪਾਬੰਦੀ ਵਾਲਾ ਫੈਸਲਾ ਬਦਲਣ ਦੀ ਫੋਰਡ ਨੇ ਕੀਤੀ ਮੰਗ ਓਨਟਾਰੀਓ ਵਿੱਚ ਇਸ ਹਫਤੇ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਫਲਸਤੀਨ ਪੱਖੀ ਮੁਜ਼ਾਹਰੇ ਦੌਰਾਨ 4 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪੀਅਰਸਨ ਤੋਂ ਚੋਰੀ ਹੋਏ 20 ਮਿਲੀਅਨ ਡਾਲਰ ਸੋਨੇ ਦੇ ਸਬੰਧ ਵਿੱਚ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ 20 ਮਿੰਟ ਦੀ ਟੈਕਸੀ ਰਾਈਡ ਲਈ ਓਨਟਾਰੀਓ ਦੀ ਮਹਿਲਾ ਤੋਂ ਚਾਰਜ ਕੀਤੇ ਗਏ 7,000 ਡਾਲਰ ਕੇਟਰਿੰਗ ਵਰਕਰਜ਼ ਦੀ ਹੜਤਾਲ ਕਾਰਨ ਕਈ ਜਹਾਜ਼ਾਂ ਵਿੱਚ ਨਹੀਂ ਮਿਲੇਗਾ ਖਾਣਾ