Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਨਜਰਰੀਆ

ਆਤਮ ਨਿਰਭਰ ਬਣੇ ਪੇਂਡੂ ਅਰਥਚਾਰਾ

June 16, 2020 09:33 AM

-ਪ੍ਰਦੀਪ ਸਿੰਘ
‘ਮੇਰੇ ਪੀਆ ਗਏ ਰੰਗੂਨ। ਵਹਾਂ ਸੇ ਕੀਆ ਹੈ ਟੈਲੀਫੋਨ, ਤੁਮਹਾਰੀ ਯਾਦ ਸਤਾਤੀ ਹੈ।’ ਸਾਲ 1949 ਵਿੱਚ ਬਣੀ ਫਿਲਮ ‘ਪਤੰਗਾ’ ਦਾ ਇਹ ਗਾਣਾ ਹਰ ਪੀੜ੍ਹੀ ਦੇ ਲੋਕਾਂ ਨੇ ਸੁਣਿਆ ਹੋਵੇਗਾ, ਪਰ ਇਸ ਦਰਦ ਦਾ ਭਾਵ ਸਮਝਣ ਵਾਲਿਆਂ ਦੀਆਂ ਪੀੜ੍ਹੀਆਂ ਦਾ ਸਫਰ ਹਾਲੇ ਵੀ ਜਾਰੀ ਹੈ। ਕੋਰੋਨਾ ਸੰਕਟ ਨੇ ਇੱਕ ਵਾਰ ਫਿਰ ਸਾਬਤ ਕੀਤਾ ਹੈ ਕਿ ਇਹ ਇੱਕ ਗਾਣਾ ਨਹੀਂ, ਦੇਸ਼ ਦੀ ਆਬਾਦੀ ਦੇ ਇੱਕ ਵੱਡੇ ਹਿੱਸੇ ਦੇ ਜੀਵਨ ਦਾ ਭੋਗਿਆ ਹੋਇਆ ਯਥਾਰਥ ਹੈ।
ਜ਼ਰਾ ਪਰਵਾਸੀ ਮਜ਼ਦੂਰਾਂ ਦੇ ਜੀਵਨ 'ਤੇ ਗੌਰ ਕਰੋ। ਉਹ ਰੋਜ਼ੀ-ਰੋਟੀ ਲਈ ਬਾਹਰ ਨਿਕਲੇ ਤਾਂ ਭਈਆ ਬਣ ਗਏ ਤੇ ਇਸ ਸੰਕਟ ਕਾਲ 'ਚ ਘਰ ਪਰਤੇ ਹਨ ਤਾਂ ਮੁੰਬਈਆ ਹੋ ਗਏ। ਇਸ ਸੰਕਟ ਦਰਮਿਆਨ ਇੱਕ ਇਹੋ ਗੱਲ ਚੰਗੀ ਰਹੀ ਕਿ ਮਜ਼ਦੂਰਾਂ ਦੀ ਇਹ ਕਹਾਣੀ ਕੌਮੀ ਚਰਚਾ ਦਾ ਕੇਂਦਰ ਬਣ ਗਈ। ਉਨ੍ਹਾਂ ਦੀ ਕਹਾਣੀ ਨੂੰ ਕੌਮੀ ਚਰਚਾ ਦੇ ਕੇਂਦਰ ਵਿੱਚ ਆਉਣ ਵਿੱਚ ਵੀ ਕਈ ਦਹਾਕੇ ਲੱਗ ਗਏ। ਦੁਸ਼ਿਅੰਤ ਕੁਮਾਰ ਦੇ ਸ਼ਬਦਾਂ ਵਿੱਚ ਕਹੋ ਤਾਂ ‘ਪੀਰ ਪਰਬਤ ਸੀ ਹੂਈ ਅਬ ਪਿਘਲਨੀ ਚਾਹੀਏ।’ ਇਨ੍ਹਾਂ ਮਜ਼ਦੂਰਾਂ ਦਾ ਜੀਵਨ ਇੱਕ ਅਜੀਬ ਚੱਕਰ ਵਿੱਚ ਫਸ ਗਿਆ ਹੈ। ਆਪਣੇ ਪਿੰਡ ਜਾਂ ਸੂਬੇ ਵਿੱਚ ਰੁਜ਼ਗਾਰ ਦੇ ਮੌਕੇ ਨਹੀਂ। ਕੰਮ ਦੀ ਤਲਾਸ਼ ਵਿੱਚ ਜਿੱਥੇ ਗਏ ਅਤੇ ਪਸੀਨਾ ਵਹਾਇਆ, ਉਸ ਸੂਬੇ ਨੇ ਉਨ੍ਹਾਂ ਨੂੰ ਹਮੇਸ਼ਾ ‘ਬਾਹਰੀ' ਸਮਝਿਆ। ਇਸ ਗੱਲ ਦਾ ਕੋਈ ਅਸਰ ਨਹੀਂ ਹੋਇਆ ਕਿ ਜੋ ਕੰਮ ਉਨ੍ਹਾਂ ਦੇ ਆਪਣੇ ਨਹੀਂ ਕਰ ਸਕੇ, ਉਹ ਇਹ ਬਾਹਰੀ ਲੋਕ ਕਰ ਰਹੇ ਹਨ, ਸੂਬੇ ਨੂੰ ਅੱਗੇ ਲੈ ਜਾਣ ਦਾ ਕੰਮ।
ਇਨ੍ਹਾਂ ਪਰਵਾਸੀ ਕਿਰਤੀਆਂ ਦਾ ਇਹ ਦਰਦ ਇਥੇ ਹੀ ਖਤਮ ਨਹੀਂ ਹੁੰਦਾ। ਜਦੋਂ ਘਰ ਮੁੜ ਕੇ ਜਾਂਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਮਹਿਮਾਨ ਦੀ ਤਰ੍ਹਾਂ ਹੁੰਦਾ ਹੈ। ਵੱਧ ਸਮੇਂ ਤੱਕ ਰੁਕ ਜਾਣ ਤਾਂ ਪਿੰਡ ਵਾਲੇ ਹੀ ਨਹੀਂ, ਸਗੋਂ ਪਰਵਾਰਕ ਮੈਂਬਰ ਵੀ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਨ ਕਿ ਕਿਤੇ ਹਮੇਸ਼ਾ ਲਈ ਤਾਂ ਨਹੀਂ ਆ ਗਏ। ਏਹੀ ਨਹੀਂ, ਬਾਹਰੋਂ ਘਰ ਪਰਤੇ ਇਨ੍ਹਾਂ ਮਜ਼ਦੂਰਾਂ ਨੂੰ ਬਿਮਾਰੀ ਦੇ ਵਾਹਕ ਦੱਸ ਕੇ ਅਪਮਾਨਿਤ ਕੀਤਾ ਜਾ ਰਿਹਾ ਹੈ। ਪਿੰਡ 'ਚ ਪਰਵਾਰ ਦਾ ਗੁਜ਼ਾਰਾ ਉਸੇ ਪੈਸੇ 'ਤੇ ਨਿਰਭਰ ਹੈ, ਜੋ ਇਹ ਪੇਟ ਕੱਟ ਕੇ ਭੇਜਦੇ ਰਹੇ ਸਨ। ਉਹ ਇਸ ਸੰਕਟ ਦੀ ਘੜੀ ਵਿੱਚ ਘਰ ਪਰਤੇ ਹਨ। ਵਾਪਸ ਜਾਣਾ ਨਹੀਂ ਚਾਹੁੰਦੇ, ਪਰ ਸਵਾਲ ਇਹੋ ਹੈ ਕਿ ਕੀ ਪਰਤ ਕੇ ਨਾ ਜਾਣ ਦਾ ਬਦਲ ਉਨ੍ਹਾਂ ਕੋਲ ਹੈ?
ਪਰਵਾਸੀ ਮਜ਼ਦੂਰਾਂ ਦੀ ਸਭ ਤੋਂ ਵੱਡੀ ਗਿਣਤੀ ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ ਹੈ। ਦੋਵੇਂ ਖੇਤੀ ਉਤੇ ਨਿਰਭਰ ਸੂਬੇ ਸਨ। ਉੱਤਰ ਪ੍ਰਦੇਸ਼ ਵਿੱਚ ਤਾਂ ਸ਼ਹਿਰੀਕਰਨ ਤੇ ਸਨਅਤੀਕਰਨ ਹੋਇਆ, ਪਰ ਬਿਹਾਰ ਅੱਜ ਵੀ ਮੁੱਖ ਤੌਰ 'ਤੇ ਖੇਤੀ 'ਤੇ ਹੀ ਨਿਰਭਰ ਹੈ। 2014 ਤੋਂ ਪਹਿਲਾਂ ਦੇਸ਼ ਦੇ ਸੱਤ ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ਤੋਂ ਹੀ ਹੋਏ, ਫਿਰ ਵੀ ਦੇਸ਼ ਦੇ ਇਸ ਸਭ ਤੋਂ ਵੱਡੇ ਸੂਬੇ ਵਿੱਚ ਅਸਥਿਰਤਾ ਰਾਜਨੀਤੀ ਦਾ ਸਥਾਈ ਭਾਵ ਬਣ ਗਈ। ਸਭ ਤੋਂ ਲੰਬੇ ਸਮੇਂ ਤੱਕ ਕਾਂਗਰਸ ਨੇ ਰਾਜ ਕੀਤਾ, ਪਰ ਆਪਣੇ ਹੀ ਕਿਸੇ ਮੁੱਖ ਮੰਤਰੀ ਨੂੰ ਪੰਜ ਸਾਲ ਦਾ ਕਾਰਜਕਾਲ ਪੂਰਾ ਨਹੀਂ ਕਰਨ ਦਿੱਤਾ। ਨਾ ਨਹਿਰੂ ਦੇ ਜ਼ਮਾਨੇ 'ਚ ਤੇ ਨਾ ਹੀ ਇੰਦਰਾ ਗਾਂਧੀ ਦੇ ਜ਼ਮਾਨੇ 'ਚ।
ਇਸੇ ਤੋਂ ਅੰਦਾਜ਼ਾ ਲਾ ਲਓ। 2007 ਵਿੱਚ ਮਾਇਆਵਤੀ ਕਾਰਜਕਾਲ ਪੂਰਾ ਕਰਨ ਵਾਲੀ ਪਹਿਲੀ ਮੁੱਖ ਮੰਤਰੀ ਬਣੀ। ਉੱਤਰ ਪ੍ਰਦੇਸ਼ ਨੂੰ ਤਕਰੀਬਨ 15 ਸਾਲ ਤੱਕ ਲਗਾਤਾਰ ਇੱਕ ਹੀ ਵਿਅਕਤੀ ਜਾਂ ਪਰਵਾਰ ਨੂੰ ਸੱਤਾ ਵਿੱਚ ਰੱਖਣ ਦਾ ਮੌਕਾ ਨਹੀਂ ਮਿਲਿਆ। ਬਿਹਾਰ ਨੂੰ ਇਹ ਸੁਭਾਗ ਪਿਛਲੇ ਤੀਹ ਸਾਲਾਂ ਤੋਂ ਮਿਲ ਰਿਹਾ ਹੈ। ਹਾਲੇ ਇਨ੍ਹਾਂ ਦੋਵੇਂ ਸੂਬਿਆਂ ਵਿੱਚ ਇੱਕ ਬੁਨਿਆਦੀ ਫਰਕ ਹੈ ਤੇ ਉਹ ਹੈ ਇਨ੍ਹਾਂ ਦੇ ਮੁੱਖ ਮੰਤਰੀਆਂ ਦੀ ਸੋਚ ਦਾ ਫਰਕ।
ਜੋ ਵੀ ਹੋਵੇ, ਕੋਰੋਨਾ ਸੰਕਟ ਦੌਰਾਨ ਲੋਕਾਂ ਨੇ ਦੇਖਿਆ ਕਿ ਕੌਣ ਕਿੰਨਾ ਤੇ ਕਿੱਦਾਂ ਦਾ ਕੰਮ ਕਰਦਾ ਹੈ ਤੇ ਕੌਣ ਕੰਮ ਕਰਨ ਦਾ ਢੌਂਗ ਕਰ ਰਿਹਾ ਹੈ। ਢੌਂਗ ਦੇ ਇਸ ਮੁਕਾਬਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕੋਈ ਸਾਨੀ ਨਹੀਂ। ਦਿੱਲੀ ਤੋਂ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਸਭ ਪਰਵਾਸੀ ਮਜ਼ਦੂਰਾਂ ਨੂੰ ਧੱਕ ਕੇ ਬਾਹਰ ਕਰਨ ਤੋਂ ਬਾਅਦ ਵੀ ਓਥੇ ਹਾਲਾਤ ਨਹੀਂ ਸੰਭਲ ਰਹੇ। ਦਿੱਲੀ ਵਿੱਚ ਗੁਰਦੁਆਰੇ ਨਾ ਹੁੰਦੇ ਤਾਂ ਪਤਾ ਨਹੀਂ ਕਿੰਨੇ ਲੋਕ ਸ਼ਾਇਦ ਭੁੱਖੇ ਮਰ ਜਾਂਦੇ। ਮਹਾਰਾਸ਼ਟਰ, ਗੁਜਰਾਤ ਤੇ ਦਿੱਲੀ 'ਚ ਪਰਵਾਸੀ ਮਜ਼ਦੂਰਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਹ ਪਰਵਾਸੀ ਇਨ੍ਹਾਂ ਸੂਬਿਆਂ ਦੇ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਰਹੇ ਹਨ।
ਪਰਵਾਸੀ ਮਜ਼ਦੂਰਾਂ ਦੇ ਨਾਲ ਅਜੀਬ ਅਜੀਬ ਗੱਲਾਂ ਹੋ ਰਹੀਆਂ ਹਨ। ਜਦੋਂ ਬਾਂਹ ਫੜਨ ਦੀ ਜ਼ਰੂਰਤ ਸੀ ਤਾਂ ਉਨ੍ਹਾਂ ਦੇ ਮਾਲਕਾਂ ਤੇ ਸਥਾਨਕ ਸਰਕਾਰਾਂ ਨੇ ਮੂੰਹ ਮੋੜ ਲਿਆ। ਅੱਜ ਉਨ੍ਹਾਂ ਨੂੰ ਹਵਾਈ ਜਹਾਜ਼, ਏ ਸੀ ਰੇਲ ਅਤੇ ਲਗਜ਼ਰੀ ਬੱਸਾਂ ਵਿੱਚ ਵਾਪਸ ਲਿਆਂਦਾ ਜਾ ਰਿਹਾ ਹੈ। ਪਹਿਲਾਂ ਤੋਂ ਵੱਧ ਤੋਂ ਪੇਸ਼ਗੀ ਰਕਮ ਦੇਣ ਦਾ ਪ੍ਰਸਤਾਵ ਹੈ। ਜ਼ਾਹਿਰ ਹੈ ਕਿ ਇਹ ਸਭ ਲਈ ਨਹੀਂ। ਜੋ ਪਰਤ ਕੇ ਆਏ ਹਨ, ਉਨ੍ਹਾਂ 'ਚੋਂ ਜ਼ਿਆਦਾਤਰ ਗੈਰ ਜਥੇਬੰਦ ਖੇਤਰ ਦੇ ਹਨ। ਇਨ੍ਹਾਂ ਵਿੱਚ ਵੱਡੀ ਗਿਣਤੀ ਦਿਹਾੜੀਦਾਰ ਮਜ਼ਦੂਰਾਂ ਦੀ ਹੈ। ਸਭ ਲਈ ਫਿਰ ਤੋਂ ਕੰਮ ਦਾ ਮੌਕਾ ਬਣਨ 'ਚ ਸਮਾਂ ਲੱਗਣ ਵਾਲਾ ਹੈ।
ਇਹ ਜੋ ਵਿਚਕਾਰਲਾ ਸਮਾਂ ਹੈ, ਉਹ ਉੱਤਰ ਪ੍ਰਦੇਸ਼ ਬਿਹਾਰ, ਮੱਧ ਪ੍ਰਦੇਸ਼ ਤੇ ਉੜੀਸਾ ਦੀਆਂ ਸਰਕਾਰਾਂ ਲਈ ਮੌਕਾ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਸਰਕਾਰ ਇਸ ਮੌਕੇ ਦੀ ਚੁਣੌਤੀ ਪ੍ਰੜਾਨ ਕਰਨ ਵਿੱਚ ਅੱਗੇ ਦਿਸ ਰਹੀ ਹੈ। ਇਸ ਸਰਕਾਰ ਨੇ ਮਾਈਗ੍ਰੇਸ਼ਨ ਕਮਿਸ਼ਨ ਬਣਾਉਣ ਦਾ ਐਲਾਨ ਕੀਤਾ ਹੈ ਕਿ ਪਰਤ ਕੇ ਆਏ ਮਜ਼ਦੂਰਾਂ ਦੀਆਂ ਯੋਗਤਾਵਾਂ ਨਾਲ ਜੁੜੇ ਅੰਕੜੇ ਇਕੱਠੇ ਕਰ ਲਏ ਗਏ ਹਨ। ਇੰਡੀਅਨ ਇੰਡਸਟਰੀਜ਼ ਐਸੋਸੀਏਸ਼ਨ, ਫਿੱਕੀ, ਲਘੂ ਉਦਯੋਗ ਭਾਰਤੀ ਤੇ ਨਾਰਡੇਕੋ ਨਾਲ ਸੂਬਾ ਸਰਕਾਰ ਨੇ ਇੱਕ ਐੱਮ ਓ ਯੂ 'ਤੇ ਦਸਖਤ ਕੀਤੇ ਹਨ। ਇਨ੍ਹਾਂ ਸੰਸਥਾਵਾਂ ਨੇ 11 ਲੱਖ ਕਾਮਿਆਂ ਨੂੰ ਕੰਮ ਦੇਣ ਦਾ ਭਰੋਸਾ ਦਿੱਤਾ ਹੈ। ਸੂਬੇ ਵਿੱਚ ਤਿੰਨ ਨਵੇਂ ਐਕਸਪ੍ਰੈਸ ਵੇਅ ਬਣ ਰਹੇ ਹਨ। ਅਗਲੇ ਤਿੰਨ-ਚਾਰ ਸਾਲਾਂ 'ਚ ਉੱਤਰ ਪ੍ਰਦੇਸ਼ ਦੇਸ਼ ਦਾ ਪਹਿਲਾ ਸੂਬਾ ਹੋਵੇਗਾ, ਜਿੱਥੇ ਪੰਜ ਐਕਸਪ੍ਰੈਸ ਵੇਅ ਹੋਣਗੇ। ਸਪੱਸ਼ਟ ਹੈ ਕਿ ਸੂਬਾ ਇੱਕ ਵੱਡੀ ਤਬਦੀਲੀ ਦੇ ਮੁਹਾਜ਼ 'ਤੇ ਖੜ੍ਹਾ ਹੈ। ਜੇ ਭੂਮੀ ਤੇ ਕਿਰਤ ਸੁਧਾਰਾਂ ਦਾ ਰਾਹ ਖੁੱਲ੍ਹੇ ਤਾਂ ਇਹ ਰਫਤਾਰ ਹੋਰ ਤੇਜ਼ ਹੋਵੇਗੀ। ਪਿੰਡ ਤੋਂ ਸ਼ਹਿਰਾਂ ਵੱਲ ਹੋਣ ਵਾਲੀ ਹਿਜਰਤ ਨੂੰ ਰੋਕਣ ਵਿੱਚ ਸਵੈ ਰੁਜ਼ਗਾਰ ਦੀ ਸਭ ਤੋਂ ਵੱਡੀ ਭੂਮਿਕਾ ਹੋਵੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਵੀ ਹੈ ਕਿ ਕੌਮੀ ਪੱਧਰ ਉੱਤੇ ਬਣਨ ਵਾਲਾ ਮਾਈਗ੍ਰੇਸ਼ਨ ਕਮਿਸ਼ਨ ਪੇਂਡੂ ਇਲਾਕਿਆਂ ਵਿੱਚ ਸਵੈ ਰੁਜ਼ਗਾਰ ਤੇ ਛੋਟੀਆਂ ਸਨਅਤਾਂ ਜ਼ਰੀਏ ਉਨ੍ਹਾਂ ਨੂੰ ਰੋਜ਼ੀ ਦੇ ਸਾਧਨ ਦੇਵੇਗਾ। ਨੋਬਲ ਪੁਰਸਕਾਰ ਜੇਤੂ ਤੇ ਬੰਗਲਾ ਦੇਸ਼ ਵਿੱਚ ਮਾਈਕ੍ਰੋ ਫਾਈਨਾਂਸ ਦੇ ਮਾਹਰ ਮੁਹੰਮਦ ਯੂਨਸ ਨੇ ਭਾਰਤੀ ਸਨਅਤਕਾਰਾਂ ਨੂੰ ਕਿਹਾ ਵੀ ਹੈ ਕਿ ਪੇਂਡੂ ਅਰਥਚਾਰੇ ਨੂੰ ਸ਼ਹਿਰੀ ਅਰਥਚਾਰੇ ਦਾ ਪਿਛਲੱਗੂ ਬਣਾਉਣ ਦੀ ਥਾਂ ਉਸ ਨੂੰ ਵੱਖਰੀ ਪਛਾਣ ਦੇਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਇਸ ਨੂੰ ਦੇਸੀ ਮਾਈਕ੍ਰੋ ਫਾਈਨਾਂਸ ਕੰਪਨੀਆਂ ਲਈ ਸੁਨਹਿਰਾ ਮੌਕਾ ਦੱਸਿਆ ਹੈ ਕਿ ਉਹ ਆਪਣੀ ਰਣਨੀਤੀ ਨਵੇਂ ਸਿਰੇ ਤੋਂ ਬਣਾਉਣ ਤੇ ਇਹ ਨਾ ਭੁੱਲਣ ਕਿ ਪੇਂਡੂ ਅਰਥਚਾਰੇ ਦਾ ਨਿਰਮਾਣ ਹੀ ਮਾਈਕ੍ਰੋ ਫਾਈਨਾਂਸ ਦਾ ਉਦੇਸ਼ ਹੈ।
ਜ਼ਰੂਰਤ ਇਸ ਗੱਲ ਦੀ ਹੈ ਕਿ ਪੇਂਡੂ ਅਰਥਚਾਰੇ ਨੂੰ ਆਤਮ ਨਿਰਭਰ ਬਣਾਉਣ ਨਾਲ ਜੁੜਿਆ ਮਹਾਤਮਾ ਗਾਂਧੀ ਦਾ ਸੁਫਨਾ ਪੂਰਾ ਹੋਵੇ। ਆਜ਼ਾਦੀ ਤੋਂ ਬਾਅਦ ਤੋਂ ਹੀ ਦੇਸ਼ ਦੀਆਂ ਆਰਥਿਕ ਨੀਤੀਆਂ ਦੀ ਗਲਤ ਦਸ਼ਾ-ਦਿਸ਼ਾ ਦੀ ਬਹਿਸ ਵਿੱਚ ਜਾਏ ਬਿਨਾਂ ਨਤੀਜੇ 'ਤੇ ਧਿਆਨ ਦੇਣਾ ਚਾਹੀਦਾ ਹੈ। ਇੱਕ ਬਜ਼ੁਰਗ ਨੇ ਫਿਰਾਕ ਗੋਰਖਪੁਰੀ ਨੂੰ ਕਿਹਾ ਸੀ, ‘ਬਾਬੂ ਸਭ ਗਿਆਨ ਰੋਟੀ ਦਿੰਦੀ ਹੈ।’ ਫਿਰਾਕ ਨੇ ਆਪਣੇ ਸਾਥੀ ਨੂੰ ਕਿਹਾ, ‘ਦੇਖੋ ਮੀਆਂ, ਕਿੰਨੀ ਵੱਡੀ ਹਕੀਕਤ ਕਹਿ ਗਿਆ। ਵੇਦ ਵਾਕ ਬੋਲ ਗਿਆ ਵੇਦ ਵਾਕ।’ ਪੇਂਡੂ ਅਰਥਚਾਰੇ ਨੂੰ ਆਤਮ ਨਿਰਭਰ ਬਣਾਉਣ ਨਾਲ ਦੇਸ਼ ਤੇ ਦੇਸ਼ ਵਾਸੀਆਂ ਦੀ ਹਾਲਤ ਸੁਧਰ ਸਕਦੀ ਹੈ। ਇਸ ਦੇ ਬਿਨਾਂ ਗੁਜ਼ਾਰਾ ਨਹੀਂ ਹੋਣਾ। ਕਿਰਤੀ ਕਿਸੇ ਇਲਾਕੇ ਜਾਂ ਸੂਬੇ ਦੇ ਹੋਣ, ਆਖਰ ਹਨ ਤਾਂ ਭਾਰਤ ਦੇ ਨਾਗਰਿਕ ਹੀ। ਸਰਕਾਰਾਂ ਨੂੰ ਅਜਿਹੀਆਂ ਨੀਤੀਆਂ ਤਿਆਰ ਕਰਨੀਆਂ ਚਾਹੀਦੀਆਂ ਹਨ, ਜਿਸ ਨਾਲ ਉਨ੍ਹਾਂ ਨੂੰ ਆਪਣਾ ਘਰ-ਬਾਰ ਨਾ ਛੱਡਣਾ ਪਵੇ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ