Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਨਜਰਰੀਆ

ਯਾਦ ਤਾਂ ਚੇਤੇ ਆਉਂਦੀ ਏ ਉਸ ਮਿੱਟੀ ਦੇ ਚੁੱਲ੍ਹੇ ਦੀ

June 15, 2020 09:50 AM

-ਬਹਾਦਰ ਸਿੰਘ ਗੋਸਲ
ਅੱਜ ਤੋਂ 60-70 ਸਾਲ ਪਹਿਲਾਂ ਪਿੰਡਾਂ ਵਿੱਚ ਹਰ ਘਰ ਵਿੱਚ ਰੋਟੀ ਪਕਾਉਣ ਲਈ ਮਿੱਟੀ ਦਾ ਕੱਚਾ ਚੁੱਲ੍ਹਾ ਵੇਖਿਆ ਜਾਂਦਾ ਸੀ। ਮਿੱਟੀ ਦਾ ਇਹ ਛੋਟਾ ਜਿਹਾ ਚੁੱਲ੍ਹਾ ਹਰ ਘਰ ਦੀ ਜੀਵਨ ਕਹਾਣੀ ਹੁੰਦਾ ਸੀ। ਚੁੱਲੇ ਤੇ ਅੱਗ ਦਾ ਅਜਿਹਾ ਸੁਮੇਲ ਸੀ ਕਿ ਚੁੱਲ੍ਹੇ ਵਿੱਚ ਅੱਗ ਬਲਦੀ ਵੇਖ ਕੇ ਉਸ ਘਰ ਦੀ ਆਰਥਿਕ ਸਥਿਤੀ ਦਾ ਪਤਾ ਸਹਿਜੇ ਹੀ ਲੱਗ ਜਾਂਦਾ ਸੀ।
ਮਨੁੱਖ ਲਈ ਹਰ ਤਰ੍ਹਾਂ ਦਾ ਖਾਣਾ ਬਣਾਉਣ ਵਿਚ ਸਹਾਈ ਹੁੰਦਾ ਸੀ ਚੁੱਲ੍ਹਾ। ਇਹੀ ਕਾਰਨ ਸੀ ਕਿ ਪਿੰਡਾਂ ਦੀਆਂ ਔਰਤਾਂ ਬੜੇ ਸਲੀਕੇ ਨਾਲ ਮਿੱਟੀ ਦੇ ਚੁੱਲ੍ਹੇ ਬਣਾਉਂਦੀਆਂ ਤੇ ਇਸ ਤਰ੍ਹਾਂ ਮਿੱਟੀ ਦਾ ਚੁੱਲ੍ਹਾ ਬਣਾਉਣਾ ਇੱਕ ਔਰਤ ਦੀ ਕਲਾ ਨੂੰ ਪ੍ਰਦਰਸ਼ਿਤ ਕਰਦਾ ਸੀ। ਕਈ ਔਰਤਾਂ ਇਸ ਕਲਾ ਵਿੱਚ ਬਹੁਤ ਨਿਪੁੰਨ ਹੁੰਦੀਆਂ ਤੇ ਸਾਰੇ ਪਿੰਡ ਵਿੱਚ ਚੁੱਲ੍ਹੇ ਬਣਾਉਣ ਲਈ ਮਸ਼ਹੂਰ ਹੁੰਦੀਆਂ। ਹਰ ਘਰ ਵਿੱਚ ਇਹ ਚੁੱਲ੍ਹੇ ਘਰ ਦੇ ਵਿਹੜੇ ਦੇ ਇੱਕ ਕੋਨੇ ਵਿੱਚ ਰੱਖੇ ਜਾਦੇ ਜਿੱਥੇ ਸਾਰੇ ਪਰਵਾਰ ਦਾ ਖਾਣਾ ਬਣਦਾ ਸੀ। ਇਸ ਲਈ ਚੁੱਲ੍ਹੇ ਨੂੰ ਪੱਕੇ ਤੌਰ 'ਤੇ ਪੱਕੀ ਥਾਂ ਮਿਲ ਜਾਂਦੀ ਜਾਂ ਉਨ੍ਹਾਂ ਨੂੰ ਜ਼ਮੀਨ ਵਿੱਚ ਪੱਕੇ ਗੱਡ ਕੇ ਸਥਾਈ ਬਣਾਇਆ ਜਾਂਦਾ, ਪਰ ਦੂਜੀ ਕਿਸਮ ਦੇ ਚੁੱਲ੍ਹਿਆਂ ਨੂੰ ਚਕਵੇਂ ਚੁੱਲ੍ਹੇ ਕਿਹਾ ਜਾਂਦਾ, ਜਿਨ੍ਹਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਬਦਲਿਆ ਜਾਂਦਾ ਜਾਂ ਜਿੱਥੇ ਚਾਹੋ ਉਥੇ ਰੱਖਿਆ ਜਾਂਦਾ ਸੀ। ਹਾਂ, ਇਸ ਚੁੱਲ੍ਹੇ ਦੀ ਖੁਰਾਕ ਹੁੰਦੀ ਸੀ ਪੁਰਾਣੀ ਸੁੱਕੀ ਲੱਕੜ ਜਾਂ ਪਿੰਡਾਂ ਵਿੱਚ ਲੱਕੜਾਂ ਨਾ ਮਿਲਣ ਤਾਂ ਆਮ ਘਰਾਂ ਵਿੱਚ ਕਪਾਹ ਦੀਆਂ ਛਟੀਆਂ, ਮੱਕੀ ਦੇ ਸੁੱਕੇ ਟਾਂਡੇ ਜਾਂ ਸਰ੍ਹੋਂ ਦੇ ਸੁੱਕੇ ਭੰਡਾਰ ਵਧੀਆ ਬਾਲਣ ਬਣ ਜਾਂਦੇ। ਗਰੀਬ ਘਰਾਂ ਨੂੰ ਬਾਲਣ ਬਾਹਰੋਂ ਚੁੱਗ ਕੇ ਲਿਆਉਣਾ ਪੈਂਦਾ ਤਾਂ ਉਨ੍ਹਾਂ ਦੇ ਛੋਟੇ ਬੱਚੇ, ਦਰੱਖਤਾਂ ਦੇ ਝੁੰਡਾਂ ਦੇ ਗਿਰਦ ਜਾਂ ਪਿੰਡ ਦੀਆਂ ਗੋਹਰਾਂ ਵਿੱਚ ਬਾਲਣ ਲਈ ਡੱਕ ਚੁਗਦੇ ਫਿਰਦੇ ਵੇਖੇ ਜਾਂਦੇ। ਬਾਲਣ ਘਰ ਆਉਂਦਾ ਤਾਂ ਚੁੱਲ੍ਹੇ ਅੱਗ ਪੈਂਦੀ, ਪਰ ਬਰਸਾਤ ਦੇ ਦਿਨਾਂ ਵਿੱਚ ਚੁੱਲ੍ਹਿਆਂ ਨੂੰ ਬਾਲਣਾ ਬਹੁਤ ਮੁਸ਼ਕਲ ਹੋ ਜਾਂਦਾ। ਬਹੁਤ ਦੇਰ ਤੱਕ ਭੁੱਕਣੇ ਤੇ ਫੂਕਾਂ ਮਾਰਨੀਆਂ ਪੈਂਦੀਆਂ ਤਾਂ ਕਿਤੇ ਜਾ ਕੇ ਅੱਗ ਬਲਦੀ। ਅੱਗ ਬਾਲਣ ਲਈ ਮਾਚਿਸ ਦੀਆਂ ਤੀਲੀਆਂ ਦੀ ਲੋੜ ਪੈਂਦੀ, ਪਰ ਬਹੁਤ ਗਰੀਬ ਘਰਾਂ ਦੇ ਲੋਕ ਅੱਗ ਵੀ ਮੰਗ ਕੇ ਲਿਆਉਂਦੇ ਤੇ ਆਪਣਾ ਚੁੱਲ੍ਹਾ ਸੁਲਗਾਉਂਦੇ। ਗਰੀਬ ਘਰਾਂ ਦੀਆਂ ਮਾਈਆਂ ਰਾਤ ਨੂੰ ਅੱਗ ਨੂੰ ਚੁੱਲ੍ਹੇ ਵਿੱਚ ਦੱਬ ਦੇਂਦੀਆਂ ਤੇ ਦੂਜੇ ਦਿਨ ਉਸੇ ਅੱਗ ਨੂੰ ਬਾਲਦੀਆਂ। ਔਰਤਾਂ ਲਈ ਚੁੱਲ੍ਹਾ ਬਾਲਣਾ ਤੇ ਉਸ ਚੁੱਲ੍ਹੇ ਤੇ ਖਾਣਾ ਬਣਾਉਣਾ ਕਿਸੇ ਮੁਹਿੰਮ ਤੋਂ ਘੱਟ ਨਾ ਹੁੰਦਾ। ਧੂੰਏਂ ਨਾਲ ਅੱਖਾਂ ਲਾਲ ਹੋ ਜਾਂਦੀਆਂ ਤੇ ਪਾਣੀ ਵਗਦਾ, ਪਰ ਇਸ ਉਹ ਬੜੇ ਜਿਗਰੇ ਨਾਲ ਸਹਿ ਕੇ ਪਰਵਾਰ ਤੇ ਬੱਚਿਆਂ ਦਾ ਪੇਟ ਪਾਲਣ ਲਈ ਖਾਣਾ ਬਣਾਉਂਦੀਆਂ।
ਸਰਦੀਆਂ ਦੇ ਦਿਨਾਂ ਵਿੱਚ ਠੰਢ ਦੇ ਕਾਰਨ ਚੁੱਲ੍ਹੇ ਅੱਗੇ ਬੈਠਣ ਦਾ ਆਨੰਦ ਆਉਂਦਾ ਤੇ ਔਰਤਾਂ ਵੀ ਖਾਣਾ ਆਰਾਮ ਨਾਲ ਤਿਆਰ ਕਰ ਲੈਂਦੀਆਂ। ਓਦੋਂ ਬੱਚੇ ਵੀ ਚੁੱਲ੍ਹੇ ਅੱਗੇ ਬੈਠ ਕੇ ਆਪਣੀ ਮਾਂ ਕੋਲ ਤਵੇ ਤੋਂ ਉਤਰਦੀ ਗਰਮ ਰੋਟੀ ਖਾਂਦੇ। ਰੋਟੀ ਖਾਣ ਤੋਂ ਬਾਅਦ ਵੀ ਉਹ ਅੱਗ ਸੇਕਣ ਦੇ ਬਹਾਨੇ ਉਥੇ ਚੁੱਲ੍ਹੇ ਦੀ ਅੱਗ ਵਿੱਚ ਮੂੰਗਫਲੀਆਂ ਭੁੰਨ-ਭੁੰਨ ਖਾਂਦੇ ਰਹਿੰਦੇ। ਬੜਾ ਅਨੰਦਮਈ ਹੁੰਦਾ ਸੀ ਇਸ ਤਰ੍ਹਾਂ ਕਰਨਾ। ਕਈ ਛੋਟੇ ਬੱਚੇ ਤਾਂ ਆਪਣੀ ਕਿਤਾਬ ਲੈ, ਚੁੱਲ੍ਹੇ ਅੱਗੇ ਬੈਠ ਮਾਂ ਕੋਲ ਪੜ੍ਹਦੇ ਰਹਿੰਦੇ। ਮਾਂ ਦੇ ਪਿਆਰ, ਠੰਢ ਤੋਂ ਬਚਾਅ ਅਤੇ ਪੜ੍ਹਨ ਦੇ ਨਾਲ ਨਾਲ ਪਰਵਰਕ ਸਾਂਝ ਦਾ ਮੁੱਢ ਬੰਨ੍ਹਿਆ ਜਾਂਦਾ।
ਆਜ਼ਾਦੀ ਤੋਂ ਬਾਅਦ ਜਿਉਂ ਜਿਉਂ ਲੋਕਾਂ ਦੀ ਆਰਥਿਕਤਾ ਤੇ ਸਿਖਿਆ ਲਈ ਉਤਸੁਕਤਾ ਵਧਦੀ ਗਈ, ਚੁੱਲ੍ਹੇ ਦਾ ਰੂਪ ਬਦਲ ਗਿਆ। ਪਹਿਲਾਂ ਬੱਤੀਆਂ ਵਾਲੇ ਸਟੋਵ, ਫਿਰ ਪੰਪ ਮਾਰਨ ਵਾਲੇ ਪਿੱਤਲ ਦੇ ਸਟੋਵ ਘਰਾਂ ਵਿੱਚ ਆਉਣ ਲੱਗੇ। ਔਰਤਾਂ ਨੂੰ ਕੁਝ ਸੁੱਖ ਜਿਹਾ ਨਜ਼ਰ ਆਇਆ, ਕਿਉਂਕਿ ਸਟੋਵ ਵਿੱਚ ਤੀਲੀ ਲਾਓ ਤਾਂ ਅੱਗ ਬਲ ਪੈਂਦੀ, ਛੁਟਕਾਰਾ ਮਿਲ ਗਿਆ ਫੂਕਾਂ ਮਾਰਨ ਤੋਂ। ਅਜਿਹਾ ਹੋਣ ਨਾਲ ਔਰਤਾਂ ਦੀ ਸਿਹਤ ਵੀ ਠੀਕ ਰਹਿਣ ਲੱਗੀ, ਪਰ ਸਮੇਂ ਨੇ ਬੜੀ ਤੇਜ਼ੀ ਨਾਲ ਪਲਟਾ ਖਾਧਾ ਤੇ ਇਨ੍ਹਾਂ ਪੰਪ ਮਾਰਨ ਵਾਲੇ ਸਟੋਵਾਂ ਤੋਂ ਵੀ ਛੁਟਕਾਰਾ ਮਿਲ ਗਿਆ, ਕਿਉਂਕਿ ਰਸੋਈ ਵਿੱਚ ਗੈਸ ਸਿਲੰਡਰ ਆ ਗਿਆ। ਮਿੱਟੀ ਦੇ ਪੁਰਾਣੇ ਚੁੱਲ੍ਹੇ ਦੀ ਥਾਂ ਗੈਸ ਦੇ ਚੁੱਲ੍ਹੇ ਆ ਗਏ। ਇਹ ਤਬਦੀਲੀ ਬੜੀ ਤੇਜ਼ੀ ਨਾਲ ਹੋਈ, ਸ਼ਹਿਰ ਤਾਂ ਕੀ, ਪਿੰਡਾਂ ਵਿੱਚ ਵੀ ਘਰ-ਘਰ ਗੈਸ ਦੇ ਚੁੱਲ੍ਹੇ ਬਲਣ ਲੱਗੇ। ਔਰਤਾਂ ਦੀ ਜ਼ਿੰਦਗੀ ਬਦਲ ਗਈ। ਨਾ ਚੁੱਲ੍ਹਾ ਬਣਾਉਣਾ, ਨਾ ਬਾਲਣਾ, ਬੱਸ ਗੈਸ ਚੁੱਲ੍ਹੇ ਦੇ ਬਾਲਣ ਦਾ ਕੰਮ ਬਹੁਤ ਹੀ ਸੌਖਾ ਹੋ ਗਿਆ। ਭਾਵੇਂ ਲੋਕਾਂ 'ਤੇ ਕੁਝ ਆਰਥਿਕ ਬੋਝ ਪਿਆ, ਪਰ ਸੁੱਖ ਲਈ ਇਹ ਸਾਰੇ ਲੋਕ ਸਹਿਣ ਕਰਨ ਦੇ ਆਦੀ ਹੋ ਗਏ।
ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਸੰਨ 1965 ਦੀ ਹਿੰਦ ਪਾਕਿ ਜੰਗ ਤੋਂ ਬਾਅਦ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਸਵਰਗਵਾਸ ਹੋ ਗਏ ਤਾਂ ਕਾਂਗਰਸ ਪਾਰਟੀ ਵਿੱਚ ਦੋ ਗਰੁੱਪ ਇਸ ਲਈ ਬਣ ਗਏ ਕਿ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਹੋਣੀ ਸੀ। ਮੁਰਾਰਜੀ ਦੇਸਾਈ ਤੇ ਇੰਦਰਾ ਗਾਂਧੀ ਵਿਚਕਾਰ ਸਖਤ ਮੁਕਾਬਲਾ ਸੀ ਤੇ ਉਨ੍ਹਾਂ ਦਿਨਾਂ ਵਿੱਚ ਮੈਂ ਏ ਐਸ ਕਾਲਜ ਖੰਨਾ ਵਿਖੇ ਪੜ੍ਹਦਾ ਸੀ। ਜਦੋਂ ਸ਼ਾਮ ਨੂੰ ਇੰਦਰਾ ਗਾਂਧੀ ਦੇ ਜਿੱਤਣ ਦੀ ਖਬਰ ਆਈ ਤਾਂ ਕਾਲਜ ਦੇ ਮੁੰਡੇ ਇਹ ਕਹਿੰਦੇ ਸੁਣੇ ਗਏ :
ਚੱਕੀ ਛੁੱਟ ਗਈ, ਚੁੱਲ੍ਹੇ ਨੇ ਛੁੱਟ ਜਾਣਾ, ਔਰਤਾਂ ਦਾ ਰਾਜ ਆ ਗਿਆ।
ਸੱਚ ਹੀ ਅੱਜ ਚੁੱਲ੍ਹਾ ਤੇ ਚੱਕੀ ਦੋਵੇਂ ਸਾਡੇ ਘਰਾਂ ਵਿੱਚੋਂ ਅਲੋਪ ਹੋ ਚੁੱਕੇ ਹਨ, ਪਰ ਅੱਜ ਵੀ ਉਸ ਪੰਜਾਬੀ ਚੁੱਲ੍ਹੇ ਦੀ ਸ਼ਾਨ ਭੁਲਾਇਆਂ ਵੀ ਨਹੀਂ ਭੁੱਲਦੀ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ